ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਪੁਰਾਣੀ ਦਿੱਲੀ ਰੇਲਵੇ ਸਟੇਸਨ ਤੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐਸ) ਨਾਲ ਮਾਸਕ ਅਤੇ ਸਾਬਣ ਵੰਡੇ

“ਅਸੀਂ ਜਲਦੀ ਹੀ ਕੋਵਿਡ ਖ਼ਿਲਾਫ਼ ਆਪਣੀ ਲੜਾਈ ਵਿੱਚ ਗਿਆਰਾਂ ਮਹੀਨੇ ਪੂਰੇ ਕਰ ਲਵਾਂਗੇ, ਉਦੋਂ ਤੱਕ ਸਾਡਾ ਸਭ ਤੋਂ ਵੱਡਾ ਹਥਿਆਰ ਮਾਸਕ ਅਤੇ ਸੈਨੀਟਾਈਜ਼ਰ ਹੈ

Posted On: 30 NOV 2020 1:45PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ: ਹਰਸ਼ ਵਰਧਨ, ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐਸ) ਦੇ ਚੇਅਰਮੈਨ, ਨੇ ਅੱਜ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵਿਖੇ ਮਾਸਕ ਅਤੇ ਸਾਬਣ ਵੰਡਿਆ।

C:\Users\dell\Desktop\image001JI9J.jpg

ਮਾਸਕ ਪਹਿਨਣ ਅਤੇ ਹੱਥ ਧੋਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਡਾ: ਵਰਧਨ ਨੇ ਕਿਹਾ, “ਅਸੀਂ ਜਲਦੀ ਹੀ ਕੋਵਿਡ ਵਿਰੁੱਧ ਆਪਣੀ ਲੜਾਈ ਦੇ ਗਿਆਰਾਂ ਮਹੀਨੇ ਪੂਰੇ ਕਰਾਂਗੇ। ਉਦੋਂ ਤੱਕ ਸਾਨੂੰ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਸਾਫ ਸਫਾਈ ਅਤੇ ਸਰੀਰਕ ਦੂਰੀ ਦੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਕਰਨਾ ਹੈ, ਸਾਡਾ ਸਭ ਤੋਂ ਵੱਡਾ ਹਥਿਆਰ ਮਾਸਕ ਅਤੇ ਸੈਨੀਟਾਈਜ਼ਰ ਹੈ। ”

 ਇਸ ਤੱਥ ਦੀ ਸ਼ਲਾਘਾ ਕਰਦਿਆਂ ਕਿ ਇਸ ਸਮਾਰੋਹ ਵਿਚ ਮੌਜੂਦ ਹਰੇਕ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ, ਡਾ: ਵਰਧਨ ਨੇ ਕਿਹਾ, “ਇਸ ਮਾਸਕ ਅਤੇ ਸਾਬਣ ਦੀ ਵੰਡ ਦੇ ਪਿੱਛੇ ਇਕ ਵੱਡਾ ਸੰਦੇਸ਼ ਹੈ। ਉਦੇਸ਼ ਸੰਦੇਸ਼ ਨੂੰ ਫੈਲਾਉਣਾ ਹੈ। ਸਰਕਾਰ ਵੱਖ-ਵੱਖ ਚੈਨਲਾਂ ਅਤੇ ਗਤੀਵਿਧੀਆਂ ਰਾਹੀਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।  ਕੁਲੀਆਂ, ਟੈਕਸੀ ਯੂਨੀਅਨਾਂ, ਤਿੰਨ ਪਹੀਆ ਵਾਹਨ ਯੂਨੀਅਨਾਂ ਇਸ ਦੇ ਅਮਲ ਵਿਚ ਇਕ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ”

C:\Users\dell\Desktop\image002WVKG.jpg

ਭਾਰਤ ਵਿਚ ਕੋਵਿਡ ਦੀ ਸਥਿਤੀ 'ਤੇ ਬੋਲਦਿਆਂ ਡਾ: ਵਰਧਨ ਨੇ ਕੋਵਿਡ ਦੇ ਮਾਪਦੰਡਾਂ ਵਿਚ ਪ੍ਰਗਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਭਾਰਤ ਦੀ ਠੀਕ ਹੋਣ ਦੀ ਦਰ ਵਿਸ਼ਵ ਵਿੱਚ ਸਭ ਤੋਂ ਵੱਧ ਹੈ। ਜਨਵਰੀ 2020 ਵਿੱਚ 1 ਲੈਬ ਤੋਂ, ਹੁਣ ਸਾਡੇ ਕੋਲ 2165 ਲੈਬਾਂ ਹਨ। ਰੋਜ਼ਾਨਾ ਇਕ ਮਿਲੀਅਨ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਅੱਜ 14 ਕਰੋੜ ਦੇ ਸੰਚਤ ਟੈਸਟ ਪੂਰੇ ਕੀਤੇ ਹਨ। ਇਹ ਸਭ ਸਰਕਾਰ ਦੇ ਦ੍ਰਿੜ ਇਰਾਦੇ ਅਤੇ ਸਾਡੇ ਕੋਰੋਨਾ ਯੋਧਿਆਂ ਦੇ ਅਣਥੱਕ ਯਤਨਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦਾ ਮਹਾਮਾਰੀ ਨਾਲ ਲੜਨ ਵਿਚ ਯੋਗਦਾਨ ਮਹੱਤਵਪੂਰਣ ਹੈ। ”

ਉਨ੍ਹਾਂ ਅੱਗੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਯੋਗ ਅਗਵਾਈ ਹੇਠ, ਭਾਰਤ ਮਾਸਕ, ਪੀਪੀਈ ਕਿੱਟਾਂ, ਵੈਂਟੀਲੇਟਰਾਂ ਆਦਿ ਦੇ ਉਤਪਾਦਨ ਵਿੱਚ ਸਵੈ ਨਿਰਭਰ ਹੋ ਗਿਆ ਹੈ। ਭਾਰਤ ਵਿੱਚ ਹਰ ਰੋਜ਼ 10 ਲੱਖ ਤੋਂ ਵੱਧ ਪੀਪੀਈ ਕਿੱਟਾਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਹੁਣ, ਸਾਡੇ ਵਿਗਿਆਨੀ ਟੀਕੇ ਦੀ ਖੋਜ ਵਿਚ ਮਹੱਤਵਪੂਰਣ ਯੋਗਦਾਨ ਪਾ ਰਹੇ ਹਨ ਅਤੇ ਇਹ ਸਮੇਂ ਸਿਰ ਉਪਲਬਧ ਹੋਵੇਗਾ। ”

 ਡਾ: ਵਰਧਨ ਨੇ ਲੋਕਾਂ ਨੂੰ ਦੋ ਗਜ਼ ਦੀ ਦੂਰੀ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਸਾਡੀ ਤਰਫੋਂ ਥੋੜੀ ਜਿਹੀ ਲਾਪਰਵਾਹੀ ਜਾਂ ਬੇਧਿਆਨੀ ਗੰਭੀਰ ਸਮੱਸਿਆਵਾਂ ਨੂੰ ਸੱਦਾ ਦੇ ਸਕਦੀ ਹੈ। ਹਾਲਾਂਕਿ ਸਾਡੇ ਦੇਸ਼ ਵਿੱਚ ਕੋਵਿਡ ਕਾਰਨ ਮੌਤ ਦਰ ਵਿਸ਼ਵ ਵਿਚ ਸਭ ਤੋਂ ਘੱਟ ਹੈ ਅਤੇ ਜੇਕਰ ਫੇਰ ਵੀ ਇੱਕ ਵਿਅਕਤੀ ਬਿਮਾਰੀ ਕਾਰਨ ਮਰ ਜਾਂਦਾ ਹੈ, ਤਾਂ ਇਹ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਲਈ ਸਭ ਤੋਂ ਵੱਡਾ ਨੁਕਸਾਨ ਹੈ। ਇਹ ਮੇਰੀ ਤੁਹਾਨੂੰ ਸਾਰੀਆਂ ਨੂੰ ਭਾਵਨਾਤਮਕ ਅਪੀਲ ਹੈ ਕਿ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਫੈਲਾਇਆ ਜਾਵੇ। ”

C:\Users\dell\Desktop\image003U5VY.jpg

 

 ਸ਼੍ਰੀ ਆਰ.ਕੇ. ਜੈਨ, ਸਕੱਤਰ ਜਨਰਲ, ਆਈਆਰਸੀਐਸ, ਸ਼੍ਰੀ ਐਸ ਸੀ ਜੈਨ, ਡੀਆਰਐਮ, ਦਿੱਲੀ ਸਮਾਗਮ ਵਿੱਚ ਮੌਜੂਦ ਸਨ।  

 ----------------------------------- 

ਐਮਵੀ / ਐਸਜੇ


(Release ID: 1677255)