ਰਾਸ਼ਟਰਪਤੀ ਸਕੱਤਰੇਤ

ਗੁਰੂ ਤੇਗ ਬਹਾਦਰ ਦੇ ‘ਸ਼ਹੀਦੀ ਦਿਵਸ’ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼

Posted On: 23 NOV 2020 5:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ- 

 

“ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਪਵਿੱਤਰ ਅਵਸਰ‘ਤੇ, ਮੈਂ ਉਨ੍ਹਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

 

ਸਿੱਖ ਸਮੁਦਾਇ ਦੇ ਨੌਵੇਂ ਗੁਰੂ, ਸ੍ਰੀ ਤੇਗ ਬਹਾਦਰ ਜੀ ਨੇ ਲੋਕਾਂ ਦੀ ਆਸਥਾ, ਵਿਸ਼ਵਾਸ ਅਤੇ ਅਧਿਕਾਰਾਂ ਦੀ ਰੱਖਿਆ ਦੇ ਲਈ ਸਰਬਉੱਚ ਬਲੀਦਾਨ ਦਿੱਤਾ ਸੀ। ਇਸ ਲਈ,  ਦੇਸ਼ਵਾਸੀ ਉਨ੍ਹਾਂ ਨੂੰ ਪ੍ਰੇਮ ਅਤੇ ਸਨਮਾਨ ਪੂਰਵਕ ‘ਹਿੰਦ ਦੀ ਚਾਦਰ’ ਕਹਿੰਦੇ ਹਨ। ਉਨ੍ਹਾਂ ਦਾ ਬਲੀਦਾਨ, ਸਾਨੂੰ ਸਾਰਿਆਂ ਨੂੰ ਮਾਨਵਤਾ ਦੀ ਸੱਚੀ ਸੇਵਾਦੇ ਲਈ ਇਕਜੁੱਟ ਹੋਣ ਦੀ ਪ੍ਰੇਰਣਾ ਦਿੰਦਾ ਹੈ।  ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਅਤੇ ਉਨ੍ਹਾਂ ਦੇ ਕਾਰਜ ਸਾਡੇ ਸਾਰਿਆਂ ਵਿੱਚ ਮਾਨਵ-ਪ੍ਰੇਮ ਅਤੇ ਦੇਸ਼ ਭਗਤੀ ਦੀ ਭਾਵਨਾ ਦਾ ਸੰਚਾਰ ਕਰਦੇ ਰਹਿਣਗੇ।

 

ਆਓ,ਇਸ ਪਵਿੱਤਰ ਦਿਵਸ‘ਤੇ ਸੰਕਲਪ ਕਰੀਏ ਕਿ ਅਸੀਂ ਆਪਣੇ ਵਿਚਾਰਾਂ ਤੋਂ ਹਿੰਸਾ, ਤੰਗਦਿਲੀ ਅਤੇ ਨਫ਼ਰਤ ਨੂੰ ਸਮਾਪਤ ਕਰਕੇ, ਖ਼ੁਦ ਨੂੰ ਦੂਸਰਿਆਂ ਦੀ ਨਿਰਸੁਆਰਥ ਸੇਵਾ ਦੇ ਲਈ ਸਮਰਪਿਤ ਕਰਾਂਗੇ ਅਤੇ ਪ੍ਰੇਮ, ਸਦਭਾਵ ਅਤੇ ਦਇਆ ਜਿਹੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਾਂਗੇ।” 

 

ਹਿੰਦੀ ਵਿੱਚ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਨ ਲਈ ਇੱਥੇ ਕਲਿੱਕ ਕਰੋ

 

******

ਡੀਐੱਸ/ਏਕੇ


(Release ID: 1675203) Visitor Counter : 143