ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਕਲਬੁਰਗੀ ਤੋਂ ਹਿੰਡਨ ਲਈ ਪਹਿਲੀ ਸਿੱਧੀ ਉਡਾਣ ਨੂੰ ਰਵਾਨਾ ਕੀਤਾ

ਉਡਾਨ ਯੋਜਨਾ ਦੇ ਤਹਿਤ, 295 ਰੂਟਾਂ ਅਤੇ 53 ਹਵਾਈ ਅੱਡਿਆਂ 'ਤੇ ਕੰਮ ਸ਼ੁਰੂ

Posted On: 18 NOV 2020 1:46PM by PIB Chandigarh

ਕਰਨਾਟਕ ਦੇ ਕਲਬੁਰਗੀ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਹਿੰਡਨ ਏਅਰਪੋਰਟ ਲਈ ਪਹਿਲੀ ਸਿੱਧੀ ਉਡਾਣ ਸੇਵਾ ਅੱਜ ਆਰਸੀਐਸ-ਉਡਾਨ (ਖੇਤਰੀ ਕੁਨੈਕਟੀਵਿਟੀ ਸਕੀਮ - ਉੱਡੇ ਦੇਸ਼ ਦਾ ਆਮ ਨਾਗਰਿਕ) ਦੇ ਤਹਿਤ ਸ਼ੁਰੂ ਹੋਈ। ਇਸ ਮੌਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਅਧਿਕਾਰੀ ਮੌਜੂਦ ਸਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਉਡਾਨ ਸਕੀਮ ਤਹਿਤ ਦੇਸ਼ ਨੂੰ ਬਿਹਤਰ ਹਵਾਈ ਸੰਪਰਕ ਪ੍ਰਦਾਨ ਕਰਨ ਦੀ ਵਚਨਬੱਧਤਾ ਅਤੇ ਬੇਨਤੀ ਦੇ ਅਨੁਸਾਰ ਕਲਬੁਰਗੀ-ਦਿੱਲੀ (ਹਿੰਡਨ) ਮਾਰਗ 'ਤੇ ਉਡਾਣਾਂ ਸ਼ੁਰੂ ਹੋਈਆਂ। ਅੱਜ ਤੱਕ, ਉਡਾਨ ਸਕੀਮ ਦੇ ਤਹਿਤ 295 ਰੂਟਾਂ ਅਤੇ 53 ਹਵਾਈ ਅੱਡਿਆਂ 'ਤੇ ਕੰਮ ਸ਼ੁਰੂ ਹੋ ਗਿਆ ਹੈ ਜਿਸ ਵਿੱਚ 5 ਹੈਲੀਪੋਰਟਸ ਅਤੇ 2 ਵਾਟਰ ਏਅਰੋਡਰਮ ਸ਼ਾਮਲ ਹਨ।

"ਸਟਾਰ ਏਅਰ" ਏਅਰ ਲਾਈਨਜ਼ ਨੂੰ ਪਿਛਲੇ ਸਾਲ ਆਰਸੀਐਸ-ਉਡਾਨ-3 ਟੈਂਡਰ ਪ੍ਰਕਿਰਿਆ ਦੇ ਤਹਿਤ ਕਲਬੁਰਗੀ-ਹਿੰਡਨ ਮਾਰਗ' ਤੇ ਉਡਾਣਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਏਅਰ ਲਾਈਨਜ਼ ਇਸ ਰੂਟ 'ਤੇ ਤਿੰਨ ਹਫਤਾਵਾਰੀ ਉਡਾਣਾਂ ਸ਼ੁਰੂ ਕਰੇਗੀ ਅਤੇ ਇਸ ਦੇ ਲਈ ਉਹ 50 ਸੀਟਾਂ ਵਾਲਾ ਐਂਬਰੇਅਰ -145 ਲਗਜ਼ਰੀ ਏਅਰਕ੍ਰਾਫਟ ਚਲਾਏਗੀ। ਉਡਾਨ ਯੋਜਨਾ ਦੇ ਤਹਿਤ, ਏਅਰ ਲਾਈਨ ਇਸ ਸਮੇਂ ਆਪਣੀਆਂ ਉਡਾਣਾਂ 15 ਰੂਟਾਂ 'ਤੇ ਸੰਚਾਲਿਤ ਕਰਦੀ ਹੈ, ਕਲਬੁਰਗੀ-ਹਿੰਡਨ ਮਾਰਗ ਦੇ ਨਾਲ, ਇਹ ਹੁਣ 16 ਰੂਟਾਂ' ਤੇ ਉਡਾਣਾਂ ਚਲਾਏਗੀ।

ਨਵੀਂ ਦਿੱਲੀ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਿੰਡਨ ਏਅਰਪੋਰਟ ਭਾਰਤੀ ਹਵਾਈ ਸੈਨਾ ਦੇ ਨਿਯੰਤਰਣ ਅਧੀਨ ਹੈ ਅਤੇ ਇਸਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਆਪਣੀ ਜ਼ਮੀਨ 'ਤੇ ਨਵਾਂ ਗੈਰ ਸੈਨਿਕ ਜ਼ੋਨ ਬਣਾਉਣ ਲਈ ਸੌਂਪਿਆ ਗਿਆ ਸੀ। ਭਾਰਤੀ ਹਵਾਈ ਸੈਨਾ ਨੇ ਉਡਾਨ ਸਕੀਮ ਅਧੀਨ ਗੈਰ ਸੈਨਿਕ ਉਡਾਣਾਂ ਚਲਾਉਣ ਲਈ ਇਸ ਹਵਾਈ ਸੈਨਾ ਦੇ ਬੇਸ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸੇ ਤਰ੍ਹਾਂ, ਕਲਬੁਰਗੀ ਹਵਾਈ ਅੱਡਾ ਵੀ ਕਲਬੁਰਗੀ ਸ਼ਹਿਰ ਤੋਂ 13.8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਹਵਾਈ ਅੱਡੇ ਨੂੰ ਦੇਸ਼ ਦੇ ਟੀਅਰ -2 ਅਤੇ ਟੀਅਰ -3 ਸ਼ਹਿਰਾਂ ਦਰਮਿਆਨ ਹਵਾਈ ਸੰਪਰਕ ਸਥਾਪਤ ਕਰਨ ਲਈ ਉਡਾਨ ਯੋਜਨਾ ਤਹਿਤ ਵੀ ਲਿਆਂਦਾ ਗਿਆ ਹੈ। ਕਲਬੁਰਗੀ ਸ਼ਹਿਰ, ਜੋ ਆਪਣੇ ਵਿਲੱਖਣ ਸਭਿਆਚਾਰ ਲਈ ਜਾਣਿਆ ਜਾਂਦਾ ਹੈ, ਬੁੱਧ ਵਿਹਾਰ, ਸ਼ਰਨ ਬਸਵੇਸ਼ਵਰਾ ਮੰਦਰ, ਖਵਾਜਾ ਬੰਦਾ ਨਵਾਜ਼ ਦੀ ਦਰਗਾਹ ਅਤੇ ਗੁਲਬਰਗ ਕਿਲ੍ਹਾ ਵਰਗੇ ਸੈਰ-ਸਪਾਟਾ ਸਥਾਨਾਂ ਦੇ ਪ੍ਰਵੇਸ਼ ਦੁਆਰ ਵਜੋਂ ਕੰਮ ਕਰੇਗਾ। ਇਸ ਮਾਰਗ 'ਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਸਿੱਧੀਆਂ ਉਡਾਣਾਂ ਨਾਲ ਇਹ ਸੰਪਰਕ ਮਜ਼ਬੂਤ ​​ਹੋਵੇਗਾ। ਇਹ ਰਸਤਾ ਖੇਤਰ ਵਿਚ ਵਪਾਰ ਅਤੇ ਸੈਰ-ਸਪਾਟਾ ਦੇ ਵਿਕਾਸ ਵਿਚ ਸਹਾਇਤਾ ਕਰੇਗਾ।

ਹੁਣ ਤੱਕ ਯਾਤਰੀਆਂ ਨੂੰ ਕਲਬੁਰਗੀ ਤੋਂ ਹਿੰਡਨ ਦੀ ਯਾਤਰਾ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਸ਼ਹਿਰਾਂ ਵਿਚਾਲੇ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਯਾਤਰੀਆਂ ਨੂੰ ਜਾਂ ਤਾਂ ਸੜਕ ਰਾਹੀਂ ਜਾਂ ਰੇਲ ਰਾਹੀਂ ਸਫ਼ਰ ਕਰਨਾ ਪੈਂਦਾ ਸੀ, ਜਿਸ ਨੂੰ 1600 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ 25 ਘੰਟੇ ਤੋਂ ਵੱਧ ਦਾ ਸਮਾਂ ਲਗਦਾ ਸੀ। ਹੁਣ, ਯਾਤਰੀ ਇਸ ਲੰਬੀ ਦੂਰੀ ਦੇ ਸਫ਼ਰ ਨੂੰ ਸਿਰਫ 2 ਘੰਟਿਆਂ ਅਤੇ 20 ਮਿੰਟਾਂ ਵਿੱਚ ਪੂਰਾ ਕਰਨ ਲਈ ਇਸ ਸਿੱਧੀ ਏਅਰਲਾਇੰਸ ਦਾ ਲਾਭ ਲੈ ਸਕਣਗੇ। ਬਹੁਤ ਸਾਰੇ ਲੋਕਾਂ ਨੂੰ ਆਪਣੇ ਨਿੱਜੀ ਜਾਂ ਵਪਾਰਕ ਕੰਮ ਲਈ ਇਨ੍ਹਾਂ ਦੋਵਾਂ ਸ਼ਹਿਰਾਂ ਦੇ ਵਿਚਕਾਰ ਕਈ ਵਾਰ ਯਾਤਰਾ ਕਰਨੀ ਪੈਂਦੀ ਹੈ।  ਬੀਜਾਪੁਰ, ਸੋਲਾਪੁਰ, ਬਿਦਰ, ਉਸਮਾਨਾਬਾਦ, ਲਾਤੂਰ, ਯਾਦਗੀਰ, ਰੰਗਾ ਰੈਡੀ ਅਤੇ ਮੇਦਕ ਦੇ ਵਸਨੀਕਾਂ ਨੂੰ ਵੀ ਕਲਬੁਰਗੀ-ਹਿੰਡਨ ਮਾਰਗ 'ਤੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਸਿੱਧਾ ਲਾਭ ਮਿਲੇਗਾ।

ਉਡਾਣਾਂ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ:

Origin

Destination

Departure

Arrival

Flight Type

Frequency

Kalaburagi

Hindon (Delhi)

10:20

12:40

Non-Stop

Tue, Wed, Sat

Hindon (Delhi)

Kalaburagi

13:10

15:30

Non-Stop

Tue, Wed, Sat

 

                                                                                 ****

ਆਰਜੇ / ਐਨਜੀ


(Release ID: 1673828) Visitor Counter : 199