ਵਿੱਤ ਮੰਤਰਾਲਾ

ਵਿੱਤੀ ਸਾਲ 2020-21 ਲਈ ਅਕਤੂਬਰ 2020 ਤੱਕ ਦੇ ਕੇਂਦਰ ਸਰਕਾਰ ਦੇ ਖਾਤਿਆਂ ਦੀ ਮਹੀਨਾਵਾਰ ਸਮੀਖਿਆ

Posted On: 27 NOV 2020 4:56PM by PIB Chandigarh

ਕੇਂਦਰ ਸਰਕਾਰ ਨੇ ਅਕਤੂਬਰ 2020 ਤੱਕ ਮਹੀਨਾਵਾਰ ਖਾਤਿਆਂ ਦਾ ਏਕੀਕ੍ਰਿਤ ਕੀਤਾ ਹੈ ਅਤੇ ਰਿਪੋਰਟਾਂ ਛਾਪੀਆਂ ਹਨ । ਮੁੱਖ ਬਿੰਦੂ ਹੇਠਾਂ ਦਿੱਤੇ ਗਏ ਹਨ:
ਭਾਰਤ ਸਰਕਾਰ ਨੂੰ ਅਕਤੂਬਰ 2020 ਤੱਕ 708300 ਕਰੋੜ ਰੁਪਏ (ਜੋ ਕੁੱਲ ਰਸੀਦਾਂ ਦੇ ਬੀ.ਈ. 2020-21 ਦਾ 31.54%) ਪ੍ਰਾਪਤ ਹੋਏ ਹਨ ਜਿਸ ਵਿਚੋਂ 575697 ਕਰੋੜ ਰੁਪਏ ਮਾਲੀਆ ਟੈਕਸ (ਨੈੱਟ ਤੋਂ ਸੈਂਟਰ), 116206 ਕਰੋੜ ਰੁਪਏ ਗੈਰ ਮਾਲੀਆ ਟੈਕਸ ਹੈ ਅਤੇ 16397 ਕਰੋੜ ਰੁਪਏ ਗੈਰ ਡੈਬਿਟ ਪੂੰਜੀ ਪ੍ਰਾਪਤੀਆਂ ਦੇ ਅਤੇ ਗੈਰ ਡੈਬਿਟ ਰਸੀਦਾਂ ਵਿੱਚ ਕਰਜਿਆਂ ਦੀ ਮੁੜ ਵਸੂਲੀ 10218 ਕਰੋੜ ਰੁਪਏ ਅਤੇ ਵੀਨਿਵੇਸ਼ ਆਮਦਨੀ 6179 ਕਰੋੜ ਰੁਪਏ ਸ਼ਾਮਲ ਹਨ ।
ਇਸੇ ਸਮੇਂ ਦੌਰਾਨ 297174 ਕਰੋੜ ਰੁਪਏ ਸੂਬਾ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਵਜੋਂ ਦਿੱਤੇ ਗਏ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 69697 ਕਰੋੜ ਘੱਟ ਹਨ ।
ਭਾਰਤ ਸਰਕਾਰ ਦੁਆਰਾ ਕੀਤੇ ਗਏ ਕੁੱਲ ਖਰਚੇ 1661454 ਕਰੋੜ ਰੁਪਏ (2020-21 ਬੀ.ਈ. ਦੇ ਅਨੁਸਾਰ 54.61%  ਹਨ ਜਿਸ ਵਿਚੋਂ 1464099 ਕਰੋੜ ਰੁਪਏ ਮਾਲੀਆ ਖਾਤੇ ਤੋਂ ਅਤੇ 197355 ਕਰੋੜ ਰੁਪਏ ਪੂੰਜੀ ਖਾਤੇ ਦੇ ਹਨ । ਕੁਲ ਮਾਲੀਆ ਖਰਚੇ ਵਿਚੋਂ 333456 ਕਰੋੜ ਰੁਪਏ ਵਿਆਜ ਭੁਗਤਾਨਾਂ ਦੇ ਕਾਰਣ ਅਤੇ 185400 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਹਨ ।

 

ਆਰ.ਐਮ./ਕੇ.ਐਮ.ਐਨ.



(Release ID: 1676556) Visitor Counter : 136