ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਮੰਤਰਾਲੇ ਦੇ ਨਵੇਂ ਨਾਮਕਰਣ ਦੀ ਤਖ਼ਤੀ ਤੋਂ ਪਰਦਾ ਹਟਾਇਆ

ਜਹਾਜ਼ਰਾਨੀ ਮੰਤਰਾਲੇ ਦਾ ਨਾਮ ਬਦਲ ਕੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲਾ ਰੱਖਿਆ ਗਿਆ

ਨਾਮ ਵਿੱਚ ਤਬਦੀਲੀ ਨਾਲ, ਮੰਤਰਾਲਾ ਜਲ ਮਾਰਗ ਅਤੇ ਤਟੀ ਜਹਾਜ਼ਰਾਨੀ ਦੇ ਵਿਕਾਸ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰੇਗਾ : ਸ਼੍ਰੀ ਮਨਸੁਖ ਮਾਂਡਵੀਯਾ

Posted On: 12 NOV 2020 4:57PM by PIB Chandigarh

ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਨਵੀਂ ਦਿੱਲੀ ਵਿੱਚ ਮੰਤਰਾਲੇ ਦੇ ਨਵੇਂ ਨਾਮਕਰਣ ਦੀ ਤਖ਼ਤੀ ਤੋਂ ਪਰਦਾ ਹਟਾਇਆ ਅਤੇ ਮੰਤਰਾਲੇ ਤਹਿਤ ਬੰਦਰਗਾਹਾਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਦੇ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

 

ਜਹਾਜ਼ਰਾਨੀ ਮੰਤਰਾਲੇ ਦਾ ਨਾਮ ਬਦਲ ਕੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲਾ ਰੱਖਿਆ ਗਿਆ ਹੈ।

 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 8 ਨਵੰਬਰ 2020 ਨੂੰ ਗੁਜਰਾਤ ਵਿੱਚ ਹਜ਼ੀਰਾ ਅਤੇ ਘੋਘਾ ਦਰਮਿਆਨ ਰੋ-ਪੈਕਸ ਫੈਰੀ ਸੇਵਾ ਦੇ ਉਦਘਾਟਨ ਸਮਾਰੋਹ ਦੌਰਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਜਹਾਜ਼ਰਾਨੀ ਮੰਤਰਾਲੇ ਦਾ ਨਾਮ ਬਦਲਣ ਦਾ ਐਲਾਨ ਕੀਤਾ ਸੀ।

 

ਇਹ ਇਤਿਹਾਸਿਕ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਹੁਣ ਇਹ ਮੰਤਰਾਲਾ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਵਜੋਂ ਜਾਣਿਆ ਜਾਵੇਗਾ। ਇਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਵਿਕਸਿਤ ਆਰਥਿਕਤਾਵਾਂ ਵਿੱਚ, ਸਮੁੰਦਰੀ ਜਹਾਜ਼ਾਂ ਦਾ ਮੰਤਰਾਲਾ ਬੰਦਰਗਾਹਾਂ ਅਤੇ ਜਲ ਮਾਰਗਾਂ ਲਈ ਵੀ ਜ਼ਿੰਮੇਵਾਰ ਹੈ। ਭਾਰਤ ਵਿਚ ਜਹਾਜ਼ਰਾਨੀ  ਮੰਤਰਾਲਾ ਬੰਦਰਗਾਹਾਂ ਅਤੇ ਜਲ ਮਾਰਗਾਂ ਨਾਲ ਸਬੰਧਿਤ ਬਹੁਤ ਸਾਰਾ ਕੰਮ ਕਰ ਰਿਹਾ ਹੈ।  ਹੁਣ ਨਾਮ ਦੀ ਵਧੇਰੇ ਸਪਸ਼ਟਤਾ ਦੇ ਨਾਲ, ਕੰਮ ਵਿਚ ਹੋਰ ਸਪਸ਼ਟਤਾ ਵੀ ਆਵੇਗੀ।"

 

ਜਿਵੇਂ ਹੀ ਪ੍ਰਧਾਨ ਮੰਤਰੀ ਨੇ ਨਾਮ ਬਦਲਣ ਦਾ ਐਲਾਨ ਕੀਤਾ, ਮੰਤਰਾਲੇ ਨੇ ਸਾਰੀਆਂ ਸਬੰਧਿਤ ਰਸਮਾਂ ਨੂੰ ਪੂਰਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਸਾਰੀਆਂ ਰਸਮਾਂ ਦੋ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਪੂਰੀ ਹੋ ਗਈਆਂ ਅਤੇ 10 ਨਵੰਬਰ 2020 ਨੂੰ ਭਾਰਤ ਦੇ ਗਜ਼ਟ ਵਿਚ ਨਾਮ ਬਦਲਣ ਦੀ ਅਧਿਕਾਰਤ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤੀ ਗਈ।

 

ਇਸ ਰਸਮੀ ਉਦਘਾਟਨ ਦੌਰਾਨ, ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਨਾਲ, ਦੇਸ਼ ਬਹੁ-ਮਾਡਲੀ ਸੰਪਰਕ ਦੇ ਸੰਪੂਰਨ ਅਤੇ ਲੰਬੇ ਸਮੇਂ ਦੀ ਪਹੁੰਚ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਸਲ ਵਿੱਚ ਪ੍ਰਧਾਨ ਮੰਤਰੀ ਦੇ ਕੰਮ ਦੇ ਦਾਇਰੇ ਦੇ ਵਿਸਤਾਰ, ਜੋ ਕਿ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦੇ ਸੰਬੰਧ ਵਿੱਚ ਹਨ, ਦੀ ਦੂਰਦਰਸ਼ਤਾ ਲਈ ਧੰਨਵਾਦੀ ਹਨ।

 

ਸ਼੍ਰੀ ਮਨਸੁੱਖ ਮਾਂਡਵੀਯਾ ਨੇ ਦੱਸਿਆ ਕਿ ਬਦਲੇ ਗਏ ਨਾਮ ਨਾਲ ਮੰਤਰਾਲਾ ਜਲ ਮਾਰਗਾਂ ਅਤੇ ਤਟੀ ਜਹਾਜ਼ਰਾਨੀ ਦੇ ਵਿਕਾਸ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕਰੇਗਾ। ਲਗਭਗ 1400 ਕਿਲੋਮੀਟਰ ਦੇ  ਜਲਮਾਰਗ ਪਹਿਲਾਂ ਹੀ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਹਨ ਅਤੇ ਪਹਿਲ ਦੇ ਅਧਾਰ 'ਤੇ ਵਾਧੂ 1000 ਕਿਲੋਮੀਟਰ ਦੇ ਮਾਰਗ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਲਈ ਡੀਪੀਆਰ / ਸੰਭਾਵਨਾ ਅਧਿਐਨ ਪੂਰਾ ਕੀਤਾ ਗਿਆ ਹੈ। ਕਈ ਛੋਟੀਆਂ ਬੰਦਰਗਾਹਾਂ ਜਿਵੇਂ ਕਿ ਮੱਛੀ ਬੰਦਰਗਾਹ, ਖੇਤੀਬਾੜੀ ਬੰਦਰਗਾਹ ਅਤੇ ਖਣਿਜ ਬੰਦਰਗਾਹ ਆਦਿ ਨੂੰ ਸ਼ਾਮਲ ਕਰਦੇ ਹੋਏ ਅਸੀਂ ਪੋਰਟ ਗ੍ਰਿੱਡ ਬਣਾਉਣ ਲਈ ਵੀ ਵਿਚਾਰ ਕਰ ਰਹੇ ਹਾਂ, ਤਾਂ ਜੋ ਦੇਸ਼ ਵਿੱਚ ਬੰਦਰਗਾਹ ਵਿਕਾਸ ਅਤੇ ਬੰਦਰਗਾਹ ਅਗਵਾਈ ਵਾਲਾ ਵਿਕਾਸ ਹੋ ਸਕੇ।"

 

ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੀਵ ਰੰਜਨ ਅਤੇ ਵਧੀਕ ਸਕੱਤਰ ਸ਼੍ਰੀ ਸੰਜੈ ਬੰਧੋਪਾਧਿਆ, ਆਈਡਬਲਿਊਏਆਈ ਦੇ ਚੇਅਰਮੈਨ, ਡਾ. ਅੰਮ੍ਰਿਤਾ ਪ੍ਰਸਾਦ, ਜਹਾਜ਼ਰਾਨੀ ਦੇ ਡਾਇਰੈਕਟਰ ਜਨਰਲ, ਸ਼੍ਰੀ ਅਮਿਤਾਭ ਕੁਮਾਰ, ਆਈਪੀਏ ਦੇ ਚੇਅਰਮੈਨ ਰਾਮਚੰਦਰਨ ਅਤੇ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਦੇ ਚੇਅਰਮੈਨ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀਡੀਓ ਕਾਨਫਰੰਸਿੰਗ ਜ਼ਰੀਏ ਸਮਾਗਮ ਵਿੱਚ ਸ਼ਾਮਲ ਹੋਏ।

 

                                                 *****

 

ਵਾਈਬੀ/ਜੇਕੇ



(Release ID: 1672406) Visitor Counter : 187