ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰਾਲੇ ਤਹਿਤ ਟ੍ਰਾਈਫੈੱਡ ਅਤੇ ਗੋਆ ਰਾਜ ਦੁਆਰਾ'ਗੋਆ ਟ੍ਰਾਈਬਲ ਪਲਾਨ' ਲਾਗੂ ਕੀਤਾ ਜਾਵੇਗਾ
ਰਾਜ ਭਰ ਵਿੱਚ 25 ਵੀਡੀਵੀਕੇਐੱਸ, 25 ਖਰੀਦ ਕੇਂਦਰ-ਕਮ-ਗੋਦਾਮ, 2 ਟ੍ਰਸ਼ੀਅਰੀ ਪ੍ਰੋਸੈੱਸਿੰਗ ਯੂਨਿਟ ਅਤੇ ਦੋ ਫਲੈਗਸ਼ਿਪ ਪ੍ਰਚੂਨ ਦੁਕਾਨਾਂ ਸਥਾਪਿਤ ਕਰਨ ਦਾ ਪ੍ਰਸਤਾਵ ਹੈ
Posted On:
27 NOV 2020 5:04PM by PIB Chandigarh
ਟ੍ਰਾਈਬਲ ਮਾਮਲੇ ਮੰਤਰਾਲੇ ਤਹਿਤ ਟ੍ਰਾਈਫੈੱਡ ਨੇ ਗੋਆ ਪ੍ਰਸ਼ਾਸਨ ਨਾਲ 26 ਨਵੰਬਰ ਨੂੰ ਗੋਆ ਦੀ ਕਬਾਇਲੀ ਵਿਕਾਸ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਇਕ ਵਰਚੁਅਲ ਮੀਟਿੰਗ ਕੀਤੀ। ਵਰੁਚੁਅਲ ਬੈਠਕ ਦੀ ਪ੍ਰਧਾਨਗੀ ਗੋਆ ਦੇ ਮੁੱਖ ਸਕੱਤਰ ਸ਼੍ਰੀ ਪਰੀਮਲ ਰਾਏ ਨੇ ਕੀਤੀ, ਅਤੇ ਬੈਠਕ ਵਿੱਚ ਸ਼੍ਰੀ ਰੈੱਡੀ, ਪ੍ਰਿੰਸੀਪਲ ਸਕੱਤਰ ਆਦਿਵਾਸੀ, ਸ਼੍ਰੀ ਸੁਭਾਸ਼ ਚੰਦਰ, ਪੀਸੀਸੀਐੱਫ, ਸ਼੍ਰੀ ਪ੍ਰਵੀਰ ਕ੍ਰਿਸ਼ਨ, ਮੈਨੇਜਿੰਗ ਡਾਇਰੈਕਟਰ, ਟ੍ਰਾਈਫੈੱਡ ਅਤੇ ਟ੍ਰਾਈਫੈੱਡ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਬੈਠਕ ਦਾ ਮੁੱਖ ਏਜੰਡਾ ਗੋਆ ਰਾਜ ਲਈ 25 ਵਨ ਧਨ ਵਿਕਸ ਕੇਂਦਰ, 1 ਟ੍ਰਾਈਬਲ ਫੂਡ ਪਾਰਕ, ਉੱਤਰੀਅਤੇਦੱਖਣੀਗੋਆਵਿੱਚ2 ਸ਼ੋਅ ਰੂਮ ਸਥਾਪਿਤ ਕਰਨ ਲਈ ਆਦਿਵਾਸੀ ਵਿਕਾਸ ਯੋਜਨਾ ਨੂੰ ਅੰਤਿਮ ਰੂਪ ਦੇਣਾ ਸੀ।
ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ, ਅਤੇ ਸ਼੍ਰੀ ਪ੍ਰਵੀਰ ਕ੍ਰਿਸ਼ਨ ਵਿਚਕਾਰ ਪਹਿਲਾਂ ਹੋਏ ਵਿਚਾਰ-ਵਟਾਂਦਰੇ ਦਾ ਇਹ ਫੋਲੋ-ਅੱਪ ਸੀ, ਜਿਸ ਵਿੱਚ ਮੁੱਖ ਮੰਤਰੀ ਨੇ ਗੋਆ ਟ੍ਰਾਈਬਲ ਯੋਜਨਾ ਨੂੰ ਅੱਗੇ ਤੋਰਨ ਲਈ ਕਿਹਾ ਸੀ। ਇਸ ਤੋਂ ਬਾਅਦ ਗੋਆ ਰਾਜ ਦੇ ਮੁੱਖ ਸਕੱਤਰ ਨੇ ਵੀ 50 ਕਰੋੜ ਰੁਪਏ ਦੀ ਆਦਿਵਾਸੀ ਵਿਕਾਸ ਯੋਜਨਾ ਦੀ ਰੂਪਰੇਖਾ ਸਬੰਧੀ ਅੱਗੇ ਵਿਚਾਰ ਵਟਾਂਦਰੇ ਕੀਤੇ ਸਨ। ਵਿਕਾਸ ਯੋਜਨਾ ਵਿੱਚ ਸ਼ਾਮਲ ਪ੍ਰਸਤਾਵਿਤ ਗਤੀਵਿਧੀਆਂ ਵਿੱਚ, ਗੋਆ ਵਿੱਚ 25 ਵੀਡੀਵੀਕੇਐੱਸ; 25 ਖਰੀਦ ਕੇਂਦਰ-ਕਮ-ਗੋਦਾਮਾਂ ਦੀ ਸਥਾਪਨਾ; ਰਾਜ ਦੇ 2 ਟਰਸ਼ੀਅਰੀ ਪ੍ਰੋਸੈੱਸਿੰਗ ਯੂਨਿਟਸ (ਮੈਗਾਫੂਡ ਪਾਰਕਸ / ਕਬਾਇਲੀ ਉੱਦਮ) ਅਤੇ ਦੋ ਪ੍ਰਮੁੱਖ ਪ੍ਰਚੂਨ ਦੁਕਾਨਾਂ ਸਥਾਪਿਤ ਕਰਨਾ, ਸ਼ਾਮਲ ਹੈ। ਹਰੇਕ ਵੀਡੀਵੀਕੇ ਵਿੱਚ 20 ਛੋਟੇ ਜੰਗਲੀ ਉਤਪਾਦਾਂ ਦੀ ਪਹਿਚਾਣ ਕਰਨ ਦਾ ਟੀਚਾ ਹੈ।
ਇਸ ਯੋਜਨਾਬੱਧ ਉੱਦਮ ਦੇ ਨਾਲ, ਟ੍ਰਾਈਫੈੱਡ ਦੁਆਰਾ, ਆਦਿਵਾਸੀਆਂ ਲਈ ਰੋਜ਼ਗਾਰ ਅਤੇ ਆਮਦਨੀ ਅਤੇ ਉੱਦਮ ਨੂੰ ਉਤਸ਼ਾਹਿਤ ਕਰਨ ਵਾਲੇ ਇੱਕ ਅੰਤ-ਤੋਂ-ਅੰਤ ਵਿਆਪਕ ਵਿਕਾਸ ਪੈਕੇਜ ਦੀ ਪੇਸ਼ਕਸ਼ ਕੀਤੀ ਜਾਏਗੀ। ਟ੍ਰਾਈਫੈੱਡ ਦੁਆਰਾ ਵੱਡੇ ਪੱਧਰ 'ਤੇ ਕਬਾਇਲੀ ਉੱਦਮ ਮਾਡਲ ਦੇ ਜ਼ਰੀਏ ਦੇਸ਼ ਭਰ ਵਿੱਚ ਕਬਾਇਲੀ ਈਕੋਸਿਸਟਮ ਦੇ ਸੰਪੂਰਨ ਰੂਪਾਂਤਰਣ ਲਈ ਕੰਮ ਕਰਨਾ ਜਾਰੀ ਰੱਖਿਆ ਜਾ ਰਿਹਾ ਹੈ।
*********
ਐੱਨਬੀ/ਐੱਸਕੇ
(Release ID: 1676647)
Visitor Counter : 132