ਰੇਲ ਮੰਤਰਾਲਾ
ਰੇਲ ਬਿਜਲੀਕਰਨ ਕੰਮ ਵਿੱਚ ਜ਼ੋਰਦਾਰ ਵਾਧਾ
ਅਜਮੇਰ ਤੋਂ ਦਿੱਲੀ ਰੇਲਮਾਰਗ ਦੇ ਅਹਿਮ ਦਿਗਵਾੜਾ - ਬਾਂਡੀਕੁਈ ਹਿੱਸੇ ਦਾ ਬਿਜਲੀਕਰਨ ਕੰਮ ਹੋਇਆ ਪੂਰਾ
ਐੱਨਸੀਆਰ ਖੇਤਰ ਨੂੰ ਰੇਲਵੇ ਦੇ ਡੀਜ਼ਲ ਇੰਜਣਾਂ ਤੋਂ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ
ਰਾਸ਼ਟਰੀ ਰਾਜਧਾਨੀ ਖੇਤਰ ਨੂੰ ਸਾਫ ਅਤੇ ਹਰਿਆਲੀ ਭਰਪੂਰ ਵਾਤਾਵਰਣ ਬਣਾਉਣ ਵਿੱਚ ਮਦਦ ਮਿਲੇਗੀ
ਕੇਂਦਰੀ ਰੇਲ, ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਦੇ ਮੰਤਰੀ ਸ਼੍ਰੀ ਪੀਯੂਸ਼ ਗੋਇਲ,, ਨੇ ਉੱਤਰ ਪੱਛਮੀ ਰੇਲਵੇ ਦੇ ਨਵੇਂ ਬਿਜਲੀਕਰਨ ਦਿਗਵਾੜਾ - ਬਾਂਦੀਕੁਈ ਹਿੱਸੇ ਦਾ ਉਦਘਾਟਨ ਕੀਤਾ ਅਤੇ ਇਸ ਨਵੇਂ ਬਿਜਲੀਕਰਨ ਰੇਲ ਮਾਰਗ ’ਤੇ ਰੇਲ ਮਾਰਗ ’ਤੇ ਪਹਿਲੀ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਹੋਇਆ
ਭਾਰਤੀ ਰੇਲਵੇ ਨੇ ਦਸੰਬਰ 2023 ਤੱਕ ਵੱਡੀ ਰੇਲ ਲਾਈਨ ਨੈੱਟਵਰਕ ਦੇ ਪੂਰੇ ਬਿਜਲੀਕਰਨ ਦੀ ਟੀਚਾ ਨਿਰਧਾਰਿਤ ਕੀਤਾ ਹੈ
ਵੱਡੀ ਰੇਲ ਲਾਈਨ ਮਾਰਗ ਦਾ 66% ਤੋਂ ਵੱਧ ਪਹਿਲਾਂ ਹੀ ਬਿਜਲੀਕਰਨ ਹੋ ਚੁੱਕਾ ਹੈ
18065 ਕਿਲੋਮੀਟਰ ਦੇ ਬਿਜਲੀਕਰਨ ਦੇ ਨਾਲ ਰੇਲਵੇ ਨੇ ਸਾਲ 2009 - 2014 ਦੀ ਤੁਲਨਾ ਵਿੱਚ 2014 – 2020 ਦੇ ਦੌਰਾਨ 371% ਵੱਧ ਬਿਜਲੀਕਰਨ ਦਾ ਰਿਕਾਰਡ ਬਣਾਇਆ
ਦਸੰਬਰ 2023 ਤੱਕ 28143 ਕਿਲੋਮੀਟਰ ਰੇਲ ਲਾਈਨ ਦਾ ਬਿਜਲੀਕਰਨ ਪੂਰਾ ਕਰਨ ਦਾ ਟੀਚਾ 41500 ਕਿਲੋਮੀਟਰ ਪਹਿਲਾਂ ਹੀ ਬਿਜਲੀਕਰਨ ਹੋ ਚੁੱਕਾ ਹੈ
66 ਫ਼ੀਸਦੀ ਤੋਂ ਵੱਧ ਰੇਲ ਲਾਈਨਾਂ ਦਾ ਬਿਜਲੀਕਰਨ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ
Posted On:
29 NOV 2020 6:23PM by PIB Chandigarh
ਕੇਂਦਰੀ ਰੇਲ, ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਉੱਤਰ - ਪੱਛਮੀ ਰੇਲਵੇ ਦੇ ਨਵੇਂ ਬਿਜਲੀਕਰਨ ਦਿਗਵਾੜਾ - ਬਾਂਦੀਕੁਈ ਹਿੱਸੇ ਦਾ ਉਦਘਾਟਨ ਕੀਤਾ ਅਤੇ ਦਿਗਵਾੜਾ ਸਟੇਸ਼ਨ ਵਿਖੇ ਕਰਵਾਏ ਗਏ ਸਮਾਗਮ ਵਿੱਚ ਇਸ ਨਵੇਂ ਬਿਜਲੀਕਰਨ ਰੇਲ ਮਾਰਗ ’ਤੇ ਪਹਿਲੀ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ’ਤੇ ਲੋਕ ਨੁਮਾਇੰਦੇ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਕੇਂਦਰੀ ਰੇਲ, ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਸੀ ਦਾ ਦਿਨ ਬਹੁਤ ਖ਼ਾਸ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਅਗਵਾਈ ਵਿੱਚ ਭਾਰਤੀ ਰੇਲਵੇ ਤੇਜ਼ ਰਫ਼ਤਾਰ ਅਤੇ ਗੁਣਵਤਾ ਦੇ ਨਾਲ ਪੜਾਅਵਾਰ ਤਰੀਕੇ ਨਾਲ ਅੱਗੇ ਵਧ ਰਹੀ ਹੈ ਅਤੇ ਹਰ ਕਿਸੇ ਦੇ ਸਹਿਯੋਗ, ਟੀਮ ਵਰਕ ਅਤੇ ਪ੍ਰੇਰਣਾ ਦੇ ਨਾਲ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ।
ਰੇਲਵੇ ਦੇ ਕੰਮਾਂ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਬਿਜਲੀਕਰਨ ਵਿੱਚ ਕੋਟਾ-ਮੁੰਬਈ ਲਾਈਨ ਦਾ ਬਿਜਲੀਕਰਨ ਕੰਮ 35 ਸਾਲ ਪਹਿਲਾਂ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਖੇਤਰ ਵੱਲ ਧਿਆਨ ਨਹੀਂ ਦਿੱਤਾ। ਰੇਲਵੇ ਵਿੱਚ ਕੰਮ ਕਰਦੇ ਹੋਏ ਦੇਸ਼ ਭਰ ਵਿੱਚ ਸੰਪੂਰਣ ਰੇਲ ਲਾਈਨਾਂ ਦੇ ਬਿਜਲੀਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਰਾਜਸਥਾਨ ਦੇ ਸਬੰਧ ਵਿੱਚ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਲ 2009-14 ਤੱਕ ਇਸ ਖੇਤਰ ਵਿੱਚ ਬਿਲਕੁਲ ਵੀ ਬਿਜਲੀਕਰਨ ਦਾ ਕੰਮ ਨਹੀਂ ਹੋਇਆ ਸੀ ਜਦੋਂ ਕਿ ਪਿਛਲੇ ਸਾਢੇ ਪੰਜ ਸਾਲਾਂ ਵਿੱਚ (ਸਤੰਬਰ 2020 ਤੱਕ) 1433 ਕਿਲੋਮੀਟਰ ਰੇਲ ਮਾਰਗ ਦਾ ਬਿਜਲੀਕਰਨ ਪੂਰਾ ਹੋ ਗਿਆ ਹੈ ਯਾਨੀ ਕਿ ਪ੍ਰਤੀ ਸਾਲ 240 ਕਿਲੋਮੀਟਰ ਰੇਲ ਮਾਰਗ ਦਾ ਬਿਜਲੀਕਰਨ ਕੀਤਾ ਗਿਆ। ਸ਼੍ਰੀ ਗੋਇਲ ਨੇ ਕਿਹਾ ਕਿ ਇਨ੍ਹਾਂ ਸਾਲਾਂ ਦੇ ਦੌਰਾਨ ਸੋਚ ਵਿੱਚ ਤਬਦੀਲੀ ਆਈ ਹੈ ਅਤੇ ਸਾਡੇ ਕੰਮ ਕਰਨ ਦੇ ਢੰਗ ਵਿੱਚ ਵੀ ਇੱਕ ਤਬਦੀਲੀ ਆਈ ਹੈ। ਅੱਜ ਇਸ ਰੇਲ ਮਾਰਗ ਦੇ ਬਿਜਲੀਕਰਨ ਤੋਂ ਬਾਅਦ ਰੇਵਾੜੀ ਤੋਂ ਅਜਮੇਰ ਜਾਣ ਵਾਲੇ ਰਸਤੇ ਦਾ ਬਿਜਲੀਕਰਨ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ ਅਤੇ ਹੁਣ ਦਿੱਲੀ ਤੋਂ ਅਜਮੇਰ ਦੇ ਲਈ ਬਿਜਲੀ ਟ੍ਰੇਨ ਵੀ ਜਲਦੀ ਸ਼ੁਰੂ ਹੋਵੇਗੀ। ਇਨ੍ਹਾਂ ਟ੍ਰੇਨਾਂ ਦੇ ਸੰਚਾਲਨ ਤੋਂ ਬਾਅਦ ਡੀਜ਼ਲ ਟ੍ਰੇਨਾਂ ਚੱਲਣੀਆਂ ਬੰਦ ਹੋ ਜਾਣਗੀਆਂ ਜਿਸ ਨਾਲ ਪ੍ਰਦੂਸ਼ਣ ’ਤੇ ਕਾਬੂ ਹੋ ਜਾਵੇਗਾ ਅਤੇ ਨਾਲ ਹੀ ਬਾਹਰੋਂ ਆਯਾਤ ਕੀਤੇ ਗਏ ਬਾਲਣ ’ਤੇ ਨਿਰਭਰਤਾ ਨਹੀਂ ਰਹੇਗੀ ਅਤੇ ਆਤਮਨਿਰਭਰ ਭਾਰਤ ਵਿੱਚ ਪੈਦਾ ਕੀਤੀ ਜਾਂਦੀ ਬਿਜਲੀ ਤੋਂ ਟ੍ਰੇਨਾਂ ਚਲਾਈਆਂ ਜਾਣਗੀਆਂ, ਇਸ ਨਾਲ ਮਹੱਤਵਪੂਰਨ ਰੈਵੀਨਿਊ ਦੀ ਵੀ ਬੱਚਤ ਹੋਵੇਗੀ। ਇਸ ਤੋਂ ਇਲਾਵਾ, ਟ੍ਰੇਨਾਂ ਦੀ ਔਸਤਨ ਗਤੀ ਵੀ ਵਧੇਗੀ ਅਤੇ ਉਦਯੋਗਾਂ, ਖੇਤੀ ਅਧਾਰਿਤ ਕਾਰੋਬਾਰਾਂ ਦਾ ਵਿਕਾਸ ਹੋਵੇਗਾ ਅਤੇ ਪਿੰਡ ਵਾਸੀਆਂ ਅਤੇ ਕਿਸਾਨਾਂ ਦੀ ਤਰੱਕੀ ਹੋਵੇਗੀ। ਕਿਸਾਨਾਂ ਨੂੰ ਸਹੂਲਤ ਦੇਣ ਦੇ ਲਈ ਰੇਲਵੇ ਦੁਆਰਾ ਉਨ੍ਹਾਂ ਦੀ ਖੇਤੀ ਉਪਜ ਦੀ ਆਵਾਜਾਈ ਦੇ ਲਈ ਕਿਸਾਨ ਰੇਲ ਨੂੰ ਚਲਾਇਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਦੀ ਤਰੱਕੀ ਦੇ ਲਈ ਪ੍ਰਤੀਬੱਧ ਹੈ।
ਸ਼੍ਰੀ ਗੋਇਲ ਨੇ ਸਾਰਿਆਂ ਨੂੰ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ, ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਸਫਾਈ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।
ਇਸ ਬਿਜਲੀਕਰਨ ਦਾ ਕੰਮ ਕੇਂਦਰੀ ਰੇਲ ਬਿਜਲੀਕਰਨ (ਸੀਓਈਆਰ), ਪ੍ਰਿਆਗਰਾਜ ਦੁਆਰਾ ਕੀਤਾ ਜਾ ਰਿਹਾ ਹੈ। ਦਿੱਲੀ ਸਰਾਏ ਰੋਹਿਲਾ - ਮਦਾਰ (ਅਜਮੇਰ) ਦੇ ਬਿਜਲੀਕਰਨ ਕੰਮ ਨੂੰ ਸੀਓਈਆਰਈ ਦੁਆਰਾ ਮਨਜੂਰੀ ਦਿੱਤੀ ਗਈ ਸੀ ਅਤੇ ਰੇਲ ਬਿਜਲੀਕਰਨ ਪ੍ਰੋਜੈਕਟ, ਜੈਪੁਰ ਨੂੰ ਸੌਂਪਿਆ ਗਿਆ ਸੀ। ਦਿੱਲੀ ਸਰਾਏ ਰੋਹਿਲਾ - ਮਦਾਰ (ਅਜਮੇਰ) ਦੇ ਬਿਜਲੀਕਰਨ ਦੇ ਲਈ ਕੁੱਲ 23418 ਫ਼ਾਉਂਡੇਸ਼ਨ, 26 ਸਵਿਚਿੰਗ ਸਟੇਸ਼ਨ, 6 ਟ੍ਰੈਕਸ਼ਨ ਸਬ-ਸਟੇਸ਼ਨ ਅਤੇ 7 ਓਐੱਚਈ ਡਿਪੂ ਸਥਾਪਤ ਕੀਤੇ ਗਏ ਸੀ।
***
ਡੀਜੇਐੱਨ
(Release ID: 1677253)