ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਜਨਰਲ ਵੀ ਕੇ ਸਿੰਘ ਨੇ ਰਾਸ਼ਟਰੀ ਸੁਰੱਖਿਆ ਅਤੇ ਵਿਅਕਤੀਆਂ ਦੀ ਭੂਮਿਕਾ ਪ੍ਰਤੀ ਇਕਸਾਰ ਪਹੁੰਚ 'ਤੇ ਜ਼ੋਰ ਦਿੱਤਾ

Posted On: 26 NOV 2020 1:47PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਨੇ ਰਾਸ਼ਟਰੀ ਸੁਰੱਖਿਆ ਬਾਰੇ ਇਕਸਾਰ ਪਹੁੰਚ ਅਤੇ ਕਿਸ ਤਰ੍ਹਾਂ ਹਰੇਕ ਵਿਅਕਤੀ ਨੇ ਦੇਸ਼ ਦੀ ਸਮੁੱਚੀ ਸੁਰੱਖਿਆ ਅਤੇ ਸੇਫ਼ਟੀ ਵਿੱਚ ਕੁਝ ਭੂਮਿਕਾ ਨਿਭਾਈ ਹੈ, 'ਤੇ ਜ਼ੋਰ ਦਿੱਤਾਉਨ੍ਹਾਂ ਕਿਹਾ, ਰਾਸ਼ਟਰੀ ਸੁਰੱਖਿਆ ਦੀ ਆਮ ਧਾਰਨਾ ਇਹ ਹੈ ਕਿ ਇਹ ਸਿਰਫ ਵਰਦੀਧਾਰੀ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ, ਲੇਕਿਨ ਇਸ ਦੀ ਬਜਾਏ ਰਾਸ਼ਟਰੀ ਸੁਰੱਖਿਆ ਦੀ ਵਿਆਪਕ ਧਾਰਨਾ ਹੈ।

 

ਭਾਰਤੀ ਲੋਕ ਪ੍ਰਸਾਸ਼ਨ ਸੰਸਥਾਨ (ਆਈਆਈਪੀਏ) ਵਿੱਚ ਕੱਲ੍ਹ ਰਾਸ਼ਟਰੀ ਸੁਰੱਖਿਆ ਸੰਵਾਦਵਿਸ਼ੇ 'ਤੇ ਭਾਸ਼ਣ ਦਿੰਦੇ ਹੋਏ ਫ਼ੌਜ ਦੇ ਸਾਬਕਾ ਮੁਖੀ ਨੇ ਹਿੱਸਾ ਲੈਣ ਵਾਲਿਆਂ ਨੂੰ ਤਬਦੀਲੀ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਵਿਚਾਰ ਦਿੱਤਾ ਕਿ ਰਾਸ਼ਟਰੀ ਸੁਰੱਖਿਆ ਪ੍ਰਾਪਤ ਕਰਨ ਲਈ ਮਾਨਸਿਕਤਾ ਅਤੇ ਨੈਤਿਕਤਾ ਨੂੰ ਬਦਲਣਾ ਅਤੇ ਸਾਮਰਾਜ ਦੇ ਨਿਰਮਾਣ ਦੀ ਪਹੁੰਚ ਨੂੰ ਹਿਲਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਰਾਸ਼ਟਰੀ ਸੁਰੱਖਿਆ ਟੁਕੜਿਆਂ ਵਿੱਚ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਪਰ ਇਹ ਇੱਕ ਏਕੀਕ੍ਰਿਤ ਪਹੁੰਚ ਹੈ ਜਿਸ ਵਿੱਚ ਸਾਰੇ ਸੁਰੱਖਿਆ ਮਾਮਲਿਆਂ ਜਿਵੇਂ ਬਾਹਰੀ ਸੁਰੱਖਿਆ, ਅੰਦਰੂਨੀ ਸੁਰੱਖਿਆ, ਊਰਜਾ ਸੁਰੱਖਿਆ, ਸਾਈਬਰ ਸੁਰੱਖਿਆ ਆਦਿ ਸ਼ਾਮਲ ਹਨ।

 

http://static.pib.gov.in/WriteReadData/userfiles/image/image001VYG5.jpg

 

ਮੰਤਰੀ ਨੇ ਸੁਰੱਖਿਆ ਦੇ ਸਮੁੱਚੇ ਪਹਿਲਾਂ ਨਾਲ ਨਜਿੱਠਣ ਤੋਂ ਇਲਾਵਾ ਰੱਖਿਆ ਖਰੀਦ, ਸਾਈਬਰ ਸਪੇਸ ਸੇਫਟੀ ਅਤੇ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਨੂੰ ਉਜਾਗਰ ਕਰਦਿਆਂ ਟੈਕਨੋਲੋਜੀ ਦੀ ਵਰਤੋਂ, ਨਵੀਨਤਾ ਅਤੇ ਹੁਨਰਮੰਦ ਪਹੁੰਚ ਬਾਰੇ ਦੱਸਿਆ। ਉਨ੍ਹਾਂ ਆਤਮਨਿਰਭਰ ਭਾਰਤ 'ਤੇ ਜ਼ੋਰ ਦਿੱਤਾ, ਜਿਸ ਨਾਲ 'ਆਤਮਨਿਰਭਰ ਭਾਰਤ' ਦਾ ਨਿਰਮਾਣ ਹੁੰਦਾ ਹੈ ਤਾਕਿ ਰੱਖਿਆ ਉਪਕਰਣਾਂ ਦੇ ਉਤਪਾਦਨ ਵਿੱਚ ਦੇਸ਼ ਦੀਆਂ ਸਵਦੇਸ਼ੀ ਨਿਰਮਾਣ ਵਿੱਚ ਸਮਰੱਥਾਵਾਂ ਦਾ ਵਿਕਾਸ ਕੀਤਾ ਜਾ ਸਕੇ।

 

ਆਈਆਈਪੀਏ ਦੀ ਫੈਕਲਟੀ ਅਤੇ ਸੀਨੀਅਰ ਸਟਾਫ ਨੇ ਇਸ ਸੈਸ਼ਨ ਵਿੱਚ ਸ਼ਿਰਕਤ ਕੀਤੀ। 46ਵੇਂ ਲੋਕ ਪ੍ਰਸ਼ਾਸ਼ਨ ਵਿੱਚ ਅਡਵਾਂਸਡ ਪ੍ਰੋਫੈਸ਼ਨਲ ਪ੍ਰੋਗਰਾਮ (ਏਪੀਪੀਏ)- ਆਈਆਈਪੀਏ ਦੇ 10 ਮਹੀਨਿਆਂ ਦੇ ਪ੍ਰੋਗਰਾਮ ਦੇ ਟ੍ਰੇਨਿੰਗ ਅਧਿਕਾਰੀ ਸੈਸ਼ਨ ਵਿੱਚ ਔਨਲਾਈਨ ਮਾਧਿਅਮ ਜ਼ਰੀਏ ਸ਼ਾਮਲ ਹੋਏ, ਜਿਸ ਵਿੱਚ ਸਰਬ ਭਾਰਤੀ ਅਤੇ ਕੇਂਦਰੀ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਹਥਿਆਰਬੰਦ ਬਲਾਂ ਅਤੇ ਆਈਆਈਪੀਏ ਦੇ ਖੇਤਰੀ ਅਤੇ ਸਥਾਨਕ ਸ਼ਾਖਾਵਾਂ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਜਨਰਲ ਵੀ ਕੇ ਸਿੰਘ ਨੇ ਆਈਆਈਪੀਏ ਵਿੱਚ ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭ ਭਾਈ ਪਟੇਲ ਦੀਆਂ ਮੂਰਤੀਆਂ 'ਤੇ ਪੁਸ਼ਪਾਂਜਲੀਆਂਅਰਪਿਤ ਕੀਤੀਆਂ

 

http://static.pib.gov.in/WriteReadData/userfiles/image/image002A5QA.jpg

 

   ***

ਆਰਸੀਜੇ/ਐੱਮਐੱਸ


(Release ID: 1676223) Visitor Counter : 187