ਰੱਖਿਆ ਮੰਤਰਾਲਾ
ਅੰਡਮਾਨ ਸਾਗਰ 'ਚ ਤਿਨਪੱਖੀ ਸ਼ਾਂਤੀਪੂਰਨ ਯੁੱਧ ਅਭਿਆਸ ਸਿਟਮੈਕਸ-20
प्रविष्टि तिथि:
22 NOV 2020 10:14AM by PIB Chandigarh
ਭਾਰਤੀ ਨੇਵੀ (ਆਈ.ਐੱਨ.) ਸਮੁੰਦਰੀ ਜਹਾਜ਼ ਦੀ ਸਵਦੇਸ਼ੀ ਤੌਰ 'ਤੇ ਬਣੀ ਏ. ਐਸ. ਡਬਲਯੂ. ਕੋਰਵੇਟ ‘ਕਾਮੋਰੇਤਾ’ ਅਤੇ ਮਿਜ਼ਾਈਲ ਕੋਰਵੇਟ 'ਕਰਮੁਖ' ਭਾਰਤ ਸਿੰਘਾਪੁਰ ਅਤੇ ਥਾਈਲੈਂਡ ਦੇ ਤਿਨਪੱਖੀ ਸ਼ਾਂਤੀਪੂਰਨ ਯੁੱਧ ਅਭਿਆਸ ਸਿਟਮੈਕਸ-20 ਦੇ ਦੂਜੇ ਸੰਸਕਰਣ 'ਚ ਭਾਗ ਲੈਣਗੇ। ਇਹ ਸਮੁੰਦਰੀ ਜਹਾਜਾਂ ਦਾ ਅਭਿਆਸ ਅੰਡਮਾਨ ਸਾਗਰ 'ਚ 21-22 ਨਵੰਬਰ 2020 ਨੂੰ ਹੋ ਰਿਹਾ ਹੈ ।
ਭਾਰਤੀ ਨੇਵੀ ਵਲੋਂ ਆਯੋਜਿਤ ਸਿਟਮੈਕਸ ਦਾ ਪਹਿਲਾ ਸੰਸਕਰਣ ਸਤੰਬਰ , 2019 ਨੂੰ ਪੋਰਟ ਬਲੇਅਰ ਤੋਂ ਕੁਝ ਦੂਰ ਸਾਗਰ 'ਚ ਕੀਤਾ ਗਿਆ ਸੀ। ਸਿਟਮੈਕਸ ਲੜੀ ਦੇ ਇਹ ਅਭਿਆਸ ਭਾਰਤੀ ਨੇਵੀ, ਰਿਪਬਲਿਕ ਆਫ਼ ਸਿੰਘਾਪੁਰ ਨੇਵੀ (ਆਰ. ਐਸ. ਐਨ.) ਅਤੇ ਰਾਇਲ ਥਾਈ ਨੇਵੀ (ਆਰ. ਟੀ. ਐਨ.) ਵਿਚਕਾਰ ਆਪਸੀ ਸਹਿਯੋਗ ਅਤੇ ਅੰਤਰ ਕਾਰਜਸ਼ੀਲਤਾ ਦੇ ਵਿਕਾਸ ਲਈ ਆਯੋਜਿਤ ਕੀਤੇ ਜਾਂਦੇ ਹਨ । 2020 ਦੇ ਸੰਸਕਰਣ ਦੇ ਅਭਿਆਸ ਦਾ ਪ੍ਰਬੰਧ ਆਰ. ਐਸ. ਐਨ. ਨੇ ਕੀਤਾ ਹੈ ।
ਅਭਿਆਸ 'ਚ ਆਰ. ਐਸ. ਐਨ. ਵਲੋਂ ਉਸਦੇ 'ਸ਼ਕਤੀਸ਼ਾਲੀ' ਸ਼੍ਰੇਣੀ ਦੇ ਫ਼੍ਰੀਗੇਟ 'ਇੰਟਰਪਿਡ' ਅਤੇ 'ਇੰਨਡਯੋਰੇਂਨਸ' ਸ਼੍ਰੇਣੀ ਦੇ ਟੈਂਕ ਲੈਂਡਿੰਗ ਸ਼ਿਪ 'ਇੰਨਡੇਵਰ' ਅਤੇ ਆਰ. ਟੀ. ਐਨ. ਵਲੋਂ ਚਾਓ ਫਰਾਇਆ ਸ਼੍ਰੇਣੀ ਦਾ ਫ੍ਰੀਗੇਟ 'ਕਾਰਾਬੂਰੀ' ਹਿੱਸਾ ਲੈ ਰਹੇ ਹਨ ।
ਇਹ ਅਭਿਆਸ ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਬਿਨਾਂ ਕਿਸੇ ਸੰਪਰਕ ਦੇ, ਸਿਰਫ਼ ਸਮੁੰਦਰ 'ਚ (ਨਾਨ ਕਾਂਟੈਕਟ, ਏਟ ਸੀ ਆਨਲੀ) ਆਯੋਜਿਤ ਕੀਤਾ ਜਾ ਰਿਹਾ ਹੈ। ਇਸਦਾ ਮਕਸਦ ਤਿੰਨ ਮਿੱਤਰ ਦੇਸ਼ਾਂ ਅਤੇ ਸ਼ਾਂਤੀਪੂਰਨ ਗੁਆਂਢੀਆਂ ਦਰਮਿਆਨ ਤਾਲਮੇਲ, ਸਹਿਯੋਗ ਅਤ ਭਾਈਵਾਲੀ ਨੂੰ ਵਿਕਸਿਤ ਕਰਨਾ ਹੈ । 2 ਦਿਨ ਦੇ ਇਸ ਸ਼ਾਂਤੀਪੂਰਨ ਸਮੁੰਦਰੀ ਅਭਿਆਸ 'ਚ ਤਿੰਨਾਂ ਨੇਵੀਂ ਵੱਖ ਵੱਖ 'ਤੇ ਅਭਿਆਸਾਂ 'ਚ ਹਿੱਸਾ ਲੈਣਗੇ, ਜਿਨਾਂ 'ਚ ਜਲ ਸੈਨਾ ਦੀਆਂ ਚਾਲਾਂ, ਸੱਤਾ ਯੁੱਧ ਅਭਿਆਸਾਂ ਅਤੇ ਹਥਿਆਰਾਂ ਦੀਆਂ ਫਾਈਰਿੰਗਾਂ ਸ਼ਾਮਿਲ ਹਨ।
ਦੋਸਤਾਨਾ ਸਮੁੰਦਰੀ ਜਹਾਜ਼ਾਂ ਵਿਚਕਾਰ ਅੰਤਰ-ਕਾਰਜਸ਼ੀਲਤਾ 'ਚ ਸੁਧਾਰ ਕਰਨ ਤੋਂ ਇਲਾਵਾ ਸਿਟਮੈਕਸ ਲੜੀਵਾਰ ਅਭਿਆਸ ਦਾ ਉਦੇਸ਼ ਵੀ ਆਪਸੀ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਅਤੇ ਖੇਤਰ 'ਚ ਸਮੁੱਚੀ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਲਈ ਸਾਂਝੀ ਸਮਝ ਅਤੇ ਪ੍ਰੀਕ੍ਰਿਆਵਾਂ ਦਾ ਵਿਕਾਸ ਕਰਨਾ ਹੈ।
ਐਮਜੀ/ਏਐਮ/ਐਸਐਮ/ਐਮਬੀ
(रिलीज़ आईडी: 1674910)
आगंतुक पटल : 285