ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਕੇਰਲ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਅਤੇ ਛੱਤੀਸਗੜ ਵੱਲੋਂ ਭਾਰਤ ਦੇ ਐਕਟਿਵ ਮਾਮਲਿਆਂ ਵਿੱਚ 70 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ

Posted On: 27 NOV 2020 11:21AM by PIB Chandigarh

ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਐਕਟਿਵ ਕੇਸ (4,55,555) ਹਨ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.89 ਫੀਸਦ ਬਣਦਾ ਹੈ ।

ਕੁੱਲ ਐਕਟਿਵ ਕੇਸਾਂ ਵਿਚੋਂ ਲਗਭਗ 70 ਫੀਸਦ (69.59 ਫੀਸਦ ) ਦਾ ਯੋਗਦਾਨ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਰਥਾਤ ਮਹਾਰਾਸ਼ਟਰ, ਕੇਰਲ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਅਤੇ ਛੱਤੀਸਗੜ ਵੱਲੋਂ ਦਿੱਤਾ ਜਾ ਰਿਹਾ ਹੈ ।

ਮਹਾਰਾਸ਼ਟਰ ਅੱਜ ਕੁੱਲ 87,014 ਐਕਟਿਵ ਕੋਵਿਡ ਮਾਮਲਿਆਂ ਨਾਲ ਸਭ ਤੋਂ ਅੱਗੇ ਹੈ । ਕੇਰਲ ਵਿਚ 64,615 ਐਕਟਿਵ ਕੇਸ ਦਰਜ ਕੀਤੇ ਗਏ ਹਨ, ਜਦੋਂਕਿ  ਦਿੱਲੀ ਵਿੱਚ 38,734 ਐਕਟਿਵ ਕੇਸ ਦਰਜ ਹੋਏ ਹਨ।

ਪਿਛਲੇ 24 ਘੰਟਿਆਂ ਵਿੱਚ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਐਕਟਿਵ ਮਾਮਲਿਆਂ ਵਿੱਚ ਤਬਦੀਲੀ ਹੇਠਾਂ ਦਿੱਤੇ ਅੰਕੜਿਆਂ ਅਨੁਸਾਰ ਹਨ:-

ਮਹਾਰਾਸ਼ਟਰ ਵਿੱਚ 1,526 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪੌਜ਼ੀਟਿਵ ਤਬਦੀਲੀ ਦਰਜ ਕੀਤੀ ਗਈ ਹੈ ਜਦਕਿ ਛੱਤੀਸਗੜ੍ਹ ਵਿੱਚ 719 ਐਕਟਿਵ ਮਾਮਲਿਆਂ ਦੀ ਕਮੀ ਨਾਲ ਸਭ ਤੋਂ ਵੱਧ ਨੇਗੇਟਿਵ ਤਬਦੀਲੀ ਦਰਜ ਕੀਤੀ ਗਈ ਹੈ ।

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 43,082 ਨਵੇਂ ਪੁਸ਼ਟੀ ਵਾਲੇ ਕੋਵਿਡ ਕੇਸ ਦਰਜ ਕੀਤੇ ਗਏ ਹਨ।

ਇਨ੍ਹਾਂ ਵਿਚੋਂ, 76.93 ਫੀਸਦ  ਦਾ ਯੋਗਦਾਨ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਿੱਤਾ ਜਾ ਰਿਹਾ ਹੈ ।

ਮਹਾਰਾਸ਼ਟਰ 6,406 ਨਵੇਂ ਕੋਵਿਡ ਮਾਮਲਿਆਂ ਨਾਲ ਟੈਲੀ ਵਿੱਚ ਸਭ ਤੋਂ ਅੱਗੇ ਹੈ । ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 5,475 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂਕਿ ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,378 ਨਵੇਂ ਕੇਸ ਦਰਜ ਕੀਤੇ ਗਏ ਹਨ।

ਭਾਰਤ ਵਿੱਚ ਕੁੱਲ ਰਿਕਵਰ ਹੋਏ ਕੇਸਾਂ ਨੇ 87 ਲੱਖ (87,18,517) ਨੂੰ ਪਾਰ ਕਰ ਲਿਆ ਹੈ ।

ਰਾਸ਼ਟਰੀ ਰਿਕਵਰੀ ਦਰ ਅੱਜ 93.65 ਫੀਸਦ ‘ਤੇ ਖੜ੍ਹੀ ਹੈ ।

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 36,379 ਰਿਕਵਰੀ ਦਰਜ  ਕੀਤੀ  ਗਈ ਹੈ ।

ਨਵੇਂ ਰਿਕਵਰ ਹੋਏ ਕੇਸਾਂ ਵਿੱਚੋਂ 78.15 ਫੀਸਦ ਕੇਸ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ ।

ਕੇਰਲ ਵਿੱਚ ਇੱਕ ਦਿਨ ਵਿੱਚ ਨਵੇਂ ਛੁੱਟੀ ਵਾਲੇ 5,970 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਕੇਸਾਂ ਵਿੱਚ ਰਿਕਵਰੀ ਦੱਸੀ

ਗਈ ਹੈ। ਦਿੱਲੀ ਵਿੱਚ 4937 ਵਿਅਕਤੀ ਰਿਕਵਰ ਹੋਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ  4815 ਵਿਅਕਤੀ ਰਿਕਵਰ ਹੋਏ ਹਨ I 

ਕੁੱਲ ਮੌਤਾਂ ਦੇ ਮਾਮਲਿਆਂ ਵਿੱਚੋਂ 83.80 ਫ਼ੀਸਦ ਕੇਸ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਦਿੱਲੀ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਪੰਜਾਬ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਕੇਂਦਰਿਤ ਹਨ।

ਮਹਾਰਾਸ਼ਟਰ ਵੱਲੋਂ ਹੁਣ ਤੱਕ ਰਿਪੋਰਟ ਕੀਤੀਆਂ ਗਈਆ 46,813 ਕੁੱਲ ਮੌਤਾਂ ਵਿੱਚ ਸਭ ਤੋਂ ਵੱਧ (34.49 ਫ਼ੀਸਦ) ਦਾ ਯੋਗਦਾਨ ਦਿੱਤਾ ਗਿਆ ਹੈ।

 

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਨਵੀਂਆਂ ਮੌਤਾਂ ਦੇ 492 ਮਾਮਲਿਆਂ ਵਿੱਚੋਂ 75.20 ਫ਼ੀਸਦ ਕੇਸ ਦਸ  ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।

ਦਿੱਲੀ ਵਿੱਚ ਸਭ ਤੋਂ ਵੱਧ 91 ਨਵੀਂਆਂ ਮੌਤਾਂ ਦਰਜ ਹੋਈਆਂ ਹਨ। ਮਹਾਰਾਸ਼ਟਰ ਵਿੱਚ 65 ਦੀ ਮੌਤ ਹੋਈ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 52 ਮੌਤਾਂ ਰਿਪੋਰਟ ਹੋਈਆਂ ਹਨ।

 

****

ਐਮ ਵੀ / ਐਸ ਜੇ


(Release ID: 1676569) Visitor Counter : 216