ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੀ ਨਵੀਂ ਵੈੱਬਸਾਈਟ ਦਾ ਸੰਚਾਲਨ
Posted On:
18 NOV 2020 5:49PM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮਓਐੱਸਪੀਆਈ) ਹੋਰ ਬਿਹਤਰ ਕਾਰਜਸ਼ੀਲਤਾ ਅਤੇ ਸਮੱਗਰੀ ਪਹੁੰਚ ਦੇ ਨਾਲ ਆਪਣੀ ਵੈੱਬਸਾਈਟ ਨੂੰ 18 ਨਵੰਬਰ,2020 ਤੋਂ ਅਪੱਡੇਟ ਕਰ ਰਿਹਾ ਹੈ। ਇਸ ਵੈੱਬਸਾਈਟ 'ਤੇ ਯੂਆਰਐੱਲ : mospi.gov.in ਦਾ ਪ੍ਰਯੋਗ ਕਰਕੇ ਪਹੁੰਚਿਆ ਜਾ ਸਕਦਾ ਹੈ।
ਉਪਯੋਗਕਾਰਤਾਵਾਂ ਨੂੰ ਏਕੀਕ੍ਰਿਤ ਡਿਜੀਟਲ ਅਨੁਭਵ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੀਨਤਮ ਪੋਰਟਲ ਡਿਵੈਲਪਮੈਂਟ ਤਕਨੀਕ ਦਾ ਉਪਯੋਗ ਕਰਕੇ ਨਵੀਂ ਵੈੱਬਸਾਈਟ ਦਾ ਡਿਜ਼ਾਈਨ ਕੀਤਾ ਗਿਆ ਹੈ। ਨਵੀਂ ਵੈੱਬਸਾਈਟ ਨੂੰ ਡੀਏਆਰਪੀਜੀ ਅਤੇ ਐੱਨਆਈਸੀ ਦੇ ਜੀਆਈਜੀਡਬਲਿਊ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ। ਮਹੱਤਵਪੂਰਨ ਸਰਕਾਰੀ ਪਹਿਲ ਸਬੰਧੀ ਪ੍ਰਭਾਵੀ ਸੰਚਾਰ ਦੇ ਲਈ ਐੱਮਓਐੱਸਪੀਆਈ ਦੇ ਵੈੱਬਸਾਈਟ 'ਤੇ ਕੇਂਦਰੀਕ੍ਰਿਤ ਬੈਨਰ ਪ੍ਰਕਾਸ਼ਨ ਸਕੀਮ (ਸੀਬੀਪੀਐੱਮ) ਦੀ ਪਾਲਣਾ ਨੂੰ ਸੁਨਿਸ਼ਚਿਤ ਕਰ ਲਿਆ ਗਿਆ ਹੈ।
ਤੱਤਾਂ ਦੀ ਸਪਸ਼ਟ ਪਹਿਚਾਣ ਸੁਨਿਸ਼ਚਿਤ ਕਰਨ ਦੇ ਲਈ ਵੈੱਬਸਾਈਟ ਡਿਜ਼ਾਈਨ ਨੂੰ ਕਲੱਟਰ-ਫਰੀ ਅਤੇ ਮਿਨੀਮਲਿਸਟ ਰੱਖਿਆ ਗਿਆ ਹੈ ਅਤੇ ਇਹ ਦਰਸ਼ਕ ਹਿਤੈਸ਼ੀ ਹੋਣ ਦੇ ਨਾਤੇ ਦ੍ਰਿਸ਼ ਅਪੀਲ ਪ੍ਰਦਾਨ ਕਰਦੀ ਹੈ। ਇਹ ਵੈੱਬਸਾਈਟ ਮੋਬਾਈਲ ਪ੍ਰਯੋਗ ਸੰਗਤ ਅਤੇ ਡਿਸੇਬਲ ਫਰੈਂਡਲੀ ਹੈ। ਉਪਯੋਗਕਰਤਾਵਾਂ ਨੂੰ ਬਿਹਤਰ ਨਤੀਜੇ ਮੁਹੱਈਆ ਕਰਾਉਣ ਦੇ ਲਈ ਇਲਾਸਟਿਕ ਖੋਜ ਅਤੇ ਗਲੋਬਲ ਖੋਜ ਨੂੰ ਚਾਲੂ ਕੀਤਾ ਗਿਆ ਹੈ। ਵਿਸ਼ਾ ਵਸਤੂ ਦੇ ਆਸਾਨ ਨੇਵੀਗੇਸ਼ਨ (ਸੰਚਾਲਨ) ਅਤੇ ਆਪਸੀ ਸੰਪਰਕਾਂ ਨੂੰ ਬਿਹਤਰ ਰੂਪ ਨਾਲ ਸਮਝਣ ਦੇ ਲਈ ਸਟਰੱਕਚਰਡ ਸਾਈਟ ਮੈਪ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦਾ ਸਮੁੱਚਾ ਸੰਗਨਾਠਮਕ ਢਾਂਚਾ ਅਤੇ ਉਸ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧਿਕਾਰੀਆਂ ਦੀ ਵਿਸਤਾਰ ਨਿਰਦੇਸ਼ਿਕਾ ਦੇ ਨਾਲ ਸਹਿਯੋਜਨ ਦੀ ਇੱਕ ਨਵੀਂ ਵਿਸ਼ੇਸ਼ਤਾ ਜੋੜੀ ਗਈ ਹੈ।
ਵਿਜ਼ਟਰ "ਜਨਤਕ ਭਾਗੀਦਾਰੀ" ਦੇ ਲੋੜੀਂਦੇ ਤੱਤ ਨੂੰ ਜੋੜਨ ਅਤੇ ਈ-ਗਵਰਨੈਂਸ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਉਪਯੋਗਕਰਤਾ ਅਨੁਭਵ 'ਤੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਵਿਜ਼ਟਰ ਵੈੱਬਸਾਈਟ 'ਤੇ ਉਪਲੱਬਧ ਸ਼ੇਅਰ ਬਟਨ ਦੇ ਮਾਧਿਅਮ ਨਾਲ ਸ਼ੋਸ਼ਲ ਮੀਡੀਆ (ਫੇਸਬੁੱਕ, ਟਵਿੱਟਰ, ਲਿੰਕਡਇਨ ਆਦਿ) 'ਤੇ ਸਮੱਗਰੀ ਲਿੰਕ ਸਾਂਝਾ ਕਰ ਸਕਦੇ ਹਨ।
ਸੁਚਾਰੂ ਰੂਪ ਨਾਲ ਪਰਿਵਰਤਨ ਕਾਲ ਦੀ ਪ੍ਰਕ੍ਰਿਆ ਨੂੰ ਸੁਵਿਧਾਜਨਕ ਬਨਾਉਣ ਦੇ ਲਈ ਪੁਰਾਣੇ ਵੈੱਬਸਾਈਟ ਦਾ ਲਿੰਕ 6 ਮਹੀਨੇ ਦੀ ਮਿਆਦ ਦੇ ਲਈ ਨਵੀਂ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ। ਪੁਰਾਣੀ ਵੈੱਬਸਾਈਟ 'ਤੇ ਯੂਆਰਐੱਲ mospi.nic.in ਦਾ ਉਪਯੋਗ ਕਰਕੇ ਪਹੁੰਚਿਆ ਜਾ ਸਕਦਾ ਹੈ।
1. ਪ੍ਰੈੱਸ ਰਿਲੀਜ਼ ਸੂਚਨਾ ਮੰਤਰਾਲੇ ਦੀ ਵੈੱਬਸਾਈਟ http://www.mospi.gov.in 'ਤੇ ਵੀ ਉਪਲੱਬਧ ਹੈ।
2. ਹਿੰਦੀ ਵਿੱਚ ਪ੍ਰੈੱਸ ਰਿਲੀਜ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ ਜੋ http://mospi.gov.in/hi 'ਤੇ ਉਪਲੱਬਧ ਹੋਵੇਗੀ।
********
ਡੀਐੱਸ/ਏਕੇ
(Release ID: 1673904)
Visitor Counter : 129