ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਐੱਨ ਸੀ ਸੀ ਦੇ ਮਹੀਨਾ ਭਰ ਸੰਵਿਧਾਨ ਦਿਵਸ ਯੂਥ ਕਲੱਬ ਕੰਪੇਨ ਦਾ ਕੀਤਾ ਉਦਘਾਟਨ ; ਨੌਜਵਾਨਾਂ ਨੂੰ ਸੰਵਿਧਾਨਿਕ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਜ਼ੋਰਦਾਰ ਅਪੀਲ ਕੀਤੀ ਕਿਉਂਕਿ ਇਹ ਦੋਨੋਂ ਆਪਸ ਵਿੱਚ ਜੁੜੇ ਹੋਏ ਹਨ
Posted On:
18 NOV 2020 4:50PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਦਿੱਲੀ ਵਿੱਚ ਐੱਨ ਸੀ ਸੀ ਵੱਲੋਂ ਮਹੀਨਾ ਭਰ ਪੂਰੇ ਦੇਸ਼ ਵਿੱਚ ਸੰਵਿਧਾਨ ਦਿਵਸ ਯੂਥ ਕਲੱਬ ਗਤੀਵਿਧੀਆਂ ਪ੍ਰੋਗਰਾਮ ਦਾ ਕੀਤਾ ਉਦਘਾਟਨ । ਇਸ ਪ੍ਰੋਗਰਾਮ ਦਾ ਮੰਤਵ ਨੌਜਵਾਨਾਂ ਨੂੰ ਉਤਸ਼ਾਹਿਤ ਕਰਕੇ ਦੇਸ਼ ਭਰ ਦੇ ਲੋਕਾਂ ਵਿੱਚ ਭਾਰਤੀ ਸੰਵਿਧਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ ।
ਆਪਣੇ ਉਦਘਾਟਨੀ ਸੰਬੋਧਨ ਵਿੱਚ ਰਕਸ਼ਾ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸੰਵਿਧਾਨ ਦੀ ਅੰਤਰ ਆਤਮਾ ਨੂੰ ਸਮਝਣ ਅਤੇ ਉਸ ਵਿੱਚ ਦਿੱਤੇ ਆਦਰਸ਼ਾਂ ਨੂੰ ਇਮਾਨਦਾਰੀ ਨਾਲ ਮਹਿਸੂਸ ਕਰਕੇ ਕੰਮ ਕਰਨ ਲਈ ਜ਼ੋਰਦਾਰ ਅਪੀਲ ਕੀਤੀ । ਉਹਨਾਂ ਕਿਹਾ ਕਿ ਸਾਡੇ ਸੰਵਿਧਾਨ ਨੂੰ ਕਈ ਸਾਲਾਂ ਦੇ ਵਿਚਾਰ ਵਟਾਂਦਰੇ ਅਤੇ ਗੱਲਬਾਤ ਤੋਂ ਬਾਅਦ ਤਿਆਰ ਕੀਤਾ ਗਿਆ ਸੀ । ਸਾਡੇ ਸੰਵਿਧਾਨ ਦਾ ਪ੍ਰੀਐਂਬਲ ਸ਼ੁਰੂ ਹੀ ‘ਅਸੀਂ’ ਤੋਂ ਸ਼ੁਰੂ ਹੁੰਦਾ ਹੈ । ਇਸ ਲਈ ਇਹ ਸਾਡੇ ਸਾਰਿਆਂ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਦੇਸ਼ ਤੇ ਆਪਣੇ ਸਿਸਟਮ ਨੂੰ ਅੱਗੇ ਕਿਵੇਂ ਲਿਜਾਣਾ ਹੈ । ਉਹਨਾਂ ਕਿਹਾ ਕਿ ਸਾਨੂੰ ਸੰਵਿਧਾਨ ਵਿੱਚ ਦਿੱਤੇ ਗਏ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਪਰ ਇਸੇ ਵੇਲੇ ਉਹਨਾਂ ਨੂੰ ਫਰਜ਼ਾਂ ਬਾਰੇ ਵੀ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਦੋਵੇਂ ਅਧਿਕਾਰ ਅਤੇ ਫਰਜ਼ ਇੱਕ ਦੂਜੇ ਨਾਲ ਜੁੜੇ ਹੋਏ ਹਨ । ਉਹਨਾਂ ਹੋਰ ਕਿਹਾ ਕਿ ਫਰਜ਼ਾਂ ਨੂੰ ਪੂਰੇ ਕਰਨ ਤੋਂ ਬਗ਼ੈਰ ਕੋਈ ਵੀ ਆਪਣੇ ਅਧਿਕਾਰਾਂ ਦਾ ਆਨੰਦ ਨਹੀਂ ਲੈ ਸਕਦਾ । ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਇਹ ਜਾਗਰੂਕ ਕਰਾਉਣਾ ਚਾਹੀਦਾ ਹੈ ਕਿ ਸੰਵਿਧਾਨ ਸਾਨੂੰ ਅਨੁਸ਼ਾਸਨ , ਵਿਭਿੰਨਤਾ ਵਿੱਚ ਏਕਤਾ , ਆਜ਼ਾਦੀ , ਬਰਾਬਰਤਾ , ਪ੍ਰਭੂਸਤਾ ਅਤੇ ਸਮਾਜਿਕ ਮਜ਼ਬੂਤੀ ਵਰਗੀਆਂ ਕਦਰਾਂ ਕੀਮਤਾਂ ਰਾਹੀਂ ਦਿਸ਼ਾ ਦਿੰਦਾ ਹੈ । ਉਹਨਾਂ ਕਿਹਾ ਕਿ ਇਹ (ਨਵਾਂ ਭਾਰਤ) ਉਸਾਰਨ ਲਈ ਜ਼ਰੂਰੀ ਹੈ । ਸ਼੍ਰੀ ਰਾਜਨਾਥ ਸਿੰਘ ਨੇ ਹੋਰ ਕਿਹਾ ਕਿ ਸਾਨੂੰ ਮਹਾਨ ਨੇਤਾਵਾਂ ਜਿਵੇਂ ਮਹਾਤਮਾ ਗਾਂਧੀ , ਸਵਾਮੀ ਵਿਵੇਕਾਨੰਦ , ਡਾਕਟਰ ਬੀ ਆਰ ਅੰਬੇਦਕਰ ਅਤੇ ਪੰਡਿਤ ਦੀਨ ਦਿਆਲ ਉਪਾਧਿਆਏ ਵਰਗੇ ਮਹਾਨ ਨੇਤਾਵਾਂ ਤੋਂ ਪ੍ਰੇਰਨਾ ਲੈ ਕੇ ਸੰਵਿਧਾਨ ਵਿਚਲੀ ਮਜ਼ਬੂਤੀ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਯੁਵਾ ਮਾਮਲੇ ਅਤੇ ਖੇਡਾਂ , ਸ਼੍ਰੀ ਕਿਰੇਨ ਰਿਜਿਜੂ ਨੇ ਵੀ ਇਸ ਮੌਕੇ ਤੇ ਸੰਬੋਧਨ ਕੀਤਾ ।
ਮਹੀਨਾ ਭਰ ਚੱਲਣ ਵਾਲੀ ਇਹ ਮੁਹਿੰਮ ਦੇਸ਼ ਦੀਆਂ ਯੁਵਾ ਸੰਸਥਾਵਾਂ ਵੱਲੋਂ ਚਲਾਈ ਜਾਵੇਗੀ । ਇਹਨਾਂ ਸੰਸਥਾਵਾਂ ਵਿੱਚ (ਐੱਨ ਸੀ ਸੀ) ਨੈਸ਼ਨਲ ਕੈਡਿਟ ਕੋਰਪਸ , ਨੈਸ਼ਨਲ ਸਰਵਿਸ ਸਕੀਮ (ਐੱਨ ਐੱਸ ਐੱਸ) , ਨਹਿਰੂ ਯੁਵਾ ਕੇਂਦਰ ਸੰਗਠਨ (ਐੱਨ ਵਾਈ ਕੇ ਐੱਸ) , ਭਾਰਤ ਸਕਾਉਟਸ ਤੇ ਗਾਇਡਸ , ਹਿੰਦੂਸਤਾਨ ਸਕਾਉਟਸ ਐਂਡ ਗਾਇਡਸ ਐਸੋਸੀਏਸ਼ਨ ਅਤੇ ਰੈੱਡ ਕਰਾਸ 18 ਨਵੰਬਰ ਤੋਂ 13 ਦਸੰਬਰ 2020 ਤੱਕ ਚਲਾਉਣਗੀਆਂ । ਇਸ ਮੁਹਿੰਮ ਦੇ ਮੁੱਖ ਉਦੇਸ਼ਾਂ ਵਿੱਚ ਭਾਰਤੀ ਸੰਵਿਧਾਨ ਦੀ ਅੰਤਰ ਆਤਮਾ ਤੇ ਉਸ ਦੇ ਮੁੱਢਲੇ ਸਿਧਾਂਤਾਂ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ , ਭਾਰਤ ਦੇ ਸੰਵਿਧਾਨ ਵਿੱਚ ਦਿੱਤੇ ਗਏ ਬੁਨਿਆਦੀ ਫਰਜ਼ਾਂ ਬਾਰੇ ਜਾਗਰੂਕ ਕਰਨਾ , ਜਿ਼ੰਮੇਵਾਰ ਤੇ ਉਤਪਾਦਕ ਨਾਗਰਿਕ ਦੇ ਗੁਣ , ਭਾਰਤੀ ਸੰਵਿਧਾਨ ਦਾ ਮਹੱਤਵ ਅਤੇ ਡਾਕਟਰ ਬੀ ਆਰ ਅੰਬੇਦਕਰ ਦੀਆਂ ਸਾਕਰਾਤਮਕ ਗਤੀਵਿਧੀਆਂ ਅਤੇ ਬਰਾਬਰਤਾ ਬਾਰੇ ਸੁਨੇਹਾ ਪਹੁੰਚਾਉਣਾ ਸ਼ਾਮਲ ਹੈ ।
22 ਨਵੰਬਰ ਤੋਂ 24 ਨਵੰਬਰ ਤੱਕ ਦੇਸ਼ ਭਰ ਵਿੱਚ ਸਵੈ ਸੇਵੀ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤੇ ਜਾਣਗੇ । ਇਸ ਮੁਹਿੰਮ ਦੌਰਾਨ ਨੌਜਵਾਨ hashtags# Its My Duty(Department of Justice) and # MeraKartavya (NCC twitter handle) ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨਗੇ । ਜਾਗਰੂਕਤਾ ਸੁਨੇਹੇ ਈ—ਮੇਲਸ , ਸੁਨੇਹੇ ਅਤੇ ਬੈਨਰਸ ਰਾਹੀਂ ਵੀ ਪ੍ਰਚਾਰੇ ਜਾਣਗੇ । ਇਸ ਮੁਹਿੰਮ ਵਿੱਚ ਨਾਗਰਿਕਾਂ ਦੀ ਕੁਦਰਤ ਪ੍ਰਤੀ ਜਿ਼ੰਮੇਵਾਰੀ ਦੇ ਮੰਤਵ ਬਾਰੇ ਪ੍ਰੋਗਰਾਮਾਂ ਦੀ ਜਾਗਰੂਕਤਾ ਅਤੇ ਘਰ ਅਤੇ ਗੁਆਂਢ ਵਿੱਚ ਇੱਕ ਹਫ਼ਤਾ ਸਵੱਛਤਾ ਮੁਹਿੰਮ ਚਲਾਉਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ , ਸਕੱਤਰ ਯੁਵਾ ਮਾਮਲੇ ਮਿਸ ਊਸ਼ਾ ਸ਼ਰਮਾ ਅਤੇ ਡੀ ਜੀ ਐੱਨ ਸੀ ਸੀ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਵੀ ਇਸ ਵੀਡੀਓ ਕਾਨਫਰੰਸ ਵਿੱਚ ਸ਼ਾਮਲ ਹੋਏ ।
**************************
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਆਰ ਏ ਜੇ ਆਈ ਬੀ
(Release ID: 1673836)
Visitor Counter : 267