ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਾਂਸਦਾਂ ਲਈ ਬਹੁਮੰਜ਼ਿਲਾ ਫਲੈਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
23 NOV 2020 1:42PM by PIB Chandigarh
ਨਮਸਕਾਰ,
ਲੋਕ ਸਭਾ ਦੇ ਸਪੀਕਰ ਸ਼੍ਰੀਮਾਨ ਓਮ ਬਿਰਲਾ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਪ੍ਰਹਲਾਦ ਜੋਸ਼ੀ ਜੀ, ਸ਼੍ਰੀ ਹਰਦੀਪ ਪੁਰੀ ਜੀ, ਇਸ ਕਮੇਟੀ ਦੇ ਚੇਅਰਮੈਨ ਸ਼੍ਰੀਮਾਨ ਸੀਆਰ ਪਾਟਿਲ ਜੀ, ਸਾਂਸਦਗਣ, ਦੇਵੀਓ ਅਤੇ ਸੱਜਣੋ !! ਦਿੱਲੀ ਵਿੱਚ ਜਨਪ੍ਰਤੀਨਿਧੀਆਂ ਦੇ ਲਈ ਆਵਾਸ ਦੀ ਇਸ ਨਵੀਂ ਸੁਵਿਧਾ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ! ਅੱਜ ਹੋਰ ਵੀ ਇੱਕ ਸੁਭਾਗ ਸੰਜੋਗ ਹੈ। ਅੱਜ ਸਾਡੇ ਕਰਤੱਵ-ਪ੍ਰਾਇਣ, ਮਿਤਭਾਸ਼ੀ, ਸਾਡੇ ਸਪੀਕਰ ਸ਼੍ਰੀਮਾਨ ਓਮ ਬਿਰਲਾ ਜੀ ਦਾ ਜਨਮ ਦਿਵਸ ਵੀ ਹੈ। ਓਮ ਜੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ । ਤੁਸੀਂ ਤੰਦਰੁਸਤ ਰਹੋ, ਦੀਰਘ-ਆਯੂ ਹੋਵੋਂ, ਅਤੇ ਦੇਸ਼ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ, ਈਸ਼ਵਰ ਨੂੰ ਮੇਰੀ ਇਹੀ ਪ੍ਰਾਰਥਨਾ ਹੈ।
ਸਾਥੀਓ,
ਸਾਂਸਦਾਂ ਦੇ ਲਈ ਪਿਛਲੇ ਸਾਲ ਨੋਰਥ ਐਵੇਨਿਊ ਦੇ ਘਰ ਬਣ ਕੇ ਤਿਆਰ ਹੋਏ ਸਨ । ਅਤੇ ਅੱਜ ਬੀਡੀ ਰੋਡ ’ਤੇ ਵੀ ਇਹ ਤਿੰਨ ਟਾਵਰ ਅਲਾਟਮੈਂਟ ਦੇ ਲਈ ਤਿਆਰ ਹਨ । ਮੇਰੀ ਕਾਮਨਾ ਹੈ ਕਿ ਗੰਗਾ, ਯਮੁਨਾ ਅਤੇ ਸਰਸਵਤੀ, ਇਨ੍ਹਾਂ ਤਿੰਨ ਟਾਵਰਾਂ ਦਾ ਸੰਗਮ, ਇਸ ਵਿੱਚ ਰਹਿਣ ਵਾਲੇ ਜਨਪ੍ਰਤੀਨਿਧੀਆਂ ਨੂੰ ਹਮੇਸ਼ਾ ਤੰਦਰੁਸਤ ਰੱਖੇ, ਕਾਰਜਰਤ ਰੱਖੇ ਅਤੇ ਸੰਤੋਖੀ ਬਣਾਏ । ਇਨ੍ਹਾਂ ਫਲੈਟਸ ਵਿੱਚ ਹਰ ਉਹ ਸੁਵਿਧਾ ਦਿੱਤੀ ਗਈ ਹੈ ਜੋ ਸਾਂਸਦਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਮਦਦ ਕਰਨਗੀਆਂ । ਸੰਸਦ ਭਵਨ ਦੇ ਨਜਦੀਕ ਹੋਣ ਦੀ ਵਜ੍ਹਾ ਨਾਲ ਵੀ ਇਸ ਵਿੱਚ ਰਹਿਣ ਵਾਲੇ ਸਾਂਸਦਾਂ ਨੂੰ ਬਹੁਤ ਅਸਾਨੀ ਹੋਵੇਗੀ ।
ਸਾਥੀਓ,
ਦਿੱਲੀ ਵਿੱਚ ਸਾਂਸਦਾਂ ਦੇ ਲਈ ਭਵਨਾਂ ਦੀਆਂ ਦਿੱਕਤ ਵਰ੍ਹਿਆਂ ਤੋਂ ਰਹੀ ਹੈ। ਅਤੇ ਜਿਵੇਂ ਹੁਣੇ ਬਿਰਲਾ ਜੀ ਦੱਸ ਰਹੇ ਸਨ ਲੰਬੇ ਅਰਸੇ ਤੋਂ ਸਾਂਸਦਾਂ ਨੂੰ ਹੋਟਲ ਵਿੱਚ ਰਹਿਣਾ ਪੈਂਦਾ ਹੈ। ਇਸ ਦੇ ਕਾਰਨ ਆਰਥਿਕ ਬੋਝ ਵੀ ਬਹੁਤ ਆਉਂਦਾ ਹੈ। ਉਨ੍ਹਾਂ ਨੂੰ ਵੀ ਇਹ ਅੱਛਾ ਨਹੀਂ ਲਗਦਾ ਹੈ ਲੇਕਿਨ ਹੁਣ ਮਜਬੂਰਨ ਕਰਨਾ ਪੈਂਦਾ ਸੀ । ਲੇਕਿਨ ਇਸ ਸਮੱਸਿਆ ਨੂੰ ਦੂਰ ਕਰਨ ਲਈ ਗੰਭੀਰਤਾ ਨਾਲ ਪ੍ਰਯਤਨ 2014 ਦੇ ਬਾਅਦ ਵਿਸ਼ੇਸ਼ ਰੂਪ ਨਾਲ ਸ਼ੁਰੂ ਹੋਏ ਹਨ । ਦਹਾਕਿਆਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ, ਟਾਲਣ ਨਾਲ ਨਹੀਂ, ਉਨ੍ਹਾਂ ਦਾ ਸਮਾਧਾਨ ਲੱਭਣ ਨਾਲ ਸਮਾਪਤ ਹੁੰਦੀਆਂ ਹਨ ।
ਸਿਰਫ਼ ਸਾਂਸਦਾਂ ਦੇ ਨਿਵਾਸ ਹੀ ਨਹੀਂ, ਬਲਕਿ ਇੱਥੇ ਦਿੱਲੀ ਵਿੱਚ ਅਜਿਹੇ ਅਨੇਕਾਂ ਪ੍ਰੋਜੈਕਟਸ ਸਨ, ਜੋ ਕਈ-ਕਈ ਵਰ੍ਹਿਆਂ ਤੋਂ ਅਧੂਰੇ ਸਨ, ਲਟਕੇ ਪਏ ਸਨ । ਕਈ ਇਮਾਰਤਾਂ ਦਾ ਨਿਰਮਾਣ ਇਸ ਸਰਕਾਰ ਦੇ ਦੌਰਾਨ ਹੀ ਸ਼ੁਰੂ ਹੋਇਆ ਅਤੇ ਤੈਅ ਸਮੇਂ ਵਿੱਚ, ਤੈਅ ਸਮੇਂ ਤੋਂ ਪਹਿਲਾਂ ਸਮਾਪਤ ਵੀ ਹੋਇਆ । ਜਦੋਂ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਸੀ ਤਾਂ ਅਟਲ ਜੀ ਦੇ ਸਮੇਂ ਜਿਸ ਅੰਬੇਡਕਰ ਨੈਸ਼ਨਲ ਮੈਮੋਰੀਅਲ ਦੀ ਚਰਚਾ ਸ਼ੁਰੂ ਹੋਈ ਸੀ, ਉਸ ਦਾ ਨਿਰਮਾਣ, ਇਤਨੇ ਸਾਲ ਲਗ ਗਏ, ਇਹ ਸਰਕਾਰ ਬਣਨ ਦੇ ਬਾਅਦ ਹੀ ਇਸ ਦਾ ਕੰਮ ਹੋਇਆ । 23 ਵਰ੍ਹਿਆਂ ਦੇ ਲੰਬੇ ਇੰਤਜ਼ਾਰ ਦੇ ਬਾਅਦ ਡਾਕਟਰ Ambedkar International Centre ਦਾ ਨਿਰਮਾਣ ਇਸੇ ਸਰਕਾਰ ਵਿੱਚ ਹੋਇਆ ।
Central Information Commission ਦੀ ਨਵੀਂ ਬਿਲਡਿੰਗ ਦਾ ਨਿਰਮਾਣ ਇਸੇ ਸਰਕਾਰ ਵਿੱਚ ਹੋਇਆ । ਦੇਸ਼ ਵਿੱਚ ਦਹਾਕਿਆਂ ਤੋਂ ਵਾਰ ਮੈਮੋਰੀਅਲ ਦੀ ਗੱਲ ਹੋ ਰਹੀ ਸੀ । ਸਾਡੇ ਦੇਸ਼ ਦੇ ਵੀਰ ਜਵਾਨ ਲੰਬੇ ਅਰਸੇ ਤੋਂ ਇਸ ਦੀ ਆਸ ਕਰ ਰਹੇ ਸਨ, ਮੰਗ ਕਰ ਰਹੇ ਸਨ । ਦੇਸ਼ ਦੇ ਵੀਰ ਸ਼ਹੀਦਾਂ ਦੀ ਯਾਦ ਵਿੱਚ ਇੰਡੀਆ ਗੇਟ ਦੇ ਪਾਸ ਵਾਰ ਮੈਮੋਰੀਅਲ ਦਾ ਨਿਰਮਾਣ ਵੀ, ਉਸ ਨੂੰ ਕਰਨ ਦਾ ਸੁਭਾਗ ਵੀ ਸਾਡੀ ਸਰਕਾਰ ਨੂੰ ਮਿਲਿਆ । ਸਾਡੇ ਦੇਸ਼ ਵਿੱਚ ਹਜ਼ਾਰਾਂ ਪੁਲਿਸਕਰਮੀਆਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਆਪਣਾ ਜੀਵਨ ਦਿੱਤਾ ਹੈ। ਹਜ਼ਾਰਾਂ ਪੁਲਿਸ ਦੇ ਜਵਾਨ ਸ਼ਹੀਦ ਹੋਏ ਹਨ ।
ਉਨ੍ਹਾਂ ਦੀ ਯਾਦ ਵਿੱਚ ਵੀ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਨਿਰਮਾਣ ਵੀ ਇਸੇ ਸਰਕਾਰ ਦੇ ਦੁਆਰਾ ਹੋਇਆ । ਅੱਜ ਸਾਂਸਦਾਂ ਲਈ ਨਵੇਂ ਆਵਾਸਾਂ ਦਾ ਲੋਕਅਰਪਣ ਵੀ ਇਸੇ ਲੜੀ ਵਿੱਚ ਇੱਕ ਜ਼ਰੂਰੀ ਅਤੇ ਅਹਿਮ ਕਦਮ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਸਾਂਸਦਾਂ ਦਾ ਇੱਕ ਲੰਬਾ ਇੰਤਜ਼ਾਰ ਹੁਣ ਖ਼ਤਮ ਹੋ ਰਿਹਾ ਹੈ। ਇਨ੍ਹਾਂ ਫਲੈਟਸ ਦੇ ਨਿਰਮਾਣ ਵਿੱਚ ਵਾਤਾਵਰਣ ਦਾ ਧਿਆਨ ਰੱਖਿਆ ਹੈ, ਐਨਰਜੀ ਕੰਜ਼ਰਵੇਸ਼ਨ ਦੇ ਉਪਾਅ ਹੋਣ, ਸੋਲਰ ਪਲਾਂਟ ਹੋਵੇ, ਸੀਵੇਜ ਟ੍ਰੀਟਮੈਂਟ ਪਲਾਂਟ ਹੋਵੇ, Green Building ਦੇ ਇਹ Concepts, ਇਨ੍ਹਾਂ ਭਵਨਾਂ ਨੂੰ ਹੋਰ ਆਧੁਨਿਕ ਬਣਾਉਂਦੇ ਹਨ ।
ਸਾਥੀਓ,
ਮੈਂ ਲੋਕ ਸਭਾ ਦੇ ਸਪੀਕਰ ਜੀ, ਲੋਕ ਸਭਾ ਸਕੱਤਰੇਤ ਅਤੇ ਇਸ ਦੇ ਨਿਰਮਾਣ ਨਾਲ ਜੁੜੇ Urban Development Ministry ਹੋਵੇ, ਹੋਰ ਵਿਭਾਗ ਹੋਵੇ , ਸਭ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਤਨੇ ਘੱਟ ਸਮੇਂ ਵਿੱਚ ਇਸ ਵਧੀਆ ਸੁਵਿਧਾ ਦਾ ਨਿਰਮਾਣ ਕਰਵਾਇਆ ਹੈ। ਅਤੇ ਅਸੀਂ ਸਭ ਭਲੀਭਾਂਤੀ ਜਾਣਦੇ ਹਾਂ। ਸਾਡੇ ਲੋਕ ਸਭਾ ਸਪੀਕਰ ਜੀ ਤਾਂ ਵੈਸੇ ਵੀ ਉਹ ਕੁਆਲਿਟੀ ਵਿੱਚ ਵੀ ਅਤੇ ਬੱਚਤ ਵਿੱਚ ਵੀ ਵਿਸ਼ਵਾਸ ਰੱਖਦੇ ਹਨ । ਸਦਨ ਦੇ ਅੰਦਰ ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਸਮੇਂ ਦੀ ਵੀ ਬੱਚਤ ਹੋਵੇ ਅਤੇ ਡਿਬੇਟ ਵੀ ਕੁਆਲਿਟੀ ਦੀ ਹੋਵੇ । ਅਤੇ ਇਸ ਦੇ ਨਿਰਮਾਣ ਵਿੱਚ ਵੀ ਉਨ੍ਹਾਂ ਗੱਲਾਂ ਨੂੰ ਭਲੀ-ਭਾਂਤੀ ਸਫਲਤਾਪੂਰਵਕ ਪਾਰ ਕੀਤਾ ਗਿਆ ਹੈ। ਸਾਨੂੰ ਸਭ ਨੂੰ ਯਾਦ ਹੈ ਹੁਣੇ ਅਸੀਂ ਮੌਨਸੂਨ ਸ਼ੈਸਨ ਵਿੱਚ ਵੀ ਸਪੀਕਰ ਜੀ ਦੀ ਇਸ ਕਾਰਜਸ਼ੈਲੀ ਦੀ ਝਲਕ ਦੇਖੀ ਹੈ। ਕੋਰੋਨਾ ਕਾਲ ਵਿੱਚ ਅਨੇਕ ਪ੍ਰਕਾਰ ਦੀਆਂ ਸਾਵਧਾਨੀਆਂ ਦੇ ਦਰਮਿਆਨ , ਨਵੀਆਂ ਵਿਵਸਥਾਵਾਂ ਦੇ ਨਾਲ ਸੰਸਦ ਦਾ ਸੈਸ਼ਨ ਚਲਿਆ । ਸਰਕਾਰ ਅਤੇ ਵਿਰੋਧੀ ਧਿਰ ਦੇ ਸਾਰੇ ਸਾਥੀਆਂ ਨੇ ਇੱਕ - ਇੱਕ ਪਲ ਦਾ ਸਦ-ਉਪਯੋਗ ਕੀਤਾ। ਦੋਹਾਂ ਸਦਨਾਂ ਦੁਆਰਾ ਵਾਰੀ - ਵਾਰੀ ਨਾਲ ਕੰਮ ਕਰਨਾ ਹੋਵੇ ਜਾਂ ਫਿਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕਾਰਵਾਈ ਕਰਨਾ , ਹਰ ਕਿਸੇ ਨੇ ਸਹਿਯੋਗ ਕੀਤਾ । ਸਾਰੇ ਦਲਾਂ ਨੇ ਸਹਿਯੋਗ ਕੀਤਾ।
ਸਾਥੀਓ,
ਸਾਡੀ ਸੰਸਦ ਦੀ ਇਹ ਜੋ ਊਰਜਾ ਵਧੀ ਹੈ, ਇਸ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਹੈ । ਇਸ ਦੀ ਵੀ ਸ਼ੁਰੂਆਤ ਇੱਕ ਤਰ੍ਹਾਂ ਨਾਲ 2014 ਤੋਂ ਸ਼ੁਰੂ ਹੋਈ ਹੈ । ਤਦ ਦੇਸ਼ ਇੱਕ ਨਵੀਂ ਦਿਸ਼ਾ ਦੀ ਤਰਫ ਵਧਣਾ ਚਾਹੁੰਦਾ ਸੀ, ਬਦਲਾਅ ਚਾਹੁੰਦਾ ਸੀ ਅਤੇ ਇਸ ਲਈ ਉਸ ਸਮੇਂ ਦੇਸ਼ ਦੀ ਸੰਸਦ ਵਿੱਚ 300 ਤੋਂ ਜ਼ਿਆਦਾ MPs, first time ਚੁਣ ਕੇ ਪਹੁੰਚੇ ਸਨ ਅਤੇ ਮੈਂ ਵੀ ਪਹਿਲੀ ਵਾਰ ਆਉਣ ਵਾਲਿਆਂ ਵਿੱਚੋਂ ਇੱਕ ਸਾਂ । ਇਸ 17ਵੀਂ ਲੋਕ ਸਭਾ ਵਿੱਚ ਵੀ 260 ਸਾਂਸਦ ਅਜਿਹੇ ਹਨ ਜੋ ਪਹਿਲੀ ਵਾਰ ਚੁਣਕੇ ਪਹੁੰਚੇ ਹਨ। ਯਾਨੀ ਕਿ , ਇਸ ਵਾਰ 400 ਤੋਂ ਜ਼ਿਆਦਾ ਸਾਂਸਦ ਅਜਿਹੇ ਹਨ ਜੋ ਜਾਂ ਤਾਂ ਪਹਿਲੀ ਵਾਰ ਚੁਣਕੇ ਆਏ ਹਨ ਜਾਂ ਫਿਰ ਦੂਸਰੀ ਵਾਰ ਸਾਂਸਦ ਪਹੁੰਚੇ ਹਨ । ਇਤਨਾ ਹੀ ਨਹੀਂ, 17ਵੀਂ ਲੋਕ ਸਭਾ ਦੇ ਨਾਮ ਸਭ ਤੋਂ ਜ਼ਿਆਦਾ ਮਹਿਲਾ ਸਾਂਸਦਾਂ ਨੂੰ ਚੁਣਕੇ ਭੇਜਣ ਦਾ record ਵੀ ਦਰਜ ਹੈ। ਦੇਸ਼ ਦੀ ਇਹ ਯੁਵਾ ਸੋਚ, ਇਹ ਨਵਾਂ ਮਿਜਾਜ਼ ਸੰਸਦ ਦੀ ਸੰਰਚਨਾ ਵਿੱਚ ਵੀ ਦਿਖਾਈ ਦਿੰਦਾ ਹੈ ।
ਇਹੀ ਕਾਰਨ ਹੈ ਕਿ ਅੱਜ ਦੇਸ਼ ਦੀ ਕਾਰਜ ਪ੍ਰਣਾਲੀ ਵਿੱਚ, ਗਵਰਨੈਂਸ ਵਿੱਚ ਇੱਕ ਨਵੀਂ ਸੋਚ ਅਤੇ ਨਵਾਂ ਤੌਰ-ਤਰੀਕਾ ਦਿਖਾਈ ਦੇ ਰਿਹਾ ਹੈ । ਇਹੀ ਕਾਰਨ ਹੈ ਕਿ ਦੇਸ਼ ਦੀ ਸੰਸਦ ਅੱਜ ਇੱਕ ਨਵੇਂ ਭਾਰਤ ਲਈ ਕਦਮ ਵਧਾ ਰਹੀ ਹੈ, ਬਹੁਤ ਤੇਜ਼ੀ ਦੇ ਨਾਲ ਫੈਸਲੇ ਲੈ ਰਹੀ ਹੈ । ਪਿਛਲੀ 16ਵੀਂ ਲੋਕ ਸਭਾ ਨੇ ਪਹਿਲਾਂ ਦੀ ਤੁਲਨਾ ਵਿੱਚ 15 ਪ੍ਰਤੀਸ਼ਤ ਜ਼ਿਆਦਾ bills ਪਾਸ ਕੀਤੇ। 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਤੈਅ ਸਮੇਂ ਤੋਂ 135 ਪ੍ਰਤੀਸ਼ਤ ਕੰਮ ਹੋਇਆ । ਰਾਜ ਸਭਾ ਨੇ ਵੀ ਸ਼ਤ ਪ੍ਰਤੀਸ਼ਤ ਕੰਮ ਕੀਤਾ । ਇਹ performance ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਜ਼ਿਆਦਾ ਹੈ। ਪਿਛਲੀਆਂ ਸਰਦੀਆਂ ਵਿੱਚ ਵੀ ਲੋਕ ਸਭਾ ਦੀ ਪ੍ਰੋਡਕਟੀਵਿਟੀ 110 ਪ੍ਰਤੀਸ਼ਤ ਤੋਂ ਜ਼ਿਆਦਾ ਰਹੀ ਹੈ ।
ਸਾਥੀਓ,
ਸੰਸਦ ਦੀ ਇਸ productivity ਵਿੱਚ ਆਪ ਸਭ ਸਾਂਸਦਾਂ ਨੇ products ਅਤੇ process ਦੋਹਾਂ ਦਾ ਹੀ ਧਿਆਨ ਰੱਖਿਆ ਹੈ । ਸਾਡੀ ਲੋਕ ਸਭਾ ਅਤੇ ਰਾਜ ਸਭਾ, ਦੋਹਾਂ ਦੇ ਹੀ ਸਾਂਸਦਾਂ ਨੇ ਇਸ ਦਿਸ਼ਾ ਵਿੱਚ ਇੱਕ ਨਵੀਂ ਉਚਾਈ ਹਾਸਲ ਕੀਤੀ ਹੈ। ਅਤੇ ਨਿਸ਼ਚਿਤ ਤੌਰ ‘ਤੇ ਇਸ ਵਿੱਚ ਉਨ੍ਹਾਂ ਸਾਂਸਦਾਂ ਦਾ ਵੀ ਯੋਗਦਾਨ ਹੈ ਜੋ ਹੁਣ ਸਦਨ ਦਾ ਹਿੱਸਾ ਨਹੀਂ ਹਨ । ਤੁਸੀਂ ਦੇਖੋ, ਅਸੀਂ ਕਿਤਨਾ ਕੁਝ ਹਾਸਲ ਕੀਤਾ ਹੈ। ਨਾਲ ਮਿਲ ਕੇ ਕਿਤਨਾ ਕੁਝ ਨਵਾਂ ਕੀਤਾ ਹੈ । ਸਿਰਫ ਬੀਤੇ ਇੱਕ ਡੇਢ ਸਾਲਾਂ ਦੀ ਗੱਲ ਕਰੀਏ ਤਾਂ , ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਦੇ ਚੁੰਗਲ ਤੋਂ ਆਜ਼ਾਦ ਕਰਨ ਦਾ ਕੰਮ ਕੀਤਾ ਹੈ । ਦੇਸ਼ ਨੇ ਇਤਿਹਾਸਿਕ ਲੇਬਰ reforms ਕੀਤੇ ਹਨ , ਮਜ਼ਦੂਰਾਂ ਦੇ ਹਿਤਾਂ ਨੂੰ ਸੁਰੱਖਿਅਤ ਕੀਤਾ ਹੈ । ਦੇਸ਼ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਵਿਕਾਸ ਦੀ ਮੁੱਖਧਾਰਾ ਅਤੇ ਅਨੇਕ ਕਾਨੂੰਨਾਂ ਨਾਲ ਜੋੜਨ ਦਾ ਕੰਮ ਕੀਤਾ ਹੈ । ਪਹਿਲੀ ਵਾਰ ਜੰਮੂ ਕਸ਼ਮੀਰ ਵਿੱਚ ਹੁਣ ਕਰਪਸ਼ਨ ਦੇ ਖ਼ਿਲਾਫ਼ ਕੰਮ ਹੋ ਸਕੇ ਅਜਿਹੇ ਕਾਨੂੰਨ ਬਣ ਸਕੇ ਹਨ ।
ਦੇਸ਼ ਨੇ ਮਹਿਲਾਵਾਂ ਨੂੰ ਤੀਹਰੇ ਤਲਾਕ ਜਿਹੀਆਂ ਸਮਾਜਿਕ ਕੁਰੀਤੀਆਂ ਤੋਂ ਵੀ ਆਜ਼ਾਦੀ ਦਿੱਤੀ ਹੈ ।
ਇਸ ਤੋਂ ਹੋਰ ਪਹਿਲਾਂ ਦੀ ਗੱਲ ਕਰੀਏ ਤਾਂ , ਮਾਸੂਮ ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਲਈ ਮੌਤ ਦੰਡ ਦਾ ਪ੍ਰਾਵਧਾਨ ਵੀ ਇਸੇ ਦੌਰਾਨ ਕੀਤਾ ਗਿਆ ਹੈ । ਆਧੁਨਿਕ ਅਰਥਵਿਵਸਥਾ ਲਈ GST , Insolvency ਅਤੇ Bankruptcy Code ਜਿਹੇ ਕਿਤਨੇ ਹੀ ਵੱਡੇ-ਵੱਡੇ ਫ਼ੈਸਲਾ ਹੋਏ ਹਨ । ਇਸੇ ਤਰ੍ਹਾਂ , ਭਾਰਤ ਦੀ ਜੋ ਸੰਵੇਦਨਸ਼ੀਲ ਪਹਿਚਾਣ ਰਹੀ ਹੈ , ਉਸ commitment ਨੂੰ ਪੂਰਾ ਕਰਦੇ ਹੋਏ ਅਸੀਂ ਸਭ ਨੇ ਮਿਲ ਕੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਵੀ ਪਾਸ ਕੀਤਾ ਹੈ । ਸਾਡੇ ਇਹ ਕੰਮ , ਇਹ ਸਫਲਤਾਵਾਂ ਜੇਕਰ ਸਾਡੇ products ਹਨ ਤਾਂ ਇਨ੍ਹਾਂ ਨੂੰ ਕਰਨ ਦੇ process ਵੀ ਉਤਨੇ ਹੀ ਸ਼ਾਨਦਾਰ ਰਹੇ ਹਨ । ਸੰਭਵ ਤੌਰ ‘ਤੇ ਬਹੁਤ ਸਾਰੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਹੋਵੇਗਾ, ਲੇਕਿਨ 16ਵੀਂ ਲੋਕ ਸਭਾ ਵਿੱਚ 60 ਪ੍ਰਤੀਸ਼ਤ ਬਿਲ ਅਜਿਹੇ ਰਹੇ ਹਨ ਜਿਨ੍ਹਾਂ ਨੂੰ ਪਾਸ ਕਰਨ ਦੇ ਲਈ ਔਸਤਨ 2 ਤੋਂ 3 ਘੰਟੇ ਤੱਕ ਦੀ debate ਹੋਈ ਹੈ । ਅਸੀਂ ਪਿਛਲੀ ਲੋਕ ਸਭਾ ਤੋਂ ਜ਼ਿਆਦਾ ਬਿਲ ਪਾਸ ਕੀਤੇ , ਲੇਕਿਨ ਫਿਰ ਵੀ ਅਸੀਂ ਪਹਿਲਾਂ ਤੋਂ ਜ਼ਿਆਦਾ debate ਕੀਤੀ ਹੈ ।
ਇਹ ਦਿਖਾਉਂਦਾ ਹੈ ਕਿ ਅਸੀਂ product ‘ਤੇ ਵੀ ਫੋਕਸ ਕੀਤਾ ਹੈ ਅਤੇ process ਨੂੰ ਵੀ ਨਿਖਾਰਿਆ ਹੈ । ਅਤੇ ਇਹ ਸਭ ਆਪ ਸਭ ਮਾਣਯੋਗ ਸਾਂਸਦਗਣਾਂ ਨੇ ਕੀਤਾ ਹੈ । ਤੁਹਾਡੀ ਵਜ੍ਹਾ ਨਾਲ ਹੋਇਆ ਹੈ । ਮੈਂ ਇਸ ਦੇ ਲਈ ਆਪ ਸਭ ਸਾਂਸਦਾਂ ਦਾ ਜਨਤਕ ਤੌਰ ‘ਤੇ ਧੰਨਵਾਦ ਕਰਦਾ ਹਾਂ , ਵਧਾਈ ਦਿੰਦਾ ਹਾਂ।
ਸਾਥੀਓ ,
ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਨੌਜਵਾਨਾਂ ਲਈ 16 - 17 - 18 ਸਾਲ ਦੀ ਉਮਰ , ਜਦੋਂ ਉਹ 10th - 12th ਵਿੱਚ ਹੁੰਦੇ ਹਨ , ਬਹੁਤ ਮਹੱਤਵਪੂਰਨ ਹੁੰਦੀ ਹੈ । 16 - 17 - 18 ਦੀ ਇਹ ਉਮਰ ਕਿਸੇ ਨੌਜਵਾਨ ਲੋਕਤੰਤਰ ਲਈ ਵੀ ਉਤਨੀ ਹੀ ਮਹੱਤਵਪੂਰਨ ਹੈ । ਤੁਸੀਂ ਦੇਖੋ , ਹੁਣੇ 2019 ਦੀਆਂ ਚੋਣਾਂ ਦੇ ਨਾਲ ਹੀ ਅਸੀਂ 16ਵੀਂ ਲੋਕ ਸਭਾ ਦਾ ਕਾਰਜਕਾਲ ਪੂਰਾ ਕੀਤਾ ਹੈ । ਇਹ ਸਮਾਂ ਦੇਸ਼ ਦੀ ਪ੍ਰਗਤੀ ਲਈ , ਦੇਸ਼ ਦੇ ਵਿਕਾਸ ਲਈ ਬਹੁਤ ਹੀ ਇਤਿਹਾਸਿਕ ਰਿਹਾ ਹੈ । 2019 ਦੇ ਬਾਅਦ ਤੋਂ 17ਵੀਂ ਲੋਕ ਸਭਾ ਦਾ ਕਾਰਜਕਾਲ ਸ਼ੁਰੂ ਹੋਇਆ ਹੈ । ਇਸ ਦੌਰਾਨ ਵੀ ਦੇਸ਼ ਨੇ ਜਿਵੇਂ ਫ਼ੈਸਲਾ ਲਏ ਹਨ , ਜੋ ਕਦਮ ਉਠਾਏ ਹਨ , ਉਨ੍ਹਾਂ ਨਾਲ ਇਹ ਲੋਕ ਸਭਾ ਹੁਣੇ ਹੀ ਇਤਿਹਾਸ ਵਿੱਚ ਦਰਜ ਹੋ ਗਈ ਹੈ । ਹੁਣ ਇਸ ਦੇ ਬਾਅਦ 18ਵੀਂ ਲੋਕ ਸਭਾ ਹੋਵੇਗੀ । ਮੈਨੂੰ ਵਿਸ਼ਵਾਸ ਹੈ , ਅਗਲੀ ਲੋਕ ਸਭਾ ਵੀ ਦੇਸ਼ ਨੂੰ ਨਵੇਂ ਦਹਾਕੇ ਵਿੱਚ ਅੱਗੇ ਲਿਜਾਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਵੇਗੀ ।
ਅਤੇ ਇਸ ਲਈ ਮੈਂ ਇਹ 16 - 17 - 18 ਦਾ ਮਹੱਤਵ ਤੁਹਾਡੇ ਸਾਹਮਣੇ ਵਿਸ਼ੇਸ਼ ਰੂਪ ਨਾਲ ਪੇਸ਼ ਕੀਤਾ ਹੈ । ਦੇਸ਼ ਦੇ ਸਾਹਮਣੇ ਕਿਤਨਾ ਕੁਝ ਹੈ , ਜੋ ਸਾਨੂੰ ਇਸ ਦੌਰਾਨ ਹਾਸਲ ਕਰਨਾ ਹੈ । ਚਾਹੇ ਆਤਮਨਿਰਭਰ ਭਾਰਤ ਅਭਿਯਾਨ ਹੋਵੇ , ਅਰਥਵਿਵਸਥਾ ਨਾਲ ਜੁੜੇ ਟੀਚੇ ਹੋਣ , ਜਾਂ ਐਸੇ ਹੀ ਕਿਤਨੇ ਹੋਰ ਸੰਕਲਪ , ਇਹ ਸਭ ਸਾਨੂੰ ਇਸੇ ਦੌਰਾਨ ਹੀ ਸਿੱਧ ਕਰਨੇ ਹਨ ਅਤੇ ਇਸ ਲਈ , 16ਵੀਂ, 17ਵੀਂ, 18ਵੀਂ ਲੋਕ ਸਭਾ ਦਾ ਇਹ ਕਾਲਖੰਡ ਸਾਡੇ ਨੌਜਵਾਨ ਦੇਸ਼ ਲਈ ਬਹੁਤ ਅਹਿਮ ਹੈ । ਦੇਸ਼ ਲਈ ਇਸ ਇਤਨੇ ਮਹੱਤਵਪੂਰਨ ਸਮੇਂ ਦਾ ਸਾਨੂੰ ਸਾਰਿਆ ਨੂੰ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਅਤੇ ਇਸ ਲਈ , ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਜਦੋਂ ਇਤਿਹਾਸ ਵਿੱਚ ਲੋਕ ਸਭਾ ਦੇ ਅਲੱਗ-ਅਲੱਗ ਕਾਰਜਕਾਲਾਂ ਦਾ ਅਧਿਐਨ ਕੀਤਾ ਜਾਵੇ , ਤਾਂ ਇਹ ਕਾਰਜਕਾਲ ਦੇਸ਼ ਦੀ ਪ੍ਰਗਤੀ ਦੇ ਸੁਨਹਿਰੇ ਅਧਿਆਇ ਦੇ ਤੌਰ ਉੱਤੇ ਯਾਦ ਕੀਤੇ ਜਾਣ ।
ਸਾਥੀਓ ,
ਸਾਡੇ ਇੱਥੇ ਕਿਹਾ ਗਿਆ ਹੈ - “क्रियासिद्धि: सत्वेभवति महताम् नोपकरणे” (“ਕ੍ਰਿਯਾਸਿੱਧੀ : ਸਤਵੇਭਵਤਿ ਮਹਤਾਮ੍ ਨੋਪਕਰਣੇ ”)
ਅਰਥਾਤ , ਕਰਮ ਦੀ ਸਿੱਧੀ ਸਾਡੇ ਸੱਚ ਸੰਕਲਪ ਉੱਤੇ , ਸਾਡੀ ਨੀਅਤ ਨਾਲ ਹੀ ਹੁੰਦੀ ਹੈ ।
ਅੱਜ ਸਾਡੇ ਪਾਸ ਸਾਧਨ ਵੀ ਹਨ , ਅਤੇ ਦ੍ਰਿੜ੍ਹ ਸੰਕਲਪ ਵੀ ਹੈ । ਅਸੀਂ ਆਪਣੇ ਸੰਕਲਪਾਂ ਲਈ ਜਿਤਨੀ ਅਧਿਕ ਮਿਹਨਤ ਕਰਾਂਗੇ , ਸਿੱਧੀ ਉਤਨੀ ਹੀ ਜਲਦੀ ਅਤੇ ਵੱਡੀ ਹੋਵੇਗੀ । ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ 130 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਾਂਗੇ । ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕਰਾਂਗੇ । ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ।
ਬਹੁਤ ਬਹੁਤ ਧੰਨਵਾਦ !
***
ਡੀਐੱਸ/ਏਜੇ/ਡੀਕੇ
(Release ID: 1675143)
Visitor Counter : 193
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam