ਪ੍ਰਧਾਨ ਮੰਤਰੀ ਦਫਤਰ

ਜੈਸਲਮੇਰ ਦੇ ਲੌਂਗੇਵਾਲਾ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੇ ਨਾਲ ਦੀਵਾਲੀ ਉਤਸਵ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 NOV 2020 4:14PM by PIB Chandigarh

ਮਾਂ ਭਾਰਤੀ ਦੀ ਸੇਵਾ ਅਤੇ ਸੁਰੱਖਿਆ ਲਈ ਚੌਬੀ ਘੰਟੇ ਡਟੇ ਰਹਿਣ ਵਾਲੇ ਆਪ ਸਾਰੇ ਵੀਰਾਂ ਨੂੰ ਫਿਰ ਇੱਕ ਵਾਰ ਮੇਰੀ ਤਰਫ਼ੋਂ 130 ਕਰੋੜ ਦੇਸ਼ਵਾਸੀਆਂ ਦੀ ਤਰਫ਼ੋਂ ਦੀਪਾਵਲੀ ਦੀ ਬਹੁਤ-ਬਹੁਤ ਵਧਾਈ। ਦੇਸ਼ ਦੀ ਸਰਹੱਦ ’ਤੇ ਹੋਣ, ਅਸਮਾਨ ਵਿੱਚ ਜਾਂ ਸਮੁੰਦਰ ਦੇ ਵਿਸ‍ਤਾਰ ਵਿੱਚ, ਬਰਫੀਲੀਆਂ ਚੋਟੀਆਂ ’ਤੇ ਹੋਣ ਜਾਂ ਘਣੇ ਜੰਗਲਾਂ ਵਿੱਚ, ਰਾਸ਼‍ਟਰ ਰੱਖਿਆ ਵਿੱਚ ਜੁੜੇ ਹਰ ਵੀਰ ਬੇਟੇ-ਬੇਟੀ,  ਸਾਡੀਆਂ ਸੈਨਾਵਾਂ, ਬੀਐੱਸਐੱਫ, ਆਈਟੀਬੀਪੀ,  ਸੀਆਈਐੱਸਐੱਫ, ਹਰ ਸੁਰੱਖਿਆ ਬਲ, ਸਾਡੇ ਪੁਲਿਸ ਦੇ ਜਵਾਨ, ਹਰ ਕਿਸੇ ਨੂੰ ਮੈਂ ਅੱਜ ਦੀਪਾਵਲੀ ਦੇ ਇਸ ਪਾਵਨ ਪੁਰਬ ’ਤੇ ਆਦਰਪੂਰਵਕ ਨਮਨ ਕਰਦਾ ਹਾਂ।

 

ਆਪ ਹੋ, ਤਾਂ ਦੇਸ਼ ਹੈ, ਦੇਸ਼ ਦੇ ਲੋਕਾਂ ਦੀਆਂ ਖੁਸ਼ੀਆਂ ਹਨ, ਦੇਸ਼ ਦੇ ਇਹ ਤਿਉਹਾਰ ਹਨ। ਮੈਂ ਅੱਜ ਤੁਹਾਡੇ ਦਰਮਿਆਨ ਹਰੇਕ ਭਾਰਤਵਾਸੀ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ। ਆਪ ਦੇ ਲਈ ਕੋਟਿ-ਕੋਟਿ ਦੇਸ਼ਵਾਸੀਆਂ ਦਾ ਪਿਆਰ ਲੈ ਕੇ  ਦੇ ਆਇਆ ਹਾਂ। ਹਰ ਵਰਿਸ਼ਠ ਜਨ ਦੀ ਮੈਂ ਤੁਹਾਡੇ ਲਈ ਅਸੀਸ ਲੈ ਕੇ ਆਇਆ ਹਾਂ। ਮੈਂ ਅੱਜ ਉਨ੍ਹਾਂ ਵੀਰ ਮਾਤਾਵਾਂ-ਭੈਣਾਂ ਅਤੇ ਬੱਚਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ, ਉਨ੍ਹਾਂ ਦੇ ਤਿਆਗ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਦੇ ਆਪਣੇ ਬੇਟੇ ਹੋਣ ਜਾਂ ਬੇਟੀ, ਅੱਜ ਤਿਉਹਾਰ ਦੇ ਦਿਨ ’ਤੇ ਵੀ ਸਰਹੱਦ ’ਤੇ ਤੈਨਾਤ ਹਨ ਉਹ ਵੀ ਪਰਿਵਾਰ ਦੇ ਸਾਰੇ ਲੋਕ ਵੀ ਅਭਿਨੰਦਨ ਦੇ ਅਧਿਕਾਰੀ ਹਨ। ਇੱਕ ਵਾਰ ਫਿਰ ਦੋਵੇਂ ਮੁੱਠੀਆਂ ਬੰਦ ਕਰਕੇ ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

 

ਸਾਥੀਓ ਮੈਨੂੰ ਯਾਦ ਹੈ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪਹਿਲੀ ਵਾਰ 2014 ਵਿੱਚ ਦੀਵਾਲੀ ਦੇ ਪੁਰਬ ’ਤੇ ਮੈਂ ਸਿਆਚਿਨ ਚਲਾ ਗਿਆ ਸੀ। ਜਵਾਨਾਂ ਨਾਲ ਦੀਵਾਲੀ ਮਨਾਉਣ ਲਈ, ਤਾਂ ਬਹੁਤ ਲੋਕਾਂ ਨੂੰ ਥੋੜ੍ਹੀ ਹੈਰਾਨੀ ਹੋਈ। ਤਿਉਹਾਰ ਦੇ ਦਿਨ ਇਹ ਕੀ ਪ੍ਰਧਾਨ ਮੰਤਰੀ ਕਰ ਰਿਹਾ ਹੈ।  ਲੇਕਿਨ, ਹੁਣ ਤਾਂ ਆਪ ਵੀ ਮੇਰੇ ਭਾਵ ਜਾਣਦੇ ਹੋ। ਅਗਰ ਦੀਵਾਲੀ ਦੇ ਪੁਰਬ’ਤੇ ਆਪਣਿਆਂ ਦੇ ਦਰਮਿਆਨ ਹੀ ਤਾਂ ਜਾਵਾਂਗਾ, ਆਪਣਿਆਂ ਤੋਂ ਦੂਰ ਕਿੱਥੇ ਰਹਾਂਗਾ। ਅਤੇ ਇਸ ਲਈ ਅੱਜ ਵੀ ਦੀਵਾਲੀ ਦੇ ਵਰ੍ਹੇ ਆਪ ਲੋਕਾਂ ਦੇ ਦਰਮਿਆਨ ਆਇਆ ਹਾਂ। ਆਪਣਿਆਂ ਦੇ ਦਰਮਿਆਨ ਆਇਆ ਹਾਂ। ਆਪ ਭਲੇ ਹੀ ਬਰਫੀਲੀਆਂ ਪਹਾੜੀਆਂ ’ਤੇ ਰਹੋ, ਜਾਂ ਫਿਰ ਰੇਗਿਸਤਾਨ ਵਿੱਚ, ਮੇਰੀ ਦੀਵਾਲੀ ਤਾਂ ਤੁਹਾਡੇ ਦਰਮਿਆਨ ਆ ਕੇ ਹੀ ਪੂਰੀ ਹੁੰਦੀ ਹੈ। ਤੁਹਾਡੇ ਚਿਹਰਿਆਂ ਦੀ ਰੌਣਕ ਦੇਖਦਾ ਹਾਂ। 

 

ਤੁਹਾਡੇ ਚਿਹਰਿਆਂ ਦੀਆਂ ਖੁਸ਼ੀਆਂ ਦੇਖਦਾ ਹਾਂ। ਤਾਂ ਮੈਨੂੰ ਵੀ ਅਨੇਕ ਗੁਣਾ ਖੁਸ਼ੀ ਹੋ ਜਾਂਦੀ ਹੈ।  ਮੇਰੀ ਖੁਸ਼ੀ ਵਧ ਜਾਂਦੀ ਹੈ। ਇਸੇ ਖੁਸ਼ੀ ਦੇ ਲਈ, ਦੇਸ਼ਵਾਸੀਆਂ ਦੇ ਉਲਾਸ ਨੂੰ ਆਪ ਤੱਕ ਪਹੁੰਚਾਉਣ ਦੇ ਲਈ ਅੱਜ ਮੈਂ ਫਿਰ ਇੱਕ ਵਾਰ, ਇਸ ਰੇਗਿਸਤਾਨ ਵਿੱਚ ਤੁਹਾਡੇ ਦਰਮਿਆਨ ਆਇਆ ਹਾਂ। ਹੋਰ ਇੱਕ ਗੱਲ,  ਤੁਹਾਡੇ ਲਈ ਮੈਂ ਤਿਉਹਾਰ ਦਾ ਦਿਨ ਹਾਂ ਤਾਂ ਇਸ ਲਈ ਥੋੜ੍ਹੀ ਜਿਹੀ ਮਠਿਆਈ ਵੀ ਲੈ ਕੇ ਆਇਆ ਹਾਂ। ਲੇਕਿਨ ਇਹ ਸਿਰਫ਼ ਦੇਸ਼ ਦਾ ਪ੍ਰਧਾਨ ਮੰਤਰੀ ਮਠਿਆਈ ਲੈ ਕੇ ਨਹੀਂ ਆਇਆ ਹੈ।

 

ਇਹ ਮੇਰੀ ਹੀ ਨਹੀਂ ਇਹ ਸਾਰੇ ਦੇਸ਼ਵਾਸੀਆਂ ਦੇ ਪ੍ਰੇਮ ਅਤੇ ਆਪਣੇਪਣ ਦਾ ਸਵਾਦ ਵੀ ਉਸ ਦੇ ਨਾਲ ਲੈ ਕੇ ਆਇਆ ਹਾਂ। ਇਨ੍ਹਾਂ ਮਠਿਆਈਆਂ ਵਿੱਚ ਆਪ ਦੇਸ਼ ਦੀ ਹਰ ਮਾਂ ਦੇ ਹੱਥ ਦੀ ਮਿਠਾਸ ਅਨੁਭਵ ਕਰ ਸਕਦੇ ਹੋ। ਇਸ ਮਠਿਆਈ ਵਿੱਚ ਆਪ ਹਰ ਭਾਈ, ਭੈਣ ਅਤੇ ਪਿਤਾ ਦੇ ਅਸ਼ੀਰਵਾਦ  ਨੂੰ ਮਹਿਸੂਸ ਕਰ ਸਕਦੇ ਹੋ। ਅਤੇ ਇਸ ਲਈ, ਮੈਂ ਤੁਹਾਡੇ ਦਰਮਿਆਨ ਇਕੱਲਾ ਨਹੀਂ ਆਉਂਦਾ। ਮੈਂ ਆਪਣੇ ਨਾਲ ਦੇਸ਼ ਦਾ ਤੁਹਾਡੇ ਪ੍ਰਤੀ ਪ੍ਰੇਮ, ਤੁਹਾਡੇ ਪ੍ਰਤੀ ਸਨੇਹ ਅਤੇ ਤੁਹਾਡੇ ਲਈ ਅਸ਼ੀਰਵਾਦ ਵੀ ਨਾਲ ਲੈ ਕੇ ਆਉਂਦਾ ਹਾਂ ਅਤੇ ਸਾਥੀਓ, 

 

ਅੱਜ ਇੱਥੇ ਲੌਂਗੇਵਾਲਾ ਦੀ ਇਸ ਪੋਸਟ ’ਤੇ ਹਾਂ, ਤਾਂ ਦੇਸ਼ ਭਰ ਦੀਆਂ ਨਜ਼ਰਾਂ ਆਪ ’ਤੇ ਹਨ, ਮਾਂ ਭਾਰਤੀ ਦੇ ਲਾਡਲਿਓ, ਮੇਰੀਆਂ ਇਨ੍ਹਾਂ ਬੇਟੀਆਂ, ਮੇਰੇ ਦੇਸ਼ ਨੂੰ ਗੌਰਵ ਦੇਣ ਵਾਲੀਆਂ ਇਹ ਬੇਟੀਆਂ ਜੋ ਮੇਰੇ ਸਾਹਮਣੇ ਬੈਠੀਆਂ ਹਨ, ਉਨ੍ਹਾਂ ’ਤੇ ਦੇਸ਼ ਦੀ ਨਜ਼ਰ ਹੈ। ਮੈਨੂੰ ਲਗਦਾ ਹੈ ਕਿ ਦੇਸ਼ ਦੀ ਸਰਹੱਦ ’ਤੇ ਅਗਰ ਕਿਸੇ ਇੱਕ ਪੋਸਟ ਦਾ ਨਾਮ ਦੇਸ਼ ਦੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਯਾਦ ਹੋਵੇਗਾ,  ਅਨੇਕਾਂ ਪੀੜ੍ਹੀਆਂ ਨੂੰ ਯਾਦ ਹੋਵੇਗਾ, ਤਾਂ ਉਸ ਪੋਸਟ ਦਾ ਨਾਮ ਹੈ ਲੌਂਗੇਵਾਲਾ ਪੋਸਟ, ਹਰ ਕਿਸੇ ਦੀ ਜ਼ੁਬਾਨ ’ਤੇ ਹੈ।

 

ਇੱਕ ਅਜਿਹੀ ਪੋਸਟ, ਜਿੱਥੇ ਗਰਮੀਆਂ ਵਿੱਚ ਤਾਪਮਾਨ 50 ਡਿਗਰੀ ਨੂੰ ਛੂਹੰਦਾ ਹੈ ਤਾਂ ਸਰਦੀਆਂ ਵਿੱਚ ਸਿਫ਼ਰ ਤੋਂ ਹੇਠਾਂ ਚਲਾ ਜਾਂਦਾ ਹੈ ਅਤੇ ਮਈ ਜੂਨ ਵਿੱਚ ਇਹ ਬਾਲੂ ਜਿਸ ਤਰ੍ਹਾਂ ਤੋਂ ਆਉਂਦੀ ਹੈ ਇੱਕ ਦੂਜੇ ਦਾ ਚਿਹਰਾ ਵੀ ਨਹੀਂ ਦੇਖ ਪਾਉਂਦੇ ਹਨ। ਇਸ ਪੋਸਟ ’ਤੇ ਤੁਹਾਡੇ ਸਾਥੀਆਂ ਨੇ ਬਹਾਦਰੀ ਦੀ ਇੱਕ ਅਜਿਹੀ ਗਾਥਾ ਲਿਖ ਦਿੱਤੀ ਹੈ, ਜੋ ਅੱਜ ਵੀ ਹਰ ਭਾਰਤੀ ਦੇ ਦਿਲ ਨੂੰ ਜੋਸ਼ ਨਾਲ ਭਰ ਦਿੰਦੀ ਹੈ। ਲੌਂਗੇਵਾਲਾ ਦਾ ਨਾਮ ਲੈਂਦੇ ਹੀ ਹਿਰਦੇ ਦੀ ਗਹਿਰਾਈ ਤੋਂ ਮਨ ਮੰਦਿਰ ਤੋਂ ਇਹੀ ਪ੍ਰਗਟ ਹੁੰਦਾ ਹੈ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਇਹ ਜੈਕਾਰਾ ਕੰਨਾਂ ਵਿੱਚ ਗੂੰਜਣ ਲਗਦਾ ਹੈ।

 

ਸਾਥੀਓ,  

 

ਜਦੋਂ ਵੀ ਮਿਲਟਰੀ ਕੁਸ਼ਲਤਾ ਦੇ ਇਤਿਹਾਸ ਦੇ ਬਾਰੇ ਲਿਖਿਆ-ਪੜ੍ਹਿਆ ਜਾਵੇਗਾ, ਜਦੋਂ ਮਿਲਟਰੀ ਪਰਾਕ੍ਰਮ ਦੀ ਚਰਚਾ ਹੋਵੇਗੀ, ਤਾਂ ਬੈਟਲ ਆਵ੍ ਲੌਂਗੇਵਾਲਾ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਇਹ ਉਹ ਸਮਾਂ ਸੀ ਜਦੋਂ ਪਾਕਿਸਤਾਨ ਦੀ ਸੈਨਾ  ਬੰਗਲਾਦੇਸ਼ ਦੇ ਨਿਰਦੋਸ਼ ਨਾਗਰਿਕਾਂ ’ਤੇ ਅੱਤਿਆਚਾਰ ਕਰ ਰਹੀ ਸੀ, ਜ਼ੁਲਮ ਕਰ ਰਹੀ ਸੀ, ਨਰਸੰਹਾਰ ਕਰ ਰਹੀ ਸੀ। ਭੈਣ-ਬੇਟੀਆਂ ’ਤੇ ਅਮਾਨਵੀ ਜ਼ੁਲਮ ਕਰ ਰਹੇ ਸਨ, ਪਾਕਿਸਤਾਨ ਦੀ ਸੈਨਾ ਦੇ ਲੋਕ ਕਰ ਰਹੇ ਸਨ।

 

ਇਨ੍ਹਾਂ ਹਰਕਤਾਂ ਨਾਲ ਪਾਕਿਸਤਾਨ ਦਾ ਘਿਣਾਉਣਾ ਚਿਹਰਾ ਉਜਾਗਰ ਹੋ ਰਿਹਾ ਸੀ। ਭਿਅੰਕਰ ਰੂਪ ਦੁਨੀਆ ਦੇ ਸਾਹਮਣੇ ਪਾਕਿਸਤਾਨ ਦਾ ਪ੍ਰਗਟ ਹੋ ਰਿਹਾ ਸੀ। ਇਨ੍ਹਾਂ ਸਭ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਪਾਕਿਸਤਾਨ ਨੇ ਸਾਡੇ ਦੇਸ਼ ਦੀਆਂ ਪੱਛਮੀ ਸੀਮਾਵਾਂ ’ਤੇ ਮੋਰਚਾ ਖੋਲ੍ਹ ਦਿੱਤਾ।  ਪਾਕਿਸਤਾਨ ਨੂੰ ਲਗਦਾ ਸੀ ਕਿ ਭਾਰਤ ਦੀ ਪੱਛਮੀ ਸੀਮਾ ’ਤੇ ਮੋਰਚਾ ਖੋਲ੍ਹ ਦੇਵਾਂਗਾ, ਦੁਨੀਆ ਵਿੱਚ ਭਾਰਤ ਨੇ ਇਹ ਕਰ ਦਿੱਤਾ, ਭਾਰਤ ਨੇ ਉਹ ਕਰ ਦਿੱਤਾ ਕਰਕੇ ਰੋਂਦਾ ਰਹਾਂਗਾ ਅਤੇ ਬੰਗਲਾਦੇਸ਼ ਦੇ ਸਾਰੇ ਪਾਪ ਉਨ੍ਹਾਂ ਦੇ ਛਿਪ ਜਾਣਗੇ। ਲੇਕਿਨ ਸਾਡੇ ਸੈਨਿਕਾਂ ਨੇ ਜੋ ਮੂੰਹ ਤੋੜ ਜਵਾਬ ਦਿੱਤਾ,  ਪਾਕਿਸਤਾਨ ਨੂੰ ਲੈਣੇ ਦੇ ਦੇਣੇ ਪੈ ਗਏ।

 

ਸਾਥੀਓ,

 

ਇੱਥੇ ਇਸ ਪੋਸਟ 'ਤੇ ਦਿਖਾਏ ਗਏ ਪਰਾਕ੍ਰਮ ਦੀ ਗੂੰਜ, ਇਸ ਗੂੰਜ ਨੇ ਦੁਸ਼ਮਣ ਦਾ ਹੌਸਲਾ ਤੋੜ ਦਿੱਤਾ ਸੀ। ਉਸ ਨੂੰ ਕੀ ਪਤਾ ਸੀ ਕਿ ਉਹ ਇੱਥੇ ਉਸ ਦਾ ਸਾਹਮਣਾ ਮਾਂ ਭਾਰਤੀ ਦੇ ਸ਼ਕਤੀਸ਼ਾਲੀ ਬੇਟੇ-ਬੇਟੀਆਂ ਨਾਲ ਹੋਣ ਵਾਲਾ ਹੈ। ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਅਗਵਾਈ ਵਿੱਚ ਭਾਰਤੀ ਵੀਰਾਂ ਨੇ ਟੈਂਕਾਂ ਨਾਲ ਲੈਸ ਦੁਸ਼ਮਣ ਦੇ ਸੈਨਿਕਾਂ ਨੂੰ ਧੂੜ ਚਟਾ ਦਿੱਤੀ, ਉਨ੍ਹਾਂ ਦੇ ਮਨਸੂਬਿਆਂ ਨੂੰ ਨੇਸਤਨਾਬੂਦ ਕਰ ਦਿੱਤਾ। ਕਦੇ-ਕਦੇ ਮੈਨੂੰ ਲਗਦਾ ਹੈ ਕਿ ਕੁਲਦੀਪ ਜੀ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਮ ਕੁਲਦੀਪ ਭਲੇ ਰੱਖਿਆ ਸੀ, ਉਨ੍ਹਾਂ ਨੂੰ ਲਗਿਆ ਹੋਵੇਗਾ ਕਿ ਇਹ ਕੁਲ ਦਾ ਕੁਲਦੀਪ ਹੈ ਲੇਕਿਨ ਉਹ ਕੁਲਦੀਪ ਜੀ ਨੇ ਆਪਣੇ ਪਰਾਕ੍ਰਮ ਨਾਲ ਉਸ ਨਾਮ ਨੂੰ ਇਵੇਂ ਸਾਰਥਕ ਕਰ ਦਿੱਤਾ, ਇਵੇਂ ਸਾਰਥਕ ਕਰ ਦਿੱਤਾ ਕਿ ਉਹ ਸਿਰਫ ਕੁਲਦੀਪ ਨਹੀਂ, ਉਹ ਰਾਸ਼ਟ੍ਰਦੀਪ ਬਣ ਗਏ।

 

ਸਾਥੀਓ,

 

ਲੌਂਗੇਵਾਲਾ ਦਾ ਇਹ ਇਤਿਹਾਸਿਕ ਯੁੱਧ ਭਾਰਤੀ ਮਿਲਟਰੀ ਫੋਰਸ ਦੇ ਸ਼ੌਰਯ ਦਾ ਪ੍ਰਤੀਕ ਤਾਂ ਹੈ ਹੀ, ਥਲਸੈਨਾ, ਬੀਐੱਸਐੱਫ ਅਤੇ ਵਾਯੂ ਸੈਨਾ ਦੇ ਅਦਭੁਤ Coordination ਦਾ ਵੀ ਪ੍ਰਤੀਕ ਹੈ। ਇਸ ਲੜਾਈ ਨੇ ਇਹ ਦਿਖਾਇਆ ਹੈ ਕਿ ਭਾਰਤ ਦੀ ਸੰਗਠਿਤ ਸੈਨਿਕ ਸ਼ਕਤੀ ਦੇ ਸਾਹਮਣੇ ਚਾਹੇ ਕੋਈ ਵੀ ਆ ਜਾਵੇ, ਉਹ ਕਿਸੇ ਵੀ ਸੂਰਤ ਵਿੱਚ ਟਿਕ ਨਹੀਂ ਪਾਵੇਗਾ। ਹੁਣ ਜਦੋਂ ਸੰਨ 71 ਵਿੱਚ ਯੁੱਧ ਦੇ, ਲੌਂਗੇਵਾਲਾ ਵਿੱਚ ਹੋਈ ਲੜਾਈ ਦੇ 50 ਸਾਲ ਹੋਣ ਜਾ ਰਹੇ ਹਨ, ਕੁਝ ਹੀ ਹਫ਼ਤਿਆਂ ਵਿੱਚ ਅਸੀਂ ਇਸ ਦੇ 50 ਸਾਲ, ਇਸ ਗੌਰਵਪੂਰਨ ਸੁਨਹਿਰੀ ਪੰਨੇ ਨੂੰ ਅਸੀਂ ਮਨਾਉਣ ਵਾਲੇ ਹਾਂ ਅਤੇ ਇਸ ਲਈ ਅੱਜ ਮੇਰਾ ਮਨ ਇੱਥੇ ਆਉਣ ਨੂੰ ਕਰ ਗਿਆ ਹੈ। ਤਾਂ ਪੂਰਾ ਦੇਸ਼ ਆਪਣੇ ਉਨ੍ਹਾਂ ਵੀਰਾਂ ਦੀਆਂ ਵਿਜੈ ਗਾਥਾਵਾਂ ਸੁਣ ਕੇ ਮਾਣ ਮਹਿਸੂਸ ਕਰੇਗਾ, ਉਸ ਦਾ ਹੌਸਲਾ ਬੁਲੰਦ ਹੋਵੇਗਾ, ਨਵੀਆਂ ਪੀੜ੍ਹੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ, ਇਸ ਪਰਾਕ੍ਰਮ ਦੇ ਨਾਲ ਪ੍ਰੇਰਣਾ ਵੀ  ਲੈਣ ਦੇ ਲਈ ਇਹ ਅਵਸਰ ਉਨ੍ਹਾਂ ਦੇ ਜੀਵਨ ਦਾ ਇੱਕ ਬਹੁਤ ਵੱਡਾ ਮਹੱਤਵਪੂਰਨ ਬਣਨ ਵਾਲਾ ਹੈ।

 

ਅਜਿਹੇ ਹੀ ਵੀਰ ਸਪੂਤਾਂ ਦੇ ਲਈ ਰਾਜਸਥਾਨ ਦੀ ਭੂਮੀ ਦੇ ਹੀ ਇੱਕ ਕਵੀ ਨਾਰਾਇਣ ਸਿੰਘ ਭਾਟੀ ਨੇ ਲਿਖੇ ਹਨ ਅਤੇ ਇਹੀ ਗੀਤ ਬੋਲਚਾਲ ਦੀ ਭਾਸ਼ਾ ਵਿੱਚ ਲਿਖਿਆ ਹੈ, ਉਨ੍ਹਾਂ ਨੇ ਲਿਖਿਆ ਹੈ ਇਨ ਜੈਸੇ ਘਰ, ਇਨ ਜੈਸੇ ਗਗਨ, ਇਨ ਜੈਸੇ ਸਹਿ-ਇਤਿਹਾਸ! ਇਨ ਜੈਸੀ ਸਹਿ-ਪੀੜ੍ਹੀਆਂ, ਪ੍ਰਾਚੀ ਤ੍ਰਣੇ ਪ੍ਰਕਾਸ਼!! ਯਾਨੀ, ਆਪਣੇ ਵੀਰ ਸਪੂਤਾਂ ਦੇ ਬਲੀਦਾਨਾਂ ‘ਤੇ ਇਹ ਧਰਤੀ ਮਾਣ ਕਰਦੀ ਹੈ, ਅਸਮਾਨ ਮਾਣ ਕਰਦਾ ਹੈ ਅਤੇ ਸੰਪੂਰਨ ਇਤਿਹਾਸ ਮਾਣ ਕਰਦਾ ਹੈ।  ਜਦ-ਜਦ ਸੂਰਜ ਦਾ ਪ੍ਰਕਾਸ਼ ਇਸ ਧਰਤੀ ‘ਤੇ ਅੰਧਕਾਰ ਨੂੰ ਦੂਰ ਕਰਨ ਦੇ ਲਈ ਅਵਤਰਿਤ ਹੋਵੇਗਾ, ਆਉਣ ਵਾਲੀਆਂ ਪੀੜ੍ਹੀਆਂ ਇਸ ਬਲੀਦਾਨ 'ਤੇ ਮਾਣ ਕਰਦੀਆਂ ਰਹਿਣਗੀਆਂ।

 

ਸਾਥੀਓ,

 

ਹਿਮਾਲਿਆ ਦੀਆਂ ਬੁਲੰਦੀਆਂ ਹੋਣ, ਰੇਗਿਸਤਾਨ ਵਿੱਚ ਬਾਲੂ ਦੇ ਢੇਰ ਹੋਣ, ਸੰਘਣੇ ਜੰਗਲ ਹੋਣ ਜਾਂ ਫਿਰ ਸਮੁੰਦਰ ਦੀ ਗਹਿਰਾਈ ਹੋਵੇ, ਹਰ ਚੁਣੌਤੀ ‘ਤੇ ਹਮੇਸ਼ਾ ਤੁਹਾਡੀ ਵੀਰਤਾ ਹਰ ਚੁਣੌਤੀ 'ਤੇ ਭਾਰੀ ਪਈ ਹੈ। ਤੁਹਾਡੇ ਵਿੱਚੋਂ ਅਨੇਕ ਸਾਥੀ ਅਗਰ ਅੱਜ ਇੱਥੇ ਰੇਗਿਸਤਾਨ ਵਿੱਚ ਡਟੇ ਹਨ, ਤਾਂ ਤੁਹਾਨੂੰ ਹਿਮਾਲਿਆ ਦੀਆਂ ਉਚਾਈਆਂ ਦਾ ਵੀ ਅਨੁਭਵ ਹੈ। ਸਥਿਤੀ-ਪਰਿਸਥਿਤੀ ਕੋਈ ਵੀ ਹੋਵੇ, ਤੁਹਾਡਾ ਪਰਾਕ੍ਰਮ, ਤੁਹਾਡਾ ਸ਼ੌਰਯ, ਬੇਮਿਸਾਲ ਹੈ। ਇਸੇ ਦਾ ਅਸਰ ਹੈ ਕਿ ਅੱਜ ਦੁਸ਼ਮਣ ਨੂੰ ਵੀ ਇਹ ਅਹਿਸਾਸ ਹੈ ਕਿ ਭਾਰਤ ਦੇ ਜਾਂਬਾਜ਼ਾਂ ਦੀ ਕੋਈ ਬਰਾਬਰੀ ਨਹੀਂ ਹੈ। ਤੁਹਾਡੇ ਇਸੇ ਸ਼ੌਰਯ ਨੂੰ ਨਮਨ ਕਰਦੇ ਹੋਏ ਅੱਜ ਭਾਰਤ ਦੇ 130 ਕਰੋੜ ਦੇਸ਼ਵਾਸੀ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਅੱਜ ਹਰ ਭਾਰਤਵਾਸੀ ਨੂੰ ਆਪਣੇ ਸੈਨਿਕਾਂ ਦੀ ਤਾਕਤ ਅਤੇ ਸ਼ੌਰਯ 'ਤੇ ਮਾਣ ਹੈ। ਉਨ੍ਹਾਂ ਨੂੰ ਤੁਹਾਡੀ ਅਜੇਯਤਾ ‘ਤੇ, ਤੁਹਾਡੀ ਅਜਿੱਤਤਾ 'ਤੇ ਮਾਣ ਹੈ। ਦੁਨੀਆ ਦੀ ਕੋਈ ਵੀ ਤਾਕਤ ਸਾਡੇ ਵੀਰ ਜਵਾਨਾਂ ਨੂੰ ਦੇਸ਼ ਦੀ ਸੀਮਾ ਦੀ ਸੁਰੱਖਿਆ ਕਰਨ ਤੋਂ ਨਾ ਰੋਕ ਸਕਦਾ ਹੈ ਨਾ ਟੋਕ ਵੀ ਸਕਦਾ ਹੈ।

 

ਸਾਥੀਓ,

 

ਦੁਨੀਆ ਦਾ ਇਤਿਹਾਸ ਸਾਨੂੰ ਇਹ ਦਸਦਾ ਹੈ ਕਿ ਕੇਵਲ ਉਹੀ ਰਾਸ਼ਟਰ ਸੁਰੱਖਿਅਤ ਰਹੇ ਹਨ, ਉਹੀ ਰਾਸ਼ਟਰ ਅੱਗੇ ਵਧੇ ਹਨ, ਜਿਨ੍ਹਾਂ ਵਿੱਚ ਹਮਲਾਵਰਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਸੀ। ਅਗਰ ਅੱਜ ਦਾ ਦ੍ਰਿਸ਼ ਦੇਖੋ, ਭਲੇ ਹੀ international cooperation ਕਿਤਨਾ ਹੀ ਅੱਗੇ ਕਿਉਂ ਨਾ ਆ ਗਿਆ ਹੋਵੇ, ਸਮੀਕਰਨ ਕਿਤਨੇ ਹੀ ਬਦਲ ਕਿਉਂ ਨਾ ਗਏ ਹੋਣ, ਲੇਕਿਨ ਅਸੀਂ ਇਹ ਕਦੇ ਨਹੀਂ ਭੁੱਲ ਸਕਦੇ ਕਿ, ਸਤਰਕਤਾ ਹੀ ਸੁਰੱਖਿਆ ਦਾ ਰਾਹ ਹੈ, ਸਜਗਤਾ ਹੀ ਸੁਖ-ਚੈਨ ਦਾ ਸੰਬਲ ਹੈ। ਤਾਕਤ ਹੀ ਵਿਜੈ ਦਾ ਵਿਸ਼ਵਾਸ ਹੈ, ਸਮਰੱਥਾ ਨਾਲ ਹੀ ਸ਼ਾਂਤੀ ਦਾ ਪੁਰਸਕਾਰ ਹੈ। ਭਾਰਤ ਅੱਜ ਸੁਰੱਖਿਅਤ ਹੈ ਕਿਉਂਕਿ ਭਾਰਤ ਦੇ ਪਾਸ ਆਪਣੀ ਸੁਰੱਖਿਆ ਕਰਨ ਦੀ ਸ਼ਕਤੀ ਹੈ, ਭਾਰਤ ਦੇ ਪਾਸ ਤੁਹਾਡੇ ਜਿਹੇ ਵੀਰ ਬੇਟੇ-ਬੇਟੀਆਂ ਹਨ।

 

ਸਾਥੀਓ,

 

ਜਦ ਵੀ ਜ਼ਰੂਰਤ ਪਈ ਹੈ, ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਸ ਦੇ ਪਾਸ ਤਾਕਤ ਵੀ ਹੈ ਅਤੇ ਸਹੀ ਜਵਾਬ ਦੇਣ ਦੀ ਰਾਜਨੀਤਕ ਇੱਛਾ ਸ਼ਕਤੀ ਵੀ ਹੈ। ਸਾਡੀ ਮਿਲਟਰੀ ਤਾਕਤ, ਉਸ ਨੇ ਅੱਜ ਸਾਡੀ negotiating power ਨੂੰ ਵੀ ਕਈ ਗੁਣਾ ਵਧਾ ਦਿੱਤਾ ਹੈ, ਉਨ੍ਹਾਂ ਦੇ ਪਰਾਕ੍ਰਮ ਨਾਲ ਵਧਿਆ ਹੈ, ਉਨ੍ਹਾਂ ਦੀ ਸੰਕਲਪ ਸ਼ਕਤੀ ਨਾਲ ਵਧਿਆ ਹੈ। ਅੱਜ ਭਾਰਤ ਆਤੰਕੀਆਂ ਨੂੰ, ਆਤੰਕ ਦੇ ਆਕਾਵਾਂ ਨੂੰ ਘਰ ਵਿੱਚ ਘੁਸ ਕੇ ਮਾਰਦਾ ਹੈ। ਅੱਜ ਦੁਨੀਆ ਇਹ ਜਾਣ ਰਹੀ ਹੈ, ਸਮਝ ਰਹੀ ਹੈ ਕਿ ਇਹ ਦੇਸ਼ ਆਪਣੇ ਹਿਤਾਂ ਵਿੱਚ ਕਿਸੇ ਵੀ ਕੀਮਤ ‘ਤੇ ਰੱਤੀ ਭਰ ਵੀ ਸਮਝੌਤਾ ਕਰਨ ਵਾਲਾ ਨਹੀਂ ਹੈ। ਭਾਰਤ ਦਾ ਇਹ ਰੁਤਬਾ, ਇਹ ਕੱਦ ਤੁਹਾਡੀ ਸ਼ਕਤੀ ਅਤੇ ਤੁਹਾਡੇ ਪਰਾਕ੍ਰਮ ਦੇ ਹੀ ਕਾਰਨ ਹੈ। ਤੁਸੀਂ ਦੇਸ਼ ਨੂੰ ਸੁਰੱਖਿਅਤ ਕੀਤਾ ਹੋਇਆ ਹੈ ਇਸ ਲਈ ਅੱਜ ਭਾਰਤ ਆਲਮੀ ਮੰਚਾਂ ‘ਤੇ ਪ੍ਰਖਰਤਾ ਦੇ ਨਾਲ ਆਪਣੀ ਗੱਲ ਰੱਖਦਾ ਹੈ।

 

ਸਾਥੀਓ,

 

ਅੱਜ ਪੂਰਾ ਵਿਸ਼ਵ ਵਿਸਤਾਰਵਾਦੀ ਤਾਕਤਾਂ ਨਾਲ ਪਰੇਸ਼ਾਨ ਹਨ।  ਵਿਸਤਾਰਵਾਦ,  ਇੱਕ ਤਰ੍ਹਾਂ ਨਾਲ ਮਾਨਸਿਕ ਵਿਗਾੜ ਹੈ ਅਤੇ 18ਵੀਂ ਸ਼ਤਾਬਦੀ ਦੀ ਸੋਚ ਨੂੰ ਦਰਸਾਉਂਦਾ ਹੈ।  ਇਸ ਸੋਚ  ਦੇ ਖ਼ਿਲਾਫ਼ ਵੀ ਭਾਰਤ ਪ੍ਰਖਰ ਆਵਾਜ਼ ਬਣ ਰਿਹਾ ਹੈ।

 

ਸਾਥੀਓ,

 

ਅੱਜ ਭਾਰਤ ਬਹੁਤ ਤੇਜ਼ੀ  ਦੇ ਨਾਲ ਆਪਣੇ ਡਿਫੈਂਸ ਸੈਕਟਰ ਨੂੰ ਆਤਮਨਿਰਭਰ ਬਣਾਉਣ ਦੇ ਵੱਲ ਬਹੁਤ ਤੇਜ਼ੀ ਨਾਲ ਕਦਮ  ਉਠਾ ਰਿਹਾ ਹੈ,  ਅੱਗੇ ਵਧ ਰਿਹਾ ਹੈ।  ਹਾਲ ਹੀ ਵਿੱਚ ਸਾਡੀਆਂ ਸੈਨਾਵਾਂ ਨੇ ਫ਼ੈਸਲਾ ਲਿਆ ਹੈ ਕਿ ਉਹ 100 ਤੋਂ ਜ਼ਿਆਦਾ ਵੱਖ-ਵੱਖ ਪ੍ਰਕਾਰ ਦੀਆਂ ਜੋ ਜ਼ਰੂਰਤਾਂ,  ਖਾਸ ਕਰਕੇ ਹਥਿਆਰ ਅਤੇ ਸਾਜ਼ੋ-ਸਮਾਨ ਉਸ ਨੂੰ ਹੁਣ ਵਿਦੇਸ਼ਾਂ ਤੋਂ ਨਹੀਂ ਲੈਣਗੇ,  ਭਾਰਤ ਵਿੱਚ ਉਤਪਾਦ ਦੀ ਹੋਈਆਂ ਚੀਜ਼ਾਂ ਹੀ ਲੈਣਗੇ।  ਇੱਥੇ ਦਾ ਉਤਪਾਦ ਅਤੇ ਉਸ ਦੇ ਲਈ ਜੋ ਜ਼ਰੂਰੀ ਹੋਵੇਗਾ ਕਰਾਂਗੇ।  ਇਹ ਫ਼ੈਸਲਾ ਛੋਟਾ ਨਹੀਂ ਹੈ।  ਇਸ ਦੇ ਲਈ ਸੀਨੇ ਵਿੱਚ ਬਹੁਤ ਵੱਡਾ ਦਮ ਲਗਦਾ ਹੈ।  ਆਪਣੇ ਜਵਾਨਾਂ ‘ਤੇ ਵਿਸ਼ਵਾਸ ਲਗਦਾ ਹੈ।  ਮੈਂ ਅੱਜ ਇਸ ਮੌਕੇ ‘ਤੇ ਹੋਰ ਤਿਆਗ ਹੋਰ ਤਪੱਸਿਆ ਦੀ ਇਸ ਮਹੱਤਵਪੂਰਨ ਭੂਮੀ ਤੋਂ,  ਮੈਂ ਆਪਣੀਆਂ ਸੈਨਾਵਾਂ ਨੂੰ ਉਨ੍ਹਾਂ  ਦੇ  ਇਸ ਮਹੱਤਵਪੂਰਨ ਫੈਸਲੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।  ਇਹ ਫ਼ੈਸਲਾ ਛੋਟਾ ਨਹੀਂ ਹੈ,  ਮੈਂ ਜਾਣਦਾ ਹਾਂ।  ਫੈਸਲਾ ਸੈਨਾ ਨੇ ਲਿਆ,  ਆਤਮਨਿਰਭਰ ਭਾਰਤ ਦਾ ਇੱਕ ਬਹੁਤ ਵੱਡਾ ਹੌਸਲਾ ਵਧਾਉਣ ਵਾਲਾ ਫ਼ੈਸਲਾ ਲਿਆ।  ਲੇਕਿਨ ਸੈਨਾ ਦੇ ਇਸ ਫੈਸਲੇ ਨਾਲ ਦੇਸ਼ਵਾਸੀਆਂ ਵਿੱਚ ਵੀ,  130 ਕਰੋੜ ਦੇਸ਼ਵਾਸੀਆਂ ਵਿੱਚ ਅਜਿਹਾ ਮੈਸੇਜ ਚਲਾ ਗਿਆ,  ਸਭ ਦੂਰ ਚਲਾ ਗਿਆ ਅਤੇ ਉਹ ਮੈਸੇਜ ਕੀ ਗਿਆ ਲੋਕਲ ਲਈ ਵੋਕਲ ਹੋਣ ਦਾ,  ਸੈਨਾ ਦੇ ਇੱਕ ਫ਼ੈਸਲੇ ਨੇ 130 ਕਰੋੜ ਦੇਸ਼ਵਾਸੀਆਂ ਨੂੰ ਲੋਕਲ ਲਈ ਵੋਕਲ ਹੋਣ ਦੀ ਪ੍ਰੇਰਣਾ ਦਿੱਤੀ। 

 

ਮੈਂ ਅੱਜ ਦੇਸ਼  ਦੇ ਨੌਜਵਾਨਾਂ ਨੂੰ,  ਦੇਸ਼ ਦੀਆਂ ਸੈਨਾਵਾਂ ਨੂੰ,  ਸੁਰੱਖਿਆ ਬਲਾਂ ਨੂੰ,  ਪੈਰਾਮੈਡੀਕਲ ਫੋਰਸਾਂ ਨੂੰ,  ਇੱਕ  ਦੇ ਬਾਅਦ ਇੱਕ ਇਸ ਪ੍ਰਕਾਰ ਫੈਸਲਿਆਂ ਦੇ ਅਨੁਕੂਲ ਭਾਰਤ ਵਿੱਚ ਵੀ ਮੇਰੇ ਦੇਸ਼  ਦੇ ਜਵਾਨ ਅਜਿਹੀਆਂ-ਅਜਿਹੀਆਂ ਚੀਜ਼ਾਂ ਦਾ ਨਿਰਮਾਣ ਕਰਨਗੇ,  ਅਜਿਹੀਆਂ-ਅਜਿਹੀਆਂ ਚੀਜ਼ਾਂ ਬਣਾਕੇ  ਲਿਆਓਗੇ,  ਸਾਡੀ ਸੈਨਾ ਦੇ ਜਵਾਨਾਂ ਦੀਆਂ,  ਸਾਡੇ  ਸੁਰੱਖਿਆ ਬਲਾਂ  ਦੇ ਜਵਾਨਾਂ ਦੀ ਤਾਕਤ ਵਧੇਗੀ।  ਹਾਲ  ਦੇ ਦਿਨਾਂ ਵਿੱਚ ਅਨੇਕ ਸਟਾਰਟਸ-ਅੱਪਸ ਸੈਨਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅੱਗੇ ਆਏ ਹਨ।  ਡਿਫੈਂਸ ਸੈਕਟਰ ਵਿੱਚ ਨੌਜਵਾਨਾਂ  ਦੇ ਨਵੇਂ ਸਟਾਰਟ-ਅੱਪਸ ਦੇਸ਼ ਨੂੰ ਆਤਮਨਿਰਭਰਤਾ  ਦੇ ਮਾਮਲੇ ਵਿੱਚ ਹੋਰ ਤੇਜ਼ੀ ਨਾਲ ਅੱਗੇ ਲੈ ਜਾਣਗੇ।

 

ਸਾਥੀਓ,

 

ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ,  ਦੇਸ਼  ਦੀ ਵਧਦੀ ਹੋਈ ਇਸ ਤਾਕਤ ਦਾ ਟੀਚਾ ਹੈ- ਸਰਹੱਦ ‘ਤੇ ਸ਼ਾਂਤੀ।  ਅੱਜ ਭਾਰਤ ਦੀ ਰਣਨੀਤੀ ਸਾਫ਼ ਹੈ,  ਭਾਰਤ ਦੀ ਰਣਨੀਤੀ ਸਪਸ਼ਟ ਹੈ।  ਅੱਜ ਦਾ ਭਾਰਤ ਸਮਝਣ ਅਤੇ ਸਮਝਾਉਣ ਦੀ ਨੀਤੀ ‘ਤੇ ਵਿਸ਼ਵਾਸ ਕਰਦਾ ਹੈ, ਸਮਝਣ ਦੀ ਵੀ ਅਤੇ ਸਮਝਾਉਣ ਦੀ ਵੀ,  ਲੇਕਿਨ ਅਗਰ ਸਾਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ,  ਫਿਰ ਤਾਂ ਜਵਾਬ ਵੀ ਉਤਨਾ ਹੀ ਪ੍ਰਚੰਡ ਮਿਲੇਗਾ।

 

ਸਾਥੀਓ,

 

ਦੇਸ਼ ਦੀ ਅਖੰਡਤਾ,  ਦੇਸ਼ਵਾਸੀਆਂ ਦੀ ਏਕਤਾ ‘ਤੇ ਨਿਰਭਰ ਕਰਦੀ ਹੈ।  ਸ਼ਾਂਤੀ,  ਏਕਤਾ,  ਸਦਭਾਵਨਾ ਦੇਸ਼  ਦੇ ਅੰਦਰ ਦੇਸ਼ ਦੀ ਅਖੰਡਤਾ ਨੂੰ ਊਰਜਾ ਦਿੰਦੀ ਹੈ।  ਸੀਮਾ ਦੀ ਸੁਰੱਖਿਆ,  ਸੁਰੱਖਿਆ ਬਲਾਂ ਦੀ ਸ਼ਕਤੀ  ਦੇ ਨਾਲ ਜੁੜੀ ਹੈ।  ਸੀਮਾ ‘ਤੇ ਸਾਡੇ ਜਾਂਬਾਜ਼ਾਂ ਦਾ ਹੌਸਲਾ ਬੁਲੰਦ ਰਹੇ,  ਉਨ੍ਹਾਂ ਦਾ ਮਨੋਬਲ ਅਸਮਾਨ ਤੋਂ ਵੀ ਉੱਚਾ ਰਹੇ,  ਇਸ ਲਈ ਉਨ੍ਹਾਂ ਦੀ ਹਰ ਲੋੜ,  ਹਰ ਜ਼ਰੂਰਤ,  ਅੱਜ ਦੇਸ਼ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਹੈ।  ਉਨ੍ਹਾਂ  ਦੇ  ਪਰਿਵਾਰ ਦੀ ਦੇਖਭਾਲ਼,  ਇਹ ਦੇਸ਼ ਦੀ ਜ਼ਿੰਮੇਵਾਰੀ ਹੈ।  ਬੀਤੇ ਸਮੇਂ ਵਿੱਚ,  ਸੈਨਿਕਾਂ  ਦੇ ਬੱਚਿਆਂ ਦੀ ਸਿੱਖਿਆ ਅਤੇ ਰੋਜ਼ਗਾਰ ਨੂੰ ਲੈ ਕੇ ਵੀ ਅਨੇਕ ਫੈਸਲੇ ਲਏ ਗਏ ਹਨ।  ਪਿਛਲੇ ਸਾਲ ਜਦੋਂ ਮੈਂ ਦੂਜੀ ਵਾਰ ਸਹੁੰ ਚੁੱਕੀ ਸੀ ਤਾਂ ਪਹਿਲਾ ਫੈਸਲਾ ਹੀ ਸ਼ਹੀਦਾਂ  ਦੇ ਬੱਚਿਆਂ ਦੀ ਸਿੱਖਿਆ ਨਾਲ ਜੁੜਿਆ ਹੋਇਆ ਸੀ।  ਇਸ ਦੇ ਤਹਿਤ ਨੈਸ਼ਨਲ ਡਿਫੈਂਸ ਫੰਡ  ਦੇ ਅਨੁਸਾਰ ਮਿਲਣ ਵਾਲੇ ਸਕਾਲਰਸ਼ਿਪ ਨੂੰ ਵਧਾਇਆ ਗਿਆ ਹੈ।

 

ਸਾਥੀਓ,

 

ਸੁਵਿਧਾ  ਦੇ ਨਾਲ-ਨਾਲ ਵੀਰਾਂ ਦੇ ਸਨਮਾਨ ਦੇ ਲਈ ਵੀ ਦੇਸ਼ ਵਿੱਚ ਬੇਮਿਸਾਲ ਪ੍ਰਯਤਨ ਚਲ ਰਹੇ ਹਨ।  National war memorial,  ਰਾਸ਼ਟਰੀ ਯੁੱਧ ਸਮਾਰਕ ਜਾਂ ਫਿਰ ਨੈਸ਼ਨਲ ਪੁਲਿਸ ਮੈਮੋਰੀਅਲ ਹੋਵੇ,  ਇਹ ਦੋਵੇਂ ਸਮਾਰਕ ਦੇਸ਼  ਦੇ ਸ਼ੌਰਯ ਦੇ ਸਰਬਉੱਚ ਪ੍ਰਤੀਕ ਬਣਕੇ ਦੇਸ਼ਵਾਸੀਆਂ ਨੂੰ,  ਸਾਡੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੇ ਹਨ।

 

ਸਾਥੀਓ,

 

ਮੁਸ਼ਕਿਲ ਚੁਣੌਤੀਆਂ ਦੇ ਦਰਮਿਆਨ ਤੁਹਾਡਾ ਵਿਵਹਾਰ,   ਤੁਹਾਡਾ ਟੀਮ ਵਰਕ,  ਦੇਸ਼ ਨੂੰ ਹਰ ਮੋਰਚੇ ‘ਤੇ ਇਸ ਜਜ਼ਬੇ  ਦੇ ਨਾਲ ਲੜਨ ਦੀ ਸਿੱਖਿਆ ਦਿੰਦਾ ਹੈ।  ਅੱਜ ਦੇਸ਼ ਇਸੇ ਭਾਵਨਾ ਨਾਲ ਕੋਰੋਨਾ ਜਿਹੀ ਮਹਾਮਾਰੀ ਦੇ ਖ਼ਿਲਾਫ਼ ਵੀ ਜੰਗ ਲੜ ਰਿਹਾ ਹੈ।  ਦੇਸ਼  ਦੇ ਹਜ਼ਾਰਾਂ doctors,  nurses,  helpers ਅਤੇ support staff ਦਿਨ ਰਾਤ,  ਬਿਨਾ ਰੁਕੇ,  ਬਿਨਾ ਥਕੇ ਕੰਮ ਕਰ ਰਹੇ ਹਨ।  ਦੇਸ਼ਵਾਸੀ ਵੀ ਇਸ ਜੰਗ ਨੂੰ ਫ੍ਰੰਟਲਾਈਨ warriors ਦੀ ਤਰ੍ਹਾਂ ਲੜ ਰਹੇ ਹਨ।  ਇਤਨੇ ਮਹੀਨਿਆਂ ਨਾਲ ਸਾਡੇ ਦੇਸ਼ਵਾਸੀ ਪੂਰੇ ਅਨੁਸ਼ਾਸਨ ਦਾ ਪਾਲਣ ਕਰ ਰਹੇ ਹਨ,  ਮਾਸਕ ਜਿਹੀਆਂ ਸਾਵਧਾਨੀਆਂ ਦਾ ਪਾਲਣ ਕਰ ਰਹੇ ਹਨ ਆਪਣੇ ਅਤੇ ਆਪਣਿਆਂ ਦੇ ਜੀਵਨ ਦੀ ਵੀ ਰੱਖਿਆ ਕਰ ਰਹੇ ਹਨ।  ਲੇਕਿਨ ਸਾਨੂੰ ਇਹ ਵੀ ਅਹਿਸਾਸ ਹੈ,  ਕਿ ਅਗਰ ਸਾਨੂੰ ਮਾਸਕ ਪਹਿਨਣ ਵਿੱਚ ਹੀ ਇੰਨੀ ਤਕਲੀਫ ਹੁੰਦੀ ਹੈ ਤਾਂ ਤੁਹਾਡੇ ਲਈ ਇਹ ਸੁਰੱਖਿਆ ਜੈਕੇਟਸ, ਪਤਾ ਨਹੀਂ ਤੁਹਾਡੇ ਸਰੀਰ ‘ਤੇ ਕਿੰਨੀਆਂ ਚੀਜ਼ਾ ਤੁਹਾਨੂੰ ਲੱਦਣੀਆਂ ਪੈਂਦੀਆਂ ਹਨ।  ਇੰਨਾ ਕੁਝ ਪਹਿਨਣਾ ਕਿੰਨਾ ਕਠਿਨ ਹੁੰਦਾ ਹੋਵੇਗਾ।  ਤੁਹਾਡੇ ਇਸ ਤਿਆਗ ਤੋਂ ਦੇਸ਼ ਅਨੁਸ਼ਾਸਨ ਵੀ ਸਿੱਖ ਰਿਹਾ ਹੈ ਅਤੇ ਸੇਵਾ ਧਰਮ ਦਾ ਵੀ ਪਾਲਣ ਵੀ ਕਰ ਰਿਹਾ ਹੈ।

 

ਸਾਥੀਓ, 

 

ਸੀਮਾ ‘ਤੇ ਰਹਿ ਕੇ ਤੁਸੀਂ ਜੋ ਤਿਆਗ ਕਰਦੇ ਹੋ,  ਤਪੱਸਿਆ ਕਰਦੇ ਹੋ,  ਉਹ ਦੇਸ਼ ਵਿੱਚ ਇੱਕ ਵਿਸ਼ਵਾਸ ਦਾ ਵਾਤਾਵਰਣ ਬਣਾਉਂਦਾ ਹੈ,  ਹਰ ਹਿੰਦੁਸ‍ਤਾਨੀ ਦੇ ਅੰਦਰ ਇੱਕ ਨਵਾਂ confidence level ਲਿਆਉਂਦਾ ਹੈ।  ਇਹ ਵਿਸ਼ਵਾਸ ਹੁੰਦਾ ਹੈ ਕਿ ਮਿਲ ਕੇ ਵੱਡੀ ਤੋਂ ਵੱਡੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।  ਤੁਹਾਡੇ ਤੋਂ ਮਿਲੀ ਇਸ ਪ੍ਰੇਰਣਾ ਨਾਲ ਦੇਸ਼ ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ ਆਪਣੇ ਹਰ ਨਾਗਰਿਕ ਦੇ ਜੀਵਨ ਦੀ ਰੱਖਿਆ ਵਿੱਚ ਜੁਟਿਆ ਹੋਇਆ ਹੈ।  ਇਤਨੇ ਮਹੀਨਿਆਂ ਤੋਂ ਦੇਸ਼ ਆਪਣੇ 80 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਦੇ ਭੋਜਨ ਦੀ ਵਿਵਸਥਾ ਕਰ ਰਿਹਾ ਹੈ।  ਲੇਕਿਨ ਇਸ ਦੇ ਨਾਲ ਹੀ,  ਦੇਸ਼,  ਅਰਥਵਿਵਸਥਾ ਨੂੰ ਫਿਰ ਤੋਂ ਇੱਕ ਵਾਰ ਗਤੀ ਦੇਣ ਦਾ ਵੀ ਪੂਰੇ ਹੌਸਲੇ ਨਾਲ ਯਤਨ ਕਰ ਰਿਹਾ ਹੈ।  ਦੇਸ਼ਵਾਸੀਆਂ ਦੇ ਇਸੇ ਹੌਸਲੇ ਦਾ ਨਤੀਜਾ ਹੈ ਕਿ ਅੱਜ ਕਈ sectors ਵਿੱਚ ਫਿਰ ਤੋਂ ਰਿਕਾਰਡ ਰਿਕਵਰੀ ਅਤੇ growth ਦਿਖ ਰਹੀ ਹੈ।  ਇਹ ਅਲੱਗ-ਅਲੱਗ ਪ੍ਰਕਾਰ ਦੀਆਂ ਸਭ ਲੜਾਈਆਂ,  ਇਹ ਸਭ ਸਫਲਤਾਵਾਂ,  ਇਨ੍ਹਾਂ ਦਾ ਸਿਹਰਾ ਸੀਮਾ ‘ਤੇ ਡਟੇ ਸਾਡੇ ਜਵਾਨਾਂ ਨੂੰ ਜਾਂਦਾ ਹੈ,  ਤੁਹਾਨੂੰ ਜਾਂਦਾ ਹੈ। 

 

ਸਾਥੀਓ, 

 

ਹਰ ਵਾਰ,  ਹਰ ਤਿਉਹਾਰ ਵਿੱਚ,  ਜਦੋਂ ਵੀ ਮੈਂ ਤੁਹਾਡੇ ਦਰਮਿਆਨ ਆਉਂਦਾ ਹਾਂ,  ਜਿਤਨਾ ਸਮਾਂ ਤੁਹਾਡੇ ਸਭ ਦੇ ਦਰਮਿਆਨ ਗੁਜਾਰਦਾ ਹਾਂ,  ਜਿਤਨਾ ਤੁਹਾਡੇ ਸੁਖ-ਦੁਖ ਵਿੱਚ ਸ਼ਾਮਲ ਹੁੰਦਾ ਹਾਂ,  ਰਾਸ਼ਟਰ ਰੱਖਿਆ ਦਾ,  ਰਾਸ਼ਟਰ ਸੇਵਾ ਦਾ ਮੇਰਾ ਸੰਕਲਪ ਉਤਨਾ ਹੀ ਮਜ਼ਬੂਤ ਹੁੰਦਾ ਹੈ।  ਮੈਂ ਤੁਹਾਨੂੰ ਫਿਰ ਭਰੋਸਾ ਦਿਵਾਉਂਦਾ ਹਾਂ ਕਿ ਤੁਸੀਂ ਨਿਸ਼ਚਿੰਤ ਹੋ ਕੇ ਆਪਣੇ ਕਰਤੱਵ ਪਥ ‘ਤੇ ਡਟੇ ਰਹੋ,  ਹਰ ਦੇਸ਼ਵਾਸੀ ਤੁਹਾਡੇ ਨਾਲ ਹੈ।  ਹਾਂ,  ਅੱਜ ਦੇ ਦਿਨ ਮੈਂ ਤੁਹਾਨੂੰ ਇੱਕ ਮਿੱਤਰ ਦੇ ਰੂਪ ਵਿੱਚ,  ਇੱਕ ਸਾਥੀ  ਦੇ ਰੂਪ ਵਿੱਚ ਤਿੰਨ ਗੱਲਾਂ ਦੀ ਤਾਕੀਦ ਕਰਾਂਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਇਹ ਤਾਕੀਦ ਤੁਹਾਡੇ ਲਈ ਵੀ ਹੋ ਸਕਦੀ ਹੈ ਸੰਕਲ‍ਪ ਬਣ ਜਾਵੇ।  ਪਹਿਲਾਂ- ਕੁਝ ਨਾ ਕੁਝ ਨਵਾਂ Innovate ਕਰਨ ਦੀ ਆਦਤ ਨੂੰ,  ਨਵੇ ਤਰੀਕੇ ਨਾਲ ਕਰਨ ਦੀ ਆਦਤ,  ਨਵੀਆਂ ਚੀਜ਼ਾਂ ਖੋਜ ਕੇ ਕਰਨ ਦੀ ਆਦਤ,  ਇਸ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਅਤੇ ਮੈਂ ਦੇਖਿਆ ਹੈ ਕਿ ਇਸ ਪ੍ਰਕਾਰ ਜ਼ਿੰਦਗੀ ਗੁਜਾਰਨ ਵਾਲੇ ਸਾਡੇ ਜਵਾਨਾਂ ਦੀ creativity ਦੇਸ਼ ਲਈ ਬਹੁਤ ਕੁਝ ਨਵੀਆਂ ਚੀਜ਼ਾਂ ਲਿਆ ਸਕਦੀ ਹੈ।  

 

ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓ,  ਕੁਝ ਨਾ ਕੁਝ ਇਨੋਵੇਟ ਕਰਨ ਦਾ।  ਦੇਖੋ,  ਸਾਡੇ ਸੁਰੱਖਿਆ ਬਲਾਂ ਨੂੰ ਕਿਉਂਕਿ ਤੁਸੀਂ ਅਨੁਭਵ  ਦੇ ਅਧਾਰ ‘ਤੇ ਇਨੋਵੇਟ ਕਰਦੇ ਹੋ।  ਰੋਜ਼ਮੱਰਾ ਜਿਸ ਪ੍ਰਕਾਰ ਨਾਲ ਤੁਸੀਂ ਜੂਝਦੇ ਹੋ ਉਸ ਵਿੱਚੋਂ ਕੱਢਦੇ ਹੋ,  ਬਹੁਤ ਵੱਡਾ ਲਾਭ ਹੁੰਦਾ ਹੈ।  ਦੂਸਰੀ ਮੇਰੀ ਤਾਕੀਦ ਹੈ ਅਤੇ ਉਹ ਤੁਹਾਡੇ ਲੋਕਾਂ ਲਈ ਬਹੁਤ ਜ਼ਰੂਰੀ ਹੈ ਤੁਸੀਂ ਹਰ ਹਾਲਤ ਵਿੱਚ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈ ਰੱਖੋ ਅਤੇ ਤੀਸਰੀ ਸਾਡੇ ਸਾਰਿਆਂ ਦੀ ਆਪਣੀ-ਆਪਣੀ ਮਾਤ੍ਰ ਭਾਸ਼ਾ ਹੈ,  ਸਾਡੇ ਵਿੱਚੋਂ ਬਹੁਤ ਲੋਕ ਹਿੰਦੀ ਬੋਲਦੇ ਵੀ ਹਨ,  ਸਾਡੇ ਵਿੱਚੋਂ ਕੁਝ ਲੋਕ ਅੰਗਰੇਜ਼ੀ ਵੀ ਬੋਲਦੇ ਹਨ,  ਇਨ੍ਹਾਂ ਸਭ ਨਾਲ ਤਾਂ ਸਾਡਾ ਸੁਭਾਵਿਕ ਨਾਤਾ ਰਹਿੰਦਾ ਹੈ।  ਲੇਕਿਨ ਜਦੋਂ ਅਜਿਹਾ ਸਮੂਹਿਕ ਜੀਵਨ ਹੁੰਦਾ ਹੈ,  ਇੱਕ ਮੇਰੇ ਸਾਹਮਣੇ ਲਘੂ ਭਾਰਤ ਬੈਠਾ ਹੋਇਆ ਹੈ।  ਦੇਸ਼  ਦੇ ਹਰ ਕੋਨੇ  ਦੇ ਨੌਜਵਾਨ ਬੈਠੇ ਹੋਏ ਹਨ।  ਅਲੱਗ-ਅਲੱਗ ਮਾਤ੍ਰ ਭਾਸ਼ਾ ਦੇ ਨੌਜਵਾਨ ਬੈਠੇ ਹੋਏ ਹਨ ਤਦ ਮੈਂ ਤੁਹਾਨੂੰ ਇੱਕ ਹੋਰ ਤਾਕੀਦ ਕਰਦਾ ਹਾਂ ਕਿ ਮਾਤ੍ਰ ਭਾਸ਼ਾ ਉਹ ਜਾਣਦੇ ਹੋ ਤੁਸੀਂ,  ਹਿੰਦੀ ਜਾਣਦੇ ਹੋ,  ਅੰਗਰੇਜ਼ੀ ਜਾਣਦੇ ਹੋ,  ਕਿਉਂ ਨਾ ਆਪਣੇ ਕਿਸੇ ਇੱਕ ਸਾਥੀ  ਤੋਂ,  ਭਾਰਤ ਦੀ ਕੋਈ ਇੱਕ ਹੋਰ ਭਾਸ਼ਾ ਤੁਸੀਂ ਜ਼ਰੂਰ ਆਤ‍ਮਸਾਤ ਕਰੋ।  ਸਿੱਖੋ,  ਤੁਸੀਂ ਦੇਖਣਾ ਉਹ ਤੁਹਾਡੀ ਇੱਕ ਬਹੁਤ ਵੱਡੀ ਤਾਕਤ ਬਣ ਜਾਵੇਗੀ।  ਤੁਸੀਂ ਜ਼ਰੂਰ ਦੋਖੇਗੇ,  ਇਹ ਗੱਲਾਂ ਤੁਹਾਡੇ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕਰਨਗੀਆਂ। 

 

ਸਾਥੀਓ, 

 

ਜਦ ਤੱਕ ਤੁਸੀਂ ਹੋ,  ਤੁਹਾਡਾ ਇਹ ਹੌਸਲਾ ਹੈ,  ਤੁਹਾਡੇ ਇਹ ਤਿਆਗ ਅਤੇ ਤਪੱਸਿਆ ਹਨ,  130 ਕਰੋੜ ਭਾਰਤਵਾਸੀਆਂ ਦਾ ‍ਆਤਮਵਿਸ਼ਵਾਸ ਕੋਈ ਨਹੀਂ ਡੇਗ ਪਾਵੇਗਾ।  ਜਦ ਤੱਕ ਤੁਸੀਂ ਹੋ, ਤਦ ਤੱਕ ਦੇਸ਼ ਦੀ ਦੀਵਾਲੀ ਇਸੇ ਤਰ੍ਹਾਂ ਰੋਸ਼ਨ ਹੁੰਦੀ ਰਹੇਗੀ।  ਲੌਂਗੇਵਾਲਾ ਦੀ ਇਸ ਪਰਾਕ੍ਰਮੀ ਭੂਮੀ ਤੋਂ,  ਵੀਰਤਾ ਅਤੇ ਸਾਹਸ ਦੀ ਭੂਮੀ ਤੋਂ,  ਤਿਆਗ ਅਤੇ ਤਪੱਸਿਆ  ਦੀ ਭੂਮੀ ਤੋਂ ਮੈਂ ਫਿਰ ਇੱਕ ਵਾਰ,  ਤੁਹਾਨੂੰ ਸਾਰਿਆ ਨੂੰ ਵੀ ਅਤੇ ਦੇਸ਼ਵਾਸੀਆਂ ਨੂੰ ਵੀ ਦੀਪਾਵਲੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।  ਮੇਰੇ ਨਾਲ,  ਪੂਰੀ ਤਾਕਤ  ਦੇ ਨਾਲ ਦੋਵੇਂ ਮੁੱਠੀਆਂ  ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ,  ਭਾਰਤ ਮਾਤਾ ਕੀ ਜੈ!  ਭਾਰਤ ਮਾਤਾ ਕੀ ਜੈ!  ਭਾਰਤ ਮਾਤਾ ਕੀ ਜੈ! 

 

ਬਹੁਤ-ਬਹੁਤ ਧੰਨ‍ਵਾਦ! 

 

***

 

ਡੀਐੱਸ/ਐੱਸਐੱਚ/ਏਵੀ



(Release ID: 1672965) Visitor Counter : 210