ਵਿੱਤ ਮੰਤਰਾਲਾ

ਆਮਦਨ ਕਰ ਵਿਭਾਗ ਵੱਲੋਂ ਤਾਮਿਲਨਾਡੂ ਵਿੱਚ ਤਲਾਸ਼ੀ ਲਈ ਗਈ

Posted On: 29 NOV 2020 12:55PM by PIB Chandigarh

ਆਮਦਨ ਕਰ ਵਿਭਾਗ ਨੇ ਚੇਨੱਈ ਵਿੱਚ ਆਪਣੇ ਸਾਬਕਾ  ਡਾਇਰੈਕਟਰ ਅਤੇ ਇੱਕ ਵੱਡੇ  ਸਟੇਨਲੈਸ  ਸਟੀਲ ਸਪਲਾਇਰ ਦੇ ਖਿਲਾਫ ਇੱਕ ਆਈ ਟੀ ਸੇਜ਼ ਡਿਵੈਲਪਰ ਦੇ ਮਾਮਲੇ ਵਿੱਚ 27/11/2020 ਨੂੰ ਇੱਕ ਤਲਾਸ਼ੀ ਅਭਿਆਨ ਚਲਾਇਆ ਸੀ। ਤਲਾਸ਼ੀ ਮੁਹਿੰਮ ਚੇਨਈਮੁੰਬਈਹੈਦਰਾਬਾਦ  ਅਤੇ  ਕੁਡਲੋਰੇ ਵਿੱਚ ਪੈਂਦੇ 16 ਕੰਪਲੈਕਸਾਂ ਵਿੱਚ ਛਾਪੇਮਾਰੀ ਕੀਤੀ ਗਈ ਸੀ

ਸਾਬਕਾ ਡਾਇਰੈਕਟਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ 3 ਸਾਲਾਂ ਦੌਰਾਨ ਇਕੱਠੀ ਕੀਤੀ ਗਈ ਲਗਭਗ 100 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦੇ ਸਬੂਤਾਂ ਨਾਲ ਖੁਲਾਸਾ ਕੀਤਾ  ਗਿਆ  ਹੈ  ਇਸ ਭਾਲ ਵਿਚ ਇਹ  ਖੁਲਾਸਾ ਹੋਇਆ ਹੈ ਕਿ ਆਈ ਟੀ ਸੇਜ਼  ਡਿਵੈਲਪਰ  ਨੇ ਇਕ  ਅੰਡਰ  ਉਸਾਰੀ ਪ੍ਰਾਜੈਕਟ ਵਿਚ ਤਕਰੀਬਨ 160 ਕਰੋੜ ਰੁਪਏ ਦੇ ਜਾਅਲੀ ਕੰਮ ਦਾ ਖਰਚਾ ਚੁੱਕਣ ਦਾ ਦਾਅਵਾ ਕੀਤਾ ਸੀ। ਇਕਾਈ ਨੇ ਇਕ ਕਾਰਜਸ਼ੀਲ ਪ੍ਰਾਜੈਕਟ ਵਿਚ ਜਾਅਲੀ ਸਲਾਹ ਮਸ਼ਵਰਾ ਕਰਕੇ ਲਗਭਗ 30 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦਾ ਵੀ ਦਾਅਵਾ ਕੀਤਾ ਅਤੇ ਇਕਾਈ ਦੁਆਰਾ 20 ਕਰੋੜ ਰੁਪਏ ਦੀ ਸੀਮਾ ਤੱਕ ਗੈਰ ਵਾਜਬ ਵਿਆਜ ਖਰਚਿਆਂ ਦਾ ਦਾਅਵਾ ਵੀ ਕੀਤਾ ਗਿਆ ਹੈ 

ਜਾਂਚ ਨੂੰ ਅੱਗੇ ਤੋਰਦਿਆ ਆਈ ਟੀ ਸੇਜ਼ ਡਿਵੈਲਪਰ ਨਾਲ ਸਬੰਧਤ ਕੁਝ  ਸ਼ੇਅਰ ਖਰੀਦ  ਸੌਦਿਆਂ  ਦਾ ਖੁਲਾਸਾ ਕੀਤਾ ਗਿਆ ਹੈ  ਇਸ ਇਕਾਈ ਦੇ ਸ਼ੇਅਰ, ਇਸ ਦੇ ਪਹਿਲੇ ਹਿੱਸੇਦਾਰਾਂਇੱਕ ਨਿਵਾਸੀ  ਅਤੇ ਇੱਕ ਗੈਰ-ਰਿਹਾਇਸ਼ੀ ਇਕਾਈ ਵੱਲੋਂ ਵੇਚੇ ਗਏ ਸਨਜਿਸ ਨੇ ਵਿੱਤੀ ਸਾਲ 2017-18 ਵਿੱਚ  ਇੱਕ ਮਾਰੀਸ਼ਸ ਵਿਚੋਲਗੀ ਰਾਹੀਂ ਲਗਭਗ 2300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਪਰ ਇਸ ਵਿਕਰੀ ਲੈਣ-ਦੇਣ ਵਿਚੋਂ ਪੂੰਜੀਗਤ ਲਾਭ ਦਾ ਖੁਲਾਸਾ ਵਿਭਾਗ ਨੂੰ ਨਹੀਂ ਕੀਤਾ ਗਿਆ ਸੀ

ਦੋਵਾਂ ਹਿੱਸੇਦਾਰਾਂ ਦੇ ਹੱਥ ਵਿੱਚ ਅਣ-ਛਾਪੇ ਪੂੰਜੀ ਲਾਭ ਨੂੰ ਨਿਰਧਾਰਤ ਕਰਨ ਲਈ ਜਾਂਚ ਜਾਰੀ ਹੈ 

ਹੋਰ ਜ਼ਮੀਨੀ ਲੈਣ-ਦੇਣ ਅਤੇ ਲਾਜ਼ਮੀ ਰੂਪਾਂਤਰਣ ਕਰਜ਼ੇ ਨਾਲ ਜੁੜੇ ਨਕਦ ਅਦਾਇਗੀਆਂ  ਨਾਲ  ਜੁੜੇ  ਮੁੱਦੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ

ਸਟੇਨਲੈਸ-ਸਟੀਲ ਸਪਲਾਇਰ ਦੇ ਅਹਾਤੇ ਵਿਚ ਮਿਲੇ ਸਬੂਤਾਂ ਤੋਂ ਪਤਾ ਚੱਲਿਆ ਹੈ ਕਿ ਸਪਲਾਇਰ  ਸਮੂਹ ਵਿਕਰੀ ਦੇ ਤਿੰਨ ਸਮੂਹਾਂ ਦਾ ਪ੍ਰਬੰਧ ਕਰ ਰਿਹਾ ਹੈਜਵਾਬਦੇਹਬੇਹਿਸਾਬ ਅਤੇ ਅੰਸ਼ਕ ਤੌਰ ਤੇ ਜਵਾਬਦੇਹ I ਅਣ-ਗਿਣਤ ਅਤੇ ਅੰਸ਼ਕ ਤੌਰ ਤੇ  ਵਿਕਰੀ ਹਰ ਸਾਲ ਕੁੱਲ ਵਿਕਰੀ ਦੇ 25% ਤੋਂ ਵੱਧ ਹੈ I ਅੱਗੇਮੁਲਾਂਕਣ ਸਮੂਹ ਨੇ ਵਿਭਿੰਨ ਗਾਹਕਾਂ ਨੂੰ ਵਿਕਰੀ ਬਿੱਲ ਪ੍ਰਦਾਨ ਕੀਤੇ ਹਨ ਅਤੇ ਇਨ੍ਹਾਂ ਲੈਣ-ਦੇਣ 'ਤੇ 10% ਤੋਂ ਵੱਧ ਦਾ ਕਮਿਸ਼ਨ ਪ੍ਰਾਪਤ ਕੀਤਾ ਹੈ I ਜਦਕਿ ਇਸ ਵੇਲੇ ਬੇਹਿਸਾਬੀ ਆਮਦਨੀ ਦੀ  ਮਾਤਰਾ ਕੱਢੀ ਜਾ ਰਹੀ ਹੈਇਸ ਦਾ ਅਨੁਮਾਨ ਲਗਭਗ 100 ਕਰੋੜ ਰੁਪਏ ਹੈ  I ਮੁਲਾਂਕਣ ਸਮੂਹ  ਦੀਆਂ ਸਬੰਧਤ ਚਿੰਤਾਵਾਂ ਵਿੱਤਪੈਸੇ ਦੀ ਉਧਾਰ ਅਤੇ ਰੀਅਲ ਅਸਟੇਟ ਦੇ ਵਿਕਾਸ ਵਿੱਚ ਸ਼ਾਮਲ ਹਨ  ਇਨ੍ਹਾਂ ਸੰਸਥਾਵਾਂ ਵੱਲੋਂ ਕੀਤੇ ਗਏ ਅਣਗਿਣਤ ਗ਼ੈਰ-ਲੇਖਾ ਲੈਣ-ਦੇਣ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਗੈਰ-ਜਮ੍ਹਾ ਪੂੰਜੀ ਬੇਹਿਸਾਬ / ਕਰਜ਼ੇ ਦੇ ਨਿਵੇਸ਼ ਲਈ ਲਗਭਗ 50 ਕਰੋੜ ਰੁਪਏ ਦਾ ਅਨੁਮਾਨ  ਲਗਾਇਆ ਜਾ ਰਿਹਾ ਹੈ 

ਹੁਣ ਤੱਕ ਦੀ ਭਾਲ ਦੇ ਨਤੀਜੇ ਵਜੋਂ 450 ਕਰੋੜ ਰੁਪਏ ਤੋਂ ਵੱਧ ਦੀ ਅਣਪਛਾਤੀ ਆਮਦਨੀ ਤੋਂ ਵੱਧ ਦੀ ਦਾ ਪਤਾ ਲਗਿਆ ਹੈ 

ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ

****

ਆਰ.ਐਮ. / ਕੇ.ਐੱਮ.ਐੱਨ



(Release ID: 1677085) Visitor Counter : 100