ਰੱਖਿਆ ਮੰਤਰਾਲਾ
ਇੰਡੀਅਨ ਨੇਵਲ ਅਕੈੱਡਮੀ ਅਜ਼ੀਮਾਲਾ ਵਿੱਚ ਪੱਤਝੜ ਮਿਆਦੀ 2020 ਪਾਸਿੰਗ ਆਊਟ ਪਰੇਡ ਹੋਈ
Posted On:
28 NOV 2020 5:06PM by PIB Chandigarh
ਇੰਡੀਅਨ ਨੇਵਲ ਅਕੈਡਮੀ (ਆਈ ਐਨ ਏ) , ਅਜ਼ੀਮਾਲਾ ਵਿੱਚ 28 ਨਵੰਬਰ , ਸ਼ਨੀਵਾਰ 2020 ਨੂੰ ਇੱਕ ਸ਼ਾਨਦਾਰ ਪਾਸਿੰਗ ਆਊਟ ਪਰੇਡ ਹੋਈ , ਜਿਸ ਵਿੱਚ ਮਿਡਸਿ਼ਪਮੈਨ (99 ਆਈ ਐੱਨ ਏ ਸੀ ਅਤੇ ਆਈ ਐੱਨ ਏ ਸੀ—ਐੱਨ ਡੀ ਏ) ਕੈਡਿਟਸ ਆਫ਼ ਇੰਡੀਅਨ ਨੇਡੀ (30ਵੀਂ ਨੇਵਲ ਓਰੀਐਂਟੇਸ਼ਨ ਕੋਰਸ ਐਕਸਟੈਂਡਡ) ਅਤੇ ਸ੍ਰੀਲੰਕਾ ਨੇਵੀ ਦੇ 2 ਅੰਤਰਰਾਸ਼ਟਰੀ ਸਿੱਖਿਆਰਥੀਆਂ ਸਮੇਤ 164 ਸਿੱਖਿਆਰਥੀਆਂ ਨੇ ਫਲਾਈਂਗ ਕਲਰਜ਼ ਨਾਲ ਪਾਸ ਆਊਟ ਕੀਤਾ , ਜਿਸ ਨਾਲ ਉਨ੍ਹਾਂ ਦੀ ਸ਼ੁਰੂ ਹੋਈ ਸਿਖਲਾਈ ਖਤਮ ਹੋ ਗਈ ।
ਪਰੇਡ ਦਾ ਜਾਇਜ਼ਾ ਫੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ , ਪੀ ਵੀ ਐੱਸ ਐੱਮ , ਏ ਵੀ ਐੱਸ ਐੱਮ , ਐੱਸ ਐੱਮ , ਵੀ ਐੱਸ ਐੱਮ , ਏ ਡੀ ਸੀ ਨੇ ਲਿਆ ਅਤੇ ਰਵਾਇਤੀ ਜਾਇਜ਼ੇ ਤੋਂ ਬਾਅਦ ਮੈਰੀਟੋਰੀਅਸ ਮਿਡਸਿ਼ਪਮੈਨ ਅਤੇ ਕੈਡੇਟਸ ਨੂੰ ਪਰੇਡ ਮੁਕੰਮਲ ਹੋਣ ਤੇ ਤਮਗਿ਼ਆਂ ਨਾਲ ਸਨਮਾਨਿਤ ਕੀਤਾ । ਵਾਈਸ ਐਡਮਿਰਲ ਐੱਮ ਏ ਹੈਮਪੀ ਹੋਲੀ , ਏ ਵੀ ਐੱਸ ਐੱਮ , ਐੱਨ ਐੱਮ , ਕਮਾਂਡੈਂਟ ਆਈ ਐੱਨ ਏ ਕੰਡਕਟਿੰਗ ਅਧਿਕਾਰੀ ਸਨ ।
'ਰਾਸ਼ਟਰਪਤੀ ਸੋਨ ਤਮਗ਼ਾ ਇੰਡੀਅਨ ਨੇਵਲ ਅਕੈੱਡਮੀ ਬੀ ਟੈੱਕ ਕੋਰਸ ਵਾਸਤੇ ਮਿਡਸਿ਼ਪਮੈਨ ਅੰਕੁਸ਼ ਦਿਵੇਦੀ ਨੂੰ ਦਿੱਤਾ ਗਿਆ ।' 'ਚੀਫ਼ ਆਫ਼ ਦਾ ਨੇਵਲ ਸਟਾਫ਼ ਸੋਨ ਤਮਗ਼ਾ ਨੇਵਲ ਓਰੀਐਂਟੇਸ਼ਨ ਕੋਰਸ (ਐਕਸਟੈਂਡਡ) ਦਾ ਪੁਰਸਕਾਰ ਕੈਡੇਟ ਸੈਡ੍ਰਿਕ ਸਿਰਲ ਨੂੰ ਦਿੱਤਾ ਗਿਆ ।' ਬਾਕੀ ਤਮਗ਼ਾ ਜੇਤੂ ਹੇਠ ਲਿਖੇ ਅਨੁਸਾਰ ਹਨ ।
1. ਆਈ ਐੱਨ ਏ ਸੀ ਬੀਟੈੱਕ ਕੋਰਸ ਲਈ ਸੀ ਐੱਨ ਐੱਸ ਚਾਂਦੀ ਤਮਗ਼ਾ ਮਿਡਸਿ਼ਪਮੈਨ ਹਰਸਿ਼ਲ ਕੇਰਨੀ ਨੂੰ ਦਿੱਤਾ ਗਿਆ ।
2. ਆਈ ਐੱਨ ਏ ਸੀ ਬੀਟੈੱਕ ਕੋਰਸ ਲਈ ਐੱਫ ਓ ਸੀ — ਇਨ — ਸੀ ਦੱਖਣ ਕਾਂਸਾ ਤਮਗ਼ਾ ਮਿਡਸਿ਼ਪਮੈਨ ਜੇਸਿਨ ਅਲੈਕਸ ਨੂੰ ਦਿੱਤਾ ਗਿਆ ।
3. ਐੱਨ ਓ ਸੀ (ਐਕਸਟੈਂਡਡ) ਲਈ ਐੱਫ ਓ ਸੀ — ਇਨ — ਸੀ ਦੱਖਣ ਚਾਂਦੀ ਤਮਗ਼ਾ ਸਬ ਲੈਫਟੀਨੈਂਟ ਸ਼ੁਭਾਰਤ ਜੈਨ ਨੂੰ ਦਿੱਤਾ ਗਿਆ ।
4.ਕਮਾਂਡੈਂਟ ਆਈ ਐੱਨ ਏ ਕਾਂਸਾ ਤਮਗ਼ਾ ਐਨ ਓ ਸੀ (ਐਕਸਟੈਂਡਡ ਲਈ) ਸਬ ਲੈਫਨੀਨੈਂਟ ਕੁਸ਼ਲ ਯਾਦਵ ਨੂੰ ਦਿੱਤਾ ਗਿਆ ।
ਸਫ਼ਲ ਸਿੱਖਿਆਰਥੀਆਂ ਨੇ ਸਲੋਅ ਮਾਰਚ ਵਿੱਚ ਅਕਾਦਮੀ ਦੇ ਕੁਆਟਰਡੈੱਕ ਦੇ ਸਾਹਮਣੇ ਚਮਕਦੀਆਂ ਤਲਵਾਰਾਂ ਅਤੇ ਹੱਥਾਂ ਵਿੱਚ ਰਾਇਫਲਾਂ ਨਾਲ ਸਲਾਮ ਕਰਦਿਆਂ ਮਾਰਚ ਕੀਤਾ । ਸਾਥੀਆਂ ਅਤੇ ਸਹਿਯੋਗੀਆਂ ਨੂੰ ਵਿਦਾਈ ਦੇਣ ਲਈ ਦੁਨੀਆ ਭਰ ਵਿੱਚ ਫੌਜੀ ਦਸਤਿਆਂ ਵੱਲੋਂ ਵਿਦਾਇਗੀ ਧੁਨਾਂ ਦੇ ਰਵਾਇਤੀ ਨੋਟਾਂ ,ਆਲਡ ਲਾਂਗ ਸਾਈਨ, ਦੀ ਧੁਨ ਵਜਾਈ ਗਈ । ਇਹ ਸਿੱਖਿਆਰਥੀਆਂ ਲਈ ਇੰਡੀਅਨ ਨੇਵਲ ਅਕੈਡਮੀ ਦਾ ਅੰਤਿਮ ਕਦਮ ਸੀ ।
ਫੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ , ਪੀ ਵੀ ਐੱਸ ਐੱਮ , ਏ ਵੀ ਐੱਸ ਐੱਮ , ਐੱਸ ਐੱਮ , ਵੀ ਐੱਸ ਐੱਮ , ਏ ਡੀ ਸੀ ਨੇ ਕੈਡੇਟਸ ਨੂੰ ਸ਼ਾਨਦਾਰ ਪਰੇਡ ਦੌਰਾਨ ਸਮਾਰਟ ਡਰਿੱਲ ਲਈ ਵਧਾਈ ਦਿੱਤੀ । ਉਨ੍ਹਾਂ ਨੇ ਫਰਜ਼ , ਮਾਣ ਅਤੇ ਹੌਸਲੇ ਲਈ ਜ਼ੋਰ ਦਿੱਤਾ । ਜਾਇਜ਼ਾ ਅਧਿਕਾਰੀ ਨੇ ਆਈ ਐੱਨ ਏ ਦੇ ਇੰਸਟਰਕਟਰਾਂ ਵੱਲੋਂ ਜਵਾਨ ਮੁੰਡਿਆਂ ਨੂੰ ਸ਼ਾਨਦਾਰ ਤੇ ਵਧੀਆ ਨੌਜਵਾਨ ਅਫ਼ਸਰਾਂ ਵਿੱਚ ਬਦਲਣ ਲਈ ਵਧਾਈ ਦਿੱਤੀ ।
ਸਮੀਖਿਆ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਪਾਸਿੰਗ ਆਊਟ ਸਿੱਖਿਆਰਥੀਆਂ ਨੂੰ ਸਖ਼ਤ ਸਿਖਲਾਈ ਸਫ਼ਲਤਾਪੂਰਵਕ ਮੁਕੰਮਲ ਕਰਨ ਲਈ ਵਧਾਈ ਦਿੱਤੀ ਹੈ । ਇਹ ਅਧਿਕਾਰੀ ਆਪੋ ਆਪਣੇ ਵਿਸ਼ੇਸ਼ ਖੇਤਰਾਂ ਲਈ ਟ੍ਰੇਨਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ ਵੱਖ ਸਮੁੰਦਰੀ ਜਹਾਜ਼ਾਂ ਸੰਸਥਾਵਾਂ ਵਿੱਚ ਜਾਣਗੇ । ਕੋਵਿਡ 19 ਮਹਾਮਾਰੀ ਦੌਰਾਨ ਅਕੈਡਮੀ ਵੱਲੋਂ ਸਖ਼ਤ ਸਾਵਧਾਨੀਆਂ ਅਤੇ ਉਪਾਵਾਂ ਨੇ 800 ਕੈਡੇਟਸ ਦੀ ਸਿਖਲਾਈ ਦੇ ਚੁਣੌਤੀ ਭਰੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਹਾਇਤਾ ਕੀਤੀ ਹੈ ਅਤੇ ਪੱਤਝੜ ਟਰਮ 2020 ਆਈ ਐੱਨ ਏ ਸਫ਼ਲਤਾਪੂਰਵਕ ਸਮਾਪਤ ਹੋਈ ਹੈ ।
ਏ ਵੀ ਵੀ ਵੀ / ਐੱਸ ਡਬਲਿਊ / ਵੀ ਐੱਮ / ਐੱਮ ਐੱਸ
(Release ID: 1676844)
Visitor Counter : 197