ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਨੇ ਡਿਜੀਟਲ ਜੀਵਨ ਪ੍ਰਮਾਣ ਪੱਤਰ ਪੇਸ਼ ਕਰਨ ਦੇ ਲਈ ਈਪੀਐੱਸ ਪੈਨਸ਼ਨ ਧਾਰਕਾਂ ਨੂੰ ਵਿਭਿੰਨ ਵਿਕਲਪਾਂ ਦੀ ਸੁਵਿਧਾ ਪ੍ਰਦਾਨ ਕੀਤੀ
Posted On:
16 NOV 2020 3:47PM by PIB Chandigarh
ਕਰਮਚਾਰੀ ਪੈਨਸ਼ਨ ਯੋਜਨਾ 1995 (ਈਪੀਐੱਸ 95) ਦੇ ਸਾਰੇ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਧਨਰਾਸ਼ੀ ਪ੍ਰਾਪਤ ਕਰਨ ਦੇ ਲਈ ਹਰੇਕ ਸਾਲ ਜੀਵਨ ਪ੍ਰਮਾਣ ਪੱਤਰ (ਜੇਪੀਪੀ)/ ਡਿਜੀਟਲ ਜੀਵਨ ਪ੍ਰਮਾਣ ਪੱਤਰ (ਡੀਐੱਲਸੀ) ਜਮ੍ਹਾਂ ਕਰਨ ਦੀ ਜ਼ਰੂਰਤ ਪੈਂਦੀ ਹੈ। ਕੋਵਿਡ-19 ਮਹਾਮਾਰੀ ਦੇ ਵਰਤਮਾਨ ਪਰਿਪੇਖ ਵਿੱਚ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਈਪੀਐੱਸ ਪੈਨਸ਼ਨ ਧਾਰਕਾਂ ਨੂੰ ਆਪਣੇ ਘਰ ਤੋਂ ਜਾਂ ਘਰ ਦੇ ਨਜ਼ਦੀਕ ਹੀ ਡੀਐੱਲਸੀ ਜਮ੍ਹਾਂ ਕਰਨ ਦੇ ਲਈ ਵਿਭਿੰਨ ਵਿਕਲਪਾਂ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਨ੍ਹਾਂ ਸਾਰੇ ਤਰੀਕਿਆਂ/ਏਜੰਸੀਆਂ ਦੇ ਮਾਧਿਅਮ ਨਾਲ ਪੇਸ਼ ਜੇਪੀਪੀ ਵੀ ਬਰਾਬਰ ਜਾਇਜ਼ ਹੋਣਗੇ।
ਈਪੀਐੱਫਓ ਦੇ 135 ਖੇਤਰੀ ਦਫ਼ਤਰਾਂ ਅਤੇ 117 ਜ਼ਿਲ੍ਹਾ ਦਫ਼ਤਰਾਂ ਦੇ ਇਲਾਵਾ, ਈਪੀਐੱਸ ਪੈਨਸ਼ਨ ਧਾਰਕ ਹੁਣ ਉਨ੍ਹਾਂ ਬੈਂਕ ਬਰਾਂਚਾਂ ਅਤੇ ਨੇੜਲੇ ਡਾਕਘਰਾਂ ਵਿੱਚ ਡੀਅੇੱਲਸੀ ਜਮ੍ਹਾਂ ਕਰ ਸਕਦੇ ਹਨ, ਜਿੱਥੋਂ ਤੋਂ ਉਹ ਪੈਂਸ਼ਨ ਪ੍ਰਾਪਤ ਕਰਦੇ ਹਨ। ਆਮ ਸੇਵਾ ਕੇਂਦਰ (ਸੀਐੱਸਸੀ) ਦੇ 3.65 ਲੱਖ ਤੋਂ ਜ਼ਿਆਦਾ ਰਾਸ਼ਟਰਵਿਆਪੀ ਨੈੱਟਵਰਕ 'ਤੇ ਵੀ ਡੀਐੱਲਸੀ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ, ਈਪੀਐੱਸ ਪੈਨਸ਼ਨ ਧਾਰਕ 'ਉਮੰਗ' ਐਪ ਦਾ ਉਪਯੋਗ ਕਰਕੇ ਵੀ ਡੀਐੱਲਸੀ ਜਮ੍ਹਾਂ ਕਰ ਸਕਦੇ ਹਨ।
ਹਾਲ ਹੀ ਵਿੱਚ, ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਨੇ ਪੈਨਸ਼ਨ ਧਾਰਕਾਂ ਦੇ ਲਈ ਘਰ ਤੋਂ ਹੀ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਜਮ੍ਹਾਂ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ। ਈਪੀਐੱਸ ਪੈਨਸ਼ਨ ਧਾਰਕ ਹੁਣ ਮਾਮੂਲੀ ਫੀਸ ਦੇ ਭੁਗਤਾਨ ਨਾਲ ਘਰ ਤੋਂ ਹੀ ਡੀਐੱਲਸੀ ਸੇਵਾ ਦਾ ਲਾਭ ਉਠਾਉਣ ਦੇ ਲਈ ਔਨਲਾਈਨ ਬੇਨਤੀ ਪੇਸ਼ ਕਰ ਸਕਦੇ ਹਨ। ਨੇੜਲੇ ਡਾਕਘਰ ਤੋਂ ਇੱਕ ਡਾਕੀਆ ਪੈਨਸ਼ਨ ਧਾਰਕ ਦੇ ਘਰ ਜਾ ਕੇ ਡੀਐੱਲਸੀ ਤਿਆਰ ਕਰਨ ਦੀ ਪ੍ਰਕ੍ਰਿਆ ਪੂਰੀ ਕਰੇਗਾ।
ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਈਪੀਐੱਸ ਪੈਨਸ਼ਨ ਧਾਰਕ ਹੁਣ ਆਪਣੀ ਸੁਵਿਧਾ ਦੇ ਅਨੁਸਾਰ, ਸਾਲ ਵਿੱਚ ਕਿਸੇ ਵੀ ਸਮੇਂ ਡੀਐੱਲਸੀ ਜਮ੍ਹਾਂ ਕਰਵਾ ਸਕਦੇ ਹਨ। ਡੀਐੱਲਸੀ ਜਮ੍ਹਾਂ ਕਰਨ ਦੀ ਤਾਰੀਕ ਤੋਂ ਇੱਕ ਸਾਲ ਤੱਕ ਜੀਵਨ ਪ੍ਰਮਾਣ ਪੱਤਰ ਵੈਧ ਰਹੇਗਾ। ਜਿਨ੍ਹਾਂ ਪੈਨਸ਼ਨ ਧਾਰਕਾਂ ਨੂੰ 2020 ਵਿੱਚ ਪੈਨਸ਼ਨ ਭੁਗਤਾਨ ਆਦੇਸ਼ (ਪੀਪੀਓ) ਜਾਰੀ ਕੀਤਾ ਜਾ ਚੁਕਿਆ ਹੈ, ਉਨ੍ਹਾਂ ਨੂੰ ਇੱਕ ਸਾਲ ਪੂਰਾ ਹੋਣ ਤੱਕ ਜੇਪੀਪੀ ਅੱਪਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋ ਪਹਿਲਾ,ਸਾਰੇ ਈਪੀਐੱਸ ਪੈਨਸ਼ਨ ਧਾਰਕਾਂ ਨੂੰ ਨਵੰਬਰ ਮਹੀਨੇ ਵਿੱਚ ਡੀਐੱਲਸੀ ਜਮ੍ਹਾਂ ਕਰਵਾਉਣਾ ਜ਼ਰੁਰੀ ਹੁੰਦਾ ਸੀ। ਇਸ ਕਾਰਨ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਲਈ ਪੈਨਸ਼ਨ ਧਾਰਕਾਂ ਨੂੰ ਲੰਬੀਆਂ ਲਾਈਨਾਂ ਅਤੇ ਭੀੜ ਜਿਹੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਈਪੀਐੱਸ ਨੇ ਪੈਨਸ਼ਨ ਧਾਰਕਾਂ ਦੇ ਹਿਤ ਵਿੱਚ ਇਹ ਕਦਮ ਚੁੱਕਿਆ ਹੈ।
ਕੋਰੋਨਾ ਵਾਇਰਸ ਨਾਲ ਸੀਨੀਅਰ ਨਾਗਰਿਕਾਂ ਨੂੰ ਗੰਭੀਰ ਬੀਮਾਰੀ ਦਾ ਜੋਖਿਮ ਜ਼ਿਆਦਾ ਹੈ। ਕੋਵਿਡ-19 ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ, ਪੈਨਸ਼ਨ ਧਨਰਾਸ਼ੀ ਸਮੇਂ 'ਤੇ ਜਾਰੀ ਕਰਨ ਅਤੇ ਉਨ੍ਹਾਂ ਦੇ ਘਰ 'ਤੇ ਹੀ ਸੇਵਾਵਾਂ ਉਪਲੱਬਧ ਕਰਾਉਣ ਦੇ ਲਈ ਈਪੀਐੱਫਓ ਆਪਣੇ ਪੈਨਸ਼ਨ ਧਾਰਕਾਂ ਦੇ ਨਾਲ ਖੜਾ ਹੈ। ਇਨ੍ਹਾਂ ਪਹਿਲਾਂ ਨਾਲ ਲਗਭਗ 67 ਲੱਖ ਈਪੀਐੱਸ ਪੈਨਸ਼ਨ ਧਾਰਕਾਂ ਨੂੰ ਲਾਭ ਮਿਲੇਗਾ, ਜਿਨ੍ਹਾਂ ਵਿੱਚੋਂ ਲਗਭਗ 21 ਲੱਖ ਵਿਧਵਾ/ ਵਿਧੁਰ, ਬੱਚੇ ਅਤੇ ਅਨਾਥ ਪੈਨਸ਼ਨ ਧਾਰਕ ਹਨ।
*****
ਆਰਸੀਜੇ/ਆਰਐੱਨਐੱਮ/ਆਈਏ
(Release ID: 1673362)
Visitor Counter : 237