PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 23 NOV 2020 5:49PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਭਾਰਤ ਵਿੱਚ ਐਕਟਿਵ ਕੇਸ ਕੁੱਲ ਪੁਸ਼ਟੀ ਵਾਲੇ ਕੇਸਾਂ ਨਾਲੋਂ 5 ਫੀਸਦੀ ਤੋਂ ਹੇਠਾਂ ਕਾਇਮ।

  • ਰਿਕਵਰੀ ਦਰ ਲਗਾਤਾਰ 93 ਪ੍ਰਤੀਸ਼ਤ ਤੋਂ ਜ਼ਿਆਦਾ ਬਣੀ ਹੋਈ ਹੈ।

  • ਪਿਛਲੇ 16 ਦਿਨਾਂ ਤੋਂ ਰੋਜ਼ਾਨਾ 50,000 ਤੋਂ ਘੱਟ ਕੇਸ ਸਾਹਮਣੇ ਆ ਰਹੇ ਹਨ।

  • ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 42,024 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 44,059 ਲੋਕ ਕੋਵਿਡ-19 ਤੋਂ ਸੰਕ੍ਰਮਿਤ ਪਾਏ ਗਏ ਹਨ।

  • ਕੇਂਦਰ ਨੇ ਕੋਵਿਡ ਦੇ ਢੁਕਵੇਂ ਇਲਾਜ ਅਤੇ ਪ੍ਰਬੰਧਨ ਵਿਚ ਰਾਜਾਂ ਦੀ ਮਦਦ ਲਈ ਉੱਚ ਪੱਧਰੀ ਟੀਮਾਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਭੇਜੀਆਂ।

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image0059C76.jpg

Image

 

ਭਾਰਤ ਵਿੱਚ ਐਕਟਿਵ ਕੇਸਾਂ ਦਾ ਭਾਰ ਕੁੱਲ ਪੁਸ਼ਟੀ ਵਾਲੇ ਕੇਸਾਂ ਨਾਲੋਂ 5 ਫੀਸਦੀ ਤੋਂ ਹੇਠਾਂ ਕਾਇਮ, ਰਿਕਵਰੀ ਦੀ ਦਰ 93 ਫੀਸਦੀ ਤੋਂ ਉੱਪਰ ਬਣੀ ਹੋਈ ਹੈ, ਪਿਛਲੇ 16 ਦਿਨਾਂ ਤੋਂ ਰੋਜ਼ਾਨਾ ਪੁਸ਼ਟੀ ਵਾਲੇ ਕੇਸ 50,000 ਤੋਂ ਘੱਟ ਦਰਜ ਕੀਤੇ ਜਾ ਰਹੇ ਹਨ

ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ (4,43,486) ਹੋ ਗਈ ਹੈ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.85 ਫੀਸਦੀ ਰਹਿ ਗਿਆ ਹੈ ਅਤੇ ਇਹ ਅੰਕੜਾ 5 ਫੀਸਦੀ ਤੋਂ ਹੇਠਾਂ ਚੱਲ ਰਿਹਾ ਹੈ। ਰਿਕਵਰੀ ਦੀ ਦਰ 93 ਫੀਸਦੀ ਤੋਂ ਉੱਪਰ ਬਰਕਰਾਰ ਹੈ, ਰਿਕਵਰੀ ਦਰ ਵਿੱਚ ਅੱਜ ਸੁਧਾਰ ਵਧ ਕੇ  93.68 ਫੀਸਦੀ ਹੋ ਗਿਆ ਹੈ। ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 41,024 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ਜਿਸ ਨਾਲ ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਗਿਣਤੀ ਵੱਧ ਕੇ 85,62,641 ਹੋ ਗਈ ਹੈ। ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ ਇਹ 81,19,155 ਦੇ ਪੱਧਰ ਤੇ ਖੜ੍ਹਾ ਹੈ। ਪਿਛਲੇ 24 ਘੰਟਿਆਂ ਵਿੱਚ, 44,059 ਵਿਅਕਤੀ ਕੋਵਿਡ ਤੋਂ ਸੰਕ੍ਰਮਿਤ ਹੋਏ ਹਨ। 8 ਨਵੰਬਰ ਤੋਂ ਬਾਅਦ ਭਾਰਤ ਵਿੱਚ ਪਿਛਲੇ 16 ਦਿਨਾਂ ਤੋਂ 50,000 ਤੋਂ ਵੀ ਘੱਟ ਕੇਸ ਦਰਜ ਕੀਤੇ ਜਾ ਰਹੇ ਹਨ। ਇਹ ਬਹੁਤ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਪੱਛਮੀ ਹੈਮੀਸਫੇਅਰ ਦੇ ਕਈ ਦੇਸ਼ਾ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਵਿੱਚ ਭਾਰੀ ਚੜ੍ਹਤ ਦੇਖਣ ਨੂੰ ਮਿਲ  ਰਹਿ ਹੈ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.44 ਫੀਸਦੀ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੇਂਦ੍ਰਿਤ ਹਨ। ਕੇਰਲ ਵਿੱਚ 6,227 ਵਿਅਕਤੀ ਕੋਵਿਡ ਤੋਂ ਸਿਹਤਯਾਬ ਐਲਾਨੇ ਗਏ ਹਨ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਲੜੀਵਾਰ 6,154 ਅਤੇ 4,060 ਨਵੀਆਂ ਰਿਕਵਰੀਆਂ ਹੋਈਆਂ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ 78.74 ਫੀਸਦੀ ਦਾ ਯੋਗਦਾਨ ਪਾਇਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 6,746 ਨਵੇਂ ਮਾਮਲੇ ਦਰਜ ਕੀਤੇ ਗਏ  ਹਨ।  ਮਹਾਰਾਸ਼ਟਰ ਵਿੱਚ ਕੱਲ 5,753 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਕੇਰਲ ਵਿੱਚ ਰੋਜ਼ਾਨਾ ਦਰਜ ਹੋਏ  ਨਵੇਂ  ਮਾਮਲਿਆਂ ਦੀ ਗਿਣਤੀ 5,254 ਹੈ।  15 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਤੀ ਮਿਲੀਅਨ ਦੀ ਆਬਾਦੀ ਦੇ ਮਗਰ ਰਾਸ਼ਟਰੀ ਅੋਸਤ ਤੋਂ ਘੱਟ ਮਾਮਲੇ ਰਿਪੋਰਟ ਕਰ ਰਹੇ ਹਨ (6,623)। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 511 ਮਾਮਲਿਆਂ ਵਿੱਚ 10 ਰਾਜਾਂ ਦੀ ਸ਼ਮੂਲੀਅਤ 74.95 ਫੀਸਦੀ ਦੀ ਰਹਿ ਗਈ ਹੈ। 23.68 ਫੀਸਦੀ ਨਵੀਆਂ ਮੌਤਾਂ ਦਿੱਲੀ ਚੋਂ ਰਿਪੋਰਟ ਕੀਤੀਆਂ ਗਈਆਂ ਹਨ ਜਿੱਥੇ 121 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਵਿੱਚ 50 ਮੌਤਾਂ ਹੋਈਆਂ ਹਨ ਜਦਕਿ ਪੱਛਮ ਬੰਗਾਲ ਵਿੱਚ 49 ਮੌਤਾਂ ਦਰਜ ਹੋਈਆਂ ਹਨ।  21 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਤੀ ਮਿਲੀਅਨ (97) ਦੀ ਰਾਸ਼ਟਰੀ ਅੋਸਤ ਤੋਂ ਘੱਟ ਮੌਤ ਦੇ ਮਾਮਲੇ ਰਿਪੋਰਟ ਕਰ ਰਹੇ ਹਨ।

https://pib.gov.in/PressReleasePage.aspx?PRID=1675020

 

ਕੇਂਦਰ ਨੇ ਕੋਵਿਡ ਦੇ ਢੁਕਵੇਂ ਇਲਾਜ ਅਤੇ ਪ੍ਰਬੰਧਨ ਵਿਚ ਰਾਜਾਂ ਦੀ ਮਦਦ ਲਈ ਉੱਚ ਪੱਧਰੀ ਟੀਮਾਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਭੇਜੀਆਂ

ਕੇਂਦਰ ਸਰਕਾਰ ਨੇ ਉੱਚ ਪੱਧਰੀ ਕੇਂਦਰੀ ਟੀਮਾਂ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਵਿਡ ਦੇ ਢੁਕਵੇਂ ਇਲਾਜ ਅਤੇ ਪ੍ਰਬੰਧਨ ਵਿੱਚ ਰਾਜਾਂ ਦੀ ਮਦਦ ਕੀਤੀ ਜਾ ਸਕੇ।  ਇਹ ਰਾਜ ਜਾਂ ਤਾਂ  ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕਰ ਰਹੇ ਹਨ ਜਾਂ ਵਧੇਰੇ ਗਿਣਤੀ ਵਿੱਚ ਕੋਵਿਡ ਮਰੀਜ਼ ਹਸਪਤਾਲ  ਵਿੱਚ ਦਾਖਲ ਹਨ ਜਾਂ ਡਾਕਟਰੀ ਨਿਗਰਾਨੀ ਹੇਠ ਘਰਾਂ ਵਿਚ ਅਲੱਗ-ਥਲੱਗ ਰਹਿ ਕੇ  ਇਲਾਜ ਕਰਵਾ ਰਹੇ ਹਨ,  ਜਾਂ  ਜਿੱਥੇ  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਹ ਤਿੰਨ ਮੈਂਬਰੀ ਟੀਮਾਂ ਉਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ  ਜਿੱਥੇ ਵੱਡੀ ਗਿਣਤੀ ਵਿੱਚ ਕੋਵਿਡ ਮਾਮਲੇ ਰਿਪੋਰਟ  ਕੀਤੇ ਜਾ ਰਹੇ ਹਨ ਅਤੇ ਕੰਟੈਂਟ, ਨਿਗਰਾਨੀ, ਜਾਂਚ, ਸੰਕ੍ਰਮਣ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਅਤੇ ਪਾਜ਼ਿਟਿਵ ਮਾਮਲਿਆਂ ਦੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਵੱਲ ਰਾਜ ਸਰਕਾਰਾਂ ਵੱਲੋਂ ਕੀਤੇ ਜਾ ਰਹੇ  ਯਤਨਾਂ ਦੀ ਮਦਦ ਕਰਨਗੀਆਂ। ਕੇਂਦਰੀ ਟੀਮਾਂ ਕੋਵਿਡ ਮਾਮਲਿਆਂ ਦੇ ਸਮੇਂ ਸਿਰ ਨਿਦਾਨ ਕਰਨ ਅਤੇ  ਇਲਾਜ ਨਾਲ ਜੁੜੀਆਂ ਚੁਣੌਤੀਆਂ  ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਵੀ ਜਰੂਰੀ ਨਿਰਦੇਸ਼ ਦੇਣਗੀਆਂ।  ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅਜਿਹੀਆਂ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਣੀਪੁਰ ਅਤੇ ਛੱਤੀਸਗੜ੍ਹ ਵੀ ਭੇਜੀਆਂ ਹਨ।

https://www.pib.gov.in/PressReleseDetail.aspx?PRID=1674849

 

ਡਾ. ਹਰਸ਼ ਵਰਧਨ ਨੇ ਸਿਹਤ ਅਤੇ ਮਾਨਵ ਵਿਕਾਸ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਬੋਸਟਵਨ ਸੈਂਟਰ ਆਵ੍ ਐਕਸੀਲੈਂਸ ਨੂੰ ਸੰਬੋਧਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸਿਹਤ ਅਤੇ ਮਾਨਵ ਵਿਕਾਸ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਬੋਸਟਨ ਸੈਂਟਰ ਆਵ੍ ਐਕਸੀਕਲੈਂਸ ਨੂੰ ਕੱਲ੍ਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ।    ਉਨ੍ਹਾਂ ਨੇ ਬੋਸਟਨ ਸੈਂਟਰ ਆਵ੍ ਐਕਸੀਕਲੈਂਸ  (ਬੀਓਸੀਈ)  ਅਤੇ ਹੈਲਥ  ਐਂਡ ਹਿਊਮਨ ਡਿਵਲਪਮੈਂਟ ਨੂੰ ਇਸ ਗੱਲ ਲਈ ਵਧਾਈ ਦਿੱਤੀ ਕਿ ਉਸ ਨੇ ਮਾਨਵ ਮਾਤ੍ਰ ਲਈ ਬਿਹਤਰ ਉਪਚਾਰ ਅਤੇ ਬਿਹਤਰ ਸਿਹਤ ਦੇਖਭਾਲ਼  ਦੇ ਵਿਸ਼ੇ ਵਿੱਚ ਖੋਜ ਲਈ ਮਾਹਰਾਂ ਨੂੰ ਇੱਕ ਸਾਥ ਇੱਕਤਰ ਕੀਤਾ। ਡਾ. ਹਰਸ਼ ਵਰਧਨ ਨੇ ਮੌਜੂਦਾ ਮਹਾਮਾਰੀ ਦੀ ਤੁਲਨਾ ਸਾਡੀ ਸੱਭਿਅਤਾ ਦੇ ਅਸਥਾਈ ਦੌਰ ਨਾਲ ਕੀਤੀ।  ਉਨ੍ਹਾਂ ਨੇ ਕਿਹਾ,  ‘ਅਸੀਂ ਸਪੈਨਿਸ਼ ਫਲੂ,  ਪਹਿਲਾ ਵਿਸ਼ਵ ਯੁੱਧ ਅਤੇ ਦੂਜਾ ਵਿਸ਼ਵ ਯੁੱਧ ਨਹੀਂ ਦੇਖਿਆ ਲੇਕਿਨ ਅਸੀ ਇਸ ਸਮੇਂ ਇੱਕ ਮੌਨ ਯੁੱਧ ਦੇ ਦੌਰ ਵਿੱਚ ਜੀ ਰਹੇ ਹਾਂ।  ਇਸ ਨਾਲ ਹੁਣ ਤੱਕ 10 ਕਰੋੜ  ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਮਾਮਲਿਆਂ ਵਿੱਚ ਬਹੁਤ ਸਾਰੇ ਲੋਕਾਂ  ਦੇ ਅੰਤਿਮ ਸਮੇਂ ਵਿੱਚ ਉਨ੍ਹਾਂ ਦੇ  ਕਰੀਬੀ ਰਿਸ਼ਤੇਦਾਰ ਵੀ ਉਨ੍ਹਾਂ ਦੇ ਕੋਲ ਨਹੀਂ ਸਨ। ਉਨ੍ਹਾਂ  ਦੇ  ਅੰਤਿਮ ਸੰਸਕਾਰ ਵਿੱਚ ਵੀ ਉਨ੍ਹਾਂ ਦੇ ਪਰਿਜਨ ਮੌਜੂਦ ਨਹੀਂ ਰਹਿ ਸਕੇ ਅਤੇ ਅਜਿਹੇ ਲੱਖਾਂ ਲੋਕ ਜੋ ਠੀਕ ਹੋ ਗਏ ਉਨ੍ਹਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਅਤੇ ਵਿੱਤੀ ਸੰਕਟ ਤੋਂ ਵੀ ਗੁਜ਼ਰਨਾ ਪੈ ਰਿਹਾ ਹੈ। ਇਸ ਸੰਬਧ ਵਿੱਚ ਡਾ. ਹਰਸ਼ ਵਰਧਨ ਨੇ ਕਿਹਾ,  ‘ਇਹ ਕੋਈ ਪਹਿਲੀ ਵਾਰ ਨਹੀਂ ਹੈ ਅਤੇ ਨਾ ਹੀ ਅੰਤਿਮ ਵਾਰ ਹੈ। ਲੇਕਿਨ ਇਹ ਕੋਵਿਡ - 19 ਮਹਾਮਾਰੀ ਜਲਦੀ ਹੀ 21ਵੀਂ ਸਦੀ ਦਾ ਭੁੱਲਿਆ ਬਿਸਰਿਆ ਅਧਿਆਇ ਹੋ ਜਾਵੇਗੀ।  ਕੋਵਿਡ ਰੋਗੀਆਂ  ਦੇ ਉਪਚਾਰ ਦਾ ਸਾਡਾ ਪ੍ਰੋਟੋਕਾਲ ਹੁਣ ਪੂਰੀ ਤਰ੍ਹਾਂ ਸਪਸ਼ਟ ਹੈ।  ਇਸ ਨਾਲ ਸੰਕ੍ਰਮਿਤ ਹੋਣ ਵਾਲੇ ਰੋਗੀਆਂ ਦੀ ਮੌਤ ਦਰ ਹੌਲ਼ੀ-ਹੌਲ਼ੀ ਘੱਟ ਹੁੰਦੀ ਜਾ ਰਹੀ ਹੈ। ਜਲਦੀ ਹੀ ਸਾਨੂੰ ਇਸ ਦੀ ਵੈਕਸਿਨ ਮਿਲ ਜਾਵੇਗੀ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਮਾਮਲਿਆਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਆ ਜਾਵੇਗੀ। ’

https://pib.gov.in/PressReleseDetail.aspx?PRID=1674953

 

ਪ੍ਰਧਾਨ ਮੰਤਰੀ ਨੇ ਸੰਸਦ ਦੇ ਮੈਂਬਰਾਂ ਲਈ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਸਦ ਦੇ ਮੈਂਬਰਾਂ ਲਈ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ। ਇਹ ਫਲੈਟ ਨਵੀਂ ਦਿੱਲੀ ਦੇ ਡਾ. ਬੀ ਡੀ ਮਾਰਗ ਵਿਖੇ ਸਥਿਤ ਹਨ। ਅੱਠ ਪੁਰਾਣੇ ਬੰਗਲੇ ਜੋ ਕਿ 80 ਸਾਲ ਤੋਂ ਵੱਧ ਪੁਰਾਣੇ ਸਨ, ਨੂੰ 76 ਫਲੈਟ ਬਣਾਉਣ ਲਈ ਦੁਬਾਰਾ ਬਣਾਇਆ ਗਿਆ ਹੈ। ਇਸ ਮੌਕੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦੇ ਮੈਂਬਰਾਂ ਲਈ ਇਸ ਬਹੁ ਮੰਜ਼ਿਲਾ ਫਲੈਟਾਂ ਵਿੱਚ ਗ੍ਰੀਨ ਬਿਲਡਿੰਗ ਨਿਯਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਨਵੇਂ ਫਲੈਟ ਸਾਰੇ ਵਸਨੀਕਾਂ ਅਤੇ ਸੰਸਦ ਦੇ ਮੈਂਬਰਾਂ ਨੂੰ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਮੈਂਬਰਾਂ ਲਈ ਰਿਹਾਇਸ਼ ਲੰਬੇ ਸਮੇਂ ਤੋਂ ਲੰਬਿਤ ਪਈ ਸਮੱਸਿਆ ਹੈ, ਪਰ ਹੁਣ ਇਹ ਹੱਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਟਾਲਣ ਨਾਲ ਨਹੀਂ, ਬਲਕਿ ਹੱਲ ਲੱਭਣ ਨਾਲ ਖ਼ਤਮ ਹੁੰਦੀਆਂ ਹਨ। ਉਨ੍ਹਾਂ ਨੇ ਦਿੱਲੀ ਵਿੱਚ ਅਜਿਹੇ ਕਈ ਪ੍ਰੋਜੈਕਟ ਸੂਚੀਬੱਧ ਕੀਤੇ ਜੋ ਕਈ ਸਾਲਾਂ ਤੋਂ ਅਧੂਰੇ ਸਨ, ਪਰ ਇਸ ਸਰਕਾਰ ਨੇ ਇਸ ਨੂੰ ਆਪਣੇ ਹੱਥ ਵਿੱਚ ਲਿਆ ਸੀ ਅਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਅੰਬੇਡਕਰ ਰਾਸ਼ਟਰੀ ਯਾਦਗਾਰ ’ਤੇ ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਹੋਈ, ਜੋ ਇਸ ਸਰਕਾਰ ਨੇ 23 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਣਾਈ ਸੀ। ਉਨ੍ਹਾਂ ਕਿਹਾ, ਕੇਂਦਰੀ ਸੂਚਨਾ ਕਮਿਸ਼ਨ ਦੀ ਨਵੀਂ ਇਮਾਰਤ, ਇੰਡੀਆ ਗੇਟ ਨੇੜੇ ਜੰਗੀ ਯਾਦਗਾਰ ਅਤੇ ਰਾਸ਼ਟਰੀ ਪੁਲਿਸ ਯਾਦਗਾਰ ਇਸ ਸਰਕਾਰ ਨੇ ਬਣਾਈ ਸੀ ਜੋ ਲੰਬੇ ਸਮੇਂ ਤੋਂ ਲੰਬਿਤ ਸਨ।

https://pib.gov.in/PressReleasePage.aspx?PRID=1675024

 

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਾਂਸਦਾਂ ਲਈ ਬਹੁਮੰਜ਼ਿਲਾ ਫਲੈਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

https://pib.gov.in/PressReleseDetail.aspx?PRID=1675047

 

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿੰਧੀਆਚਲ ਖੇਤਰ ’ਚ ਗ੍ਰਾਮੀਣ ਪੇਅਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਿੰਧੀਆਚਲ ਖੇਤਰ ਦੇ ਮਿਰਜ਼ਾਪੁਰ ਤੇ ਸੋਨਭੱਦ੍ਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟਾਂ ਦਾ ਨੀਂਹ–ਪੱਥਰ ਵੀਡੀਓ ਕਾਨਫ਼ਰੰਸ ਜ਼ਰੀਏ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ‘ਗ੍ਰਾਮੀਣ ਜਲ ਤੇ ਸਵੱਛਤਾ ਸਮਿਤੀ’/ਪਾਨੀ ਸਮਿਤੀ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਮੌਜੂਦ ਸਨ। ਜਿਹੜੇ ਪ੍ਰੋਜੈਕਟਾਂ ਦਾ ਨੀਂਹ–ਪੱਥਰ ਪ੍ਰਧਾਨ ਮੰਤਰੀ ਨੇ ਅੱਜ ਰੱਖਿਆ ਹੈ, ਉਨ੍ਹਾਂ ਰਾਹੀਂ 2,995 ਪਿੰਡਾਂ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਟੂਟੀ ਰਾਹੀਂ ਪਾਣੀ ਦੇ ਕਨੈਕਸ਼ਨ ਮਿਲਣਗੇ ਤੇ ਇਸ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ 42 ਲੱਖ ਲੋਕਾਂ ਨੂੰ ਲਾਭ ਪੁੱਜੇਗਾ। ਇਨ੍ਹਾਂ ਸਾਰੇ ਪਿੰਡਾਂ ’ਚ ਗ੍ਰਾਮੀਣ ਜਲ ਅਤੇ ਸਵੱਛਤਾ ਕਮੇਟੀਆਂ/ਪਾਨੀ ਸਮਿਤੀ ਕਾਇਮ ਕੀਤੀਆਂ ਗਈਆਂ ਹਨ, ਜੋ ਇਨ੍ਹਾਂ ਪ੍ਰੋਜੈਕਟਾਂ ਦੇ ਸੰਚਾਲਨ ਤੇ ਰੱਖ–ਰਖਾਅ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 5,555.38 ਕਰੋੜ ਰੁਪਏ ਹੈ। ਇਹ ਪ੍ਰੋਜੈਕਟ 24 ਮਹੀਨਿਆਂ ’ਚ ਮੁਕੰਮਲ ਕਰਨ ਲਈ ਯੋਜਨਾਬੱਧ ਹਨ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਜਦ ਤੋਂ ‘ਜਲ ਜੀਵਨ ਮਿਸ਼ਨ’ ਸ਼ੁਰੂ ਹੋਇਆ ਹੈ, ਤਦ ਤੋਂ ਉੱਤਰ ਪ੍ਰਦੇਸ਼ ਦੇ ਲੱਖਾਂ ਪਰਿਵਾਰਾਂ ਸਮੇਤ ਕੁੱਲ 2 ਕਰੋੜ 60 ਲੱਖ ਤੋਂ ਵੱਧ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ‘ਜਲ ਜਜੀਵਨ ਮਿਸ਼ਨ’ ਅਧੀਨ ਸਾਡੀਆਂ ਮਾਵਾਂ ਤੇ ਭੈਣਾਂ ਦਾ ਜੀਵਨ ਆਸਾਨ ਹੋਣ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਪਾਣੀ ਦੀ ਆਸਾਨ ਪਹੁੰਚ ਦੀ ਸੁਵਿਧਾ ਮਿਲ ਰਹੀ ਹੈ।

https://www.pib.gov.in/PressReleseDetail.aspx?PRID=1674854

 

15ਵਾਂ ਜੀ20 ਆਗੂਆਂ ਦਾ ਸਿਖ਼ਰ–ਸੰਮੇਲਨ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 21–22 ਨਵੰਬਰ, 2020 ਨੂੰ ਸਊਦੀ ਅਰਬ ਦੁਆਰਾ ਸੱਦੇ 15ਵੇਂ ਜੀ20 ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਕੋਵਿਡ–19 ਮਹਾਮਾਰੀ ਕਾਰਨ ਵਰਚੁਅਲ ਫ਼ਾਰਮੈਟ ਵਿੱਚ ਆਯੋਜਿਤ ਕੀਤਾ ਗਿਆ।  ਪ੍ਰਧਾਨ ਮੰਤਰੀ ਨੇ ਸਊਦੀ ਅਰਬ ਰਾਜ ਤੇ ਉਸ ਦੀ ਲੀਡਰਸ਼ਿਪ ਨੂੰ ਇਸ ਵਰ੍ਹੇ ਜੀ20 ਦੀ ਸਫ਼ਲ ਪ੍ਰਧਾਨਗੀ ਅਤੇ ਕੋਵਿਡ–19 ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਤੇ ਅੜਿੱਕਿਆਂ ਦੇ ਬਾਵਜੂਦ ਸਾਲ 2020 ਦੌਰਾਨ ਦੂਜੀ ਵਾਰ ਵਰਚੁਅਲ ਤਰੀਕੇ ਨਾਲ ਦੂਜਾ ਜੀ20 ਸਿਖ਼ਰ ਸੰਮੇਲਨ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੱਤੀ। ਸਊਦੀ ਪ੍ਰਧਾਨਗੀ ਅਧੀਨ ਇਹ ਸਿਖ਼ਰ ਸੰਮੇਲਨ ‘21ਵੀਂ ਸਦੀ ਦੇ ਮੌਕੇ ਸਭ ਦੇ ਲਈ ਸਾਕਾਰ ਕਰਨਾ’ ਵਿਸ਼ੇ ਉੱਤੇ ਕੇਂਦ੍ਰਿਤ ਸੀ, ਜਿਸ ਨੇ ਕੋਵਿਡ–19 ਦੀ ਚਲ ਰਹੀ ਮਹਾਮਾਰੀ ਕਾਰਨ ਵੱਡੀ ਅਹਿਮੀਅਤ ਅਖ਼ਤਿਆਰ ਕਰ ਲਈ ਹੈ। ਇਹ ਸਿਖ਼ਰ ਸੰਮੇਲਨ ਦੋ ਦਿਨ ਚਲਣਾ ਹੈ ਤੇ ਇਸ ਦੇ ਦੋ ਸੈਸ਼ਨਾਂ ਦਾ ਏਜੰਡਾ – ਮਹਾਮਾਰੀ ਉੱਤੇ ਕਾਬੂ ਪਾਉਣ, ਮੁੜ ਆਰਥਿਕ ਪ੍ਰਗਤੀ ਲਿਆਉਣ ਤੇ ਨੌਕਰੀਆਂ ਬਹਾਲ ਕਰਨ ਅਤੇ ਇੱਕ ਸਮਾਵੇਸ਼ੀ, ਚਿਰ–ਸਥਾਈ ਅਤੇ ਮਜ਼ਬੂਤ ਭਵਿੱਖ ਉੱਤੇ ਕੇਂਦ੍ਰਿਤ ਹੈ। ਇਸ ਦੇ ਨਾਲ–ਨਾਲ ਹੀ ਦੋ ਦਿਨਾਂ ਵਾਸਤੇ ਹੋਰ ਸਮਾਰੋਹ ਵੀ ਯੋਜਨਾਬੱਧ ਕੀਤੇ ਗਏ ਹਨ, ਜੋ ਮਹਾਮਾਰੀ ਨਾਲ ਸਬੰਧਿਤ ਤਿਆਰੀ ਅਤੇ ਧਰਤੀ ਨੂੰ ਸੁਰੱਖਿਅਤ ਰੱਖਣ ਬਾਰੇ ਹਨ।  ਪ੍ਰਧਾਨ ਮੰਤਰੀ ਨੇ ਕੋਵਿਡ–19 ਮਹਾਮਾਰੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਹਿਮ ਡੂੰਘਾ ਮੋੜ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਜੀ20 ਦੁਆਰਾ ਕੋਈ ਅਜਿਹੀ ਫ਼ੈਸਲਾਕੁੰਨ ਕਾਰਵਾਈ ਕਰਨ ਦਾ ਸੱਦਾ ਦਿੱਤਾ ਕਿ ਜੋ ਆਰਥਿਕ ਪ੍ਰਗਤੀ ਨੂੰ ਮੁੜ ਲੀਹ ਉੱਤੇ ਲਿਆਉਣ, ਨੌਕਰੀਆਂ ਤੇ ਵਪਾਰ ਤੱਕ ਹੀ ਸੀਮਤ ਨਾ ਹੋਵੇ, ਬਲਕਿ ਇਸ ਧਰਤੀ ਨੂੰ ਸੁਰੱਖਿਅਤ ਰੱਖਣ ਉੱਤੇ ਵੀ ਕੇਂਦ੍ਰਿਤ ਹੋਵੇ ਕਿਉਂਕਿ ਅਸੀਂ ਸਾਰੇ ਮਨੁੱਖਤਾ ਦੇ ਭਵਿੱਖ ਦੇ ਟ੍ਰੱਸਟੀਜ਼ ਹਾਂ। ਪ੍ਰਧਾਨ ਮੰਤਰੀ ਨੇ ਕੋਰੋਨਾ ਤੋਂ ਬਾਅਦ ਦੇ ਵਿਸ਼ਵ ਲਈ ਇੱਕ ਨਵਾਂ ਵਿਸ਼ਵ ਸੂਚਕ–ਅੰਕ ਲਿਆਉਣ ਦਾ ਸੱਦਾ ਦਿੱਤਾ, ਜਿਸ ਵਿੱਚ ਇਹ ਚਾਰ ਮੁੱਖ ਤੱਤ ਹੋਣ – ਇੱਕ ਵਿਸ਼ਾਲ ਪ੍ਰਤਿਭਾ ਪੂਲ ਦੀ ਸਿਰਜਣਾ; ਸਮਾਜ ਦੇ ਸਾਰੇ ਵਰਗਾਂ ਤੱਕ ਟੈਕਨੋਲੋਜੀ ਦੀ ਪਹੁੰਚ ਯਕੀਨੀ ਬਣਾਉਣਾ; ਸ਼ਾਸਨ ਦੀਆਂ ਪ੍ਰਣਾਲੀਆਂ ਵਿੱਚ ਪਾਰਦਰਸ਼ਤਾ; ਅਤੇ ਧਰਤੀ ਮਾਂ ਨਾਲ ਸਬੰਧਿਤ ਮਾਮਲੇ ਟ੍ਰੱਸਟੀਸ਼ਿਪ ਦੀ ਭਾਵਨਾ ਨਾਲ ਹੱਲ ਕਰਨਾ। ਇਸ ਦੇ ਅਧਾਰ ਉੱਤੇ ਜੀ20 ਇੱਕ ਨਵੇਂ ਵਿਸ਼ਵ ਦੀ ਨੀਂਹ ਰੱਖ ਸਕਦਾ ਹੈ।

https://www.pib.gov.in/PressReleseDetail.aspx?PRID=1674827

 

ਜੀ–20 ਸਿਖ਼ਰ ਸੰਮੇਲਨ ਦੇ ਦੌਰਾਨ ਇੱਕ ਹੋਰ ਸਮਾਗਮ: ‘ਧਰਤੀ ਨੂੰ ਸੁਰੱਖਿਅਤ ਰੱਖਦਿਆਂ: ਸੀਸੀਈ ਪਹੁੰਚ’ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

https://www.pib.gov.in/PressReleseDetail.aspx?PRID=1674915

 

ਪ੍ਰਧਾਨ ਮੰਤਰੀ ਨੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੀ 8ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੀ 8ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ। ਉਨ੍ਹਾਂ ਮੋਨੋਕ੍ਰਿਸਟਲਲਾਈਨ ਸੋਲਰ ਫੋਟੋਵੋਲਟਿਕ ਪੈਨਲ ਦੇ 45 ਮੈਗਾਵਾਟ ਪ੍ਰੋਡਕਸ਼ਨ ਪਲਾਂਟ ਅਤੇ ‘ਸੈਂਟਰ ਆਵ੍ ਐਕਸੀਲੈਂਸ ਔਨ ਵਾਟਰ ਟੈਕਨੋਲੋਜੀ’ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਯੂਨੀਵਰਸਿਟੀ ਵਿਖੇ ‘ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ - ਟੈਕਨੋਲੋਜੀ ਬਿਜ਼ਨਸ ਇਨਕਿਊਬੇਸ਼ਨ’, ‘ਟ੍ਰਾਂਸਲੇਸ਼ਨਲ ਰਿਸਰਚ ਸੈਂਟਰ’ ਅਤੇ ‘ਸਪੋਰਟਸ ਕੰਪਲੈਕਸ’ ਦਾ ਉਦਘਾਟਨ ਵੀ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਗ੍ਰੈਜੂਏਟ ਹੋਣਾ ਕੋਈ ਅਸਾਨ ਗੱਲ ਨਹੀਂ ਹੈ ਜਦੋਂ ਕਿ ਵਿਸ਼ਵ ਇੰਨੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਪਰ ਤੁਹਾਡੀਆਂ ਸਮਰੱਥਾਵਾਂ ਇਨ੍ਹਾਂ ਚੁਣੌਤੀਆਂ ਨਾਲੋਂ ਬਹੁਤ ਵੱਡੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀ ਇੱਕ ਅਜਿਹੇ ਸਮੇਂ ਇਸ ਉਦਯੋਗ ਵਿੱਚ ਦਾਖ਼ਲ ਹੋ ਰਹੇ ਹਨ ਜਦੋਂ ਮਹਾਮਾਰੀ ਦੇ ਕਾਰਨ, ਵਿਸ਼ਵ ਭਰ ਵਿੱਚ ਊਰਜਾ ਖੇਤਰ ਵਿੱਚ ਵਿਆਪਿਕ ਬਦਲਾਅ ਹੋ ਰਹੇ ਹਨ।

https://pib.gov.in/PressReleseDetail.aspx?PRID=1674646

 

ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1674707

 

15 ਰਾਜਾਂ ਵਿਚ 27 ਈ-ਲੋਕ ਅਦਾਲਤਾਂ  ਦਾ ਆਯੋਜਨ ਕੀਤਾ ਗਿਆ ਜਿਸ ਨਾਲ ਜੂਨ ਤੋਂ ਅਕਤੂਬਰ, 2020 ਤਕ 2.51 ਲੱਖ ਕੇਸਾਂ ਦਾ ਨਿਪਟਾਰਾ ਹੋਇਆ

ਮਹਾਮਾਰੀ ਕਾਰਨ ਪੈਦਾ ਹੋਈ ਮੁਸੀਬਤ ਦੇ ਦੌਰ ਵਿੱਚ, ਕਾਨੂੰਨੀ ਸੇਵਾਵਾਂ ਅਥਾਰਟੀਆਂ ਨੇ ਸਿਰਜਣਾਤਮਕ ਤੌਰ ਤੇ ਨਵੇਂ ਨਿਯਮਾਂ ਨੂੰ ਅਪਣਾਇਆ ਅਤੇ ਲੋਕ ਅਦਾਲਤ ਨੂੰ ਵਰਚੁਅਲ ਪਲੇਟਫਾਰਮ ਵਿੱਚ ਲੈ ਆਉਂਦਾ। ਜੂਨ, 2020 ਤੋਂ ਅਕਤੂਬਰ 2020 ਤੱਕ, 15 ਰਾਜਾਂ ਵਿੱਚ 27 ਈ-ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਨਾਂ ਵਿੱਚ 4.83 ਲੱਖ ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 2.51 ਲੱਖ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ 1409 ਕਰੋੜ ਰੁਪਏ ਦੀ ਸੈਟਲਮੈਂਟ ਹੋਈ। ਇਸ ਤੋਂ ਇਲਾਵਾ, ਨਵੰਬਰ 2020 ਦੇ ਦੌਰਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਤੇਲੰਗਾਨਾ ਰਾਜਾਂ ਵਿੱਚ ਈ-ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਹੁਣ ਤੱਕ 16,651 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 12,686 ਦਾ ਨਿਪਟਾਰਾ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ 107.4 ਕਰੋੜ ਰੁਪਏ ਸੈਟਲਮੈਂਟ ਹੋਈ।   ਵਿਸ਼ਵਵਿਆਪੀ ਮਹਾਮਾਰੀ ਨੇ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੇ ਕੰਮ ਕਰਨ ਦੇ ਢੰਗ ਨੂੰ ਬੁਨਿਆਦੀ ਤੌਰ ਤੇ ਬਦਲ ਦਿੱਤਾ ਹੈ।  ਕੋਵਿਡ -19 ਅਤੇ ਵੱਖ-ਵੱਖ ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਦੀਆਂ ਮਜ਼ਬੂਰੀਆਂ ਦੇ ਮੱਦੇਨਜ਼ਰ ਨਿਆਂ ਤੱਕ ਪਹੁੰਚ ਦੀ ਸਹੂਲਤ ਲਈ, ਕਾਨੂੰਨੀ ਸੇਵਾਵਾਂ ਅਥਾਰਟੀਆਂ ਨੇ ਨਿਆਂ ਪ੍ਰਦਾਨ ਕਰਨ ਦੀ ਆਪਣੀ ਰਵਾਇਤੀ ਵਿਧੀ ਵਿੱਚ ਏਕੀਕ੍ਰਿਤ ਟੈਕਨੋਲੋਜੀ ਨੂੰ ਸ਼ਾਮਲ ਕਰ ਲਿਆ। ਈ ਅਦਾਲਤ ਵੱਜੋਂ ਪ੍ਰਸਿੱਧ ਆਨਲਾਈਨ ਲੋਕ ਅਦਾਲਤ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੀ ਇੱਕ ਅਜਿਹੀ ਨਵੀਨਤਾਕਾਰੀ ਹੈ, ਜੋ ਟੈਕਨੋਲੋਜੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਇਸਤੇਮਾਲ ਕੀਤੀ ਗਈ ਹੈ ਅਤੇ ਲੋਕਾਂ ਦੇ ਦਰਵਾਜ਼ੇ 'ਤੇ ਨਿਆਂ ਦਿਵਾਉਣ ਲਈ ਇਕ ਮੰਚ ਬਣ ਗਈ ਹੈ। ਈ- ਲੋਕ ਅਦਾਲਤਾਂ ਕਿਫਾਇਤੀ ਵੀ ਹਨ ਕਿਉਂ ਜੋ ਇਹ ਸੰਗਠਨਾਤਮਕ ਖਰਚਿਆਂ ਦੀ ਜ਼ਰੂਰਤ ਨੂੰ ਖਤਮ ਕਰ ਦਿੰਦੀਆਂ ਹਨ।

https://pib.gov.in/PressReleseDetail.aspx?PRID=1675059

 

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਕੋਵਿਡ-19 ਦੇ ਪਸਾਰ ਦੇ ਕੰਟਰੋਲ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੀ ਹੈ

20 ਨਵੰਬਰ 2020 ਤੋਂ ਹੁਣ ਤੱਕ ਲਾਲ ਬਹਾਦੁਰ ਸ਼ਾਸਤਰੀ ਪ੍ਰਸ਼ਾਸਨ ਅਕਾਦਮੀ ਵਿੱਚ 57 ਸਿੱਖਿਆਰਥੀ ਅਧਿਕਾਰੀ ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਪ੍ਰਸ਼ਾਸਨਿਕ ਸੇਵਾ ਵਿੱਚ ਚੁਣੇ ਗਏ ਨਵੇਂ ਪ੍ਰਵੇਸ਼ੀਆਂ ਲਈ ਆਯੋਜਿਤ 95ਵੇਂ ਫਾਊਂਡੇਸ਼ਨ ਕੋਰਸ ਲਈ ਕੈਂਪਸ ਵਿੱਚ ਕੁੱਲ 428 ਸਿੱਖਿਆਰਥੀ ਅਧਿਕਾਰੀ ਹਨ। ਅਕਾਦਮੀ ਗ੍ਰਹਿ ਮੰਤਰਾਲੇ ਅਤੇ ਦੇਹਰਾਦੂਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੇ ਪਸਾਰ ਦੀ ਲੜੀ ਨੂੰ ਤੋੜਨ ਲਈ ਸਾਰੇ ਲਾਜ਼ਮੀ ਕਦਮ ਉਠਾ ਰਹੀ ਹੈ। ਕੋਵਿਡ ਪਾਜ਼ਿਟਿਵ ਪਾਏ ਗਏ ਸਾਰੇ ਸਿੱਖਿਆਰਥੀ ਅਧਿਕਾਰੀਆਂ ਨੂੰ ਵਿਸ਼ੇਸ਼ ਕੋਵਿਡ ਕੇਅਰ ਸੈਂਟਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। 20 ਨਵੰਬਰ 2020 ਤੋਂ ਅਕਾਦਮੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਤਾਲਮੇਲ ਨਾਲ 162 ਤੋਂ ਜ਼ਿਆਦਾ ਆਰਟੀ-ਪੀਸੀਆਰ ਟੈਸਟ ਕੀਤੇ ਹਨ। ਅਕਾਦਮੀ ਨੇ ਫੈਸਲਾ ਕੀਤਾ ਹੈ ਕਿ ਟ੍ਰੇਨਿੰਗ ਸਮੇਤ ਸਾਰੀਆਂ ਗਤੀਵਿਧੀਆਂ 3 ਦਸੰਬਰ, 2020 ਦੀ ਰਾਤ ਤੱਕ ਔਨਲਾਈਨ ਹੀ ਰਹਿਣਗੀਆਂ।

https://pib.gov.in/PressReleseDetail.aspx?PRID=1674730

 

ਏਪੀਡਾ ਨੇ ਭਾਰਤੀ ਖੇਤੀ ਉਤਪਾਦਾਂ ਦੇ ਪ੍ਰਚਾਰ ਲਈ ਸੰਭਾਵਤ ਦਰਾਮਦ ਕਰਨ ਵਾਲੇ ਦੇਸ਼ਾਂ ਨਾਲ ਵਰਚੁਅਲ ਖਰੀਦਦਾਰ ਵਿਕਰੇਤਾ ਬੈਠਕਾਂ ਦਾ ਆਯੋਜਨ ਕੀਤਾ

ਵਣਜ ਤੇ ਉਦਯੋਗ ਮੰਤਰਾਲੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ) ਕਈ ਨਿਰਯਾਤ ਪ੍ਰੋਮੋਸ਼ਨਲ ਗਤੀਵਿਧੀਆਂ ਰਾਹੀਂ, ਜਿਵੇਂ ਕਿ ਅੰਤਰਰਾਸ਼ਟਰੀ ਖਰੀਦਾਰ-ਵਿਕਰੇਤਾ ਬੈਠਕਾਂ ਆਯੋਜਤ ਕਰਕੇ ਸੰਭਾਵਤ ਦਰਾਮਦਕਾਰ ਦੇਸ਼ਾਂ ਵਿੱਚ ਹੋਣ ਵਾਲੇ ਵੱਡੇ ਵਪਾਰਕ ਆਯੋਜਨਾਂ ਵਿੱਚ ਦਰਾਮਦਕਾਰਾਂ ਦੀ ਭਾਗੀਦਾਰੀ ਅਤੇ ਵਿਸ਼ੇਸ਼ ਬਾਜ਼ਾਰਾਂ ਵਿੱਚ ਉਤਪਾਦਾਂ ਦੇ ਪ੍ਰਚਾਰ ਲਈ ਪ੍ਰੋਗਰਾਮਾਂ ਆਦਿ ਰਾਹੀਂ ਆਪਣੇ ਅਨੁਸੂਚਿਤ ਉਤਪਾਦਾਂ ਦੇ ਨਿਰਯਾਤ ਨੂੰ ਸੁਖਾਲਾ ਬਣਾਉਂਦੀ ਹੈ। ਇਨ੍ਹਾਂ ਪਹਿਲਕਦਮੀਆਂ ਨੇ ਭਾਰਤੀ ਖੇਤੀ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਹਰਮਨਪਿਆਰਾ ਬਣਾਇਆ ਹੈ ਅਤੇ ਨਿਰਯਾਤਕਾਂ ਨੂੰ ਗਲੋਬਲ ਮਾਰਕੀਟ ਤੱਕ ਪਹੁੰਚਣ ਵਿੱਚ ਸਹਾਇਤਾ ਦਿੱਤੀ ਹੈ।  ਕੋਵਿਡ -19 ਮਹਾਮਾਰੀ ਦੇ ਸਮੇਂ ਦੌਰਾਨ ਇੱਕ ਦੂਜੇ ਨਾਲ ਮਿਲਕੇ ਬੈਠਕ ਕਰਨਾ ਅਤੇ ਬਾਜ਼ਾਰ ਦੇ ਪ੍ਰਚਾਰ ਨਾਲ ਜੁੜੇ ਪ੍ਰੋਗਰਾਮ ਸੰਭਵ ਨਹੀਂ ਸਨ। ਖੇਤੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਕੋਸ਼ਿਸ਼ ਵਿੱਚ, ਏਪੀਡਾ ਨੇ ਵਰਚੁਅਲ ਵਿਧੀ ਨੂੰ ਅਪਣਾਇਆ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਕਈ ਵਰਚੁਅਲ ਖਰੀਦਦਾਰ ਵਿਕਰੇਤਾ ਬੈਠਕਾਂ (ਵੀਬੀਐਸਐਮ) ਦਾ ਆਯੋਜਨ ਕਰਕੇ ਨਿਰਯਾਤ ਬਾਜ਼ਾਰ ਨੂੰ ਉਤਸ਼ਾਹਤ ਕਰਨ ਦੀ ਆਪਣੀ ਪਹਿਲ ਨੂੰ ਜਾਰੀ ਰੱਖਿਆ। ਅਪ੍ਰੈਲ ਤੋਂ ਅਕਤੂਬਰ 2020 ਤਕ ਏਪੀਡਾ ਨੇ ਸਾਰੇ ਏਪੀਡਾ ਉਤਪਾਦਾਂ ਦੇ ਪ੍ਰਚਾਰ ਲਈ ਸੰਯੁਕਤ ਅਰਬ ਅਮੀਰਾਤ, ਦੱਖਣੀ ਕੋਰੀਆ, ਜਾਪਾਨ, ਇੰਡੋਨੇਸ਼ੀਆ, ਕੁਵੈਤ ਅਤੇ ਈਰਾਨ ਵਰਗੇ ਸੰਭਾਵਤ ਦਰਾਮਦ ਕਰਨ ਵਾਲੇ ਦੇਸ਼ਾਂ ਨਾਲ ਵਰਚੁਅਲ ਖਰੀਦਦਾਰ ਵਿਕਰੇਤਾ ਬੈਠਕਾਂ (ਵੀਬੀਐਸਐਮ) ਦਾ ਆਯੋਜਨ ਕੀਤਾ।

https://pib.gov.in/PressReleseDetail.aspx?PRID=1674750 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਰੁਣਾਚਲ: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 24 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ 1,040 ਐਕਟਿਵ ਪਾਜ਼ਿਟਿਵ ਕੇਸ ਹਨ।

  • ਅਸਾਮ: ਅਸਾਮ ਵਿੱਚ ਅੱਜ ਹੋਏ 9,994 ਟੈਸਟਾਂ ਵਿੱਚੋਂ 86 ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚ ਪਾਜ਼ਿਟਿਵ ਦਰ 0.86 ਫ਼ੀਸਦੀ ਹੈ ਜਦੋਂ ਕਿ 2,07,394 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਕੁੱਲ ਮਾਮਲੇ 2,11,513 ਹਨ।

  • ਨਾਗਾਲੈਂਡ: 103 ਨਵੇਂ ਕੇਸਾਂ ਦੇ ਆਉਣ ਨਾਲ ਨਾਗਾਲੈਂਡ ਵਿੱਚ ਕੋਵਿਡ ਦੇ ਕੁੱਲ ਕੇਸ 10,777 ਤੱਕ ਪਹੁੰਚ ਗਏ ਹਨ। ਐਕਟਿਵ ਕੇਸ 1,406 ਹਨ।

  • ਸਿੱਕਮ: ਕੋਵਿਡ-19 ਦੇ 31 ਨਵੇਂ ਕੇਸਾਂ ਦੇ ਆਉਣ ਨਾਲ ਸਿੱਕਮ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 4,722 ਤੱਕ ਪਹੁੰਚ ਗਈ ਹੈ।

  • ਮਹਾਰਾਸ਼ਟਰ: ਕੋਵਿਡ-19 ਦੀ ਦੂਜੀ ਲਹਿਰ ਦੀ ਤੁਲਨਾ ਸੁਨਾਮੀ ਨਾਲ ਕਰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਨੇ ਰਾਜ ਦੇ ਲੋਕਾਂ ਨੂੰ ਵਿਸ਼ਵਵਿਆਪੀ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਖ਼ੁਸ਼ ਨਾ ਹੋਣ ਦੀ ਇੱਕ ਗੰਭੀਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਢਿੱਲ ਨਹੀਂ ਦਿਖਾਉਣੀ ਚਾਹੀਦੀ ਅਤੇ ਮਾਸਕ ਪਹਿਨਣਾ ਜਾਰੀ ਰੱਖਣਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਹੱਥ ਧੋਣੇ ਚਾਹੀਦੇ ਹਨ। ਲਗਾਤਾਰ ਗਿਰਾਵਟ ਤੋਂ ਬਾਅਦ, ਇੱਕ ਉਲਟ ਰੁਝਾਨ ਵੇਖਿਆ ਜਾ ਰਿਹਾ ਹੈ ਕਿਉਂਕਿ ਕੇਸ ਇੱਕ ਵਾਰ ਫਿਰ ਵਧ ਰਹੇ ਹਨ।

  • ਗੁਜਰਾਤ: ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਕਾਰਨ 8 ਮੌਤਾਂ ਹੋਈ ਆਂ ਹਨ, ਜੋ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਸਭ ਤੋਂ ਵੱਧ ਹਨ। ਰਾਜ ਵਿੱਚ ਐਤਵਾਰ ਨੂੰ 13 ਮੌਤਾਂ ਹੋਈਆਂ ਜੋ ਕਿ ਪਿਛਲੇ 2 ਮਹੀਨਿਆਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹਨ। ਅਹਿਮਦਾਬਾਦ ਸ਼ਹਿਰ ਵਿੱਚ ਕੋਵਿਡ-19 ਦੇ ਤਾਜ਼ਾ ਕੇਸਾਂ ਵਿੱਚ ਉਛਾਲ ਆਉਣ ਤੋਂ ਬਾਅਦ ਮੌਤ ਵਿੱਚ ਹੋਇਆ ਵਾਧਾ ਵੀ ਰਾਜ ਦੇ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਨੀ ਨੇ ਐਲਾਨ ਕੀਤਾ ਹੈ ਕਿ ਅੱਜ ਤੋਂ ਰਾਜ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਸਿਰਫ ਰਾਤ ਦਾ ਕਰਫਿਊ ਲਾਗੂ ਰਹੇਗਾ। ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ, ਸੂਰਤ, ਵਡੋਦਰਾ ਅਤੇ ਰਾਜਕੋਟ ਵਿੱਚ ਅੱਜ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰੋਜ਼ਾਨਾ ਰਾਤ ਦਾ ਕਰਫਿਊ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਜ਼ਮੀ ਮਾਸਕ ਲਗਾਉਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣ ਕਰਨ। ਇਸੇ ਦੌਰਾਨ ਬੀਤੀ ਸ਼ਾਮ ਨੂੰ ਤਿੰਨ ਮੈਂਬਰੀ ਕੇਂਦਰੀ ਟੀਮ ਨੇ ਗਾਂਧੀਨਗਰ ਵਿਖੇ ਮੁੱਖ ਮੰਤਰੀ ਨਾਲ ਬੈਠਕ ਕੀਤੀ।

  • ਰਾਜਸਥਾਨ: ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਨੇ ਰਾਜ ਵਿੱਚ ਕੋਰੋਨਾ ਵਾਇਰਸ ਸਥਿਤੀ ਉੱਤੇ ਇੱਕ ਸਮੀਖਿਆ ਬੈਠਕ ਕੀਤੀ ਅਤੇ ਅਧਿਕਾਰੀਆਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਰੇ ਦਿਸ਼ਾ ਨਿਰਦੇਸ਼ਾਂ ਅਤੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ੁਰਮਾਨੇ ਦੀ ਰਕਮ ਨੂੰ 10,000 ਤੋਂ 25,000 ਰੁਪਏ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਜ਼ੁਰਮਾਨਾ ਜੇ ਕਿਸੇ ਵਿਆਹ ਅਤੇ ਕਿਸੇ ਵੀ ਕਿਸਮ ਦੇ ਹੋਰ ਸਮਾਗਮ ਵਿੱਚ 100 ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ’ਤੇ ਲਗਾਇਆ ਜਾਵੇਗਾ। ਰਾਜ ਮੰਤਰੀ ਮੰਡਲ ਨੇ ਸ਼ਨੀਵਾਰ ਰਾਤ ਨੂੰ ਅੱਠ ਜ਼ਿਲ੍ਹਿਆਂ ਵਿੱਚ ਰਾਤ ਦੇ ਕਰਫਿਊ ਨੂੰ ਲਾਉਣ ਦਾ ਫੈਸਲਾ ਕੀਤਾ ਹੈ, ਇਹ ਉਹ ਜ਼ਿਲ੍ਹੇ ਹਨ ਜਿੱਥੇ ਕੇਸ ਜ਼ਿਆਦਾ ਹਨ, ਇਹ ਕਰਫਿਊ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਜੈਪੁਰ, ਜੋਧਪੁਰ, ਕੋਟਾ, ਬੀਕਾਨੇਰ, ਉਦੈਪੁਰ, ਅਜਮੇਰ, ਅਲਵਰ ਅਤੇ ਭਿਲਵਾੜਾ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਬਾਜ਼ਾਰ, ਰੈਸਟੋਰੈਂਟ, ਸ਼ਾਪਿੰਗ ਮਾਲ ਅਤੇ ਹੋਰ ਵਪਾਰਕ ਅਦਾਰੇ ਸ਼ਾਮ 7 ਵਜੇ ਬੰਦ ਹੋਣਗੇ। ਇਨ੍ਹਾਂ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਰਾਤ ਦਾ ਕਰਫਿਊ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।

  • ਮੱਧ ਪ੍ਰਦੇਸ਼: ਰਾਜ ਵਿੱਚ ਕੋਰੋਨਾ ਦੇ 85 ਫ਼ੀਸਦੀ ਨਵੇਂ ਕੇਸ ਸ਼ਹਿਰੀ ਖੇਤਰਾਂ ਤੋਂ ਅਤੇ 15 ਫ਼ੀਸਦੀ ਕੇਸ ਗ੍ਰਾਮੀਣ ਖੇਤਰਾਂ ਤੋਂ ਆ ਰਹੇ ਹਨ। ਸ਼ਹਿਰੀ ਖੇਤਰਾਂ ਵਿੱਚ ਆਬਾਦੀ ਦੀ ਵਧੇਰੇ ਘਣਤਾ ਇਸਦਾ ਕਾਰਨ ਹੈ। ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨੌਜਵਾਨਾਂ ਨੂੰ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਲਾਪਰਵਾਹੀ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਬਚਾਅ ਉਪਾਅ ਅਪਣਾਏ ਜਾਣੇ ਚਾਹੀਦੇ ਹਨ ਕਿਉਂਕਿ ਕੋਰੋਨਾ ਸੰਕ੍ਰਮਣ ਵਿੱਚ ਨੌਜਵਾਨਾਂ ਦੀ ਪ੍ਰਤੀਸ਼ਤਤਾ ਵਧੇਰੇ ਹੈ ਜਦੋਂ ਕਿ ਰਾਜ ਵਿੱਚ ਹੁਣ ਤੱਕ ਸਿਰਫ 10 ਫ਼ੀਸਦੀ ਬਜ਼ੁਰਗ ਸੰਕ੍ਰਮਿਤ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 1,798 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1.93 ਲੱਖ ਦੇ ਕਰੀਬ ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਹੁਣ 11, 765 ਐਕਟਿਵ ਕੇਸ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਰਾਜ ਦੀ ਰਾਜਧਾਨੀ ਰਾਏਪੁਰ ਵਿੱਚ ਹੋਟਲਾਂ ਦੇ ਕਰਮਚਾਰੀਆਂ ਅਤੇ ਗਾਹਕਾਂ ਦੇ ਬੇਤਰਤੀਬੇ ਕੋਵਿਡ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਫਲਾਂ ਅਤੇ ਸਬਜ਼ੀ ਵਿਕਰੇਤਾਵਾਂ ਦਾ ਵੀ ਕੋਵਿਡ ਟੈਸਟ ਕੀਤਾ ਜਾਵੇਗਾ। ਜ਼ਿਲ੍ਹਾ ਕੁਲੈਕਟਰ ਨੇ ਸਿਹਤ ਵਿਭਾਗ ਨੂੰ ਰਾਏਪੁਰ ਦੀਆਂ ਸੰਘਣੀ ਆਬਾਦੀ ਵਾਲੀਆਂ ਝੁੱਗੀਆਂ ਵਿੱਚ ਕੈਂਪ ਲਗਾ ਕੇ ਟੈਸਟ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੌਰਾਨ ਜ਼ਿਲ੍ਹਾ ਕੁਲੈਕਟਰ ਨੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ, ਉਨ੍ਹਾਂ ਮੁਤਾਬਿਕ ਰਾਏਪੁਰ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਬਾਹਰੋਂ ਆਉਣ ਵਾਲੇ ਲੋਕਾਂ ਦੇ ਕੋਵਿਡ ਟੈਸਟ ਲਈ ਸੈਂਟਰ ਸਥਾਪਤ ਕਰਨ ਲਈ ਕਿਹਾ ਗਿਆ ਸੀ। ਕੁਲੈਕਟਰ ਨੇ ਟ੍ਰੈਫਿਕ ਜਾਮ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।

  • ਗੋਆ: ਐਤਵਾਰ ਨੂੰ ਗੋਆ ਵਿੱਚ ਕੋਰੋਨਾ ਵਾਇਰਸ ਦੇ 78 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 46,826 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਦਿਨ ਵਿੱਚ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਰਾਜ ਵਿੱਚ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ 677 ਹੋ ਗਈ ਹੈ। ਐਤਵਾਰ ਨੂੰ 167 ਮਰੀਜ਼ਾਂ ਦੀ ਛੁੱਟੀ ਹੋਣ ਤੋਂ ਬਾਅਦ ਰਾਜ ਵਿੱਚ ਰਿਕਵਰਡ ਮਰੀਜ਼ਾਂ ਦੀ ਗਿਣਤੀ ਵਧ ਕੇ 44,979 ਹੋ ਗਈ ਹੈ। ਤੱਟਵਰਤੀ ਰਾਜ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 1,170 ਹੈ। ਐਤਵਾਰ ਨੂੰ ਕੁੱਲ 1,139 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

  • ਕੇਰਲ: ਰਾਜ ਸਰਕਾਰ ਨੇ ਵੈਕਸੀਨ ਨਿਰਮਾਣ ਯੂਨਿਟਾਂ ਸਥਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਯੂਨਿਟਾਂ ਫਾਰਮਾਸਿਊਟੀਕਲ ਕੰਪਨੀਆਂ ਦੇ ਡਰੱਗ ਮੈਨੂਫੈਕਚਰਿੰਗ ਲਾਇਸੈਂਸ ਨਾਲ ਕੰਮ ਕਰਨਗੀਆਂ। ਭਾਰਤ ਸਰਕਾਰ ਦੀ ਐੱਚਐੱਲਐੱਲ ਲਾਈਫ ਕੇਅਰ ਲਿਮਟਿਡ ਨੇ ਕੋਵਿਡ ਟੈਸਟਿੰਗ ਨੂੰ ਸੌਖਾ ਬਣਾਉਣ ਲਈ ਰਾਜ ਦੀ ਰਾਜਧਾਨੀ ਵਿੱਚ ਇੱਕ ਮੋਬਾਈਲ ਕਿਓਸਕ ਦੀ ਸਹੂਲਤ ਦਿੱਤੀ ਹੈ। ਇਹ ਸਹੂਲਤ ਉਨ੍ਹਾਂ ਲਈ ਮਦਦਗਾਰ ਸਾਬਿਤ ਹੋਵੇਗੀ ਜੋ ਬਾਹਰ ਨਹੀਂ ਜਾ ਸਕਦੇ ਜਿਵੇਂ ਕਿ ਬਜ਼ੁਰਗ ਨਾਗਰਿਕ ਅਤੇ ਸਿਹਤ ਦੀਆਂ ਹੋਰ ਸਮੱਸਿਆਵਾਂ ਵਾਲੇ ਨਾਗਰਿਕ। ਇਸ ਦੌਰਾਨ, ਰਾਜ ਵਿੱਚ ਕੋਵਿਡ ਦੇ ਰਿਕਵਰਡ ਮਰੀਜ਼ਾਂ ਦੀ ਗਿਣਤੀ 5 ਲੱਖ ਦੇ ਅੰਕੜੇ ਨੂੰ ਛੂਹਣ ਵਾਲੀ ਹੈ, ਕਿਉਂਕਿ ਮੌਜੂਦਾ ਗਿਣਤੀ 4,94,664 ਹੈ। ਰਾਜ ਵਿੱਚ ਐਤਵਾਰ ਨੂੰ 5,254 ਨਵੇਂ ਕੇਸ ਸਾਹਮਣੇ ਆਏ। ਕੋਵਿਡ ਕਾਰਨ ਮੌਤਾਂ ਦੀ ਗਿਣਤੀ 2,049 ਨੂੰ ਛੂਹ ਗਈ ਹੈ।

  • ਤਮਿਲ ਨਾਡੂ: ਇਹ ਸੰਕੇਤ ਦਿੰਦਿਆਂ ਕਿ ਚੱਕਰਵਾਤ ਨਿਵਾਰ ਸ਼ਾਇਦ ਚੱਕਰਵਾਤ ਗਾਜਾ ਜਿੰਨਾ ਗੰਭੀਰ ਨਹੀਂ ਹੋ ਸਕਦਾ, ਗਾਜਾ 2018 ਵਿੱਚ ਉੱਤਰ-ਪੂਰਬੀ ਮੌਨਸੂਨ ਦੇ ਦੌਰਾਨ ਤਮਿਲ ਨਾਡੂ ਵਿੱਚ ਆਇਆ ਸੀ, ਰੈਵੀਨਿਊ ਮੰਤਰੀ ਆਰ. ਬੀ. ਊਧਿਆਕੁਮਾਰ ਨੇ ਅੱਜ ਕਿਹਾ ਕਿ ਚੱਕਰਵਾਤ ਨਿਵਾਰ ਦਾ ਸਾਹਮਣਾ ਕਰਨ ਲਈ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਜਦਕਿ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਰਾਹਤ ਕੈਂਪਾਂ ਵਿੱਚ ਪਨਾਹ ਦਿੱਤੀ ਜਾਵੇਗੀ ਉਨ੍ਹਾਂ ਵੱਲ ਖ਼ਾਸ ਧਿਆਨ ਦਿੱਤਾ ਜਾਵੇਗਾ। ਕੱਲ ਤਮਿਲ ਨਾਡੂ ਵਿੱਚ 1655 ਨਵੇਂ ਕੇਸ ਆਏ, 2010 ਡਿਸਚਾਰਜ ਹੋਏ ਅਤੇ 19 ਮੌਤਾਂ ਹੋਈਆਂ ਹਨ। ਰਾਜ ਵਿੱਚ ਹੁਣ ਤੱਕ ਕੁੱਲ ਕੇਸ 7,69,995 ਹਨ, ਜਿਨ੍ਹਾਂ ਵਿੱਚੋਂ 12,542 ਐਕਟਿਵ ਕੇਸ ਹਨ ਅਤੇ 11,605 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ।

  • ਕਰਨਾਟਕ: ਰਾਜ ਸਰਕਾਰ ਨੇ 31 ਦਸੰਬਰ, 2020 ਤੱਕ ਸਕੂਲ ਅਤੇ ਪ੍ਰੀ-ਯੂਨੀਵਰਸਿਟੀ ਕਾਲਜ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ; ਇਹ ਫੈਸਲਾ ਅੱਜ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਬੈਠਕ ਵਿੱਚ ਲਿਆ ਗਿਆ ਹੈ। ਕੋਵਿਡ ਸਥਿਤੀ ਦੀ ਸਮੀਖਿਆ ਕਰਨ ਅਤੇ ਮੌਜੂਦਾ ਵਿਦਿਅਕ ਵਰ੍ਹੇ ਲਈ ਸਕੂਲ ਮੁੜ ਖੋਲ੍ਹਣ ਬਾਰੇ ਅੰਤਿਮ ਫੈਸਲਾ ਲੈਣ ਲਈ ਦਸੰਬਰ ਦੇ ਅਖੀਰਲੇ ਹਫ਼ਤੇ ਮੀਟਿੰਗ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।

  • ਆਂਧਰ ਪ੍ਰਦੇਸ਼: ਡਬਲਿਊਐੱਚਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਮੰਨਣਾ ਹੈ ਕਿ ਭਾਰਤ ਵਿੱਚ ਜਲਦੀ ਹੀ ਕੋਰੋਨਾ ਲਈ ਇੱਕ ਵੈਕਸੀਨ ਵਿਕਸਿਤ ਕਰਨ ਦੀ ਸੰਭਾਵਨਾ ਹੈ। ਐਤਵਾਰ ਨੂੰ ਉਨ੍ਹਾਂ ਨੇ ਅਨੰਤਪੁਰ ਜ਼ਿਲ੍ਹੇ ਦੇ ਪੁਤਪਾਰਥੀ ਪ੍ਰਸਾਂਤੀ ਨੀਲਾਯਮ ਵਿਖੇ ਸੱਤਿਯਾਸਾਈ ਇੰਸਟੀਟਿਊਟ ਆਵ੍ ਹਾਇਰ ਲਰਨਿੰਗ ਦੇ 39ਵੇਂ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਆਂਧਰ ਪ੍ਰਦੇਸ਼ ਦੇ ਸਕੂਲ ਜੋ 9 ਵੀਂ ਅਤੇ 10 ਵੀਂ ਜਮਾਤ ਦੇ ਵਿਦਿਆਰਥੀਆਂ ਲਈ 2 ਨਵੰਬਰ ਤੋਂ ਮੁੜ ਖੋਲ੍ਹ ਦਿੱਤੇ ਗਏ ਸਨ, ਰਾਜ ਵਿੱਚ ਅੱਜ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। 8 ਵੀਂ ਅਤੇ 9 ਵੀਂ ਦੀਆਂ ਜਮਾਤਾਂ ਬਦਲਵੇਂ ਦਿਨਾਂ ’ਤੇ ਰੱਖੀਆਂ ਜਾਣਗੀਆਂ ਜਦੋਂ ਕਿ ਕੋਵਿਡ ਦਿਸ਼ਾ ਨਿਰਦੇਸ਼ਾਂ ਦੇ ਨਾਲ 10 ਵੀਂ ਜਮਾਤ ਰੋਜ਼ਾਨਾਂ ਲੱਗੇਗੀ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 602 ਨਵੇਂ ਕੇਸ ਆਏ, 1015 ਮਰੀਜ਼ ਰਿਕਵਰ ਹੋਏ ਅਤੇ 3 ਮੌਤਾਂ ਹੋਈਆਂ ਹਨ; ਕੁੱਲ ਕੇਸ: 2,64,128; ਐਕਟਿਵ ਕੇਸ: 11,227; ਮੌਤਾਂ: 1433; ਜਦੋਂਕਿ 95.20 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,51,468 ਮਰੀਜ਼  ਡਿਸਚਾਰਜ ਹੋਏ ਹਨ, ਜਦਕਿ ਦੇਸ਼ ਵਿਆਪੀ ਰਿਕਵਰੀ ਦਰ 93.7 ਫ਼ੀਸਦੀ ਹੈ।

 

ਫੈਕਟਚੈੱਕ

 

https://static.pib.gov.in/WriteReadData/userfiles/image/image007727U.png

 

https://static.pib.gov.in/WriteReadData/userfiles/image/image008MV20.png

 

https://static.pib.gov.in/WriteReadData/userfiles/image/image009AMHT.png

 

https://static.pib.gov.in/WriteReadData/userfiles/image/image0107U1T.png

 

https://static.pib.gov.in/WriteReadData/userfiles/image/image0117VC8.png

 

https://static.pib.gov.in/WriteReadData/userfiles/image/image012DHJT.png

 

https://static.pib.gov.in/WriteReadData/userfiles/image/image013F27A.png

 

https://static.pib.gov.in/WriteReadData/userfiles/image/image014LVTM.jpg

 

Image

 

 

*******

 

ਵਾਈਬੀ



(Release ID: 1675207) Visitor Counter : 130