ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ ਤੇ ਫਿਨਲੈਂਡ ਨੇ ਵਾਤਾਵਰਣ ਬਚਾਅ ਅਤੇ ਜੈਵਿਕ ਵਿਭਿੰਨਤਾ ਦੇ ਸਾਂਭ ਸੰਭਾਲ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ
ਇਹ ਸਮਝੌਤਾ ਜਲਵਾਯੂ ਤਬਦੀਲੀ ਦੇ ਖੇਤਰ ਵਿੱਚ ਸਹੀ ਸਹਿਯੋਗ ਲਈ ਵਿਸ਼ਵ ਨੂੰ ਸਕਰਾਤਮਕ ਸਹਿਯੋਗ ਭੇਜੇਗਾ; ਸ੍ਰੀ ਪ੍ਰਕਾਸ਼ ਜਾਵਡੇਕਰ
Posted On:
26 NOV 2020 3:07PM by PIB Chandigarh
ਭਾਰਤ ਤੇ ਫਿਨਲੈਂਡ ਨੇ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਵਾਤਾਵਰਣ ਬਚਾਅ ਅਤੇ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਨ । ਇਹ ਸਮਝੌਤਾ ਭਾਰਤੀ ਅਤੇ ਫਿਨੀਸ਼ ਭਾਈਵਾਲੀ ਨੂੰ ਅੱਗੇ ਵਧਾਉਣ ਤੇ ਸਹਿਯੋਗ ਲਈ, ਹਵਾ ਅਤੇ ਪਾਣੀ ਪ੍ਰਦੂਸ਼ਣ ਨੂੰ ਰੋਕਣ ਵਰਗੇ ਖੇਤਰਾਂ ਵਿੱਚ ਚੰਗੇ ਅਭਿਆਸਾਂ ਦਾ ਅਦਾਨ ਪ੍ਰਦਾਨ ਕਰਨ; ਕੂੜਾ ਪ੍ਰਬੰਧਨ, ਸਰਕੁਲਰ ਅਰਥਚਾਰੇ ਨੂੰ ਉਤਸ਼ਾਹਿਤ ਕਰਨ; ਘੱਟ ਕਾਰਬਨ ਹੱਲ ਅਤੇ ਵਣਾਂ ਸਮੇਤ ਕੁਦਰਤੀ ਸ੍ਰੋਤਾਂ ਦਾ ਟਿਕਾਊਯੋਗ ਪ੍ਰਬੰਧਨ; ਜਲ ਵਾਯੂ ਪਰਿਵਰਤਨ; ਸਮੁੰਦਰੀ ਅਤੇ ਤੱਟਵਰਤੀ ਸ੍ਰੋਤਾਂ ਦੀ ਸਾਂਭ ਸੰਭਾਲ ਲਈ ਇੱਕ ਪਲੇਟਫਾਰਮ ਮੁਹੱਈਆ ਕਰੇਗਾ ।ਇਸ ਸਮਝੌਤੇ ਤੇ ਵਰਚੂਅਲ ਮਾਧਿਅਮ ਰਾਹੀਂ ਕੀਤੇ ਸਮਾਗਮ ਦੌਰਾਨ ਭਾਰਤ ਵੱਲੋਂ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਅਤੇ ਫਿਨੀਸ਼ ਵੱਲੋਂ ਫਿਨਲੈਂਡ ਸਰਕਾਰ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਮਿਸ ਕਰਿਸਟਾ ਮਿਕੋਲਨ ਨੇ ਦਸਤਖਤ ਕੀਤੇ ਹਨ ।
ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਜਾਵਡੇਕਰ ਨੇ ਕਿਹਾ ਕਿ ਸਮਝੌਤਾ ਆਪਸੀ ਹਿਤ ਦੇ ਖੇਤਰਾਂ ਦੇ ਸਾਂਝੇ ਪ੍ਰੋਜੈਕਟਾਂ ਦੀ ਸੰਭਾਵਨਾ ਵੀ ਪ੍ਰਦਾਨ ਕਰਦਾ ਹੈ, ਵਾਤਾਵਰਣ ਮੰਤਰੀ ਨੇ ਕਿਹਾ ਕਿ ''ਇਹ ਸਮਝੌਤਾ ਪੈਰਿਸ ਸਮਝੌਤੇ ਤਹਿਤ ਕੀਤੀਆਂ ਪ੍ਰਤੀਬਧਤਾ ਨੂੰ ਪੂਰਾ ਕਰਨ ਲਈ ਨਿਸ਼ਚਿਤ ਤੌਰ ਤੇ ਇਕੱਠੇ ਹੋ ਕੇ ਤੇ ਇੱਕ ਦੂਜੇ ਦੇ ਨੇੜੇ ਹੋ ਕੇ ਪ੍ਰਤੀਬਧਤਾ ਪ੍ਰਦਾਨ ਕਰੇਗਾ'' ।
ਸ੍ਰੀ ਜਾਵਡੇਕਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਨੇ 2020 ਤੱਕ 2005 ਪੱਧਰ ਤੋਂ ਵਧੇਰੇ 21 ਫੀਸਦ ਜੀ.ਡੀ.ਪੀ. ਦੀ ਤੀਬਰਤਾ ਨਾਲ ਕਾਰਬਨ ਘੱਟ ਕਰਨ ਦੇ ਸਵੈ ਇੱਛਤ ਟੀਚੇ ਨੂੰ ਪ੍ਰਾਪਤ ਕੀਤਾ ਹੈ ਅਤੇ ਸਾਲ 2030 ਤੱਕ ਮਿਥੇ ਟੀਚੇ ਤੋਂ ਪਹਿਲਾਂ ਹੀ 35 ਫੀਸਦ ਕਾਰਬਨ ਘੱਟ ਕਰਨ ਲਈ ਤਿਆਰ ਹੈ ।
ਪੈਰਿਸ ਸਮਝੌਤੇ ਤਹਿਤ ਰਾਸ਼ਟਰੀ ਪੱਧਰ ਤੇ ਮਿਥੇ ਯੋਗਦਾਨਾਂ ਦੇ ਹਿੱਸੇ ਵਜੋਂ ਭਾਰਤ ਨੇ 3 ਗੁਣਾਤਮਕ ਜਲਵਾਯੂ ਪਰਿਵਰਤਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨ ਸ਼ੁਰੂ ਕੀਤੇ ਹਨ । ਇਹਨਾ ਟੀਚਿਆਂ ਵਿੱਚ 2005 ਪੱਧਰ ਤੋਂ 2030 ਤੱਕ ਜੀ.ਡੀ.ਪੀ. ਦੇ 33 ਤੋਂ 35 ਫੀਸਦ ਦੀ ਤੀਬਰਤਾ ਵਾਲੇ ਕਾਰਬਨ ਨੂੰ ਘੱਟ ਕਰਨਾ, 2030 ਤੱਕ ਗੈਰ ਜੈਵਿਕ ਬਾਲਣ ਤੇ ਅਧਾਰਤ ਊਰਜਾ ਸ੍ਰੋਤਾਂ ਤੋਂ ਲਗਭੱਗ 40 ਫੀਸਦ ਸੰਚਤ ਇਲੈਕਟ੍ਰਿਕ ਊਰਜਾ ਸਮਰੱਥਾ ਪ੍ਰਾਪਤ ਕਰਨਾ ਅਤੇ 2030 ਤੱਕ ਵਧੇਰੇ ਵਣਾਂ ਅਤੇ ਦਰੱਖਤਾਂ ਦੇ ਘੇਰੇ ਰਾਹੀਂ 2.5 ਬਿਲੀਅਨ ਤੋਂ 3 ਬਿਲੀਅਨ ਟਨ ਕਾਰਬਨ ਡਾਇਆਕਸਾਈਡ ਦੇ ਬਰਾਬਰ ਵਧੇਰੇ ਕਾਰਬਨ ਸਿੰਕ ਬਨਾਉਣਾ ਸ਼ਾਮਲ ਹੈ ।
ਇਹ ਸਮਝੌਤਾ ਟੈਕਨਾਲੋਜੀ, ਵਿਗਿਆਨ, ਪ੍ਰਬੰਧਨ ਸਮੱਰਥਾਵਾਂ ਨੂੰ ਮਜ਼ਬੂਤ ਕਰੇਗਾ ਅਤੇ ਬਰਾਬਰੀ, ਪ੍ਰਾਪਤੀ ਅਤੇ ਆਪਸੀ ਲਾਭ ਦੇ ਅਧਾਰ ਤੇ ਵਾਤਾਵਰਣ ਅਤੇ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦਾ ਵਿਕਾਸ ਕਰੇਗਾ ।
ਜੀ.ਕੇ
(Release ID: 1676110)
Visitor Counter : 202