ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਕਿਰਤ ਮੰਤਰਾਲੇ ਨੇ ਕਿੱਤਾ ਸੁਰੱਖਿਆ , ਸਿਹਤ ਅਤੇ ਕੰਮਕਾਜੀ ਹਾਲਤਾਂ ਦੇ ਕੋਡ 2020 ਤਹਿਤ ਮਸੌਦਾ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ , ਜੋ ਕਿਰਤ ਸੁਧਾਰਾਂ ਨੂੰ ਲਾਗੂ ਕਰਨ ਲਈ ਬਣਾਏ ਗਏ ਹਨ
ਮਸੌਦਾ ਨਿਯਮਾਂ ਦਾ ਮੰਤਵ ਸੁਰੱਖਿਆ ਵਧਾਉਣਾ, ਸਿਹਤ ਅਤੇ ਕੰਮਕਾਜੀ ਹਾਲਤਾਂ ਅਤੇ ਪ੍ਰਕਿਰਿਆ ਦਾ ਸਰਲੀਕਰਨ ਕਰਨਾ ਹੈ
Posted On:
20 NOV 2020 3:21PM by PIB Chandigarh
ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਕਿੱਤਾ ਸੁਰੱਖਿਆ , ਸਿਹਤ ਅਤੇ ਕੰਮਕਾਜੀ ਹਾਲਤਾਂ ਕੋਡ 2020 ਤਹਿਤ ਮਸੌਦਾ ਨਿਯਮ 19—11—2020 ਨੂੰ ਨੋਟੀਫਾਈ ਕਰ ਦਿੱਤੇ ਹਨ ਅਤੇ ਇਸ ਸਬੰਧ ਵਿੱਚ ਸੁਝਾਅ ਅਤੇ ਇਤਰਾਜ਼ ਭਾਗੀਦਾਰਾਂ ਕੋਲੋਂ ਮੰਗੇ ਹਨ , ਜੇਕਰ ਕੋਈ ਹਨ । ਅਜਿਹੇ ਇਤਰਾਜ਼ ਅਤੇ ਸੁਝਾਅ ਇਹਨਾਂ ਮਸੌਦਾ ਨਿਯਮਾਂ ਦੇ ਨੋਟੀਫਿਕੇਸ਼ਨ ਦੀ ਤਰੀਕ ਤੋਂ 45 ਦਿਨ ਦੇ ਅੰਦਰ ਅੰਦਰ ਭੇਜੇ ਜਾਣੇ ਚਾਹੀਦੇ ਹਨ ।
2. ਇਹ ਮਸੌਦਾ ਨਿਯਮ ਕਿੱਤਾ ਸੁਰੱਖਿਆ , ਸਿਹਤ ਅਤੇ ਕੰਮਕਾਜੀ ਹਾਲਤਾਂ ਕੋਡ 2020 ਜਿਸ ਦਾ ਸਬੰਧ ਡੌਕ ਕਾਮਿਆਂ ਦੀਆਂ ਕੰਮਕਾਜੀ ਹਾਲਤਾਂ , ਇਮਾਰਤਾਂ ਤੇ ਹੋਰ ਨਿਰਮਾਣ ਕਾਮਿਆਂ , ਖਾਣਾਂ ਕਾਮਿਆਂ , ਅੰਤਰਰਾਜੀ ਪ੍ਰਵਾਸੀ ਕਾਮੇ , ਕੰਟਰੈਕਟ ਲੇਬਰ , ਵਰਕਿੰਗ ਜਰਨਲਿਸਟ , ਆਡਿਓ ਵਿਜ਼ੂਅਲ ਵਰਕਰਸ ਅਤੇ ਸੇਲਜ਼ ਪ੍ਰਮੋਸ਼ਨ ਮੁਲਾਜ਼ਮਾਂ ਲਈ ਬਣਾਏ ਨਿਯਮਾਂ ਨੂੰ ਜਾਰੀ ਕਰਨ ਲਈ ਮੁਹੱਈਆ ਕੀਤੇ ਗਏ ਹਨ । ਮਸੌਦਾ ਨਿਯਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :—
1. ਇਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਕਿਸੇ ਵੀ ਸੰਸਥਾ ਦੇ ਹਰੇਕ ਮੁਲਾਜ਼ਮ ਨੂੰ ਇੱਕ ਨਿਰਧਾਰਤ ਫੋਰਮੈਟ ਵਿੱਚ ਨੌਕਰੀ ਦੀ ਚਿੱਠੀ ਜਿਸ ਵਿੱਚ ਉਸ ਦਾ ਅਹੁਦਾ , ਕੁਸ਼ਲਤਾ ਸ਼੍ਰੇਣੀ , ਉਜਰਤਾਂ , ਉੱਚੀ ਪੁਜੀਸ਼ਨ/ਉੱਚੀਆਂ ਉਜਰਤਾਂ ਪ੍ਰਾਪਤ ਕਰਨ ਦੇ ਮੌਕੇ ਦਰਜ ਹੋਣਗੇ । ਨਵੇਂ ਨਿਯਮਾਂ ਅਨੁਸਾਰ ਕੋਈ ਵੀ ਮੁਲਾਜ਼ਮ ਕਿਸੇ ਸੰਸਥਾ ਵਿੱਚ ਰੋਜ਼ਗਾਰ ਪ੍ਰਾਪਤ ਨਹੀਂ ਕਰ ਸਕੇਗਾ , ਜਦ ਤੱਕ ਉਸ ਨੂੰ ਨੌਕਰੀ ਦੀ ਚਿੱਠੀ ਜਾਰੀ ਨਹੀਂ ਕੀਤੀ ਗਈ ।
2. ਮਾਲਕ/ਰੋਜ਼ਗਾਰ ਦੇਣ ਵਾਲੇ ਨੂੰ ਹਰੇਕ ਫੈਕਟਰੀ , ਡੌਕ , ਖਾਣ ਅਤੇ ਇਮਾਰਤ ਤੇ ਹੋਰ ਨਿਰਮਾਣ ਕੰਮ ਵਿੱਚ 45 ਸਾਲ ਦੀ ਉਮਰ ਮੁਕੰਮਲ ਕਰਨ ਵਾਲੇ ਦੀ ਮੁਫ਼ਤ ਸਿਹਤ ਜਾਂਚ ਕਰਵਾਉਣੀ ਹੋਵੇਗੀ ।
3. ਨਿਯਮਾਂ ਵਿੱਚ ਸਾਲ ਵਿੱਚ ਇੱਕ ਵਾਰ ਆਉਣ ਜਾਣ ਦਾ ਯਾਤਰਾ ਭੱਤਾ ਅਤੇ ਅੰਤਰਰਾਜੀ ਪ੍ਰਵਾਸੀ ਕਾਮਿਆਂ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ ਦੇਣਾ , ਤਾਂ ਜੋ ਸਮੇਂ ਸਿਰ ਉਹਨਾਂ ਦੀਆਂ ਮੁੱਦਿਆਂ ਅਤੇ ਸਿ਼ਕਾਇਤਾਂ ਨੂੰ ਹੱਲ ਕਰਨ ਲਈ ਦੇਣਾ ਹੋਵੇਗਾ ।
4. ਸੰਸਥਾ ਲਈ ਇੱਕੋ ਇਲੈਕਟ੍ਰੋਨਿਕ ਪੰਜੀਕਰਣ , ਲਾਈਸੈਂਸ , ਸਲਾਨਾ ਇਕੱਠੀ ਰਿਟਰਨ ਭਰਨ ਦੀ ਪ੍ਰੋਵੀਜ਼ਨ ਹੈ ।
5. ਠੇਕੇਦਾਰ ਨੂੰ ਇੱਕ ਸੂਬੇ ਤੋਂ ਜਿ਼ਆਦਾ ਪੰਜ ਸਾਲਾਂ ਲਈ ਕੰਟਰੈਕਟ ਲੇਬਰ ਸਪਲਾਈ ਅਤੇ ਕੰਮ ਤੇ ਲਾਉਣ ਲਈ ਸਾਰੇ ਭਾਰਤ ਲਈ ਇੱਕੋ ਲਾਈਸੈਂਸ ਮੁਹੱਈਆ ਕੀਤਾ ਜਾਵੇਗਾ , ਹੁਣ ਇਹ ਲਾਈਸੈਂਸ ਕੰਮ ਦੇ ਅਧਾਰ ਤੇ ਦਿੱਤਾ ਜਾਂਦਾ ਹੈ ।
6. ਕੰਟਰੈਕਟ ਲੇਬਰ ਨੂੰ ਕੋਰ ਗਤੀਵਿਧੀ ਵਿੱਚ ਮੁਲਾਜ਼ਮਤ ਦੇ ਮਨਾਹੀ ਦੇ ਨਿਯਮ ਅਤੇ ਕੋਰ ਅਤੇ ਨੋਨ ਕੋਰ ਗਤੀਵਿਧੀਆਂ ਸ਼੍ਰੇਣੀਆਂ ਨੂੰ ਕਿੱਤਾ ਸੁਰੱਖਿਆ , ਸਿਹਤ ਅਤੇ ਕੰਮਕਾਜੀ ਹਾਲਤਾਂ ਕੋਡ 2020 ਵਿੱਚ ਦਰਜ ਕੀਤਾ ਗਿਆ ਹੈ ।
7. ਕੰਟਰੈਕਟ ਲੇਬਰ ਨੂੰ ਉਜਰਤਾਂ ਦੀ ਅਦਾਇਗੀ :— (ੳ) ਠੇਕੇਦਾਰ ਉਜਰਤ ਸਮਾਂ ਨਿਸ਼ਚਿਤ ਕਰੇਗਾ ਅਤੇ ਕੋਈ ਵੀ ਉਜਰਤ ਸਮਾਂ ਇੱਕ ਮਹੀਨੇ ਤੋਂ ਜਿ਼ਆਦਾ ਨਹੀਂ ਹੋਵੇਗਾ । (ਅ) ਕਿਸੇ ਵੀ ਸੰਸਥਾ ਜਾਂ ਠੇਕੇਦਾਰ ਵੱਲੋਂ ਕੰਟਰੈਕਟ ਲੇਬਰ ਵਜੋਂ ਰੱਖੇ ਗਏ ਵਿਅਕਤੀ ਨੂੰ ਉਜਰਤ ਸਮਿਆਂ ਦੇ ਆਖਰੀ ਦਿਨ ਤੋਂ 7 ਦਿਨਾ ਦੇ ਅੰਦਰ ਅੰਦਰ ਉਜਰਤਾਂ ਦੇ ਦਿੱਤੀਆਂ ਜਾਣਗੀਆਂ । (ੲ) ਉਜਰਤਾਂ ਸਿਰਫ ਬੈਂਕ ਟਰਾਂਸਫਰ ਜਾਂ ਇਲੈਕਟ੍ਰੋਨਿਕ ਮੋਡ ਰਾਹੀਂ ਦਿੱਤੀਆਂ ਜਾਣਗੀਆਂ ।
8. 500 ਜਾਂ ਇਸ ਤੋਂ ਜਿ਼ਆਦਾ ਕਾਮਿਆਂ ਵਾਲੀ ਹਰੇਕ ਸੰਸਥਾ ਲਈ ਸੁਰੱਖਿਆ ਕਮੇਟੀਆਂ ਬਣਾਉਣੀਆਂ ਲਾਜ਼ਮੀ ਹਨ ਤਾਂ ਜੋ ਕਾਮਿਆਂ ਨੂੰ ਆਪਣੇ ਮੁੱਦਿਆਂ ਨੂੰ ਪੇਸ਼ ਕਰਨ ਲਈ ਮੌਕਾ ਮੁਹੱਈਆ ਕੀਤਾ ਜਾ ਸਕੇ । ਇਹ ਮੁੱਦੇ ਕਿੱਤਾ ਸੁਰੱਖਿਆ ਅਤੇ ਸਿਹਤ ਮਾਮਲਿਆਂ ਬਾਰੇ ਹੋ ਸਕਦੇ ਹਨ । ਸੁਰੱਖਿਆ ਕਮੇਟੀਆਂ ਦੀ ਕੰਪੋਜੀਸ਼ਨ ਅਤੇ ਕਾਰਜਾਂ ਬਾਰੇ ਵੀ ਨਿਯਮ ਮੁਹੱਈਆ ਕੀਤੇ ਗਏ ਹਨ ।
9. ਸਾਰੀਆਂ ਸੰਸਥਾਵਾਂ ਵਿੱਚ ਸਾਰੇ ਤਰ੍ਹਾਂ ਦੇ ਕੰਮਾਂ ਦੀ ਸਵੇਰੇ ਛੇ ਵਜੇ ਤੋਂ ਪਹਿਲਾਂ ਅਤੇ ਸ਼ਾਮ ਸੱਤ ਵਜੇ ਤੋਂ ਬਾਅਦ ਔਰਤਾਂ ਦੀ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਸਬੰਧਿਤ ਨਿਯਮ ਵੀ ਬਣਾਏ ਗਏ ਹਨ ।
10. ਕਿਸੇ ਵੀ ਦਿਨ ਓਵਰਟਾਈਮ ਦੀ ਗਿਣਤੀ ਕਰਨ ਲਈ 15 ਤੋਂ 30 ਮਿੰਟਾਂ ਦੇ ਦਰਮਿਆਨ ਸਮੇਂ ਨੂੰ 30 ਮਿੰਟ ਮੰਨਿਆ ਜਾਵੇਗਾ ਜਦਕਿ ਇਸ ਵੇਲੇ 30 ਮਿੰਟ ਤੋਂ ਘੱਟ ਲਈ ਕੋਈ ਓਵਰਟਾਈਮ ਨਹੀਂ ਦਿੱਤਾ ਜਾਂਦਾ ।
11. ਖਾਣਾਂ ਦੇ ਨਿਯਮਾਂ ਦਾ ਵੀ ਸਰਲੀਕਰਣ ਕਰਕੇ ਇਸ ਨੂੰ ਕਿੱਤਾ ਸੁਰੱਖਿਆ , ਸਿਹਤ ਅਤੇ ਕੰਮਕਾਜੀ ਨਿਯਮਾਂ ਨਾਲ ਜੋੜਿਆ ਗਿਆ ਹੈ ।
12. ਇਸ ਲਈ ਮਸੌਦਾ ਨਿਯਮਾਂ ਦਾ ਮੰਤਵ ਸੁਰੱਖਿਆ ਵਧਾਉਣਾ , ਸਿਹਤ ਅਤੇ ਸੰਸਥਾਵਾਂ ਵਿੱਚ ਸਿਹਤ ਅਤੇ ਕੰਮਕਾਜੀ ਹਾਲਤਾਂ ਦਾ ਸਰਲੀਕਰਣ ਕਰਨ ਅਤੇ ਅਮਲੀ ਪ੍ਰਕਿਰਿਆ ਤੇ ਪ੍ਰੋਟੋਕੋਲਸ ਕਰਨ ਰਜਿਸਟਰ , ਰਿਕਾਰਡ ਅਤੇ ਰਿਟਰਨ ਭਰਣ ਲਈ ਲਈ ਇਲੈਕਟ੍ਰੋਨਿਕ ਮੋਡ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਸੁਰੱਖਿਅਤ, ਸਿਹਤਮੰਦ ਅਤੇ ਸ਼ਾਨਦਾਰ ਕੰਮਕਾਜੀ ਸਹੂਲਤਾਂ ਸੁਨਿਸ਼ਚਿਤ ਕੀਤੀਆਂ ਜਾ ਸਕਣ ।
ਆਰ ਸੀ ਜੇ / ਆਰ ਕੇ ਐੱਮ / ਇਰਸ਼ਾਦ
(Release ID: 1674567)
Visitor Counter : 186