ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਟੂ ਵ੍ਹੀਲਰ ਹੈਲਮੇਟ ਦੇ ਲਈ ਬੀਆਈਐੱਸ ਮਿਆਰਾਂ ਵਿੱਚ ਸੰਸੋਧਨ
Posted On:
27 NOV 2020 4:32PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮਿਤੀ 26 ਨਵੰਬਰ 2020 ਨੂੰ ਐੱਸਓ 4252 (ਈ) ਜ਼ਰੀਏ 'ਟੂ ਵ੍ਹੀਲਰਜ਼ ਚਾਲਕਾਂ ਲਈ ਹੈਲਮੇਟ ਮੋਟਰ ਵਹੀਕਲਜ਼ (ਕੁਆਲਿਟੀ ਕੰਟਰੋਲ) ਆਰਡਰ, 2020’ ਜਾਰੀ ਕੀਤਾ ਹੈ। ਦੋ ਪਹੀਆ ਵਾਹਨ ਚਾਲਕਾਂ ਲਈ ਪ੍ਰੋਟੈਕਟਿਵ ਹੈਲਮੇਟ ਕੰਪਲਸਰੀ ਬੀਆਈਐੱਸ ਸਰਟੀਫਿਕੇਟ ਅਤੇ ਕੁਆਲਿਟੀ ਕੰਟਰੋਲ ਆਰਡਰ ਦੇ ਪ੍ਰਕਾਸ਼ਨ ਦੇ ਤਹਿਤ ਸ਼ਾਮਲ ਕੀਤੇ ਗਏ ਹਨ।
ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਬਾਰੇ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਦੇਸ਼ ਦੇ ਮੌਸਮ ਦੇ ਹਾਲਤਾਂ ਦੇ ਅਨੁਕੂਲ ਭਾਰਤ ਵਿੱਚ ਹਲਕੇ ਹੈਲਮੇਟਾਂ ਬਾਰੇ ਵਿਚਾਰ ਕਰਨ ਅਤੇ ਨਾਗਰਿਕਾਂ ਵਿੱਚ ਹੈਲਮੇਟ ਪਾਉਣ ਦੀ ਪਾਲਣਾ ਸੁਨਿਸ਼ਚਿਤ ਕਰਨ ਲਈ, ਇੱਕ ਕਮੇਟੀ ਬਣਾਈ ਗਈ ਸੀ। ਕਮੇਟੀ ਵਿੱਚ ਏਮਸ ਦੇ ਮਾਹਿਰ ਡਾਕਟਰਾਂ ਅਤੇ ਬੀਆਈਐੱਸ ਦੇ ਮਾਹਿਰਾਂ ਸਮੇਤ ਵਿਭਿੰਨ ਖੇਤਰਾਂ ਦੇ ਮਾਹਿਰ ਸ਼ਾਮਲ ਸਨ। ਕਮੇਟੀ ਨੇ ਵਿਸਤਾਰ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਮਾਰਚ 2018 ਵਿੱਚ ਆਪਣੀ ਰਿਪੋਰਟ ਵਿੱਚ ਦੇਸ਼ ਵਿੱਚ ਹਲਕੇ ਹੈਲਮੇਟਸ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਅਤੇ ਮੰਤਰਾਲੇ ਨੇ ਇਹ ਰਿਪੋਰਟ ਸਵੀਕਾਰ ਕਰ ਲਈ।
ਕਮੇਟੀ ਦੀਆਂ ਸਿਫਾਰਸ਼ਾਂ ਦੇ ਅਨੁਸਾਰ, ਬੀਆਈਐੱਸ ਨੇ ਵਿਸ਼ੇਸ਼ਤਾਵਾਂ ਦੇ ਨਿਰਧਾਰਣ ਵਿੱਚ ਸੋਧ ਕੀਤੀ ਹੈ ਜਿਸ ਦੁਆਰਾ ਹਲਕੇ ਹੈਲਮੇਟ ਬਣਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਭਾਰਤੀ ਬਜ਼ਾਰਾਂ ਵਿੱਚ ਚੰਗੀ ਪ੍ਰਤੀਯੋਗਤਾ ਅਤੇ ਬਹੁਤ ਸਾਰੇ ਹੈਲਮੇਟ ਨਿਰਮਾਤਾਵਾਂ ਦੇ ਹੁੰਦਿਆਂ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੁਕਾਬਲੇ ਸਦਕਾ ਵਧੀਆ ਕੁਆਲਿਟੀ ਅਤੇ ਹਲਕੇ ਹੈਲਮੇਟ ਦੀ ਮੰਗ ਹੁਣ ਪੂਰੀ ਹੋ ਸਕੇਗੀ।
ਭਾਰਤ ਵਿੱਚ ਸਲਾਨਾ ਨਿਰਮਿਤ ਦੋ ਪਹੀਆ ਵਾਹਨਾਂ ਦੀ ਗਿਣਤੀ ਲਗਭਗ 1.7 ਕਰੋੜ ਹੈ।
ਕਿਊਸੀਓ ਦਾ ਮਤਲਬ ਇਹ ਹੋਵੇਗਾ ਕਿ ਦੇਸ਼ ਵਿੱਚ ਦੋ ਪਹੀਆ ਵਾਹਨਾਂ ਲਈ ਸਿਰਫ ਬੀਆਈਐੱਸ ਦੁਆਰਾ ਪ੍ਰਮਾਣਿਤ ਦੋ ਪਹੀਆ ਵਾਹਨ ਹੈਲਮੇਟ ਤਿਆਰ ਕੀਤੇ ਜਾਣਗੇ ਅਤੇ ਵੇਚੇ ਜਾਣਗੇ। ਇਸ ਨਾਲ ਦੇਸ਼ ਵਿੱਚ ਘੱਟੀਆ ਕੁਆਲਿਟੀ ਵਾਲੇ ਦੋ ਪਹੀਆ ਵਾਹਨ ਹੈਲਮੇਟਸ ਦੀ ਵਿਕਰੀ ਤੋਂ ਬਚਿਆ ਜਾ ਸਕੇਗਾ ਅਤੇ ਦੋ ਪਹੀਆ ਵਾਹਨ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਨਾਗਰਿਕਾਂ ਨੂੰ ਘਾਤਕ ਸੱਟਾਂ ਤੋਂ ਸੁਰੱਖਿਅਤ ਕਰਨ ਵਿੱਚ ਸਹਾਇਤਾ ਮਿਲੇਗੀ।
********
ਆਰਸੀਜੇ/ਐੱਮਐੱਸ/ਜੇਕੇ
(Release ID: 1676652)
Visitor Counter : 254