ਕਿਰਤ ਤੇ ਰੋਜ਼ਗਾਰ ਮੰਤਰਾਲਾ
ਸ਼੍ਰੀ ਗੰਗਵਾਰ ਨੇ ਕੋਵਿਡ ਮਹਾਮਾਰੀ ਦੌਰਾਨ ਪ੍ਰਸ਼ੰਸਾ ਯੋਗ ਕੰਮ ਕਰਨ ਲਈ ਅਧਿਕਾਰੀਆਂ ਅਤੇ ਸੀ ਐੱਲ ਸੀ , ਈ ਪੀ ਐੱਫ ਓ ਅਤੇ ਈ ਐੱਸ ਆਈ ਸੀ ਦੇ ਖੇਤਰੀ ਦਫ਼ਤਰਾਂ ਨੂੰ ਸਨਮਾਨਿਆ
Posted On:
11 NOV 2020 3:34PM by PIB Chandigarh
ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਅੱਜ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦਫ਼ਤਰ , ਐਂਪਲਾਈਸ ਪ੍ਰਾਵੀਡੈਂਟ ਫੰਡ ਓਰਗਨਾਈਜੇਸ਼ਨ ਅਤੇ ਐਂਪਲਾਈਸ ਸਟੇਟ ਇਨਸ਼ੋਰੈਂਸ ਕਾਰਪੋਰੇਸ਼ਨ ਦੇ ਕੋਵਿਡ 19 ਦੇ ਯੌਧਿਆ ਨੂੰ ਸਖ਼ਤ ਮੇਹਨਤ ਅਤੇ ਲਗਾਤਾਰ ਯਤਨ ਕਰਨ ਲਈ ਪ੍ਰਸ਼ੰਸਾ ਅਤੇ ਸਨਮਾਨਿਤ ਕਰਨ ਲਈ ਇੱਕ ਸਮਾਗਮ ਆਯੋਜਿਤ ਕੀਤਾ ।
ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਖੇਤਰੀ ਦਫ਼ਤਰਾਂ ਦੀਆਂ ਸੰਸਥਾਵਾਂ ਅਤੇ ਅਧਿਕਾਰੀਆਂ ਨੂੰ ਬਾਕਮਾਲ ਪੇਸ਼ੇਵਰਾਨਾ ਪ੍ਰਦਰਸ਼ਨ ਕਰਨ ਅਤੇ ਸਮਰਪਤਾ ਨਾਲ ਕੰਮ ਕਰਨ ਨੂੰ ਮਾਣਤਾ ਦਿੰਦੇ ਹੋਏ ਪ੍ਰਸ਼ੰਸਾ ਸਰਟੀਫਿਕੇਟ ਦਿੱਤੇ । ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਉਦਯੋਗ ਤੇ ਕਾਮਿਆਂ ਦੀ ਬੇਹਤਰੀ ਲਈ ਇਤਿਹਾਸਕ ਕਦਮ ਚੁੱਕੇ ਹਨ । ਉਹਨਾਂ ਨੇ ਹੋਰ ਕਿਹਾ ਕਿ 2 ਕਰੋੜ ਕੰਸਟਰਕਸ਼ਨ ਕਾਮਿਆਂ ਦੇ ਬੈਂਕ ਖਾਤਿਆਂ ਵਿੱਚ 5,000 ਕਰੋੜ ਰੁਪਏ ਜਮ੍ਹਾਂ ਕੀਤੇ ਗਏ ਹਨ । ਉਹਨਾਂ ਨੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਨੇ ਇਸ ਨੂੰ ਨਿਰਵਿਘਨ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ 80 ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ । ਈ ਐੱਸ ਆਈ ਸੀ ਅਤੇ ਈ ਪੀ ਐੱਫ ਓ ਦੇ ਨੋਡਲ ਅਧਿਕਾਰੀ ਆਪਣੇ ਖੇਤਰੀ ਦਫ਼ਤਰਾਂ ਨਾਲ ਮਿਲ ਕੇ ਦਿਨ ਰਾਤ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕੰਮ ਕਰ ਰਹੇ ਹਨ । ਮੰਤਰੀ ਨੇ ਹੋਰ ਕਿਹਾ ਕਿ 20 ਕੰਟਰੋਲ ਰੂਮਾਂ ਰਾਹੀਂ 16,000 ਸਿ਼ਕਾਇਤਾਂ ਪ੍ਰਾਪਤ ਹੋਈਆਂ , ਜਿਹਨਾਂ ਵਿੱਚੋਂ 96% ਮੁੱਖ ਕਿਰਤ ਕਮਿਸ਼ਨਰ (ਕੇਂਦਰ) , ਈ ਪੀ ਐੱਫ ਓ ਅਤੇ ਈ ਐੱਸ ਆਈ ਸੀ ਨੇ ਮਿੱਥੇ ਸਮੇਂ ਵਿੱਚ ਹੱਲ ਕੀਤੀਆਂ ਹਨ । ਉਹਨਾਂ ਨੇ ਸਾਰੇ ਅਧਿਕਾਰੀਆਂ , ਅਫ਼ਸਰਾਂ ਅਤੇ ਤਿੰਨਾਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਸਮਰਪਿਤ ਹੋ ਕੇ ਕੰਮ ਕਰਨ ਲਈ ਧੰਨਵਾਦ ਕੀਤਾ । ਸ਼੍ਰੀ ਗੰਗਵਾਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 23 ਈ ਐੱਸ ਆਈ ਸੀ ਹਸਪਤਾਲ ਹੁਣ ਕੋਵਿਡ 19 ਹਸਪਤਾਲ ਐਲਾਨੇ ਗਏ ਹਨ , ਜਿਹਨਾਂ ਵਿੱਚ 2,600 ਆਈਸੋਲੇਸ਼ਨ ਬੈੱਡਸ , 555 ਤੋਂ ਜਿ਼ਆਦਾ ਆਈ ਸੀ ਯੂ ਅਤੇ 213 ਤੋਂ ਜਿ਼ਆਦਾ ਵੈਂਟੀਲੇਟਰਸ ਹਨ । ਮੰਤਰੀ ਨੇ ਈ ਪੀ ਐੱਫ ਓ ਦੇ ਵਿਸ਼ੇਸ਼ ਕੋਵਿਡ 19 ਦੇ ਦਾਅਵੇ ਦੀ ਪਹਿਲ ਨੂੰ ਉਜਾਗਰ ਕੀਤਾ , ਜਿਸ ਅਨੁਸਾਰ ਕੋਵਿਡ ਮਹਾਮਾਰੀ ਦੌਰਾਨ ਈ ਪੀ ਐੱਫ ਓ ਦੇ 47 ਲੱਖ ਤੋਂ ਜਿ਼ਆਦਾ ਕੋਵਿਡ ਦਾਅਵਿਆਂ ਲਈ 12,000 ਕਰੋੜ ਰੁਪਏ ਵੰਡੇ ਗਏ ਹਨ ।
- ਅਪੂਰਵਾ ਚੰਦਰਾ , ਸਕੱਤਰ ਕਿਰਤ ਤੇ ਰੋਜ਼ਗਾਰ ਮੰਤਰਾਲਾ ਨੇ ਇਹਨਾਂ ਤਿੰਨਾਂ ਸੰਸਥਾਵਾਂ ਦੇ ਅਫ਼ਸਰਾਂ ਅਤੇ ਅਧਿਕਾਰੀਆਂ ਦੇ ਬੇਹਤਰੀਨ ਯਤਨਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਹਰੇਕ ਅਧਿਕਾਰੀ ਅਤੇ ਖੇਤਰੀ ਦਫ਼ਤਰ ਦੀ ਬੇਹੱਦ ਉਤਸ਼ਾਹ ਨਾਲ ਕੰਮ ਕਰਨ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਨੇ ਕੋਵਿਡ 19 ਦੇ ਸੰਕਟ ਸਮੇਂ ਦੌਰਾਨ ਆਪੋ ਆਪਣੀਆਂ ਡਿਊਟੀਆਂ ਤੋਂ ਵਧੇਰੇ ਕੰਮ ਕੀਤਾ ਹੈ । ਉਹਨਾਂ ਨੇ ਇਹ ਗੱਲ ਵਿਸ਼ੇਸ਼ ਤੌਰ ਤੇ ਨੋਟ ਕੀਤੀ ਕਿ 2 ਕਰੋੜ ਕੰਸਟਰਕਸ਼ਨ ਕਾਮਿਆਂ ਦੇ ਬੈਂਕ ਖਾਤਿਆਂ ਵਿੱਚ 5,000 ਕਰੋੜ ਰੁਪਏ ਜਮ੍ਹਾਂ ਕੀਤੇ ਹਨ , ਜਿਸ ਲਈ ਮੁਖ ਕਿਰਤ ਕਮਿਸ਼ਨਰ (ਕੇਂਦਰੀ) ਨੇ ਇਸ ਨੂੰ ਨਿਰਵਿਘਨ ਲਾਗੂ ਕਰਕੇ ਸੁਨਿਸ਼ਚਿਤ ਕਰਨ ਲਈ 80 ਅਫ਼ਸਰਾਂ ਨੂੰ ਤਾਇਨਾਤ ਕੀਤਾ ਹੈ । ਈ ਐੱਸ ਆਈ ਸੀ ਅਤੇ ਈ ਪੀ ਐੱਫ ਓ ਦੇ ਨੋਡਲ ਅਫ਼ਸਰਾਂ ਨੇ ਆਪਣੇ ਖੇਤਰੀ ਦਫ਼ਤਰਾਂ ਨਾਲ ਮਿਲ ਕੇ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਦਿਨ ਰਾਤ ਕੰਮ ਕੀਤਾ ਹੈ । ਉਹਨਾਂ ਨੇ ਮੁਖੀ ਕਿਰਤ ਕਮਿਸ਼ਨ (ਕੇਂਦਰ) ਵੱਲੋਂ ਸਥਾਪਿਤ ਕੀਤੇ 20 ਕੰਟਰੋਲ ਰੂਮਾਂ ਰਾਹੀਂ ਫਟਾਫੱਟ ਸਿ਼ਕਾਇਤਾਂ ਹੱਲ ਕਰਨ ਦੀ ਪ੍ਰਾਪਤੀ ਦਾ ਵੀ ਜਿ਼ਕਰ ਕੀਤਾ ।
ਉਹਨਾਂ ਨੇ ਸੈਂਟਰਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਤੇ ਈ ਪੀ ਐੱਫ ਓ ਤੇ ਦੇਸ਼ ਵਿਚਲੇ ਦਫ਼ਤਰਾਂ ਵੱਲੋਂ ਨਵੀਨਤਮ ਉਪਾਅ ਵਰਤ ਕੇ ਤੇਜ਼ੀ ਨਾਲ ਦਾਅਵਿਆਂ ਨੂੰ ਸੈਟਲ ਕਰਨ ਲਈ ਵਧਾਈ ਦਿੱਤੀ । ਇਹਨਾਂ ਸੰਸਥਾਵਾਂ ਨੇ ਇਹ ਦਾਅਵੇ ਨਵੀਨਤਮ ਉਪਾਅ ਜਿਵੇਂ ਆਟੋ ਸੈਟਲਮੈਂਟ ਮੋਡ ਅਤੇ ਮਲਟੀ ਲੋਕੇਸ਼ਨ ਕਲੇਮ ਰਾਹੀਂ 50% ਤੋਂ ਘੱਟ ਸਟਾਫ ਨਾਲ 72 ਘੰਟਿਆਂ ਦੇ ਅੰਦਰ ਅੰਦਰ ਕੋਵਿਡ 19 ਦੇ ਦਾਅਵਿਆਂ ਨੂੰ ਸੈਟਲ ਕਰਨਾ ਯਕੀਨੀ ਬਣਾਇਆ ਹੈ । ਸ਼੍ਰੀ ਚੰਦਰਾ ਨੇ ਸਾਰੇ ਈ ਐੱਸ ਆਈ ਸੀ ਅਧਿਕਾਰੀਆਂ ਵੱਲੋਂ ਸਖ਼ਤ ਮੇਹਨਤ ਅਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਰੇ ਈ ਐੱਸ ਆਈ ਸੀ ਹਸਪਤਾਲਾਂ ਵਿੱਚ ਐਕਸਕਲੂਸਿਵ ਕੋਵਿਡ ਕੇਅਰ ਬੈੱਡਸ , ਆਈ ਸੀ ਯੂ ਬੈੱਡਸ ਅਤੇ ਕੋਵਿਡ 19 ਲਈ ਟੈਸਟ ਕਰਨੇ , ਪਲਾਜ਼ਮਾ ਟਰਾਂਸ ਫਿਊਜ਼ਨ , ਆਰ ਟੀ ਪੀ ਸੀ ਆਰ ਟੈਸਟ ਆਦਿ ਦੀਆਂ ਸਹੂਲਤਾਂ ਦਿੱਤੀਆਂ ਹਨ । ਈ ਐੱਸ ਆਈ ਸੀ ਦੇ ਕੇਂਦਰੀ ਦਫ਼ਤਰਾਂ ਨੇ ਭਾਗੀਦਾਰਾਂ / ਲਾਭਪਾਤਰੀਆਂ / ਬੀਮੇ ਵਾਲੇ ਵਿਅਕਤੀਆਂ ਦੀਆਂ ਸਿ਼ਕਾਇਤਾਂ ਨੂੰ ਨਜਿੱਠਣ ਲਈ 24 ਘੰਟੇ ਕੰਮ ਕੀਤਾ ਹੈ ।
ਸ਼੍ਰੀ ਡੀ ਪੀ ਐੱਸ ਨੇਗੀ , ਮੁਖੀ ਕਿਰਤ ਕਮਿਸ਼ਨਰ (ਕੇਂਦਰ) , ਸ਼੍ਰੀ ਸੁਨੀਲ ਬਰਥਵਾਲ , ਸੀ ਪੀ ਐੱਫ ਸੀ ਅਤੇ ਸ਼੍ਰੀਮਤੀ ਅਨੁਰਾਧਾ ਪ੍ਰਸਾਦ ਡੀ ਜੀ , ਈ ਐੱਸ ਆਈ ਸੀ ਨੇ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਨੂੰ ਉਜਾਗਰ ਕੀਤਾ । ਸ਼੍ਰੀ ਡੀ ਪੀ ਐੱਸ ਨੇਗੀ ਸੀ ਐੱਲ ਸੀ (ਸੀ) ਨੇ ਕਿਹਾ ਕਿ ਲਾਕਡਾਊਨ ਦੇ ਮੱਦੇਨਜ਼ਰ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸੀ ਐੱਲ ਸੀ (ਸੀ) ਦੀ ਸਿੱਧੀ ਨਿਗਰਾਨੀ ਹੇਠ ਸੀ ਐੱਲ ਸੀ (ਸੀ) ਸੰਸਥਾ ਦੇ 20 ਖੇਤਰੀ ਦਫ਼ਤਰਾਂ ਵਿੱਚ 20 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਸਨ । ਉਹਨਾਂ ਹੋਰ ਕਿਹਾ ਕਿ ਕੰਟਰੋਲ ਰੂਮ 24/7 ਅਧਾਰਿਤ ਹੈ , ਕੰਮ ਕਰਦੇ ਹਨ । ਫੀਲਡ ਅਧਿਕਾਰੀਆਂ ਨੂੰ ਸਿ਼ਕਾਇਤ ਦਾ ਪਿੱਛਾ ਕਰਕੇ 72 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਨ ਲਈ ਕਿਹਾ ਗਿਆ ਸੀ । ਰੋਜ਼ਗਾਰ ਦੇਣ ਵਾਲਿਆਂ ਨੂੰ ਟੈਲੀਫੋਨ / ਈ—ਮੇਲ ਅਤੇ ਵੀਡੀਓ ਕਾਨਫਰੰਸ ਰਾਹੀਂ ਸੰਪਰਕ ਕਰਕੇ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਗਿਆ । ਸ਼੍ਰੀ ਨੇਗੀ ਨੇ ਕਿਹਾ ਕਿ ਕੰਟਰੋਲ ਰੂਮਾਂ ਦੇ ਦਖ਼ਲ ਨਾਲ ਸਰਕਾਰ ਕੇਵਲ 1,86,365 ਕੇਂਦਰ ਘੇਰੇ ਦੇ ਕਾਮਿਆਂ ਨੂੰ 2,95,33,43,880 ਰੁਪਏ ਕਿਰਤ ਦੇਣ ਵਿੱਚ ਹੀ ਕਾਮਯਾਬ ਨਹੀਂ ਹੋਈ ਬਲਕਿ ਸੂਬੇ ਦੇ ਘੇਰੇ ਅੰਦਰਲੇ 3,863 ਕਾਮਿਆਂ ਨੂੰ 2,63,73,458 ਰੁਪਏ ਵੀ ਵੰਡਣ ਵਿੱਚ ਕਾਮਯਾਬ ਹੋਈ ਹੈ । ਸੀ ਐੱਲ ਸੀ (ਸੀ) ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਕੰਟਰੋਲ ਰੂਮਾਂ ਨੇ ਪ੍ਰਵਾਸੀ ਭਾਰਤੀਆਂ ਵੱਲੋਂ ਖਾਣੇ , ਸ਼ੈਲਟਰ , ਰਾਸ਼ਨ ਸਬੰਧੀ ਆਈਆਂ ਦੁੱਖ ਭਰੀਆਂ ਕਾਲਾਂ ਨੂੰ ਵੀ ਰਸੀਵ ਕਰਨ ਲਈ ਸੂਬਾ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ ।
ਸ਼੍ਰੀ ਸੁਨੀਲ ਬਰਥਵਾਲ , ਸੈਂਟਰਲ ਪ੍ਰਾਵੀਡੈਂਟ ਕਮਿਸ਼ਨਰ ਨੇ ਕਿਹਾ ਕਿ ਈ ਪੀ ਐੱਫ ਓ ਨੇ ਭਾਗੀਦਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਆਪ ਨੂੰ ਝੋਕ ਦਿੱਤਾ । ਇਹ ਲੋੜਾਂ ਉਹਨਾਂ ਭਾਗੀਦਾਰਾਂ ਦੀਆਂ ਪੂਰੀਆਂ ਕੀਤੀਆਂ ਗਈਆਂ ਜਿਹਨਾਂ ਨੂੰ ਬੇਹਿਸਾਬਾ , ਵੱਖ ਵੱਖ ਮੁਸ਼ਕਲਾਂ ਆ ਰਹੀਆਂ ਸਨ । ਉਹਨਾਂ ਨੇ ਵਿਸਥਾਰ ਨਾਲ ਦਸਦਿਆਂ ਕਿਹਾ ਕਿ ਪੀ ਐੱਮ ਜੀ ਕੇ ਵਾਈ ਸਕੀਮ ਦੇ ਇੱਕ ਹਿੱਸੇ ਵਜੋਂ ਸਪੈਸ਼ਲ ਕੋਵਿਡ 19 ਐਡਵਾਂਸ ਪੈਰਾ 68 ਐੱਲ ਤਹਿਤ ਦਿੱਤਾ ਗਿਆ , ਜੋ ਨਾਨ ਰਿਫੰਡੇਬਲ ਐਡਵਾਂਸ ਸੀ ਅਤੇ ਇਹ ਈ ਪੀ ਐੱਫ ਮੈਂਬਰਾਂ ਨੂੰ ਈ ਪੀ ਐੱਫ ਖਾਤੇ ਵਿੱਚੋਂ ਦਿੱਤਾ ਗਿਆ , ਜੋ ਕਿਸੇ ਵੀ ਫੈਕਟਰੀ ਜਾਂ ਸੰਸਥਾ ਵਿੱਚ ਉਸ ਖੇਤਰ ਵਿੱਚ ਰਹਿੰਦੇ ਸਨ , ਜਿਸ ਨੂੰ ਉਚਿਤ ਸਰਕਾਰ ਵੱਲੋਂ ਕੋਰੋਨਾ ਅਸਰ ਹੇਠ ਖੇਤਰ ਐਲਾਨਿਆ ਗਿਆ ਸੀ । ਈ ਪੀ ਐੱਫ ਦਫ਼ਤਰਾਂ ਵੱਲੋਂ ਦੇਸ਼ ਭਰ ਵਿੱਚ 47.58 ਲੱਖ ਕੋਵਿਡ 19 ਐਡਵਾਂਸ ਦਾਅਵੇ ਸੈਟਲ ਕੀਤੇ ਗਏ ਅਤੇ ਦਾਅਵੇਦਾਰਾਂ ਨੂੰ 12,220.26 ਕਰੋੜ ਰੁਪਏ ਵੰਡੇ ਗਏ । 50% ਤੋਂ ਘੱਟ ਸਟਾਫ ਨਾਲ ਆਟੋ ਸੈਟਲਮੈਂਟ ਮੋਡ ਮਲਟੀ ਲੋਕੇਸ਼ਨ ਕਲੇਮ ਸੈਟਲਮੈਂਟ ਵਰਗੇ ਨਵੀਨਤਮ ਉਪਾਵਾਂ ਨਾਲ 72 ਘੰਟਿਆਂ ਦੇ ਅੰਦਰ ਅੰਦਰ ਰਾਤੋਂ ਰਾਤ ਕੋਵਿਡ 19 ਦੇ ਦਾਅਵਿਆਂ ਨੂੰ ਸੈਟਲ ਕਰਨ ਲਈ ਯਕੀਨੀ ਬਣਾਇਆ ਗਿਆ । ਉਹਨਾਂ ਕਿਹਾ ਕਿ ਮਹਾਮਾਰੀ ਦੇ ਅਪ੍ਰੈਲ ਤੋਂ ਸਤੰਬਰ 2020 ਸਮੇਂ ਦੌਰਾਨ ਉਮੰਗ (ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ ਏਜ ਗਵਰਨੈਂਸ) ਐਪ ਰਾਹੀਂ ਆਨਲਾਈਨ 19.20 ਲੱਖ ਦਾਅਵੇ ਭਰੇ ਗਏ ਸਨ । ਇਹ ਅਕਤੂਬਰ 2019 ਤੋਂ ਮਾਰਚ 2020 ਤੱਕ ਕੋਵਿਡ 19 ਤੋਂ ਪਹਿਲਾਂ ਦੇ ਮੁਕਾਬਲੇ 274% ਵੱਧ ਵਾਲਾ ਵੱਡਾ ਕੰਮ ਸੀ । ਸ਼੍ਰੀ ਬਰਥਵਾਲ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਈ ਪੀ ਐੱਫ ਓ ਨੇ ਆਟੋ ਕਲੇਮ ਸੈਟਲਮੈਂਟ ਅਮਲ , ਜੋ ਮਹਾਮਾਰੀ ਦੌਰਾਨ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਗਿਆ ਸੀ , ਨੂੰ ਵਿਕਸਿਤ ਕਰਨ ਲਈ ਡਿਜ਼ੀਟਲ ਤਕਨਾਲੋਜੀ ਸਭਾ ਐਵਾਰਡ ਜਿੱਤਿਆ ਹੈ । ਇਹ ਪ੍ਰਾਜੈਕਟ ਸੰਸਥਾ ਵੱਲੋਂ ਖੁੱਦ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਨੇ ਕੋਵਿਡ 19 ਦਾਅਵਿਆਂ ਨੂੰ ਸੈਟਲ ਕਰਨ ਦੇ ਸਮੇਂ ਨੂੰ 72 ਘੰਟਿਆਂ ਤੱਕ ਲਿਆਉਣ ਵਿੱਚ ਮਦਦ ਕੀਤੀ ਹੈ ।
ਸ਼੍ਰੀਮਤੀ ਅਨੁਰਾਧਾ ਪ੍ਰਸਾਦ , ਡਾਇਰੈਕਟਰ ਜਨਰਲ , ਈ ਐੱਸ ਆਈ ਸੀ ਨੇ ਈ ਐੱਸ ਆਈ ਸੀ ਦੀਆਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਬਾਰੇ ਦੱਸਿਆ । ਸ਼੍ਰੀਮਤੀ ਪ੍ਰਸਾਦ ਨੇ ਇਹ ਉਜਾਗਰ ਕੀਤਾ ਕਿ ਹਸਪਤਾਲਾਂ ਵਿੱਚ ਕੇਵਲ ਕੋਵਿਡ ਕੇਅਰ ਬੈੱਡਸ , ਆਈ ਸੀ ਯੂ ਬੈੱਡਸ ਅਤੇ ਕੋਵਿਡ 19 ਲਈ ਟੈਸਟ ਕਰਨ , ਪਲਾਜ਼ਮਾ ਟਰਾਂਸਫਿਊਜ਼ਨ , ਆਰ ਟੀ ਪੀ ਸੀ ਆਰ ਟੈਸਟਾਂ ਲਈ ਸਹੂਲਤਾਂ ਦਿੱਤੀਆਂ ਗਈਆਂ ਹਨ । ਈ ਐੱਸ ਆਈ ਸੀ ਖੇਤਰੀ ਦਫ਼ਤਰਾਂ ਨੇ ਵੀ ਭਾਗੀਦਾਰਾਂ / ਲਾਭਪਾਤਰੀਆਂ / ਬੀਮੇ ਵਾਲੇ ਵਿਅਕਤੀਆਂ ਦੀਆਂ ਸਿ਼ਕਾਇਤਾਂ ਨੂੰ ਹੱਲ ਕਰਨ ਲਈ 24 ਘੰਟੇ ਕੰਮ ਕੀਤਾ ਹੈ । ਮਿੱਥੇ ਸਮੇਂ ਅਨੁਸਾਰ ਕਈ ਕੇਸਾਂ ਨੂੰ ਹੱਲ ਕੀਤਾ ਗਿਆ ਹੈ । ਕੰਮ ਨਿਪਟਾਉਣ ਦੀ ਗੁਣਵਤਾ ਬਹੁਤ ਸੂਖ਼ਮ ਸੀ ਅਤੇ ਡਾਟਾ ਰਿਪੋਰਟਿੰਗ ਸਹੀ ਸੀ , ਨਵੀਨਤਮ ਤੇ ਕਲਾਤਮਕ ਉਪਾਵਾਂ ਨਾਲ ਸਿ਼ਕਾਇਤਾਂ ਹੱਲ ਕੀਤੀਆਂ ਗਈਆਂ ਸਨ । ਸ਼੍ਰੀਮਤੀ ਪ੍ਰਸਾਦ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਰਾਹੀਂ ਸੂਬਿਆਂ ਦੇ ਘੇਰੇ ਵਿੱਚ ਆਉਂਦੇ ਮੁੱਦਿਆਂ ਨੂੰ ਹੱਲ ਕਰਨ ਨਾਲ ਇੱਕ ਟੀਮ ਸਪੀਰਿਟ ਦੀ ਭਾਵਨਾ ਆਈ , ਜਿਸ ਨੇ ਸਾਕਰਾਤਮਕ ਸਿੱਟੇ ਦਿੱਤੇ ਹਨ ।
ਇਹ ਵੀ ਦੱਸਿਆ ਗਿਆ ਕਿ ਸਾਰੀਆਂ ਤਿੰਨਾਂ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਤਾਇਨਾਤ ਕੀਤੇ ਸਟਾਫ ਦੇ ਸਾਂਝੇ ਯਤਨਾਂ ਨਾਲ ਇਹਨਾਂ ਪਹਿਲਕਦਮੀਆਂ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕਿਆ ਹੈ ।
ਕੇਂਦਰੀ ਕਿਰਤ ਕਮਿਸ਼ਨਰ ਸੈਂਟਰਲ (ਕੇਂਦਰ) ਦੇ ਦਫ਼ਤਰ ਦੀ ਸਨਮਾਨਿਤ ਸੂਚੀ ਸੀ ਐੱਲ ਸੀ l
1. ਸ਼੍ਰੀ ਸੰਤੋਸ਼ ਮਾਹੁਰ , ਐੱਲ ਈ ਓ (ਸੀ) , ਸੀ ਐੱਲ ਸੀ (ਸੀ) (ਮੁੱਖ ਦਫ਼ਤਰ)
2. ਸੀ ਐੱਲ ਸੀ (ਸੀ) ਖੇਤਰੀ ਦਫ਼ਤਰ ਚੇਨੱਈ
3. ਸੀ ਐੱਲ ਸੀ (ਸੀ) ਖੇਤਰੀ ਦਫ਼ਤਰ ਕੋਲਕੱਤਾ
4. ਸੀ ਐੱਲ ਸੀ (ਸੀ) ਖੇਤਰੀ ਦਫ਼ਤਰ ਕੋਚੀਨ
ਐਂਪਲਾਈਸ ਪ੍ਰੋਵੀਡੈਂਟ ਫੰਡ ਓਰਗਨਾਈਜੇਸ਼ਨ ਦੇ ਸਨਮਾਨਿਤ ਦੀ ਸੂਚੀ l
1. ਸ਼੍ਰੀ ਰੂਪੇਰਸ਼ਵਰ ਸਿੰਘ , ਆਰ ਪੀ ਐੱਫ ਸੀ—1 , ਈ ਪੀ ਐੱਫ ਓ (ਮੁੱਖ ਦਫ਼ਤਰ)
2. ਈ ਪੀ ਐੱਫ ਓ ਖੇਤਰੀ ਦਫ਼ਤਰ ਦਿੱਲੀ (ਕੇਂਦਰ)
3. ਈ ਪੀ ਐੱਫ ਓ ਖੇਤਰੀ ਦਫ਼ਤਰ ਦਿੱਤੀ (ਪੂਰਬੀ)
4. ਈ ਪੀ ਐੱਫ ਓ ਖੇਤਰੀ ਦਫ਼ਤਰ ਕੇ ਆਰ ਪੂਰਮ (ਬੰਗਲੁਰੂ)
ਐਂਪਲਾਈਸ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈ ਐੱਸ ਆਈ ਸੀ) ਦੇ ਸਨਮਾਨਿਤ ਸੂਚੀ l
1. ਸ਼੍ਰੀ ਐੱਸ ਐੱਲ ਮੀਨਾ , ਡੀ ਡੀ , ਈ ਐੱਸ ਆਈ ਸੀ (ਮੁੱਖ ਦਫ਼ਤਰ)
2. ਈ ਐੱਸ ਆਈ ਸੀ ਖੇਤਰੀ ਦਫ਼ਤਰ , ਉਡੀਸਾ
3. ਈ ਐੱਸ ਆਈ ਸੀ ਖੇਤਰੀ ਦਫ਼ਤਰ ਮਹਾਰਾਸ਼ਟਰ
4. ਈ ਐੱਸ ਆਈ ਸੀ ਖੇਤਰੀ ਦਫ਼ਤਰ ਦਿੱਲੀ
5. ਈ ਐੱਸ ਆਈ ਸੀ ਮੈਡੀਕਲ ਕਾਲੇਜ ਤੇ ਹਸਪਤਾਲ ਫਰੀਦਾਬਾਦ
6. ਈ ਐੱਸ ਆਈ ਸੀ ਮੈਡੀਕਲ ਕਾਲੇਜ ਤੇ ਹਸਪਤਾਲ ਸਾਨਾਥ ਨਗਰ
7. ਈ ਐੱਸ ਆਈ ਸੀ ਮੈਡੀਕਲ ਕਾਲੇਜ ਤੇ ਪੀ ਜੀ ਆਈ ਐੱਮ ਐੱਸ ਆਰ ਅਤੇ ਮਾਡਲ ਹਸਪਤਾਲ ਰਾਜਾਜ ਨਗਰ
ਆਰ ਸੀ ਜੇ / ਆਰ ਐੱਨ ਐੱਮ / ਆਈ ਏ
(Release ID: 1672019)
|