ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੋਵਿਡ -19 ਚੁਣੌਤੀ ਨਾਲ ਨਜਿੱਠਣ ਲਈ ਐਮਐਸਐਮਈ ਮੰਤਰਾਲੇ ਦੀਆਂ ਟੈਕਨਾਲੋਜੀ ਅਧਾਰਤ ਪਹਿਲਕਦਮੀਆਂ ਅਤੇ ਦਖਲਅੰਦਾਜ਼ੀਆਂ ਕਾਰਨ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਸੱਦੇ ਨੂੰ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ
ਕਦਮ ਦੇ ਨਤੀਜੇ ਵਜੋਂ ਹੈਂਡ ਸੈਨੇਟਾਈਜ਼ਰ ਸਮੇਤ ਮੈਡੀਕਲ ਵਸਤੂਆਂ ਦੀ ਕੀਮਤ ਘਟੀ ;
ਇਸ ਨੇ ਦਰਾਮਦ ਨੂੰ ਘਟਾਉਣ ਅਤੇ ਕੋਵਿਡ ਨਾਲ ਸਬੰਧਤ ਕਈ ਮੈਡੀਕਲ ਵਸਤੂਆਂ ਅਤੇ ਸਹਾਇਕ ਚੀਜ਼ਾਂ ਦੀ ਬਰਾਮਦ ਨੂੰ ਸੰਭਵ ਬਣਾਇਆ ਹੈ
Posted On:
19 NOV 2020 12:08PM by PIB Chandigarh
ਕੇਂਦਰੀ ਐਮਐਸਐਮਈ ਮੰਤਰਾਲੇ ਨੇ ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਕਈ ਟੈਕਨੋਲੋਜੀ ਅਧਾਰਤ ਪਹਿਲਕਦਮੀਆਂ ਅਤੇ ਦਖਲਅੰਦਾਜ਼ੀਆਂ ਕੀਤੀਆਂ ਹਨ। ਇਨ੍ਹਾਂ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਸੱਦੇ ਨੂੰ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ ਹੈ। ਇਨ੍ਹਾਂ ਪਹਿਲਕਦਮਾਂ ਅਤੇ ਦਖਲਅੰਦਾਜ਼ੀਆਂ ਦੀ ਸਹਾਇਤਾ ਨਾਲ ਦੇਸ਼ ਆਪਣੀਆਂ ਤੇਜ਼ੀ ਨਾਲ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਹੁਣ ਣਾ ਸਿਰਫ ਵਧੇਰੇ ਹੈਂਡ ਸੈਨੇਟਾਈਜ਼ਰ ਬੋਤਲ ਡਿਸਪੈਂਸਰਾਂ (ਪੰਪ / ਫਲਿੱਪ) ਦਾ ਨਿਰਮਾਣ ਕਰ ਰਿਹਾ ਹੈ ਬਲਕਿ ਇਨ੍ਹਾਂ ਦੀ ਬਰਾਮਦ ਕਰਨ ਲਈ ਤਿਆਰ ਹੈ। ਇਨ੍ਹਾਂ ਨੇ ਹੈਂਡ ਸੇਨੇਟਾਈਜਿੰਗ ਸਮੱਗਰੀ (ਤਰਲ / ਜੈੱਲ) ਵਿਚ ਸਵੈ-ਨਿਰਭਰਤਾ ਪ੍ਰਾਪਤ ਕਰਨ ਵਿਚ ਵੀ ਭਾਰਤ ਦੀ ਮਦਦ ਕੀਤੀ ਹੈ ਅਤੇ ਮਾਸਕ, ਚਿਹਰੇ ਦੀਆਂ ਸ਼ੀਲਡਾਂ, ਪੀਪੀਈ ਕਿੱਟਾਂ, ਸੈਨੇਟਾਈਜ਼ਰ ਬਾਕਸ, ਟੈਸਟਿੰਗ ਸਹੂਲਤਾਂ ਆਦਿ ਵਰਗੀਆਂ ਸਹਾਇਕ ਵਸਤੂਆਂ ਦੇ ਵਿਕਾਸ / ਨਿਰਮਾਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਫੋਟੋ
ਐਮਐਸਐਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟੀਮ ਐਮਐਸਐਮਈ ਦੀ ਇਨ੍ਹਾਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਹੈ।
ਹੈਂਡ ਸੈਨੇਟਾਈਜ਼ਰ ਬੋਤਲ ਡਿਸਪੈਂਸਰ (ਪੰਪ / ਫਲਿੱਪ):
ਕੋਵਿਡ-19 ਦੇ ਦੌਰਾਨ, ਹੰਡ ਸੈਨੇਟਾਈਜ਼ਰ ਅਤੇ ਇਸ ਦੀਆਂ ਬੋਤਲਾਂ ਦੀ ਮੰਗ ਨਾਟਕੀ ਢੰਗ ਨਾਲ ਵਧੀ। ਇਸ ਦੇ ਅਨੁਸਾਰ, ਬੋਤਲ ਡਿਸਪੈਂਸਰ (ਪੰਪ) ਦੀ ਮੰਗ ਵਿੱਚ ਕਈ ਗੁਣਾ ਵਾਧਾ (50 ਲੱਖ ਪ੍ਰਤੀ ਦਿਨ) ਹੋਇਆ। ਦੇਸ਼ ਵਿਚ ਬੋਤਲ ਡਿਸਪੈਂਸਰਾਂ / ਪੰਪਾਂ ਦੀ ਕੋਵਿਡ ਤੋਂ ਪਹਿਲਾਂ ਨਿਰਮਾਣ ਸਮਰੱਥਾ ਲਗਭਗ 5 ਲੱਖ ਪ੍ਰਤੀਦਿਨ ਸੀ। ਮੰਗ ਨੂੰ ਪੂਰਾ ਕਰਨ ਲਈ, ਚੀਨ ਤੋਂ ਬਹੁਤ ਸਾਰੇ ਡਿਸਪੈਂਸਰਾਂ ਦੀ ਦਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਲਾਂਕਿ, ਵਿਦੇਸ਼ਾਂ ਤੋਂ ਸਪਲਾਈ ਚੇਨ ਪੂਰੀ ਤਰ੍ਹਾਂ ਵਿਗੜ ਗਈ ਸੀ। ਜਿਸ ਕਾਰਨ ਦੇਸ਼ ਵਿੱਚ ਅਜਿਹੇ ਡਿਸਪੈਂਸਰਾਂ ਲਈ ਕੀਮਤਾਂ ਵਿੱਚ ਭਾਰੀ ਵਾਧਾ (30 ਰੁਪਏ ਪ੍ਰਤੀ ਡਿਸਪੈਂਸਰ) ਹੋਇਆ। ਇਸ ਦੇ ਨਤੀਜੇ ਵਜੋਂ ਭਾਰਤੀ ਬਾਜ਼ਾਰ ਵਿਚ ਸੈਨੀਟਾਈਜ਼ਰਜ਼ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।
*ਸੈਨੇਟਾਈਜ਼ਰ ਬੋਤਲ ਡਿਸਪੈਂਸਰ ਇਕ ਪਲਾਸਟਿਕ ਦਾ ਉਪਕਰਣ ਹੈ ਜੋ ਪਲਾਸਟਿਕ ਦੀ ਕੈਪ ਦੇ ਨਾਲ ਸੈਨੇਟਾਈਜ਼ਰ ਸਮਗਰੀ ਨੂੰ ਬਾਹਰ ਕੱਢਣ ਲਈ ਵਰਤਿਆ ਜਾਂਦਾ ਹੈ।
* ਡਿਸਪੈਂਸਰ 3 ਕਿਸਮਾਂ ਦੇ ਹੋ ਸਕਦੇ ਹਨ, ਜਿਵੇਂ ਕਿ, ਸਪਰੇਅ ਲਈ ਪੰਪ, ਜੈੱਲ ਲਈ ਫਲਿੱਪ ਕੈਪ, ਤਰਲ ਲਈ ਫਲਿੱਪ ਕੈਪ।
* ਡਿਸਪੈਂਸਰ ਵਿਚ ਲਗਭਗ 11 ਛੋਟੇ ਹਿੱਸੇ ਹੁੰਦੇ ਹਨ ਜੋ ਅਸੈਂਬਲ ਕੀਤੇ ਗਏ ਹੁੰਦੇ ਹਨ। ਕੁਝ ਹਿੱਸੇ ਜਿਵੇਂ ਬਾਲ, ਸਪਰਿੰਗ, ਅਤੇ ਟਿਉਬਿੰਗ ਨੂੰ ਛੱਡ ਕੇ, ਬਾਕੀ ਹਿੱਸੇ ਇੰਜੈਕਸ਼ਨ ਮੋਲਡਿੰਗ ਮਸ਼ੀਨਾਂ ਤੇ ਬਣਾਏ ਜਾਂਦੇ ਹਨ।
* ਪੰਪ ਦੇ ਸਾਰੇ ਹਿੱਸਿਆਂ ਦੀ ਅਸੈਂਬਲੀ ਸਹੀ ਕੰਮਕਾਜ ਲਈ ਚੁਣੌਤੀ ਹੈ। ਦੂਜੇ ਪਾਸੇ, ਆਟੋਮੈਟਿਕ ਅਸੈਂਬਲੀ ਲਾਈਨ ਮਹਿੰਗੀ ਹੈ।
* ਅਜਿਹੇ ਡਿਸਪੈਂਸਰਾਂ ਦੀਆਂ ਐਫਐਮਸੀਜੀ ਸੈਕਟਰ ਵਿਚ ਵੀ ਵਿਸ਼ਾਲ ਐਪਲੀਕੇਸ਼ਨਾਂ ਹਨ। ਡਿਸਪੈਂਸਰਾਂ ਦੇ ਸਪਲਾਇਰ ਐਫਐਮਸੀਜੀ ਕੰਪਨੀਆਂ ਨਾਲ ਲੰਬੇ ਸਮੇਂ ਦੀ ਸਪਲਾਈ ਪ੍ਰਤੀ ਵਚਨਬੱਧਤਾ ਰੱਖਦੇ ਹਨ। ਇਸ ਲਈ, ਵਿਸ਼ਵਵਿਆਪੀ ਤੌਰ 'ਤੇ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਵਿੱਚ ਸੈਨੇਟਾਈਜ਼ਰ ਸੇਕਟਰ ਲਈ ਬਹੁਤ ਘਟ ਸਮਰੱਥਾਵਾਂ ਹੀ ਨਿਰਮਾਣ ਅਤੇ ਸਪਲਾਈ ਲਈ ਬਚਾਈਆਂ ਜਾ ਸਕਦੀਆਂ ਸਨ।
ਐਮਐਸਐਮਈ ਦੇ ਦਖਲ ਦਾ ਮੰਤਰਾਲਾ:
ਇਸ ਸਮੱਸਿਆ ਨੂੰ ਸਮਝਦਿਆਂ, ਮਈ, 2020 ਦੀ ਸ਼ੁਰੂਆਤ ਵਿੱਚ, ਐਮਐਸਐਮਈ ਦੇ ਸਕੱਤਰ ਨੇ ਮੰਤਰਾਲੇ ਦੇ ਅਧਿਕਾਰੀਆਂ ਅਤੇ ਟੂਲ ਰੂਮਾਂ (ਟੀਆਰਐਸ) ਅਤੇ ਟੈਕਨੋਲੋਜੀ ਸੈਂਟਰਾਂ (ਟੀਸੀ'ਜ) ਸਮੇਤ ਹਿੱਸੇਦਾਰਾਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ। ਆਲ ਇੰਡੀਆ ਪਲਾਸਟਿਕ ਮੈਨੂਫੈਕਚਰਰਜ਼ ਐਸੋਸੀਏਸ਼ਨ (ਏਆਈਪੀਐਮਏ), ਆਲ ਇੰਡੀਆ ਮੈਡੀਕਲ ਡਿਵਾਈਸਿਸ ਮੈਨੂਫੈਕਚਰਜ਼ ਐਸੋਸੀਏਸ਼ਨ ਆਦਿ ਸਮੇਤ ਉਦਯੋਗਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਡਿਸਪੈਂਸਰਾਂ ਦੇ ਸਥਾਨਕ ਨਿਰਮਾਣ ਨੂੰ ਕਿਵੇਂ ਰਫਤਾਰ ਦਿੱਤੀ ਜਾਵੇ। ਨਿਜੀ ਸੈਕਟਰ ਨੂੰ ਸਮਰੱਥਾਵਾਂ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਹਾਲਾਂਕਿ, ਇਹ ਅਹਿਸਾਸ ਹੋਇਆ ਕਿ ਨਿਰਮਾਣ ਵਿੱਚ ਅਚਾਨਕ ਵਾਧਾ ਸੰਭਵ ਨਹੀਂ ਹੈ। ਇਹ ਸਥਿਤੀ ਇਸ ਲਈ ਸੀ, ਕਿਉਂਕਿ ਦੇਸ਼ ਵਿਚ ਮੋਲਡਸ ਉਪਲਬਧ ਨਹੀਂ ਸਨ। ਅਜੇ ਤੱਕ, ਉਦਯੋਗ ਮੋਲਡ ਵੀ ਦਰਾਮਦ ਕਰ ਰਿਹਾ ਸੀ।
ਐਮਐਸਐਮਈ ਮੰਤਰਾਲੇ ਨੇ ਆਪਣੇ ਟੈਕਨੋਲੋਜੀ ਕੇਂਦਰਾਂ (ਟੀਸੀ) ਨੂੰ ਪ੍ਰੇਰਿਤ ਕੀਤਾ:
* ਟੀਸੀ'ਜ਼ ਨੂੰ ਇਸ ਚੁਣੌਤੀ ਅਤੇ ਗਤੀਵਿਧੀ ਨੂੰ ਅਪਣਾਉਣ ਲਈ ਪ੍ਰੇਰਿਆ ਗਿਆ ਸੀ। ਡਿਸਪੈਂਸਰ ਦੇ ਭਾਗ ਬਣਾਉਣ ਲਈ ਸੱਤ ਮੋਲਡਾਂ ਦੀ ਜਰੂਰਤ ਸੀ।
*ਮੰਤਰਾਲੇ ਨੇ ਟੀਸੀ'ਜ ਨੂੰ ਵੱਖ ਵੱਖ ਉਤਪਾਦਾਂ ਲਈ 26 ਕਰੋੜ ਰੁਪਏ ਦੀ ਨਵੀਂ ਮਸ਼ੀਨਰੀ ਦੀ ਖਰੀਦ ਲਈ ਪ੍ਰਵਾਨਗੀ ਵੀ ਦਿੱਤੀ।
* ਟੀਸੀਜ਼ ਨੇ ਡਿਸਪੈਂਸਰਾਂ ਲਈ ਮੋਲਡਾਂ ਦੇ ਨਿਰਮਾਣ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਕਿਉਂਕਿ ਦੇਸ਼ ਵਿੱਚ ਮਲਟੀ ਕੈਵਿਟੀ (16 ਜਾਂ 24 ਕੈਵਿਟੀ) ਦੇ ਮੋਲਡ ਤਿਆਰ ਨਹੀਂ ਕੀਤੇ ਜਾ ਰਹੇ ਸਨ।
*ਸਮਾਂ-ਰੇਖਾ ਨੂੰ ਘਟਾਉਣ ਲਈ, ਲੋੜੀਂਦੇ ਸੱਤ ਮੋਲਡ ਵੱਖੋ ਵੱਖਰੀਆਂ ਥਾਵਾਂ (ਅਹਿਮਦਾਬਾਦ, ਲੁਧਿਆਣਾ, ਔਰੰਗਾਬਾਦ, ਜਮਸ਼ੇਦਪੁਰ, ਹੈਦਰਾਬਾਦ, ਮੁੰਬਈ) ਵਿਖੇ ਸਥਿਤ ਕਈ ਟੀਸੀ'ਜ ਨੂੰ ਸਮਾਨ ਰੂਪ ਵਿਚ ਵੰਡੇ ਗਏ।
ਨਤੀਜਾ:
* ਸੈਨੇਟਾਈਜ਼ਰ ਪੰਪਾਂ ਦੇ ਮੋਲਡਾਂ ਦੇ ਦੋ ਸੈੱਟ ਸਾਡੇ ਟੀਸੀ'ਜ ਵੱਲੋਂ ਨਿਰਮਾਣ ਲਈ ਉਦਯੋਗ ਨੂੰ ਉਪਲਬਧ ਕਰਵਾਏ ਗਏ ਹਨ।
* ਟੀ ਸੀ ਲੁਧਿਆਣਾ ਵੱਲੋਂ 30 ਮਿਲੀਮੀਟਰ ਅਤੇ 24 ਮਿਲੀਮੀਟਰ ਦੇ ਫਲਿੱਪ ਕੈਪ ਮੋਲਡ ਵੀ ਵਿਕਸਤ ਕੀਤੇ ਗਏ।
*ਇਸ ਤੋਂ ਪ੍ਰੇਰਿਤ ਹੋ ਕੇ, ਹੁਣ ਕੁਝ ਨਿੱਜੀ ਟੂਲ ਰੂਮ ਵੀ ਮੋਲਡਾਂ ਦਾ ਨਿਰਮਾਣ ਕਰ ਰਹੇ ਹਨ।
ਰਾਸ਼ਟਰੀ ਪ੍ਰਭਾਵ:
*ਉਪਰੋਕਤ ਕਰਕੇ, ਅੱਜ, ਅਸੀਂ ਡਿਸਪੈਂਸਰ ਨਿਰਮਾਣ ਵਿਚ ਲਗਭਗ ਸਵੈ-ਨਿਰਭਰ ਹਾਂ।
*ਮੌਜੂਦਾ ਲਗਭਗ ਨਿਰਮਾਣ (ਹਾਲਾਂਕਿ ਗਤੀਸ਼ੀਲ) 40 ਲੱਖ ਪ੍ਰਤੀ ਦਿਨ ਹੈ।
* ਅਪ੍ਰੈਲ-ਮਈ 2020 ਵਿੱਚ ਤਕਰੀਬਨ 30 ਰੁਪਏ ਤੋਂ ਇਸਦੀ ਲਾਗਤ ਲਗਭਗ 5.50 ਰੁਪਏ ਤੇ ਆ ਗਈ ਹੈ।
* ਬਹੁਤ ਸਾਰੀਆਂ ਭਾਰਤੀ ਕੰਪਨੀਆਂ ਨੇ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਕੋਲ ਫਾਲਤੂ ਸਟਾਕ ਹੋ ਸਕਦਾ ਹੈ।
*ਏਆਈਪੀਐਮਏ ਨਾਲ ਵਿਚਾਰ ਵਟਾਂਦਰੇ ਅਨੁਸਾਰ, ਮੌਜੂਦਾ ਖਪਤ ਪ੍ਰਤੀ ਦਿਨ 50 ਲੱਖ ਤੋਂ ਵੱਧ ਡਿਸਪੈਂਸਰਾਂ ਦੀ ਹੈ (ਹੁਣ ਲੋਕ ਰਿਫਿਲ ਵੀ ਖਰੀਦ ਰਹੇ ਹਨ)
ਇਹ ਹੁਣ ਨਿਰਯਾਤ ਲਈ ਤਿਆਰ ਹੈ:
*ਪਹਿਲਾਂ ਸਪਰੇਅ ਪੰਪ ਦੇ ਨਾਲ ਸੈਨੇਟਾਈਜ਼ਰਾਂ ਦੀ ਬਰਾਮਦ 'ਤੇ ਪਾਬੰਦੀ ਸੀ, ਜੋ ਹੁਣ ਚੁੱਕ ਲਈ ਗਈ ਹੈ, ਜਿਸਦਾ ਮਤਲਬ ਹੈ ਕਿ ਅਸੀਂ ਹੁਣ ਬਰਾਮਦ ਕਰਨ ਦੀ ਸਥਿਤੀ ਵਿਚ ਹਾਂ।
ਹੈਂਡ ਸੈਨੇਟਾਈਜ਼ਿੰਗ ਸਮੱਗਰੀਆਂ ਵਿਚ ਸਵੈ-ਨਿਰਭਰਤਾ ਪ੍ਰਾਪਤ ਕਰਨਾ:
ਆਪਣੀਆਂ ਹੋਰ ਵੱਡੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ, ਐਮਐਸਐਮਈ ਮੰਤਰਾਲੇ ਨੇ ਹੈਂਡ ਸੈਨੀਟਾਈਜ਼ਿੰਗ ਸਮੱਗਰੀ (ਤਰਲ / ਜੈੱਲ) ਦੇ ਉਤਪਾਦਨ ਵਿਚ ਸਵੈ-ਨਿਰਭਰਤਾ ਪ੍ਰਾਪਤ ਕਰਨ ਵਿਚ ਦੇਸ਼ ਲਈ ਯੋਗਦਾਨ ਪਾਇਆ। ਇਸ ਨੇ ਕੁਦਰਤੀ ਖੁਸ਼ਬੂ ਦੀ ਵਰਤੋਂ ਕਰਦਿਆਂ ਆਯੁਰਵੈਦਿਕ / ਕੋਸਮੈਟਿਕ ਸੈਨੇਟਾਈਜ਼ਰ ਵਿਕਸਤ ਕਰਨ ਤੋਂ ਇਲਾਵਾ ਸੈਨੇਟਾਈਜ਼ਰ ਟੈਸਟਿੰਗ ਦੀ ਸੁਵਿਧਾ ਵੀ ਤਿਆਰ ਕੀਤੀ। ਇਸ ਸਬੰਧ ਵਿਚ ਵੇਰਵੇ ਹੇਠ ਦਿੱਤੇ ਅਨੁਸਾਰ ਹਨ:
*ਕੋਵਿਡ 19 ਦੇ ਫੈਲਣ ਨਾਲ, ਹੈਂਡ ਸੈਨੇਟਾਈਜ਼ਰ ਦੀ ਮੰਗ ਤੇਜ਼ੀ ਨਾਲ ਵੱਧ ਗਈ। ਸੈਨੇਟਾਈਜ਼ਰ ਦੀਆਂ ਪ੍ਰਚੂਨ ਬਾਜ਼ਾਰ ਦੀਆਂ ਦਰਾਂ ਉੱਚ ਪੱਧਰ ਤਕ ਵੱਧ ਗਈਆਂ। ਸੈਨੇਟਾਈਜ਼ਰ ਦੀ ਵੱਡੀ ਘਾਟ ਸੀ। ਭਾਰਤ ਸਰਕਾਰ ਨੇ ਸੈਨੇਟਾਈਜ਼ਰਜ਼ ਦੇ ਨਿਰਮਾਣ ਲਈ ਲਾਇਸੈਂਸਿੰਗ ਨੂੰ ਉਦਾਰ ਬਣਾਇਆ। ਸ਼ੂਗਰ ਮਿੱਲਜ਼, ਡਿਸਟਿਲਰੀਜ, ਐਫਐਮਸੀਜੀ ਨੂੰ ਸੈਨੇਟਾਈਜ਼ਰਜ਼ ਦਾ ਨਿਰਮਾਣ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।
*ਐਮਐਸਐਮਈ ਮੰਤਰਾਲੇ ਦੇ ਇਕ ਟੈਕਨੋਲੋਜੀ ਸੈਂਟਰ ਅਰਥਾਤ ਫ੍ਰੈਂਗ੍ਰੇਸ ਐਂਡ ਫਲੈਵਰ ਡਿਵੈਲਪਮੈਂਟ ਸੈਂਟਰ (ਐੱਫ.ਐਫ.ਡੀ.ਸੀ.) ਨੂੰ ਕਨੌਜ ਵਿਖੇ ਸੈਨੇਟਾਈਜ਼ਰ ਬਣਾਉਣ ਲਈ ਸੈਨੇਟਾਈਜ਼ਰ ਅਤੇ ਅਲਕੋਹਲ ਦਾ ਲਾਇਸੈਂਸ ਲੈਣ ਲਈ ਕਿਹਾ ਗਿਆ ਸੀ। ਇਸ ਨੇ ਵਿਸ਼ਵ ਸਿਹਤ ਸੰਗਠਨ ਦੇ ਮਿਆਰਾਂ ਅਨੁਸਾਰ ਹੈਂਡ ਸੈਨੇਟਾਈਜ਼ਰਜ਼ ਵਿਕਸਤ ਕੀਤਾ ਤੇ ਇਸਦਾ ਨਿਰਮਾਣ ਕੀਤਾ ਅਤੇ ਕਨੌਜ ਵਿੱਚ ਅਤੇ ਇਸਦੇ ਆਲੇ ਦੁਆਲੇ ਸਿਹਤ ਸੰਭਾਲ ਪ੍ਰਣਾਲੀ ਨੂੰ ਸਪਲਾਈ ਕੀਤਾ।
*ਐਮਐਸਐਮਈ ਮੰਤਰਾਲੇ ਨੇ ਐਫਐਫਡੀਸੀ ਨੂੰ ਪੈਕਿੰਗ ਲਾਈਨ ਅਤੇ ਹੋਰ ਉਪਕਰਣਾਂ ਦੀ ਖਰੀਦ ਲਈ ਫੰਡ ਪ੍ਰਦਾਨ ਕੀਤੇ। ਐੱਫ.ਐੱਫ.ਡੀ.ਸੀ. ਨੇ ਸੈਨੇਟਾਈਜ਼ਰ ਲਈ ਐਨਪੀਪੀਏ ਦੀਆਂ ਕੀਮਤਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ।
* ਐੱਫ.ਐੱਫ.ਡੀ.ਸੀ. ਨੇ 90,000 ਤੋਂ ਵੱਧ ਬੋਤਲਾਂ ਅਤੇ 400 ਹੈਂਡ ਸੈਨੇਟਾਈਜ਼ਰ ਦੇ ਕੈਨ ਵੇਚੇ ਅਤੇ ਉੱਤਰੀ ਰੇਲਵੇ, ਬੈਂਕਾਂ ਆਦਿ ਵਰਗੇ ਵੱਖ ਵੱਖ ਸਰਕਾਰੀ ਸੰਗਠਨਾਂ ਨੂੰ ਸਪਲਾਈ ਕੀਤੇ।
* ਸੈਨੇਟਾਈਜ਼ਰ ਟੈਸਟਿੰਗ ਦੀ ਸਹੂਲਤ ਵੀ ਸਥਾਪਤ ਕੀਤੀ ਗਈ ਸੀ ਅਤੇ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਆਯੁਰਵੈਦਿਕ / ਕਾਸਮੈਟਿਕ ਸੈਨੀਟਾਈਜ਼ਰ ਦੇ ਨਮੂਨੇ ਕੁਦਰਤੀ ਖੁਸ਼ਬੂ ਦੀ ਵਰਤੋਂ ਕਰਦਿਆਂ ਵਿਕਸਤ ਕੀਤੇ ਗਏ ਹਨ, ਜੋ ਸੀਐਸਆਈਆਰ-ਨੈਸ਼ਨਲ ਬੋਟਨੀਕਲ ਰਿਸਰਚ ਇੰਸਟੀਚਿਊਟ, ਲਖਨਉ ਵਿਖੇ ਜਾਂਚ ਅਧੀਨ ਹਨ।
* ਇਸ ਸਮੇਂ ਦੇਸ਼ ਵਿੱਚ ਸੈਨੇਟਾਈਜ਼ਰ ਸਮੱਗਰੀ ਦੀ ਉਪਲਬਧਤਾ ਕਾਫ਼ੀ ਹੈ।
3. ਹੋਰ ਉਤਪਾਦ:
I. ਯੂਵੀ ਸੈਨੇਟਾਈਜ਼ਰ ਬਕਸੇ ਵੀ ਰਾਮਨਗਰ ਵਿਖੇ ਸਾਡੀ ਟੀਸੀ ਵੱਲੋਂ ਡਿਜ਼ਾਇਨ ਅਤੇ ਤਿਆਰ ਕੀਤੇ ਗਏ ਸਨ ਅਤੇ ਡਿਜ਼ਾਇਨ ਉਦਯੋਗ ਨੂੰ ਦਿੱਤੇ ਗਏ ਸਨ;
II. ਐਮਐਸਐਮਈ ਮੰਤਰਾਲੇ ਦੇ ਟੈਕਨੋਲੋਜੀ ਸੈਂਟਰਾਂ ਨੇ ਵੀ ਉਸ ਸਮੇਂ ਦੌਰਾਨ ਚਿਹਰੇ ਦੀਆਂ ਸ਼ੀਲਡਾਂ ਅਤੇ ਮਾਸਕ (ਕੇਵੀਆਈਸੀ ਨੇ ਵੀ) ਦਾ ਨਿਰਮਾਣ ਸ਼ੁਰੂ ਕੀਤਾ ਜਦੋਂ ਦੇਸ਼ ਇਨ੍ਹਾਂ ਚੀਜ਼ਾਂ ਦੀ ਸਿਖਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਸੀ। ਅੱਜ, ਦੇਸ਼ ਮਾਸਕਾਂ ਵਿਚ ਸਵੈ-ਨਿਰਭਰ ਹੈ।
III. ਇਸੇ ਤਰ੍ਹਾਂ, ਟੀ ਸੀ ਚੇਨਈ ਨੇ ਹਾਟ ਟੇਪ ਸੀਲਿੰਗ ਮਸ਼ੀਨ ਦੀ ਵਰਤੋਂ ਕਰਦਿਆਂ ਫੈਬਰਿਕੈਟੇਡ ਕਲੋਜ਼ ਪੀਪੀਈ ਬਣਾਏ।
IV. ਟੀਸੀ ਮੇਰਠ ਨੇ ਪੀਪੀਈ ਕਿੱਟ ਟੈਸਟਿੰਗ ਲਈ ਖੂਨ ਦੇ ਦਾਖਲੇ ਦੇ ਟੈਸਟਿੰਗ ਉਪਕਰਣ ਸਥਾਪਤ ਕੀਤੇ। ਇਸੇ ਤਰ੍ਹਾਂ ਦੀਆਂ / ਸਬੰਧਤ ਟੈਸਟਿੰਗ ਸਹੂਲਤਾਂ ਵੀ ਮੰਤਰਾਲੇ ਦੇ ਓਖਲਾ ਟੀਸੀ ਵਿਖੇ ਦਸਤਾਨਿਆਂ ਅਤੇ ਕਲੋਜ਼ ਆਲ ਪੀਪੀਈ ਕਿੱਟਾਂ ਲਈ ਸਥਾਪਿਤ ਕੀਤੀਆਂ ਗਈਆਂ ਹਨ।
----------------------------------------------------
ਆਰਸੀਜੇ / ਐਸਐਸ / ਆਈਏ
(Release ID: 1674094)
Visitor Counter : 233