ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਕੋਵਿਡ-19 ਦੇ ਪਸਾਰ ਦੇ ਕੰਟਰੋਲ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੀ ਹੈ
Posted On:
21 NOV 2020 5:43PM by PIB Chandigarh
20 ਨਵੰਬਰ 2020 ਤੋਂ ਹੁਣ ਤੱਕ ਲਾਲ ਬਹਾਦੁਰ ਸ਼ਾਸਤਰੀ ਪ੍ਰਸ਼ਾਸਨ ਅਕਾਦਮੀ ਵਿੱਚ 57 ਸਿੱਖਿਆਰਥੀ ਅਧਿਕਾਰੀ ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਪ੍ਰਸ਼ਾਸਨਿਕ ਸੇਵਾ ਵਿੱਚ ਚੁਣੇ ਗਏ ਨਵੇਂ ਪ੍ਰਵੇਸ਼ੀਆਂ ਲਈ ਆਯੋਜਿਤ 95ਵੇਂ ਫਾਊਂਡੇਸ਼ਨ ਕੋਰਸ ਲਈ ਕੈਂਪਸ ਵਿੱਚ ਕੁੱਲ 428 ਸਿੱਖਿਆਰਥੀ ਅਧਿਕਾਰੀ ਹਨ।
ਅਕਾਦਮੀ ਗ੍ਰਹਿ ਮੰਤਰਾਲੇ ਅਤੇ ਦੇਹਰਾਦੂਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੇ ਪਸਾਰ ਦੀ ਲੜੀ ਨੂੰ ਤੋੜਨ ਲਈ ਸਾਰੇ ਲਾਜ਼ਮੀ ਕਦਮ ਉਠਾ ਰਹੀ ਹੈ। ਕੋਵਿਡ ਪਾਜ਼ਿਟਿਵ ਪਾਏ ਗਏ ਸਾਰੇ ਸਿੱਖਿਆਰਥੀ ਅਧਿਕਾਰੀਆਂ ਨੂੰ ਵਿਸ਼ੇਸ਼ ਕੋਵਿਡ ਕੇਅਰ ਸੈਂਟਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। 20 ਨਵੰਬਰ 2020 ਤੋਂ ਅਕਾਦਮੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਤਾਲਮੇਲ ਨਾਲ 162 ਤੋਂ ਜ਼ਿਆਦਾ ਆਰਟੀ-ਪੀਸੀਆਰ ਟੈਸਟ ਕੀਤੇ ਹਨ।
ਅਕਾਦਮੀ ਨੇ ਫੈਸਲਾ ਕੀਤਾ ਹੈ ਕਿ ਟ੍ਰੇਨਿੰਗ ਸਮੇਤ ਸਾਰੀਆਂ ਗਤੀਵਿਧੀਆਂ 3 ਦਸੰਬਰ, 2020 ਦੀ ਰਾਤ ਤੱਕ ਔਨਲਾਈਨ ਹੀ ਰਹਿਣਗੀਆਂ। ਸਿੱਖਿਆਰਥੀ ਅਧਿਕਾਰੀ ਅਤੇ ਸਟਾਫ ਦੇ ਲੋਕ ਕੋਵਿਡ ਨਾਲ ਜੁੜੇ ਪ੍ਰੋਟੋਕੋਲ ਜਿਵੇਂ ਸਮਾਜਿਕ ਦੂਰੀ, ਵਾਰ ਵਾਰ ਹੱਥ ਧੋਣੇ ਅਤੇ ਮਾਸਕ ਪਹਿਨਣ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਨ।
ਸੁਰੱਖਿਆ ਦਾ ਧਿਆਨ ਰੱਖਦੇ ਹੋਏ ਸਾਰੀਆਂ ਲਾਜ਼ਮੀ ਚੀਜ਼ਾਂ ਪਹਿਨ ਕੇ ਸਟਾਫ ਦੇ ਲੋਕ ਸਿੱਖਿਆਰਥੀ ਅਧਿਕਾਰੀਆਂ ਦੇ ਹੋਸਟਲਾਂ ਤੱਕ ਭੋਜਨ ਅਤੇ ਜ਼ਰੂਰਤ ਦੀਆਂ ਹੋਰ ਚੀਜ਼ਾਂ ਪਹੁੰਚਾ ਰਹੇ ਹਨ।
<><><><><>
ਐੱਸਐੱਨਸੀ/ਐੱਸਐੱਸ
(Release ID: 1674820)
Visitor Counter : 170