ਰੱਖਿਆ ਮੰਤਰਾਲਾ

ਆਸਟਰੇਲੀਆ ਦੇ ਹਾਈ ਕਮਿਸ਼ਨਰ ਮਾਨਯੋਗ ਬੈਰੀ ਓ ’ਫਰੈੱਲ ਏਓ ਨੇ ਪੱਛਮੀ ਨੇਵਲ ਕਮਾਂਡ ਦੇ ਐਫਓਸੀ-ਇਨ-ਸੀ ਨਾਲ ਮੁਲਾਕਾਤ ਕੀਤੀ

Posted On: 24 NOV 2020 2:05PM by PIB Chandigarh

ਆਸਟਰੇਲੀਆ ਦੇ ਹਾਈ ਕਮਿਸ਼ਨਰ ਮਾਣਯੋਗ ਬੈਰੀ ਓ 'ਫਰੈੱਲ ਏਓ ਨੇ ਮੁੰਬਈ ਸਥਿਤ ਆਸਟਰੇਲੀਆ ਕੌਂਸੂਲੇਟ ਦੀ ਐਕਟਿੰਗ ਕੌਂਸਲ ਜਨਰਲ ਸ੍ਰੀਮਤੀ ਸਾਰਾਹ ਰੌਬਰਟਸ ਅਤੇ ਤਿੰਨ ਮੈਂਬਰੀ ਵਫਦ ਨੇ 23 ਨਵੰਬਰ 20 ਨੂੰ ਪੱਛਮੀ ਨੇਵਲ ਕਮਾਂਡ ਦੇ ਫਲੈਗ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਅਜੀਤ ਕੁਮਾਰ ਨਾਲ ਮੁਲਾਕਾਤ ਕੀਤੀ। ਹਾਈ ਕਮਿਸ਼ਨਰ ਨੇ  ਐਡਮਿਰਲ ਨਾਲ ਗੱਲਬਾਤ ਕੀਤੀ ਅਤੇ  ਸਾਂਝੇ ਹਿੱਤਾਂ ਦੇ ਵੱਖ-ਵੱਖ ਮੁੱਦਿਆਂ ਜਿਵੇਂ ਕਿ ਰੱਖਿਆ ਅਤੇ ਸੁਰੱਖਿਆ ਵਿਚ ਦੁਵੱਲੇ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਤੇ ਹਿੰਦ ਮਹਾਸਾਗਰ ਨਾਲ ਜੁੜੇ ਦੇਸ਼ਾਂ ਦੇ ਸਮੁਦਰੀ ਹਿਤਾਂ ਤੇ ਵਿਚਾਰ ਸਾਂਝੇ ਕੀਤੇ। ਹਾਈ ਕਮਿਸ਼ਨਰ ਨੇ ਪੱਛਮੀ ਨੇਵਲ ਕਮਾਂਡ ਵਿਖੇ ਏਅਰਕਰਾਫਟ ਕੈਰੀਅਰ ਡੌਕ ਦਾ ਦੌਰਾ ਵੀ ਕੀਤਾ।

 ਹਾਈ ਕਮਿਸ਼ਨਰ ਦਾ ਦੌਰਾ ਮਹੱਤਵਪੂਰਣ ਸੀ ਕਿਉਂਕਿ ਇਹ ਹਾਲ ਹੀ ਵਿੱਚ ਖਤਮ ਹੋਏ ਕਵਾਡ ਅਭਿਆਸ ਮਾਲਾਬਾਰ 2020 ਦੇ ਨਾਲ ਜੁੜਿਆ ਸੀ, ਜਿਸ ਵਿੱਚ ਭਾਰਤ, ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਨੇ ਹਿੱਸਾ ਲਿਆ ਸੀ। ਰਾਇਲ ਆਸਟਰੇਲੀਆਈ ਨੇਵੀ ਦੇ ਇਕ ਫ੍ਰੀਗੇਟ ਐਚਐਮਏਐਸ ਬਲਾਰੈਟ ਨੇ ਮਾਲਾਬਾਰ 20 ਦੇ ਦੋਵਾਂ ਪੜਾਵਾਂ ਵਿਚ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ ਸੀ ਅਤੇ 10 ਤੋਂ 13 ਨਵੰਬਰ 20 ਤੱਕ ਇਸ ਦੇ ਸੰਚਾਲਨ ਦੇ ਬਦਲਾਅ ਲਈ ਗੋਆ ਬੰਦਰਗਾਹ ਤੇ ਕੁਝ ਸਮਾਂ ਬਿਤਾਇਆ ਸੀ।  

ਹਾਈ ਕਮਿਸ਼ਨਰ ਦਾ ਮੌਜੂਦਾ ਦੌਰਾ ਦੋਵਾਂ ਰਾਸ਼ਟਰਮੰਡਲ ਦੇਸ਼ਾਂ ਦੇ ਚੰਗੇ ਸੰਬੰਧਾਂ ਦਾ ਪ੍ਰਤੀਕ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਦੋਵਾਂ ਜਲ ਸੇਨਾਵਾਂ ਵਿਚਾਲੇ ਮੌਜੂਦਾ ਸਬੰਧ ਹੋਰ ਮਜ਼ਬੂਤ ਹੋਣਗੇ। 

------------------------ 

ਏਬੀਬੀਬੀ / ਐਮਕੇ / ਵੀਐਮ / ਐਮਐਸ



(Release ID: 1675432) Visitor Counter : 166