ਆਯੂਸ਼

ਪ੍ਰਧਾਨ ਮੰਤਰੀ 13 ਨਵੰਬਰ ਨੂੰ 5 ਵੇਂ ਆਯੁਰਵੇਦ ਦਿਵਸ ਮੌਕੇ ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ

Posted On: 12 NOV 2020 11:31AM by PIB Chandigarh

ਪ੍ਰਧਾਨ ਮੰਤਰੀ 13 ਨਵੰਬਰ, 2020 ਨੂੰ 5 ਵੇਂ ਆਯੁਰਵੇਦ ਦਿਵਸ 'ਤੇ ਦੇਸ਼ ਨੂੰ ਭਵਿੱਖ ਲਈ ਤਿਆਰ ਦੋ ਆਯੁਰਵੇਦ ਸੰਸਥਾਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸੰਸਥਾਵਾਂ ਇੰਸਟੀਚਿਊਟ ਆਫ ਟ੍ਰੇਨਿੰਗ ਅਤੇ ਰਿਸਰਚ ਇਨ ਆਯੁਰਵੇਦ (ਆਈ ਟੀ ਆਰ ਏ), ਜਾਮਨਗਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਆਯੁਰਵੈਦ (ਐਨ ਆਈ ਏ) , ਜੈਪੁਰ ਹਨ। ਦੋਵੇਂ ਇੰਸਟੀਚਿਊਟ ਦੇਸ਼ ਵਿਚ ਆਯੁਰਵੇਦ ਦੀਆਂ ਪ੍ਰਮੁੱਖ ਸੰਸਥਾਵਾਂ ਹਨ। ਪਹਿਲੇ ਇੰਸਟੀਚਿਊਟ ਨੂੰ ਸੰਸਦ ਦੇ ਇਕ ਐਕਟ ਰਾਹੀਂ ਰਾਸ਼ਟਰੀ ਮਹੱਤਤਾ ਦੇ ਇਕ ਸੰਸਥਾਨ ਦਾ ਦਰਜਾ ਦਿੱਤਾ ਗਿਆ ਸੀ, ਅਤੇ ਬਾਅਦ ਵਾਲੇ ਇੰਸਟੀਚਿਊਟ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਇਕ ਡੀਮਡ ਯੂਨੀਵਰਸਿਟੀ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ।

ਆਯੁਸ਼ ਮੰਤਰਾਲਾ, ਸਾਲ 2016 ਤੋਂ, ਹਰ ਸਾਲ ਧਨਵੰਤਰੀ ਜਯੰਤੀ (ਧਨਤੇਰਸ) ਦੇ ਮੌਕੇ '' ਆਯੁਰਵੇਦ ਦਿਵਸ '' ਮਨਾਉਂਦਾ ਰਿਹਾ ਹੈ ਇਸ ਸਾਲ, ਇਹ 13 ਨਵੰਬਰ ਨੂੰ ਆਇਆ ਹੈ ਤੇ ਇਸੇ ਦਿਨ ਮਨਾਇਆ ਜਾ ਰਿਹਾ ਹੈ।

ਕੋਵਿਡ -19 ਦੀ ਮੌਜੂਦਾ ਸਥਿਤੀ ਤੇ ਵਿਚਾਰ ਕਰਦਿਆਂ 5 ਵਾਂ ਆਯੁਰਵੇਦ ਦਿਵਸ 2020 ਵੱਡੇ ਪੱਧਰ 'ਤੇ ਰਾਸ਼ਟਰੀ ਪੱਧਰ ਦੇ ਨਾਲ ਨਾਲ ਹੀ ਅੰਤਰਰਾਸ਼ਟਰੀ ਪੱਧਰਾਂ ਤੇ ਵਰਚੁਅਲ ਪਲੇਟਫਾਰਮਾਂ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਉਪਰੋਕਤ ਦੋਵਾਂ ਸੰਸਥਾਵਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਸਮਾਰੋਹ ਨੂੰ 13 ਨਵੰਬਰ ਨੂੰ ਸਵੇਰੇ 10.30 ਵਜੇ ਤੋਂ ਮਾਈਗੋਵ ਪਲੇਟਫਾਰਮ 'ਤੇ https://pmevents.ncog.gov.in' ਤੇ ਪ੍ਰਸਾਰਿਤ ਕੀਤਾ ਜਾਏਗਾ। ਆਯੁਸ਼ ਮੰਤਰਾਲੇ ਨੇ ਸਾਰੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਮਾਈਗੋਵ ਪਲੇਟਫਾਰਮ 'ਤੇ ਰਜਿਸਟਰੇਸ਼ਨ ਕਰਵਾ ਕੇ ਸਮਾਰੋਹ ਦਾ ਹਿੱਸਾ ਬਣਨ।

-------------------------------------

ਐਮ ਵੀ /ਐਸ ਕੇ


(Release ID: 1672439) Visitor Counter : 206