ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4.85 ਲੱਖ ਤੌਂ ਹੇਠਾਂ ਪੁੱਜੀ

ਰੋਜ਼ਾਨਾ ਨਵੀਂ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ

Posted On: 13 NOV 2020 12:34PM by PIB Chandigarh

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ ਅੱਜ 4,84,547 ਤੇ ਖੜ੍ਹੇ ਹਨ ਜਿਹੜੇ 5 ਲੱਖ ਦੇ ਅੰਕੜੇ ਤੋਂ ਕਾਫ਼ੀ ਘੱਟ ਹਨ । ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਐਕਟਿਵ ਕੇਸਾਂ ਦੀ ਗਿਣਤੀ 5 ਲੱਖ ਦੇ ਅੰਕੜੇ ਤੋਂ ਹੇਠਾਂ ਚੱਲ ਰਹੀ ਹੈ । ਕੁੱਲ ਪੌਜ਼ੀਟਿਵ ਕੇਸਾਂ ਚ ਇਸ ਦੀ ਹਿੱਸੇਦਾਰੀ 5.55 ਫੀਸਦ ਹੈ  ।

 

 

ਇਹ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਵਧੇਰੇ ਰਿਕਵਰੀ ਦੇ ਰੁਝਾਨ ਨਾਲ ਸੰਭਵ ਹੋਇਆ ਹੈ ਜਿਸ ਦੇ ਚੱਲਦਿਆਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਵਿੱਚ ਗਿਰਾਵਟ ਦਰਜ ਹੋਈ ਹੈ  ।

C:\Users\dell\Desktop\image001C22W.jpg

 

 44,879 ਨਵੇਂ ਪੁਸ਼ਟੀ ਮਾਮਲਿਆਂ ਦੇ ਉਲਟ ਪਿਛਲੇ 24 ਘੰਟਿਆਂ ਦੌਰਾਨ 49,079 ਮਰੀਜ਼ਾਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ ਜਿਹੜਾ ਭਾਰਤ ਦੇ ਰੋਜ਼ਾਨਾ ਵੱਧ ਰਿਕਵਰੀ ਦੇ ਰੁਝਾਨ ਨੂੰ ਜਾਰੀ ਰੱਖ ਰਿਹਾ ਹੈ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਹੈ । ਇਹ ਰੁਝਾਨ ਅੱਜ 41ਵੇਂ ਦਿਨ ਵੀ ਦੇਖਣ ਨੂੰ ਮਿਲਿਆ ਹੈ ।

 

C:\Users\dell\Desktop\image002W776.jpg

ਕੁੱਲ ਰਿਕਵਰੀ ਵਾਲੇ ਮਾਮਲੇ ਹੁਣ 81,15,580 ਤੇ ਪੁੱਜ ਗਏ ਹਨ ਜਿਹੜੇ ਰਿਕਵਰੀ ਰੇਟ ਦਾ 92.97 ਫੀਸਦ ਬਣਦਾ ਹੈ । ਸਿਹਤਯਾਬ ਐਲਾਨੇ ਗਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਾਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਨ੍ਹਾਂ ਦੀ ਗਿਣਤੀ 76,31,033 ਹੋ ਗਈ ਹੈ ।

 

ਨਵੇਂ ਸਿਹਤਯਾਬ ਐਲਾਨੇ ਗਏ ਮਾਮਲਿਆਂ ਵਿਚੋਂ 77.83 ਫੀਸਦ ਕੇਸ 10 ਸੂਬਿਆਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਕੇਂਦਰਤ ਮੰਨੇ ਜਾ ਰਹੇ ਹਨ ।

 

ਮਹਾਰਾਸ਼ਟਰ ਵਿੱਚ ਇਕ ਦਿਨ ਚ ਸਭ ਤੋਂ ਵੱਧ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ । 7,809 ਨਵੀਆਂ ਰਿਕਵਰੀਆਂ ਨੇ ਸੂਬੇ ਦੀ ਕੁੱਲ ਰਿਕਵਰੀ ਨੂੰ 16,05,064 ਵੱਲ ਧੱਕ ਦਿੱਤਾ ਹੈ ।

C:\Users\dell\Desktop\image003DS2C.jpg

 

 ਨਵੇਂ ਕੇਸਾਂ ਵਿਚੋਂ 76.25 ਫੀਸਦ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਾਹਮਣੇ ਆਏ ਹਨ ।

 

ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਏ ਜਿਨ੍ਹਾਂ ਦੀ ਗਿਣਤੀ 7, 053 ਹੈ । ਕੇਰਲ ਵਿੱਚ 5,537 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 4,496 ਨਵੇਂ ਮਾਮਲੇ ਰਿਪੋਰਟ ਹੋਏ ਹਨ।

C:\Users\dell\Desktop\image004U351.jpg

 

ਪਿਛਲੇ 24 ਘੰਟਿਆਂ ਦੌਰਾਨ ਹੋਈਆਂ 547 ਮੌਤਾਂ ਵਿਚੋਂ 10 ਸੂਬਿਆਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਚੋਂ ਤਕਰੀਬਨ 80 ਫੀਸਦ (79.34%) ਰਿਪੋਰਟ ਹੋਈਆਂ ਹਨ ।

 

22.3 ਫੀਸਦ ਨਵੀਆਂ ਮੌਤਾਂ ਮਹਾਰਾਸ਼ਟਰ ਚੋਂ ਦਰਜ ਕੀਤੀਆਂ ਗਈਆਂ ਹਨ ਜਿਥੇ 122 ਮੌਤਾਂ ਹੋਈਆਂ ਹਨ । ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 104 ਅਤੇ 54 ਨਵੀਆਂ ਮੌਤਾਂ ਹੋਈਆਂ ਹਨ ।

 C:\Users\dell\Desktop\image0055GQO.jpg                                                                                                                                            

 

****

 

ਐਮ ਵੀ



(Release ID: 1672707) Visitor Counter : 146