ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ‘ਦ ਰਿਪਬਲੀਕਨ ਐਥਿਕ ਤੀਜਾ ਭਾਗ’ ਅਤੇ ‘ਲੋਕਤੰਤਰ ਕੇ ਸਵਰ’ ਨਾਮ ਦੀਆਂ ਈ-ਪੁਸਤਕਾਂ ਜਾਰੀ ਕੀਤੀਆਂ

Posted On: 19 NOV 2020 5:42PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਦੋ ਪੁਸਤਕਾਂ ‘ਦ ਰਿਪਬਲੀਕਨ ਐਥਿਕ ਤੀਜਾ ਭਾਗ’ ਅਤੇ ‘ਲੋਕਤੰਤਰ ਕੇ ਸਵਰ’ ਦੇ ਈ-ਬੁੱਕ ਸੰਸਕਰਣ ਜਾਰੀ ਕੀਤੇ।

 

ਇਸ ਮੌਕੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ, “ਭਾਰਤ ਦੇ ਰਾਸ਼ਟਰਪਤੀ ਨੇ ਵੱਖ-ਵੱਖ ਵਿਸ਼ਿਆਂ 'ਤੇ ਕਈ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਹਨ। ਇਸ ਪੁਸਤਕ ਦੇ ਸਾਰੇ ਭਾਸ਼ਣ ਇਸ ਦੇਸ਼ 'ਤੇ ਆਤਮਵਿਸ਼ਵਾਸ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸ ਪੁਸਤਕ ਵਿੱਚ ਕੋਵਿਡ-19 ਵਿਰੁੱਧ ਲੜਾਈ ਦੀਆਂ ਦੇਸ਼ ਦੀਆਂ ਕੋਸ਼ਿਸ਼ਾਂ 'ਤੇ ਭਾਸ਼ਣ ਦਿੱਤੇ ਗਏ ਹਨ, ਜਿੱਥੇ ਭਾਰਤ ਆਪਣੀਆਂ ਸਰਹੱਦਾਂ ਦਾ ਬਹਾਦਰੀ ਨਾਲ ਬਚਾਅ ਕਰਨ ਲਈ ਦੂਜੇ ਦੇਸ਼ਾਂ ਨਾਲੋਂ ਕਿਧਰੇ ਬਿਹਤਰ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਇਹ ਪੁਸਤਕ ਸਾਰਿਆਂ ਲਈ ਇੱਕ ਹਵਾਲਾ ਪੁਸਤਕ ਹੈ।”

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪੁਸਤਕਾਂ ਦੇ ਹਾਰਡ ਕਾਪੀ ਸੰਸਕਰਣ ਜਾਰੀ ਕੀਤੇ। ਪੁਸਤਕ ਬਾਰੇ ਬੋਲਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਪੁਸਤਕ ਵਿੱਚ ਰਾਸ਼ਟਰਪਤੀ ਕੋਵਿੰਦ ਦੁਆਰਾ ਦਿਲ ਦੀਆਂ ਗਹਿਰਾਈਆਂ ਤੋਂ ਦਿੱਤੇ ਗਏ ਭਾਸ਼ਣਾਂ ਨੂੰ ਸ਼ਾਮਲ ਕੀਤਾ ਹੈ। 

 

ਪੁਸਤਕ ਸਾਰੇ ਪ੍ਰਮੁੱਖ ਈ-ਕਮਰਸ ਪਲੈਟਫਾਰਮਾਂ 'ਤੇ ਉਪਲਬਧ ਹੈ। 

 

ਪੁਸਤਕ ਬਾਰੇ:

 

‘ਦ ਰਿਪਬਲੀਕਨ ਐਥਿਕ ਤੀਜਾ ਭਾਗ’ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਰਾਸ਼ਟਰਪਤੀ ਦੇ ਤੀਜੇ ਵਰ੍ਹੇ ਦੌਰਾਨ ਚੋਣਵੇਂ ਭਾਸ਼ਣਾਂ ਦਾ ਸੰਗ੍ਰਹਿ ਹੈ। 

 

ਇਸ ਨੂੰ ਅੱਠ ਭਾਗਾਂ ਵਿੱਚ ਵੰਡਿਆ ਗਿਆ ਹੈ, ਇਸ ਖੰਡ ਵਿੱਚ 57 ਭਾਸ਼ਣ ਸ਼੍ਰੀ ਕੋਵਿੰਦ ਦੇ ਨਵੇਂ ਭਾਰਤ ਦੀ ਉਸਾਰੀ ਲਈ ਵਿਚਾਰਾਂ ਅਤੇ ਦ੍ਰਿਸ਼ਟੀ ਨੂੰ ਦਰਸਾਉਂਦੇ ਹਨ ਜੋ ਅੱਗੇ ਵੱਲ ਦੇਖ ਰਿਹਾ ਹੈ, ਵਧ ਰਿਹਾ ਹੈ ਅਤੇ ਆਪਣੀਆਂ ਇਤਿਹਾਸਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ। 

 

ਨਿਆਂ, ਬਰਾਬਰੀ, ਭਾਈਚਾਰਕਤਾ, ਅਹਿੰਸਾ, ਸਰਬਵਿਆਪੀ ਭਾਈਚਾਰਾ, ਸੰਮਿਲਤ ਵਾਧਾ ਅਤੇ ਸਮਾਜ ਦੇ ਕਮਜ਼ੋਰ ਤਬਕਿਆਂ ਲਈ ਵਿਸ਼ੇਸ਼ ਚਿੰਤਾ ਦੇ ਆਦਰਸ਼ ਉਨ੍ਹਾਂ ਦੇ ਭਾਸ਼ਣਾਂ ਦੇ ਵਿਸ਼ੇ ਹਨ। ਇਸ ਪੁਸਤਕ ਵਿੱਚ ਉਨ੍ਹਾਂ ਦੇ 21ਵੀਂ ਸਦੀ ਦੇ ਜੀਵੰਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਇਸ ਦੇ ਹੋਣਹਾਰ ਲੋਕਾਂ ਦੁਆਰਾ ਊਰਜਾ ਦਿੱਤੀ ਗਈ ਹੈ ਅਤੇ ਵਿਸ਼ਵ ਨੂੰ ਇੱਕ ਸੁਰੱਖਿਅਤ ਅਤੇ ਹਰੇ-ਭਰੇ ਭਵਿੱਖ ਦਾ ਮਾਰਗ ਦਿਖਾਇਆ ਹੈ। 

 

ਜਿਵੇਂ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਵਿਸ਼ਵ ਰੁਕਿਆ ਹੋਇਆ ਸੀ, ਰਾਸ਼ਟਰਪਤੀ ਕੋਲ ਜਨਤਕ ਭਾਸ਼ਣ ਦੇ ਬਹੁਤ ਘੱਟ ਮੌਕੇ ਸਨ। ਅਜਿਹੇ ਮੁਸ਼ਕਿਲ ਭਰੇ ਸਮੇਂ ਵਿੱਚ ਰਾਸ਼ਟਰਪਤੀ ਕੋਵਿੰਦ ਨੇ ਉਦਾਹਰਣ ਦੇ ਕੇ ਅਗਵਾਈ ਕੀਤੀ। ਰਾਸ਼ਟਰਪਤੀ ਭਵਨ ਦੇ ਦਾਇਰੇ ਵਿੱਚ ਰਹਿ ਕੇ, ਉਨ੍ਹਾਂ ਨੇ ਦਿਖਾਇਆ ਹੈ ਕਿ ਕਿਵੇਂ ਕੋਈ ‘ਨਵੇਂ ਆਮ’ ਦੇ ਪ੍ਰਸੰਗ ਵਿੱਚ ਯੋਗਦਾਨ ਪਾ ਸਕਦਾ ਹੈ ਅਤੇ ਤਨਦੇਹੀ ਨਾਲ ਕੁਦਰਤ ਦੇ ਅਨੁਕੂਲ ਜੀਵਨ ਜੀ ਸਕਦਾ ਹੈ।

 

ਇਸ ਭਾਗ ਵਿੱਚ, ਇੱਕ ਖ਼ਾਸ ਹਿੱਸਾ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਰਾਸ਼ਟਰਪਤੀ ਦੋ ਮਹਾਨ ਆਤਮਾਵਾਂ, ਗੌਤਮ ਬੁੱਧ ਅਤੇ ਮਹਾਤਮਾ ਗਾਂਧੀ 'ਤੇ ਆਪਣੇ ਵਿਚਾਰਾਂ ਅਤੇ ਉਨ੍ਹਾਂ ਦੇ ਪ੍ਰਚਾਰ ਦੀ ਮਹੱਤਤਾ, ਖਾਸ ਕਰਕੇ 21ਵੀਂ ਸਦੀ ਵਿੱਚ ਪ੍ਰਗਟ ਕਰਦੇ ਹਨ। ਗਾਂਧੀਵਾਦੀ ਆਦਰਸ਼ਾਂ ਦੇ ਪ੍ਰਬਲ ਵਿਸ਼ਵਾਸੀ, ਰਾਸ਼ਟਰਪਤੀ ਨੈਤਿਕਤਾ ਦੇ ਪਹਿਲੂ ਉੱਤੇ ਪੂਰਾ ਭਰੋਸਾ ਰੱਖਦੇ ਹਨ ਕਿ ਮਾਨਵਤਾ ਨੂੰ ਇਸ ਦੀਆਂ ਮੁਸ਼ਕਿਲਾਂ ਵਿੱਚੋਂ ਬਾਹਰ ਨਿਕਲਣ ਵਿੱਚ ਸਹਾਇਤਾ ਲਈ ਮਹਾਤਮਾ ਲੋਕਾਈ ਲਈ ਇੱਕ ਤੋਹਫਾ ਸਨ। ਜਿਵੇਂ ਵਿਸ਼ਵ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਇਹ ਸਭ 2019-20 ਵਿੱਚ ਸਭ ਤੋਂ ਵੱਧ ਢੁਕਵਾਂ ਹੈ। 

 

ਇਹ ਭਾਸ਼ਣ ਰਾਸ਼ਟਰਪਤੀ ਦੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ ਅਤੇ ਸਿਧਾਂਤਾਂ ਅਤੇ ਉਨ੍ਹਾਂ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ 'ਤੇ ਚਾਨਣਾ ਪਾਉਂਦੇ ਹਨ। 

 

******

 

ਸੌਰਭ ਸਿੰਘ



(Release ID: 1674139) Visitor Counter : 182