ਕਾਨੂੰਨ ਤੇ ਨਿਆਂ ਮੰਤਰਾਲਾ

ਰਾਸ਼ਟਰਪਤੀ ਨੇ ਅਲਾਹਾਬਾਦ ਹਾਈ ਕੋਰਟ ਦੇ 28 ਜੱਜ ਨਿਯੁਕਤ ਕੀਤੇ

Posted On: 17 NOV 2020 5:44PM by PIB Chandigarh

ਭਾਰਤ ਦੇ ਸੰਵਿਧਾਨ ਦੀ ਧਾਰਾ 217 ਦੀ ਧਾਰਾ (1) ਦੁਆਰਾ ਦਿੱਤੀ ਗਈ ਸ਼ਕਤੀ ਦੇ ਪ੍ਰਯੋਗ ਵਿੱਚ ਰਾਸ਼ਟਰਪਤੀ ਨੇ ਸ਼੍ਰੀ ਪ੍ਰਕਾਸ਼ ਪਾਡੀਆ, ਸ਼੍ਰੀ ਆਲੋਕ ਮਾਥੁਰ, ਸ਼੍ਰੀ ਪੰਕਜ ਭਾਟੀਆ, ਸ਼੍ਰੀ ਸੌਰਭ ਲਵਾਨੀਆ, ਸ਼੍ਰੀ ਵਿਵੇਕ ਵਰਮਾ, ਸ਼੍ਰੀ ਸੰਜੈ ਕੁਮਾਰ ਸਿੰਘ, ਪੀਯੂਸ਼ ਅਗਰਵਾਲ ਨੂੰ ਜਸਟਿਸ ਨਿਯੁਕਤ ਕੀਤਾ ਹੈ । 

 

ਅਲਾਹਬਾਦ ਹਾਈਕੋਰਟ ਦੇ ਵਧੀਕ ਜੱਜਾਂ ਸੌਰਭ ਸ਼ਿਆਮ ਸ਼ਾਮਸ਼ੇਰੀ, ਜਸਪ੍ਰੀਤ ਸਿੰਘ, ਰਾਜੀਵ ਸਿੰਘ, ਸ਼੍ਰੀਮਤੀ ਮੰਜੂ ਰਾਣੀ ਚੌਹਾਨ, ਕਰੁਣੇਸ਼ ਸਿੰਘ ਪਵਾਰ, ਡਾ. ਯੋਗਿੰਦਰ ਕੁਮਾਰ ਸ੍ਰੀਵਾਸਤਵ, ਮਨੀਸ਼ ਮਾਥੁਰ, ਰੋਹਿਤ ਰੰਜਨ ਅਗਰਵਾਲ, ਰਾਮ ਕਿਸ਼ਨ ਗੌਤਮ, ਉਮੇਸ਼ ਕੁਮਾਰ, ਪ੍ਰਦੀਪ ਕੁਮਾਰ ਸ੍ਰੀਵਾਸਤਵ, ਅਨਿਲ ਕੁਮਾਰ IX, ਰਾਜਿੰਦਰ ਕੁਮਾਰ-, ਮੁਹੰਮਦ ਫੈਜ਼ ਆਲਮ ਖਾਨ, ਵਿਕਾਸ ਕੁੰਵਰ ਸ੍ਰੀਵਾਸਤਵ, ਵਰਿੰਦਰ ਕੁਮਾਰ ਸ੍ਰੀਵਾਸਤਵ, ਸੁਰੇਸ਼ ਕੁਮਾਰ ਗੁਪਤਾ, ਕੁਮਾਰੀ ਗੰਡੀਕੋਟਾ ਸ੍ਰੀ ਦੇਵੀ, ਨਰਿੰਦਰ ਕੁਮਾਰ ਜੌਹਰੀ, ਰਾਜ ਬੀਰ ਸਿੰਘ ਅਤੇ ਅਜੀਤ ਸਿੰਘ ਨੂੰ ਜੱਜ ਨਿਯੁਕਤ ਕੀਤਾ ਹੈ, ਉਹ ਤੁਰੰਤ ਪ੍ਰਭਾਵ ਤੋਂ ਅਲਾਹਾਬਾਦ ਹਾਈਕੋਰਟ ਦੇ ਜੱਜ ਦਾ ਚਾਰਜ ਸੰਭਾਲਣਗੇ। ਇਸ ਸਬੰਧੀ ਅੱਜ (17.11.2020) ਨਿਆਂ ਵਿਭਾਗ ਦੁਆਰਾ ਅਧਿਸੂਚਨਾ ਜਾਰੀ ਕੀਤੀ ਗਈ। 

 

ਸ਼੍ਰੀ ਜਸਟਿਸ ਪ੍ਰਕਾਸ਼ ਪਾਡੀਆ, ਬੀਏ, ਐੱਲਐੱਲਬੀ ਦਾ ਜਨਮ 10.03.1965 ਨੂੰ ਹੋਇਆ। ਉਨ੍ਹਾਂ ਨੇ 02.02.1989 ਵਿੱਚ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਅਲਾਹਾਬਾਦ ਹਾਈ ਕੋਰਟ ਵਿੱਚ ਕਾਰਪੋਰੇਸ਼ਨ ਅਤੇ ਸਿੱਖਿਆ ਵਿੱਚ ਮਾਹਿਰਤਾ ਸਮੇਤ ਸਿਵਲ, ਸੰਵਿਧਾਨਕ, ਕੰਪਨੀ ਅਤੇ ਸਰਵਿਸ ਮੈਟਰ ਵਿੱਚ 28 ਸਾਲਾਂ ਦਾ ਪ੍ਰੈਕਟਿਸ ਦਾ ਤਜ਼ਰਬਾ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲਾਂ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਅਲੋਕ ਮਾਥੁਰ, ਬੀਐੱਸਸੀ (ਆਨਰਜ਼) ਕੈਮਿਸਟਰੀ, ਐੱਲਐੱਲਬੀ ਦਾ ਜਨਮ 16.11.1964 ਨੂੰ ਹੋਇਆ। ਉਨ੍ਹਾਂ ਨੇ 06.10.1989 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਅਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਵਿੱਚ ਸੰਵਿਧਾਨਕ ਅਤੇ ਟੈਕਸੇਸ਼ਨ ਮੈਟਰ ਵਿੱਚ ਮਾਹਿਰਤਾ ਨਾਲ ਸਿਵਲ, ਸੰਵਿਧਾਨਕ, ਟੈਕਸੇਸ਼ਨ, ਲੇਬਰ ਅਤੇ ਸਰਵਿਸ ਮੈਟਰ ਦਾ 28 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਨੂੰ 22.11.2018 ਨੂੰ ਦੋ ਸਾਲ ਲਈ ਅਲਾਹਾਬਾਦ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਵਧੀਕ ਜੱਜ ਵਜੋਂ ਮੌਜੂਦਾ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਪੰਕਜ ਭਾਟੀਆ, ਬੀਐੱਸਸੀ, ਐੱਲਐੱਲਬੀ ਦਾ ਜਨਮ 15.09.1966 ਵਿੱਚ ਹੋਇਆ। ਉਨ੍ਹਾਂ ਨੇ 09.12.1989 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਇਨਡਾਇਰੈਕਟ ਟੈਕਸਾਂ ਵਿੱਚ ਮਾਹਿਰਤਾਂ ਨਾਲ ਸਿਵਲ, ਸੰਵਿਧਾਨਕ, ਟੈਕਸੇਸ਼ਨ ਅਤੇ ਸਰਵਿਸ ਮੈਟਰ ਵਿੱਚ 27 ਸਾਲ ਦਾ ਤਜ਼ਰਬਾ (18 ਸਾਲ ਅਲਾਹਾਬਾਦ ਹਾਈ ਕੋਰਟ ਵਿੱਚ ਅਤੇ 9 ਸਾਲ ਸੁਪਰੀਮ ਕੋਰਟ ਵਿੱਚ) ਹੈ। ਉਨ੍ਹਾਂ ਨੂੰ 22.11.2018 ਨੂੰ ਦੋ ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਵਧੀਕ ਜੱਜ ਵਜੋਂ ਮੌਜੂਦਾ ਮਿਆਦ 21.11.2020  ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਸੌਰਫ ਲਵਾਣੀਆ, ਬੀਏ, ਐੱਲਐੱਲਬੀ, ਐੱਮਐੱਲਪੀਐੱਮ ਦਾ ਜਨਮ 17.04.1966 ਵਿੱਚ ਹੋਇਆ। ਉਨ੍ਹਾਂ ਨੇ 22.04.1990 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਿਵਲ, ਸਰਵਿਸ ਅਤੇ ਸੰਵਿਧਾਨਕ ਮੈਟਰ ਵਿੱਚ ਮਾਹਿਰਤਾ ਨਾਲ ਸਿਵਲ, ਸਰਵਿਸ ਅਤੇ ਸੰਵਿਧਾਨਕ ਮੈਟਰ ਵਿੱਚ ਹਾਈ ਕੋਰਟ ਅਤੇ ਅਧੀਨ ਅਦਾਲਤਾਂ ਦਾ 26 ਸਾਲਾਂ ਦਾ ਪ੍ਰੈਕਟਿਸ ਦਾ ਤਜ਼ਰਬਾ ਹੈ। ਉਨ੍ਹਾਂ ਨੂੰ 22.11.2018 ਨੂੰ ਅਲਾਹਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਵਧੀਕ ਜੱਜ ਦੀ ਮੌਜੂਦਾ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਵਿਵੇਕ ਵਰਮਾ, ਬੀਐੱਸਸੀ, (ਬਾਇਜਲੋਜੀ), ਐੱਲਐੱਲਬੀ ਦਾ ਜਨਮ 29.12.1969 ਨੂੰ ਹੋਇਆ। ਉਨ੍ਹਾਂ ਨੇ 04.09.1992 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਿੱਖਿਆ, ਸਥਾਨਕ ਸਰਕਾਰਾਂ ਅਤੇ ਸਰਵਿਸ ਮੈਟਰ ਵਿੱਚ ਮਾਹਿਰਤਾ ਨਾਲ ਸੰਵਿਧਾਨਕ, ਸਿੱਖਿਆ, ਸਰਵਿਸ ਅਤੇ ਸਥਾਨਕ ਸਰਕਾਰਾਂ ਵਿੱਚ ਅਲਾਹਾਬਾਦ ਹਾਈ ਕੋਰਟ ਦਾ 25 ਸਾਲ ਦਾ ਪ੍ਰੈਕਟਿਸ ਦਾ ਤਜ਼ਰਬਾ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਸ਼੍ਰੀ ਜਸਟਿਸ ਸੰਜੈ ਕੁਮਾਰ ਸਿੰਘ, ਬੀਐੱਸਸੀ, ਐੱਲਐੱਲਬੀ ਦਾ ਜਨਮ 21.01.1969 ਨੂੰ ਹੋਇਆ। ਉਨ੍ਹਾਂ ਨੇ 09.05.1993 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਅਲਾਹਾਬਾਦ ਹਾਈਕੋਰਟ ਵਿੱਚ ਆਰਥਿਕ ਅਪਰਾਧਾਂ ਅਤੇ ਨਾਰਕੌਟਿਸ ਨਾਲ ਸਬੰਧਿਤ ਅਪਰਾਧਕ ਮਾਮਲਿਆਂ ਦੀ ਮਾਹਿਰਤਾ ਨਾਲ ਅਪਰਾਧਕ, ਸਿਵਲ, ਸਰਵਿਸ, ਸਿੱਖਿਆ ਅਤੇ ਫੁਟਕਲ ਵਿੱਚ 24 ਸਾਲਾਂ ਦਾ ਪ੍ਰੈਕਟਿਸ ਦਾ ਤਜ਼ਰਬਾ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਸ਼੍ਰੀ ਜਸਟਿਸ ਪੀਯੂਸ਼ ਅਗਰਵਾਲ, ਬੀਕਾਮ, ਐੱਲਐੱਲਬੀ ਦਾ ਜਨਮ 06.11.1971 ਨੂੰ ਹੋਇਆ। ਉਨ੍ਹਾਂ ਨੇ 28.08.1993 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਟੈਕਸੇਸ਼ਨ ਮਾਮਲਿਆਂ ਵਿੱਚ ਮਾਹਿਰਤਾ ਨਾਲ ਟੈਕਸੇਸ਼ਨ, ਕੰਪਨੀ ਅਤੇ ਸੰਵਿਧਾਨਕ ਮਾਮਲਿਆਂ ਦਾ ਅਲਾਹਾਬਾਦ ਹਾਈਕੋਰਟ ਵਿੱਚ 24 ਸਾਲ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਸੌਰਭ ਸ਼ਿਆਮ ਸ਼ਾਮਸ਼ੇਰੀ ਬੀਐੱਸਸੀ, ਐੱਲਐੱਲਬੀ ਦਾ ਜਨਮ 04.02.1969 ਨੂੰ ਹੋਇਆ। ਉਨ੍ਹਾਂ ਨੇ 20.11.1994 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਅਲਾਹਾਬਾਦ ਹਾਈ ਕੋਰਟ ਵਿੱਚ ਸੰਵਿਧਾਨਕ, ਸਿਵਲ, ਅਪਰਾਧਕ, ਸਾਲਸੀ ਅਤੇ ਸਰਵਿਸ ਮੈਟਰ ਵਿੱਚ ਮਾਹਿਰਤਾ ਨਾਲ ਸਿਵਲ, ਅਪਰਾਧਕ, ਸੰਵਿਧਾਨਕ, ਲੇਬਰ, ਸਰਵਿਸ, ਸਾਲਸੀ ਅਤੇ ਬਿਜਲੀ ਦਾ 22 ਸਾਲ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਸ਼੍ਰੀ ਜਸਟਿਸ ਜਸਪ੍ਰੀਤ ਸਿੰਘ ਬੀਕਾਮ, ਐੱਲਐੱਲਬੀ ਦਾ ਜਨਮ 29.08.1971 ਨੂੰ ਹੋਇਆ। ਉਨ੍ਹਾਂ ਨੇ 21.12.1994 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਿਵਲ ਮੈਟਰ ਵਿੱਚ ਮਾਹਿਰਤਾ ਨਾਲ ਸਿਵਲ, ਸੰਵਿਧਾਨਕ, ਟੈਕਸੇਸ਼ਨ ਅਤੇ ਕੰਪਨੀ ਮੈਟਰ ਵਿੱਚ ਅਲਾਹਾਬਾਦ ਹਾਈ ਕੋਰਟ ਦਾ 23 ਸਾਲ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਰਾਜੀਵ ਸਿੰਘ, ਬੀਐੱਸਸੀ, ਐੱਲਐੱਲਬੀ ਦਾ ਜਨਮ 03.04.1968 ਨੂੰ ਹੋਇਆ। ਉਨ੍ਹਾਂ ਨੇ 15.01.1995 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਅਪਰਾਧਕ, ਕੰਪਨੀ ਅਤੇ ਸਰਵਿਸ ਮੈਟਰ ਵਿੱਚ ਮਾਹਿਰਤਾ ਨਾਲ ਕੈਟ, ਯੂਪੀ ਸਟੇਟ ਪਬਲਿਕ ਟ੍ਰਿਬਿਊਨਲ, ਕਰਜ਼ ਰਿਕਵਰੀ ਟ੍ਰਿਬਿਊਨਲ ਵਿੱਚ ਅਪਰਾਧਕ, ਸੰਵਿਧਾਨਕ, ਸਿਵਲ, ਲੇਬਰ, ਕੰਪਨੀ ਅਤੇ ਸਰਵਿਸ ਮੈਟਰ ਵਿੱਚ ਲਖਨਊ ਹਾਈ ਕੋਰਟ ਦਾ 22 ਸਾਲ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਸ਼੍ਰੀਮਤੀ ਜਸਟਿਸ ਮੰਜੂ ਰਾਣੀ ਚੌਹਾਨ, ਐੱਮਏ, ਐੱਲਐੱਲਬੀ ਦਾ ਜਨਮ 29.08.1966 ਨੂੰ ਹੋਇਆ। ਉਨ੍ਹਾਂ ਨੇ 26.11.1995 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਰਵਿਸ ਮੈਟਰ ਵਿੱਚ ਮਾਹਿਰਤਾ ਨਾਲ ਅਲਾਹਬਾਦ ਹਾਈ ਕੋਰਟ ਵਿੱਚ ਸਿਵਲ, ਅਪਰਾਧਕ ਅਤੇ ਸਰਵਿਸ ਮੈਟਰ ਦਾ 22 ਸਾਲਾਂ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਸ਼੍ਰੀ ਜਸਟਿਸ ਕਰੁਣੈਸ਼ ਸਿੰਘ ਪਵਾਰ, ਬੀਏ, ਐੱਲਐੱਲਬੀ ਦਾ ਜਨਮ 19.05.1971 ਨੂੰ ਹੋਇਆ। ਉਨ੍ਹਾਂ ਨੇ 05.02.1996 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਰਵਿਸ ਮੈਟਰ, ਕੋ-ਅਪਰੇਟਿਵ ਸੁਸਾਇਟੀਆਂ, ਸ਼ੂਗਰ ਇੰਡਰਸਟਰੀ ਨਾਲ ਸਬੰਧਿਤ ਕਾਨੂੰਨ ਦੀ ਮਾਹਿਰਤਾ ਸਮੇਤ ਸਿਵਲ, ਸਰਵਿਸ, ਅਪਰਾਧਕ ਅਤੇ ਸੰਵਿਧਾਨਕ ਮਾਮਲਿਆਂ ਦਾ ਅਲਾਹਬਾਦ ਹਾਈ ਕੋਰਟ ਵਿੱਚ 21 ਸਾਲਾਂ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਡਾ. ਜਸਟਿਸ ਯੋਗੇਂਦਰ ਕੁਮਾਰ ਸ੍ਰੀਵਾਸਤਵ, ਐੱਮਐੱਸਸੀ, ਡੀ.ਫਿਲ, ਐੱਲਐੱਲਬੀ ਦਾ ਜਨਮ 30.12.1965 ਨੂੰ ਹੋਇਆ।  ਉਨ੍ਹਾਂ ਨੇ 27.05.1996 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਿਵਲ, ਸੰਵਿਧਾਨਕ, ਸਰਵਿਸ, ਕੰਪਨੀ ਮੈਟਰ, ਲੇਬਰ ਅਤੇ ਇੰਡਸਟਰੀਅਲ ਕਾਨੂੰਨਾਂ ਦੀ ਮਾਹਿਰਤਾ ਨਾਲ ਸਿਵਲ, ਅਪਰਾਧਕ, ਕੰਪਨੀ, ਸੰਵਿਧਾਨਕ, ਲੇਬਰ, ਸਰਵਿਸ, ਰੈਵੇਨਿਊ ਅਤੇ ਐਕਸਾਈਜ਼ ਮਾਮਲਿਆਂ ਵਿੱਚ ਅਲਾਹਾਬਾਦ ਹਾਈ ਕੋਰਟ ਦਾ 21 ਸਾਲਾਂ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ। 

 

ਸ਼੍ਰੀ ਜਸਟਿਸ ਮਨੀਸ਼ ਮਾਥੁਰ, ਬੀਕਾਮ, ਐੱਲਐੱਲਬੀ ਦਾ ਜਨਮ 09.06.1972 ਨੂੰ ਹੋਇਆ। ਉਨ੍ਹਾਂ ਨੇ 27.12.1996 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਿਵਲ ਅਤੇ ਸਰਵਿਸ ਮੈਟਰ ਵਿੱਚ ਮਾਹਿਰਤਾ ਨਾਲ ਸਿਵਲ, ਅਪਰਾਧਕ, ਸੰਵਿਧਾਨਕ, ਲੇਬਰ ਅਤੇ ਸਰਵਿਸ ਮੈਟਰ ਵਿੱਚ ਅਲਾਹਬਾਦ ਹਾਈ ਕੋਰਟ ਦਾ 20 ਸਾਲਾਂ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਰੋਹਿਤ ਰੰਜਨ ਅਗਰਵਾਲ, ਬੀਏ, ਐੱਲਐੱਲਬੀ ਦਾ ਜਨਮ 05.07.1971 ਨੂੰ ਹੋਇਆ। ਉਨ੍ਹਾਂ ਨੇ 20.11.1997 ਨੂੰ ਵਕੀਲ ਵਜੋਂ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਿਵਲ, ਟੈਕਸ, ਕੰਪਨੀ ਅਤੇ ਸਰਵਿਸ ਮੈਟਰ ਵਿੱਚ ਮਾਹਿਰਤਾ ਨਾਲ ਸਿਵਲ, ਅਪਰਾਧਕ, ਸੰਵਿਧਾਨਕ, ਟੈਕਸੇਸ਼ਨ, ਲੇਬਰ, ਕੰਪਨੀ ਅਤੇ ਸਰਵਿਸ ਮੈਟਰ ਦਾ 20 ਸਾਲ ਦਾ ਪ੍ਰੈਕਟਿਸ ਦਾ ਅਨੁਭਵ ਹੈ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਰਾਮਾਕ੍ਰਿਸ਼ਨ ਗੌਤਮ, ਬੀਐੱਸਸੀ, ਐੱਲਐੱਲਬੀ ਦਾ ਜਨਮ 15.06.1960 ਨੂੰ ਹੋਇਆ। ਉਨ੍ਹਾਂ ਨੇ 08.08.1985 ਵਿੱਚ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ੀਅਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਉਮੇਸ਼ ਕੁਮਾਰ, ਬੀਏ, ਐੱਲਐੱਲਬੀ ਦਾ ਜਨਮ 08.07.1960 ਨੂੰ ਹੋਇਆ। ਉਨ੍ਹਾਂ ਨੇ 05.08.1985 ਵਿੱਚ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਪ੍ਰਦੀਪ ਕੁਮਾਰ ਸ੍ਰੀਵਾਸਤਵ, ਬੀਏ, ਐੱਲਐੱਲਬੀ, ਐੱਲਐੱਲਐੱਮ ਦਾ ਜਨਮ 30.09.1959 ਨੂੰ ਹੋਇਆ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਅਨਿਲ ਕੁਮਾਰ- IX, ਬੀਐੱਸਸੀ, ਐੱਲਐੱਲਬੀ ਦਾ ਜਨਮ 31.05.1959 ਨੂੰ ਹੋਇਆ। ਉਨ੍ਹਾਂ ਨੇ 01.08.1986 ਵਿੱਚ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਰਜਿੰਦਰ ਕੁਮਾਰ- IV, ਬੀਏ, ਐੱਲਐੱਲਬੀ ਦਾ ਜਲਮ 01.07.1962 ਨੂੰ ਹੋਇਆ। ਉਨ੍ਹਾਂ ਨੇ 13.06.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਮੁਹੰਮਦ ਫੈਜ਼ ਆਲਮ ਖਾਨ, ਬੀਕਾਮ (ਆਨਰਜ਼), ਐੱਲਐੱਲਬੀ ਦਾ ਜਨਮ 26.01.1963 ਨੂੰ ਹੋਇਆ। ਉਨ੍ਹਾਂ ਨੇ 13.06.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਵਿਵੇਕ ਕੁੰਵਰ ਸ੍ਰੀਵਾਸਤਵ, ਬੀਏ, ਐੱਲਐੱਲਬੀ, ਐੱਲਐੱਲਐੱਮ ਦਾ ਜਨਮ 28.06.1960 ਨੂੰ ਹੋਇਆ। ਉਨ੍ਹਾਂ ਨੇ 17.06.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਵਰਿੰਦਰ ਕੁਮਾਰ ਸ੍ਰੀਵਾਸਤਵ, ਬੀਐੱਸਸੀ, ਐੱਲਐੱਲਬੀ ਦਾ ਜਨਮ 01.01.1962 ਨੂੰ ਹੋਇਆ। ਉਨ੍ਹਾਂ ਨੇ 26.10.1984 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਸੁਰੇਸ਼ ਕੁਮਾਰ ਗੁਪਤਾ, ਬੀਐੱਸਸੀ, ਐੱਲਐੱਲਬੀ ਦਾ ਜਨਮ 21.06.1961 ਨੂੰ ਹੋਇਆ। ਉਨ੍ਹਾਂ ਨੇ 18.06.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਕੁਮਾਰੀ ਜਸਟਿਸ ਗੰਡੀਕੋਟਾ ਸ੍ਰੀ ਦੇਵੀ, ਬੀਐੱਸਸੀ, ਐੱਲਐੱਲਬੀ ਦਾ ਜਨਮ 21.06.1961 ਨੂੰ ਹੋਇਆ। ਉਨ੍ਹਾਂ ਨੇ 30.09.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਅਤੇ 15.05.1019 ਨੂੰ ਤੇਲੰਗਾਨਾ ਹਾਈਕੋਰਟ ਵਿੱਚ ਟਰਾਂਸਫਰ ਕਰ ਦਿੱਤੀ ਗਈ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਨਰਿੰਦਰ ਕੁਮਾਰ ਜੌਹਰੀ, ਬੀਐੱਸਸੀ, ਐੱਲਐੱਲਬੀ ਦਾ ਜਨਮ 20.10.1962 ਨੂੰ ਹੋਇਆ। ਉਨ੍ਹਾਂ ਨੇ 10.06.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਰਾਜ ਬੀਰ ਸਿੰਘ, ਬੀਐੱਸਸੀ, ਐੱਲਐੱਲਬੀ, ਐੱਲਐੱਲਐੱਮ ਦਾ ਜਨਮ 06.12.1964 ਨੂੰ ਹੋਇਆ। ਉਨ੍ਹਾਂ ਨੇ 26.07.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

ਸ਼੍ਰੀ ਜਸਟਿਸ ਅਜੀਤ ਸਿੰਘ, ਬੀਐੱਸਸੀ, ਐੱਲਐੱਲਬੀ ਦਾ ਜਨਮ 30.03.1961 ਨੂੰ ਹੋਇਆ। ਉਨ੍ਹਾਂ ਨੇ 13.06.2005 ਨੂੰ ਨਿਆਂਇਕ ਸੇਵਾਵਾਂ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਜੂਡੀਸ਼ਲ ਅਫ਼ਸਰ ਵਜੋਂ ਵਿਭਿੰਨ ਸਮਰੱਥਾਵਾਂ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ 22.11.2018 ਨੂੰ 2 ਸਾਲ ਲਈ ਅਲਾਹਾਬਾਦ ਹਾਈਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਮੌਜੂਦਾ ਵਧੀਕ ਜੱਜ ਦੀ ਮਿਆਦ 21.11.2020 ਨੂੰ ਖਤਮ ਹੋਣੀ ਹੈ।

 

*****

 

ਆਰਸੀਜੇ/ਐੱਮ



(Release ID: 1673614) Visitor Counter : 140