ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਸੰਵਿਧਾਨ ਦਿਵਸ ਮੌਕੇ ਈ–ਕੰਪੈਂਡੀਅਮ ਦਾ ਉਦਘਾਟਨ ਕੀਤਾ

Posted On: 26 NOV 2020 6:28PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਸੰਵਿਧਾਨ, ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਬਾਰੇ ਲੇਖਕਾਂ ਦੇ ਇੱਕ ਈਕੰਪੈਂਡੀਅਮ ਦਾ ਉਦਘਾਟਨ ਕੀਤਾ।

 

 

ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਅੱਜ ਜਾਰੀ ਕੀਤਾ ਗਿਆ ਕੰਪੈਂਡੀਅਮ ਇੱਕ ਅਹਿਮ ਦਸਤਾਵੇਜ਼ ਹੈ ਅਤੇ ਮੈਂ ਇਸ ਪਹਿਲ ਲਈ ਪੱਤਰ ਸੂਚਨਾ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਪੱਤਰ ਸੂਚਨਾ ਦਫ਼ਤਰ (ਪੀਆਈਬੀਦੁਆਰਾ ਕੀਤੇ ਗਏ ਸੰਕਲਨ ਵਿੱਚ ਉੱਘੀਆਂ ਸ਼ਖ਼ਸੀਅਤਾਂ ਦੁਆਰਾ ਲਿਖੇ ਗਏ ਲੇਖ ਹਨ ਅਤੇ ਇਹ ਸਬੰਧਿਤ ਵਿਸ਼ੇ ਲਈ ਇੱਕਨੁਕਾਤੀ ਹਵਾਲਾਪੁਸਤਕ ਵਜੋਂ ਵਿਚਰਨਗੇ।

 

ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਦੇਸ਼ ਚੇਤੇ ਕੀਤਾ ਕਿ ਸੰਵਿਧਾਨ ਦੇਸ਼ ਦਾ ਸਭ ਤੋਂ ਵੱਡਾ ਧਾਰਮਿਕ ਗ੍ਰੰਥ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਵਿਧਾਨ ਦਿਵਸ ਮਨਾਉਣ ਦਾ ਵਿਚਾਰ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਸੀ।

 

ਸ਼੍ਰੀ ਜਾਵਡੇਕਰ ਨੇ ਸੰਵਿਧਾਨ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਇਸ ਬੇਮਿਸਾਲ ਦਸਤਾਵੇਜ਼ ਵਿੱਚ ਸਾਰੇ ਲੋਕਾਂ ਦੇ ਇੱਕਸਮਾਨ ਅਧਿਕਾਰ ਦਰਜ ਹਨ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਸਮਾਨ ਨਿਆਂ ਨੂੰ ਹੋਂਦ ਪ੍ਰਣਾਲੀ ਵਿੱਚ ਲਿਆਂਦਾ ਹੈ।

 

ਇਸ ਪੁਸਤਕ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ:

 

https://static.pib.gov.in/WriteReadData/ebooklat/Flip-Book/constfiles/index.html

 

ਕੰਪੈਂਡੀਅਮ ਬਾਰੇ

 

ਇਸ ਈਬੁੱਕ ਵਿੱਚ ਜੱਜਾਂ, ਉਦਯੋਗਪਤੀਆਂ ਤੇ ਕਲਾਕਾਰਾਂ ਸਮੇਤ ਜੀਵਨ ਦੇ ਵਿਭਿੰਨ ਵਰਗਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਬੱਤੀ ਲੇਖ ਮੌਜੂਦ ਹਨ। ਉੱਘੇ ਯੋਗਦਾਨੀਆਂ ਵਿੱਚ ਆਨੰਦ ਮਹਿੰਦਰਾ, ਕੇ.ਕੇ. ਵੇਣੂਗੋਪਾਲ, ਅਟਾਰਨੀ ਜਨਰਲ ਅਤੇ ਸੋਨਲ ਮਾਨਸਿੰਘ ਸ਼ਾਮਲ ਹਨ। ਇਹ ਕਿਤਾਬ ਮੂਲ ਰੂਪ ਵਿੱਚ ਇੱਕ ਕੌਫ਼ੀ ਟੇਬਲ ਬੁੱਕ ਵਜੋਂ ਜਾਰੀ ਕਰਨ ਲਈ ਯੋਜਨਾਬੱਧ ਸੀ ਤੇ ਹੁਣ ਇਸ ਨੂੰ ਵਿਆਪਕ ਪਹੁੰਚ ਲਈ ਇੱਕ ਈਕੰਪੈਂਡੀਅਮ ਵਜੋਂ ਜਾਰੀ ਕੀਤਾ ਗਿਆ ਹੈ। ਇਹ ਕੰਪੈਂਡੀਅਮ ਸੰਵਿਧਾਨ ਵਿੱਚ ਨਿਰਧਾਰਿਤ ਮੌਲਿਕ ਅਧਿਕਾਰਾਂ ਤੇ ਮੌਲਿਕ ਕਰਤੱਵਾਂ ਅਤੇ ਲੋਕਾਂ ਨੂੰ ਉਤਾਂਹ ਚੁੱਕਣ ਤੇ ਰਾਸ਼ਟਰੀ ਅਖੰਡਤਾ ਨੂੰ ਦਰੁਸਤ ਕਰਾਰ ਦੇਣ ਵਿੱਚ ਸੰਵਿਧਾਨ ਦੁਆਰਾ ਨਿਭਾਈ ਵੱਡੀ ਭੂਮਿਕਾ ਉੱਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।

 

****

 

ਸੌਰਭ ਸਿੰਘ



(Release ID: 1676226) Visitor Counter : 158