ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4.80 ਲੱਖ ਦੇ ਕਰੀਬ ਪੁੱਜੀ

ਰੋਜ਼ਾਨਾ ਨਵੀਂ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਹੋਣ ਸਦਕਾ ਰਿਕਵਰੀ ਦਰ 93 ਫੀਸਦ ਤੋਂ ਪਾਰ ਪੁਜੀ

Posted On: 14 NOV 2020 11:32AM by PIB Chandigarh

ਪਿਛਲੇ ਚਾਰ ਦਿਨਾਂ ਤੋਂ ਐਕਟਿਵ ਕੇਸਾਂ ਦੀ ਗਿਣਤੀ 5 ਲੱਖ ਤੋਂ ਹੇਠਾਂ ਦਰਜ ਹੋਣ ਕਾਰਨ ਭਾਰਤ ਵਿੱਚ ਹੁਣ ਐਕਟਿਵ ਕੇਸਾਂ ਦਾ ਭਾਰ ਘੱਟ ਕੇ 4,80,719 ਰਹਿ ਗਿਆ ਹੈ। ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘੱਟ ਕੇ 5.48 ਫੀਸਦ ਰਹਿ ਗਿਆ ਹੈ ।

 

ਰੋਜ਼ਾਨਾ ਨਵੀਂ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਣ ਦਾ ਰੁਝਾਨ ਜਾਰੀ ਹੈ। ਪਿਛਲੇ 24 ਘੰਟਿਆ ਦੌਰਾਨ 44,684 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ ਜਦਕਿ 47,992 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। 

 

C:\Users\dell\Desktop\image001XDJB.jpg

 

ਨਵੇਂ ਕੇਸਾਂ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਹੈ, ਜੋ ਸੰਕੇਤ ਦਿੰਦਾ ਹੈ ਕਿ ਕੋਵਿਡ ਨਾਲ ਟਾਕਰੇ ਲਈ ਸਰਕਾਰ ਵੱਲੋਂ ਸੁਝਾੲ ਗਏ ਨੇਮਾਂ ਦੀ ਪਾਲਨਾ ਕਰਦੇ ਹੋਏ ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਢੁਕਵੇਂ ਯਤਨ ਕੀਤੇ ਜਾ ਰਹੇ ਹਨ।  ਪਿਛਲੇ ਪੰਜ ਹਫਤਿਆਂ ਵਿੱਚ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੇ ਘੱਟ ਰਹੇ ਰੁਝਾਨ ਦੇਖਣ ਨੂੰ ਮਿਲ ਰਹੇ ਹਨ।

 

C:\Users\dell\Desktop\image002YGQW.jpg

ਅਜਿਹੇ ਰੁਝਾਨ ਅੱਜ ਰਿਕਵਰੀ ਦੀ ਦਰ ਨੂੰ 93 ਫੀਸਦ ਤੋਂ ਪਾਰ ਲੈ ਗਏ ਹਨ। ਕੁੱਲ ਰਿਕਵਰੀ ਦਾ ਕੌਮੀ ਅੰਕੜਾ 93.05 ਫੀਸਦ ਨੂੰ ਪਾਰ ਕਰ ਗਿਆ ਹੈ । ਰਿਕਵਰੀ ਦੇ ਕੁੱਲ ਮਾਮਲੇ 81,63,572 ' ਤੇ ਖੜੇ ਹਨ। ਰੋਜ਼ਾਨਾ ਨਵੀਂ ਰਿਕਵਰੀ ਦੀ ਗਿਣਤੀ ਅਤੇ  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚਲਾ ਪਾਸਾ ਲਗਾਤਾਰ ਵਧ ਰਿਹਾ ਹੈ । ਮੌਜੂਦਾ ਸਮੇਂ ਵਿੱਚ ਇਹ ਅੰਕੜਾ  76,82,853 ਤੱਕ ਪਹੁੰਚ ਗਿਆ ਹੈ ।

 

C:\Users\dell\Desktop\image0039VHE.jpg

 

ਰਿਕਵਰੀ ਦੇ 75.38 ਫੀਸਦ ਨਵੇਂ ਮਾਮਲੇ ਦਸ ਰਾਜਾਂ/ ਕੇਂਦਰ ਸਾਸ਼ਤ ਪ੍ਰਦੇਸ਼ਾ ਵਿੱਚ ਕੇਂਦਰਿਤ ਹਨ। 

ਪਿਛਲੇ 24 ਘੰਟਿਆਂ ਦੇ ਦੌਰਾਨ ਦਿੱਲੀ ਵਿੱਚ ਕੋਵਿਡ ਤੋਂ ਰਿਕਵਰੀ ਦੇ ਇਕ ਦਿਨ ਵਿਚ ਸਭ ਤੋਂ ਵੱਧ 6,498 ਕੇਸ ਦਰਜ ਹੋਏ ਹਨ। ਕੇਰਲ ਵਿੱਚ ਰੋਜ਼ਾਨਾ ਰਿਕਵਰੀ ਦੀ ਗਿਣਤੀ 6201 ਰਹੀ। ਮਹਾਰਾਸ਼ਟਰ ਵਿੱਚ 4543 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ।

 

C:\Users\dell\Desktop\image004IMWI.jpg

 

ਦਸ ਰਾਜਾਂ/ ਕੇਂਦਰ ਸਾਸ਼ਤ ਪ੍ਰਦੇਸ਼ਾਂ  ਵਲੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 76.38 ਫੀਸਦ ਦੀ ਭਾਈਵਾਲੀ ਦਰਜ ਕੀਤੀ ਜਾ ਰਹੀ ਹੈ।

 

ਦਿੱਲੀ ਵਲੋਂ ਪਿਛਲੇ 24 ਘੰਟਿਆਂ ਦੌਰਾਨ ਨਵੇਂ ਕੇਸਾਂ ਦੇ ਅੰਕੜੇ ਵਿੱਚ ਸਭ ਤੋਂ ਵੱਧ 7082 ਕੇਸ ਹਨ ।ਕੇਰਲ ਨੇ 5804 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ ਜਦਕਿ ਮਹਾਰਾਸ਼ਟਰ ਕਲ 4132 ਨਵੇਂ ਕੇਸਾਂ ਨਾਲ ਤੀਜੇ ਸਥਾਨ 'ਤੇ ਚਲ ਰਿਹਾ ਹੈ ।

 

C:\Users\dell\Desktop\image0050W5Q.jpg

 

ਪਿਛਲੇ 24 ਘੰਟੇ ਦੌਰਾਨ ਮੌਤ ਦੇ 520 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਮੌਤ ਦੇ 79.23 ਫੀਸਦ ਨਵੇਂ ਮਾਮਲੇ ਦਸ ਰਾਜਾਂ/ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਦਰਜ ਹੋਏ ਹਨ।

 

ਮੌਤ ਦੇ 24.4 ਫੀਸਦ ਨਵੇਂ ਮਾਮਲੇ ਮਹਾਰਾਸ਼ਟਰ ਵਿੱਚੋਂ ਦਰਜ ਹੋਏ ਹਨ। ਮਹਾਰਾਸ਼ਟਰ ਵਿੱਚ 127 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ । ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 91 ਅਤੇ 51 ਨਵੇਂ ਮੌਤ ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ ।

C:\Users\dell\Desktop\image006LMJQ.jpg

 

****

 

ਐਮ.ਵੀ.



(Release ID: 1672966) Visitor Counter : 104