ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ ਦੀਆਂ ਪ੍ਰਯੋਗਸਾਲਾਵਾਂ ਆਈਆਈਟੀਆਰ,ਐੱਨਬੀਆਰਆਈ ਅਤੇ ਸੀਐਆਈਓ ਅਤੇ ਭਾਰਤੀ ਮੌਸਮ ਵਿਭਾਗ ਵਿੱਚ ਹੋਇਆ ਅੰਤਰਰਾਸ਼ਟਰੀ ਵਿਗਿਆਨ ਫੈਸਟੀਵਲ ਦਾ ਕਰਟਨ ਰੇਜ਼ਰ ਸਮਾਰੋਹ
Posted On:
29 NOV 2020 3:13PM by PIB Chandigarh
ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਵ੍ ਟੌਕਸੀਕੋਲੋਜੀ ਰਿਸਰਚ, ਲਖਨਊ ਵਿੱਚ ਆਯੋਜਿਤ ਆਈਆਈਐੱਸਐੱਫ-2020 ਦੇ ਪਹਿਲੇ ਸਮਾਰੋਹ ਵਿੱਚ ਡਾ. ਸ਼ੇਖਰ ਸੀ. ਮਾਂਡੇ ਡਾਇਰੈਕਟਰ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਅਤੇ ਸਕੱਤਰ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ), ਅਤੇ ਚੇਅਰਮੈਨ ਆਈਆਈਐੱਸਐੱਫ-2020 ਸੰਚਾਲਨ ਕਮੇਟੀ, ਨੇ ਅਧਾਰ ਭਾਸ਼ਣ ਦਿੰਦੇ ਹੋਏ ਕਿਹਾ ਕਿ ਇਹ ਇੱਕ ਉਡੀਕਿਆ ਜਾ ਰਿਹਾ ਸਲਾਨਾ ਆਯੋਜਨ ਹੈ ਅਤੇ ਕੋਵਿਡ-19 ਗਲੋਬਲ ਮਹਾਮਾਰੀ ਦੇ ਕਾਰਣ ਲਗਾਏ ਪ੍ਰਤੀਬੰਧਾਂ ਦੇ ਬਾਵਜੂਦ, ਇਹ ਆਯੋਜਨ ਖੁਦ ਹੀ ਸਾਰੇ ਹਿਤਧਾਰਕਾਂ ਵਿੱਚ ਵਿਗਿਆਨਕ ਸੁਭਾਅ ਦੇ ਪੋਸ਼ਣ ਅਤੇ ਜਸ਼ਨ ਦੀ ਬੇਮਿਸਾਲ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਈਆਈਐੱਸਐੱਫ-2020 ਦੇ ਥੀਮ- "ਆਤਮਨਿਰਭਰ ਭਾਰਤ ਅਤੇ ਵਿਸ਼ਵ ਕਲਿਆਣ ਲਈ ਵਿਗਿਆਨ" ਨਾਲ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਭੂਮਿਕਾ 'ਤੇ ਵਿਚਾਰ-ਵਟਾਂਦਰਾ ਕਾਰਨ ਦੀ ਉਮੀਦ ਕੀਤੀ ਜਾਂਦੀ ਹੈ ਤਾਕਿ ਇੱਕ ਆਤਮਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਗਲੋਬਲ ਸਮੱਸਿਆਵਾਂ ਦਾ ਹੱਲ ਵੀ ਹੋ ਸਕੇ।
ਸ਼੍ਰੀਮਤੀ ਨੀਲਿਮਾ ਕਟਿਆਰ, ਮਾਣਯੋਗ ਰਾਜ ਮੰਤਰੀ, ਉੱਚ ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ,ਉੱਤਰ ਪ੍ਰਦੇਸ਼ ਸਰਕਾਰ ਇਸ ਸਮਾਰੋਹ ਦੀ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਸੰਯੁਕਤਾ ਭਾਟਿਆ, ਮਾਣਯੋਗ ਮੇਅਰ, ਲਖਨਊ ਇਸ ਸਮਾਰੋਹ ਵਿੱਚ ਵਿਸ਼ੇਸ ਮਹਿਮਾਨ ਸੀ।
ਇਸ ਤੋਂ ਪਹਿਲਾ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ, ਸੀਐੱਸਆਈਆਰ-ਆਈਆਈਟੀਆਰ ਦੇ ਡਾਇਰੈਕਟਰ ਡਾ. ਸਰੋਜ ਕੇ. ਬਾਰਿਕ ਨੇ ਕਿਹਾ ਕਿ ਇਹ ਸਮਾਰੋਹ ਨੌਜਵਾਨ ਵਿਗਿਆਨੀਆਂ ਲਈ ਗੱਲਬਾਤ ਕਰਨ,ਵਿਚਾਰਾਂ ਨੂੰ ਸਾਂਝਾ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਗਲੋਬਲ ਲਾਭਾਂ ਦੇ ਲਈ ਸਹਿਯੋਗ ਕਰਨ ਕਰਨ ਲਈ ਅਵਸਰ ਹੈ।
ਸ਼੍ਰੀ ਜੈਅੰਤ ਸਜਿਸਰਾਬੁਧੇ, ਰਾਸ਼ਟਰੀ ਆਯੋਜਨ ਸਕੱਤਰ ਅਤੇ ਸ਼੍ਰੀਯਾਂਸ਼ ਮੰਡਲੋਈ ਆਯੋਜਨ ਸਕੱਤਰ, ਅਵਧ ਪ੍ਰਾਂਤ ਵਿਗਿਆਨ ਭਾਰਤੀ ਨੇ ਵੀ ਔਨਲਾਈਨ ਮਾਧਿਅਮ ਨਾਲ ਭਾਗੀਦਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਸਕੂਲਾਂ ਅਤੇ ਕਾਲਜਾਂ ਤੋਂ ਵੱਡੀ ਗਿਣਤੀ ਵਿੱਚ ਇਸ ਵਿੱਚ ਭਾਗੀਦਾਰੀ ਕਰਨ ਅਤੇ ਸਾਡੇ ਰੋਜ਼ਾਨਾਂ ਜੀਵਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਅੰਦਰੂਨੀ ਭੂਮਿਕਾ ਨੂੰ ਸਮਝਣ ਲਈ ਆਈਆਈਐੱਸਐੱਫ ਮੰਚ ਦਾ ਉਪਯੋਗ ਕਰਨ ਦਾ ਸੱਦਾ ਦਿੱਤਾ।
ਸੀਐੱਸਆਈਆਰ ਦੀ ਲਖਨਊ ਸਥਿਤ ਪ੍ਰਯੋਗਸ਼ਾਲਾ ਰਾਸ਼ਟਰੀ ਬੋਟੈਨੀਕਲ ਖੋਜ ਸੰਸਥਾਨ (ਐੱਨਬੀਆਰਆਈ) ਵਿੱਚ ਐੱਮਐੱਸਟੀਮਜ਼ ਪਲੈਟਫਾਰਮ ਦੇ ਜ਼ਰੀਏ ਔਨਲਾਈਨ ਕਰਟਨ ਲੇਜ਼ਰ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ, ਐੱਨਬੀਆਰਆਈ ਦੇ ਡਾਇਰੈਕਟਰ ਡਾ. ਐੱਸ.ਕੇ. ਬਾਰੀਕ ਨੇ ਸ਼ੁਰੂਆਤੀ ਸੰਬੋਧਨ ਕੀਤਾ ਅਤੇ ਵਿਗਿਆਨ ਭਾਰਤੀ ਅਵਧ ਪ੍ਰਾਂਤ ਦੇ ਆਯੋਜਕ ਸਕੱਤਰ ਸ਼੍ਰੀ ਸ਼੍ਰੀਯਾਂਸ਼ ਮੰਡਲੋਈ ਨੇ ਆਈਆਈਐੱਸਐੱਫ ਦੇ ਮਹੱਤਵ ਨੂੰ ਲੈ ਕੇ ਭਾਸ਼ਣ ਦਿੱਤਾ।ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ. ਸ਼ੇਖਰ ਸੀ.ਮਾਂਡੇ ਸਕੱਤਰ ਡੀਐੱਸਆਈਆਰ, ਭਾਰਤ ਸਰਕਾਰ ਅਤੇ ਡਾਇਰੈਕਟਰ ਸੀਐੱਸਆਈਆਰ ਨੇ ਆਈਆਈਐੱਸਐੱਫ 2020 ਦੇ ਵਿਸ਼ੇ ਅਤੇ ਇਸ ਦੇ ਪ੍ਰਮੁੱਖ ਈਵੈਂਟਸ 'ਤੇ ਆਪਣਾ ਭਾਸ਼ਣ ਦਿੱਤਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਤਰ ਪ੍ਰਦੇਸ਼ ਸਰਕਾਰ ਦੇ ਮਾਣਯੋਗ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ ਸਨ।
ਸੀਐੱਸਆਈਆਰ-ਕੇਂਦਰੀ ਵਿਗਿਆਨਕ ਉਪਕਰਣ ਸੰਸਥਾਨ (ਸੀਐੱਸਆਈਓ) ਚੰਡੀਗੜ੍ਹ ਵਿੱਚ ਵੀ 28 ਨਵੰਬਰ 2020 ਨੂੰ ਆਈਆਈਐੱਸਐੱਫ ਡਾ ਕਰਟਨ ਰੇਜ਼ਰ ਆਯੋਜਿਤ ਕੀਤਾ ਗਿਆ।ਆਈਸੀਏਆਰ, ਨਵੀਂ ਦਿੱਲੀ ਦੇ ਡਾ. ਸੁਰੇਸ਼ ਕੁਮਾਰ ਚੌਧਰੀ ਇਸ ਵਰਚੁਅਲ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਡਾ. ਨਾਗੇਂਦਰ ਪ੍ਰਭੂ, ਐਸੋਸੀਏਟ ਪ੍ਰੋਫੈਸਰ, ਐੱਸਡੀ ਕਾਲਜ ਏਲੈੱਪੀ (ਕੇਰਲ) ਅਤੇ ਬ੍ਰਾਜ਼ੇਦਰ ਪਰਮਾਰ, ਪ੍ਰਿੰਸੀਪਲ ਸਾਇੰਸਟਿਸਟ ਆਈਸੀਏਆਰ- ਇੰਡੀਅਨ ਇੰਸਟੀਟਿਊਟ ਆਵ੍ ਰਾਇਸ ਰਿਸਰਚ, ਹੈਦਰਾਬਾਦ ਨੇ ਮੁੱਖ ਭਾਸ਼ਣ ਦਿੱਤੇ। ਇਸ ਪ੍ਰੋਗਰਾਮ ਨੂੰ "ਟਿਕਾਊ ਖੇਤੀਬਾੜੀ ਅਤੇ ਵਾਤਾਵਰਣ ਲਈ ਵਿਗਿਆਨ" ਥੀਮ 'ਤੇ ਆਯੋਜਿਤ ਕੀਤਾ ਗਿਆ ਸੀ।
ਪ੍ਰਿਥਵੀ ਵਿਗਿਆਨ ਮੰਤਰਾਲਾ, ਆਈਆਈਐੱਸਐੱਫ ਦਾ ਇੱਕ ਪ੍ਰਮੁੱਖ ਭਾਗੀਦਾਰ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ 28 ਨਵੰਬਰ 2020 ਨੂੰ ਯੂਟਿਊਬ ਚੈਨਲ ਦੇ ਮਾਧਿਅਮ ਨਾਲ ਆਈਆਈਐੱਸਐੱਫ ਦਾ ਕਰਟਨ ਰੇਜ਼ਰ ਆਯੋਜਿਤ ਕੀਤਾ। ਇਸ ਪ੍ਰੋਗਰਾਮ ਵਿੱਚ ਆਈਐੱਮਡੀ ਦੇ ਪ੍ਰਮੁੱਖ ਡਾ. ਐੱਮ. ਮਹੋਪਾਤਰਾ ਦੇ ਸਵਾਗਤੀ ਭਾਸ਼ਣ ਪੇਸ਼ ਕੀਤਾ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਡਾ. ਸ਼ੈਲੇਸ ਨਾਇਕ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦਾ ਵਿਸ਼ਾ "ਆਤਮਨਿਰਭਰ ਭਾਰਤ ਅਤੇ ਵਿਸ਼ਵ ਕਲਿਆਣ ਦੇ ਲਈ ਮੌਸਮ ਅਤੇ ਜਲਵਾਯੂ ਸੇਵਾਵਾਂ" ਸੀ। ਇਸ ਪ੍ਰੋਗਰਾਮ ਦੇ ਹੋਰਨਾਂ ਬੁਲਾਰਿਆਂ ਵਿੱਚ ਡਾ. ਸਾਥੀ ਦੇਵੀ,ਡਾ. ਡੀਐੱਸ ਪਾਈ, ਡਾ. ਆਰ.ਕੇ. ਜੇਨਾਮਨੀ, ਸ਼੍ਰੀ ਕੇ.ਐੱਨ.ਮੋਹਨ, ਡਾ.ਏ.ਕੇ ਮਿਤਰਾ, ਡਾ. ਐੱਸ.ਡੀ. ਅੱਤਰੀ, ਡਾ.ਅਸ਼ੋਕ ਕੁਮਾਰ ਦਾਸ ਅਤੇ ਡਾ.ਆਰ.ਕੇ. ਗਿਰੀ ਪ੍ਰਮੁੱਖ ਸਨ।
ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਇੱਕ ਅਨੂਠਾ ਸੁਮੇਲ ਹੈ। ਇਸ ਵਿੱਚ ਸੈਮੀਨਾਰ,ਵਰਕਸ਼ਾਪਾਂ,ਪ੍ਰਦਰਸ਼ਨੀਆਂ, ਵਿਚਾਰ-ਵਟਾਂਦਰੇ ਅਤੇ ਵਾਦ-ਵਿਵਾਦ ਦੇ ਨਾਲ-ਨਾਲ ਵਿਹਾਰਕ ਅਤੇ ਕਿਰਿਆਸ਼ੀਲ ਗਿਆਨ ਪ੍ਰਦਰਸ਼ਨ, ਮਾਹਿਰਾਂ ਦੇ ਨਾਲ ਸੰਵਾਦ ਅਤੇ ਵਿਗਿਆਨਕ ਥੀਏਟਰ, ਸੰਗੀਤ ਅਤੇ ਕਵਿਤਾ ਸਮੇਤ ਅਜਿਹੇ ਕਾਰਜਾਂ ਦੇ ਵੱਖ-ਵੱਖ ਸੰਵਾਦਾਤਮਕ ਰੂਪ ਸ਼ਾਮਲ ਹਨ।ਇਸ ਸਾਲ ਇਹ ਫੈਸਟੀਵਲ ਵਿਸ਼ਵ ਪ੍ਰਸਿੱਧ ਭਾਰਤੀ ਗਣਿਤ ਸ਼ਾਸਤਰੀ ਰਾਮਾਨੁਜਨ ਦੀ ਜੈਅੰਤੀ 22 ਦਸੰਬਰ,2020 ਤੋਂ ਆਰੰਭ ਹੋ ਰਿਹਾ ਹੈ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਦੇ ਜਨਮ ਦਿਨ 25 ਦਸੰਬਰ,2020 ਨੂੰ ਸਮਾਪਤ ਹੋਵੇਗਾ।ਇਨ੍ਹਾਂ ਦੋਵਾਂ ਮਹਾਨ ਸ਼ਖਸੀਅਤਾਂ ਦਾ ਦ੍ਰਿੜ੍ਹ ਵਿਸਵਾਸ਼ ਸੀ ਕਿ ਵਿਗਿਆਨ ਅਤੇ ਟੈਕਨੋਲੋਜੀ ਸਦਾ ਲਈ ਰਾਸ਼ਟਰ ਪ੍ਰਗਤੀ ਦੇ ਮੂਲ ਵਿਸ਼ੇ ਹੋਣਗੇ।
******
ਐੱਨਬੀ/ਕੇਜੀਐੱਸ/ (ਸੀਐੱਸਆਈਆਰ ਇਨਪੁੱਟਸ)
(Release ID: 1677284)
Visitor Counter : 217