ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਸ਼੍ਰੀਕਲਾਹਸਥੀ ਪਾਈਪਜ਼ ਲਿਮਟਿਡ (ਐਸਪੀਐਲ) ਦੇ ਇਲੈਕਟ੍ਰੋਸਟੀਲ ਕਾਸਟਿੰਗਜ਼ ਲਿਮਟਿਡ (ਈਸੀਐਲ) ਨਾਲ ਪ੍ਰਸਤਾਵਤ ਰਲੇਵੇਂ ਨੂੰ ਸਹਿਮਤੀ ਦਿੱਤੀ
प्रविष्टि तिथि:
01 DEC 2020 1:10PM by PIB Chandigarh
ਭਾਰਤ ਦੇ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਨੇ ਸ਼੍ਰੀਕਲਾਹਸਥੀ ਪਾਈਪਜ਼ ਲਿਮਟਿਡ (ਐਸਪੀਐਲ) ਦੇ ਇਲੈਕਟ੍ਰੋਸਟੀਲ ਕਾਸਟਿੰਗਜ਼ ਲਿਮਟਿਡ (ਈਸੀਐਲ) ਦੇ ਨਾਲ ਪ੍ਰਸਤਾਵਤ ਰਲੇਵੇਂ ਨੂੰ ਅੱਜ ਪ੍ਰਤੀਯੋਗਿਤਾ ਐਕਟ, 2002 ਦੀ ਧਾਰਾ 31 (1) ਦੇ ਅਧੀਨ ਪ੍ਰਵਾਨਗੀ ਦੇ ਦਿੱਤੀ ਹੈ।
ਈਸੀਐਲ ਭਾਰਤ ਵਿਚ ਇਕ ਜਨਤਕ ਤੌਰ ਤੇ ਸੂਚੀਬੱਧ ਕੰਪਨੀ ਹੈ ਅਤੇ ਇਲੈਕਟ੍ਰੋਸਟੀਲ ਸਮੂਹ ਦੀਆਂ ਕੰਪਨੀਆਂ ਦੀ ਅੰਤਮ ਧਾਰਕ ਕੰਪਨੀ ਹੈ। ਇਹ ਮੁੱਖ ਤੌਰ 'ਤੇ ਡੱਕਟਾਈਲ ਲੋਹੇ ਦੀਆਂ ਪਾਈਪਾਂ, ਡੱਚਟਾਈਲ ਲੋਹੇ ਦੀਆਂ ਫਿਟਿੰਗਜ਼ ਅਤੇ ਕਾਸਟ ਲੋਹੇ ਦੀਆਂ ਪਾਈਪਾਂ ਦੇ ਨਿਰਮਾਣ ਅਤੇ ਸਪਲਾਈ ਦੇ ਕਾਰੋਬਾਰ ਵਿਚ ਲੱਗੀ ਹੋਈ ਹੈ।
ਐਸਪੀਐਲ ਭਾਰਤ ਵਿੱਚ ਇੱਕ ਜਨਤਕ ਤੌਰ ਤੇ ਸੂਚੀਬੱਧ ਕੰਪਨੀ ਹੈ ਅਤੇ ਇਲੈਕਟ੍ਰੋਸਟੀਲ ਸਮੂਹ ਦਾ ਇੱਕ ਹਿੱਸਾ ਹੈ। ਇਹ ਡਕਟਾਈਲ ਲੋਹੇ ਦੀਆਂ ਪਾਈਪਾਂ ਦੇ ਨਿਰਮਾਣ ਅਤੇ ਸਪਲਾਈ ਦੇ ਕਾਰੋਬਾਰ ਵਿੱਚ ਜੁਟੀ ਹੋਈ ਹੈ।
ਪ੍ਰਸਤਾਵਿਤ ਮੇਲ ਐਸਪੀਐਲ ਦਾ ਈ ਸੀ ਐਲ ਨਾਲ ਅਤੇ ਇਸ ਵਿੱਚ ਰਲੇਵਾਂ ਹੈ ਜੋ ਯੋਜਨਾ ਦੇ ਅਨੁਸਾਰ, ਮੇਲ ਤੋਂ ਬਾਅਦ, ਐਸਪੀਐਲ ਭੰਗ ਹੋ ਜਾਏਗੀ ਅਤੇ ਈਸੀਐਲ ਬਚੀ ਹੋਈ ਇਕਾਈ ਹੋਵੇਗੀ।
ਸੀਸੀਆਈ ਦਾ ਵਿਸਥਾਰਿਤ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
----------------------------------
ਆਰਐਮ / ਕੇਐੱਮਐੱਨ
(रिलीज़ आईडी: 1677441)
आगंतुक पटल : 176