PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
10 NOV 2020 6:04PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਦੇਸ਼ ਵਿੱਚ ਰੋਜ਼ਾਨਾ ਅਧਾਰ 'ਤੇ ਕੋਵਿਡ ਦੇ ਨਵੇਂ ਮਾਮਲੇ 40 ਹਜ਼ਾਰ ਤੋਂ ਘੱਟ।
-
ਪਿਛਲੇ 24 ਘੰਟਿਆਂ ਦੇ ਦੌਰਾਨ ਨਵੇਂ ਮਾਮਲਿਆਂ ਦੀ ਸੰਖਿਆ 38,073 ਰਹੀ।
-
ਪਿਛਲੇ 24 ਘੰਟਿਆਂ ਦੇ ਦੌਰਾਨ ਲਗਾਤਾਰ 38ਵੇਂ ਦਿਨ ਕੋਵਿਡ ਦੇ ਨਵੇਂ ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਅੱਜ 42,033 ਰਹੀ।
-
ਦੇਸ਼ ਵਿੱਚ ਕੋਵਿਡ ਸੰਕ੍ਰਮਣ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਵਿੱਚ ਐਕਟਿਵ ਮਾਮਲਿਆਂ ਦਾ ਹਿੱਸਾ ਘੱਟ ਕੇ 5.88 ਪ੍ਰਤੀਸ਼ਤ ਰਹਿ ਗਿਆ ਹੈ।
-
ਰਿਕਵਰੀ ਦਰ ਵਧ ਕੇ 92.64 ਪ੍ਰਤੀਸ਼ਤ ਹੋ ਗਈ ਹੈ।
-
ਹੁਣ ਤੱਕ ਕੁੱਲ 79,59,406 ਲੋਕ ਸੰਕ੍ਰਮਣ ਮੁਕਤ ਹੋ ਚੁੱਕੇ ਹਨ।
#Unite2FightCorona
#IndiaFightsCorona


ਭਾਰਤ ਵਿੱਚ ਰੋਜ਼ਾਨਾ 40 ਹਜਾਰ ਤੋਂ ਘੱਟ ਨਵੇਂ ਮਾਮਲਿਆਂ ਦੀ ਰਿਪੋਰਟ, ਐਕਟਿਵ ਕੇਸ ਦਰ ਅਤੇ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਜਾਰੀ ਹੈ
ਭਾਰਤ ਵਿੱਚ ਛੇ ਦਿਨਾਂ ਬਾਅਦ 40,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 38,073 ਦਰਜ ਕੀਤੀ ਗਈ ਹੈ। ਲਗਾਤਾਰ ਤੀਜੇ ਦਿਨ, ਰੋਜ਼ਾਨਾ ਰਿਪੋਰਟ ਕੀਤੇ ਨਵੇਂ ਕੇਸਾਂ ਨੇ 50,000 ਦਾ ਅੰਕੜਾ ਪਾਰ ਨਹੀਂ ਕੀਤਾ ਹੈ। ਇਹ ਕੁਝ ਦੇਸ਼ਾਂ ਦੇ ਸੰਦਰਭ ਵਿੱਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਜਿਹੜੇ ਕਿ ਪਿਛਲੇ 3-4 ਦਿਨਾਂ ਤੋਂ ਰੋਜ਼ਾਨਾ ਇਕ ਲੱਖ ਤੋਂ ਵੱਧ ਕੇਸਾਂ ਦੀ ਰਿਪੋਰਟ ਕਰ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ ਆਈ ਹੈ। ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨੂੰ ਅੱਜ 38 ਵੇਂ ਦਿਨ ਵੀ ਜਾਰੀ ਰੱਖਦਿਆਂ, ਪਿਛਲੇ 24 ਘੰਟਿਆਂ ਦੌਰਾਨ 42,033 ਮਰੀਜ਼ ਠੀਕ ਹੋਏ ਹਨ। ਐਕਟਿਵ ਕੇਸ ਲੋਡ ਸੁੰਗੜ ਕੇ 5,05,265 ਤੱਕ ਪਹੁੰਚ ਗਿਆ ਹੈ। ਐਕਟਿਵ ਕੇਸਾਂ ਦੇ ਘੱਟ ਰਹੇ ਭਾਰ ਤੋਂ ਬਾਅਦ, ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸ ਸਿਰਫ 5.88 ਫੀਸਦੀ ਦਾ ਯੋਗਦਾਨ ਪਾਉਂਦੇ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨਾਲ ਰਿਕਵਰੀ ਰੇਟ ਨੂੰ ਵੀ ਹੁਲਾਰਾ ਮਿਲ ਰਿਹਾ ਹੈ। ਇਹ ਮੌਜੂਦਾ ਸਮੇਂ ਵਿੱਚ 92.64 ਫੀਸਦੀ ਹੋ ਗਿਆ ਹੈ , ਕੁੱਲ ਰਿਕਵਰੀ ਅੱਜ 79,59,406 'ਤੇ ਖੜ੍ਹੀ ਹੈ। ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਨਿਰੰਤਰ ਹੇਠਾਂ ਵੱਲ ਜਾਣ ਦੇ ਰੁਝਾਨ ਨੂੰ ਦਰਸਾਉਂਦਾ ਹੋਇਆ, ਇਸ ਸਮੇਂ ਵਧ ਕੇ 74,54,141 ਹੋ ਗਿਆ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 78 ਫੀਸਦੀ ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ। ਦਿੱਲੀ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 7,014 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ। ਕੇਰਲ ਵਿੱਚ 5,983 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 4,396 ਵਿਅਕਤੀ ਸਿਹਤਯਾਬ ਹੋਏ ਹਨ। 72 ਫੀਸਦੀ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। 5,983, ਨਵੋਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ ਦਿਨ ਦੀ ਦਰਜ ਹੋਏ 7,745 ਨਵੇਂ ਕੇਸਾਂ ਦੀ ਤੁਲਨਾ ਵਿੱਚ ਘੱਟ ਹਨ। ਇਸ ਤੋਂ ਬਾਅਦ ਦਿੱਲੀ ਪੱਛਮੀ ਬੰਗਾਲ ਵਿੱਚ 3,907 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਘੱਟ ਕੇ 3,593 ਰਹਿ ਗਏ ਹਨ ਜਦੋਂ ਕਿ ਮਹਾਰਾਸ਼ਟਰ ਦੇ ਵਿੱਚ ਨਵੇਂ ਕੇਸ ਘੱਟ ਕੇ 3, 277 ਕੇਸਾਂ ਤਕ ਆ ਗਏ ਹਨ, ਹਾਲਾਂਕਿ ਉਹ ਰੋਜ਼ਾਨਾ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਿੱਚ ਲੜੀਵਾਰ ਤੀਜੇ ਅਤੇ ਚੌਥੇ ਨੰਬਰ ਤੇ ਹਨ। ਪਿਛਲੇ 24 ਘੰਟਿਆਂ ਦੌਰਾਨ 448 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਦੂਜੇ ਦਿਨ ਵੀ 500 ਤੋਂ ਘੱਟ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਦਸ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਹਿੱਸਾ ਲਗਭਗ 78 ਫੀਸਦੀ ਹੈ।
https://pib.gov.in/PressReleseDetail.aspx?PRID=1671642
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ 2020 ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ
https://pib.gov.in/PressReleseDetail.aspx?PRID=1671642
ਪ੍ਰਧਾਨ ਮੰਤਰੀ 12 ਨਵੰਬਰ ਨੂੰ ਜੇਐੱਨਯੂ ਕੈਂਪਸ ਵਿੱਚ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਨਵੰਬਰ ਨੂੰ ਸ਼ਾਮ 6:30 ਵਜੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਕੇਂਦਰੀ ਸਿੱਖਿਆ ਮੰਤਰੀ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਦਾ ਹਮੇਸ਼ਾ ਤੋਂ ਇਹ ਕਹਿਣਾ ਹੈ ਕਿ ਸੁਆਮੀ ਵਿਵੇਕਾਨੰਦ ਦੇ ਆਦਰਸ਼ ਅੱਜ ਵੀ ਉਨੇ ਹੀ ਢੁਕਵੇਂ ਹਨ, ਜਿੰਨੇ ਕਿ ਉਨ੍ਹਾਂ ਦੇ ਜੀਵਨ ਕਾਲ ਵਿੱਚ ਸਨ। ਪ੍ਰਧਾਨ ਮੰਤਰੀ ਨੇ ਅਕਸਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜਨਤਾ ਦੀ ਸੇਵਾ ਅਤੇ ਰਾਸ਼ਟਰ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਦੇਸ਼ ਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੌਰ 'ਤੇ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਆਲਮੀ ਪੱਧਰ 'ਤੇ ਵੀ ਦੇਸ਼ ਦੇ ਅਕਸ ਨੂੰ ਵੀ ਨਿਖਾਰਦਾ ਹੈ। ਭਾਰਤ ਦੀ ਸਮ੍ਰਿੱਧੀ ਅਤੇ ਸ਼ਕਤੀ ਦੇਸ਼ ਦੀ ਜਨਤਾ ਵਿੱਚ ਨਿਹਿਤ ਹੈ। ਅਜਿਹੇ ਵਿੱਚ ਸਾਰਿਆਂ ਨੂੰ ਸਸ਼ਕਤ ਬਣਾਉਣਾ, ਰਾਸ਼ਟਰ ਨੂੰ ਆਤਮਨਿਰਭਰ ਭਾਰਤ ਦਾ ਟੀਚਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਲੈ ਜਾਵੇਗਾ।
https://pib.gov.in/PressReleseDetail.aspx?PRID=1671656
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਪਹਿਲੀ ਬਰਿਕਸ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ
ਕੇਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਬ੍ਰਿਕਸ ਰੂਸ ਦੀ ਪ੍ਰਧਾਨਗੀ ਹੇਠ ਪਹਿਲੇ ਬ੍ਰਿਕਸ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ (ਐਫਐਮਸੀਬੀਜੀ) ਦੀ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੇ ਏਜੰਡੇ ਵਿਚ 2020 ਵਿਚ ਜੀ 20 ਸਾਉਦੀ ਪ੍ਰਧਾਨਗੀ ਦੇ ਨਤੀਜਿਆਂ 'ਤੇ ਵਿਚਾਰ-ਵਟਾਂਦਰੇ ਸਮੇਤ ਬੁਨਿਆਦੀ ਢਾਂਚੇ ਦੇ ਨਿਵੇਸ਼ਾਂ ਨੂੰ ਉਤਸ਼ਾਹਤ ਕਰਨ ਲਈ ਇਕ ਡਿਜੀਟਲ ਪਲੇਟਫਾਰਮ ਅਤੇ ਨਿਉ ਡਿਵੈਲਪਮੈਂਟ ਬੈਂਕ ਦੀ ਮੈਂਬਰਸ਼ਿਪ ਦੇ ਵਿਸਥਾਰ ਦੇ ਮੁੱਦੇ ਸ਼ਾਮਲ ਸਨ। ਵਿੱਤ ਮੰਤਰੀ ਨੇ ਕਿਹਾ ਕਿ ਜੀ -20, ਜਿਸ ਵਿਚ ਸਾਰੇ ਬ੍ਰਿਕਸ ਦੇਸ਼ ਮੈਂਬਰ ਹਨ, ਨੇ ਇਸ ਸਾਲ ਕੋਵਿਡ-19 ਦੇ ਜਵਾਬ ਵਿਚ ਜੀ-20 ਐਕਸ਼ਨ ਪਲਾਨ ਸਮੇਤ ਕੁਝ ਬਹੁਤ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਨੇ ਸੰਕਟ ਲਈ ਸਮੂਹਿਕ ਵਿਸ਼ਵਵਿਆਪੀ ਪ੍ਰਤੀਕ੍ਰਿਆ ਲਈ ਨੈਵੀਗੇਟ ਕਰਨ ਲਈ ਵਿਆਪਕ ਮਾਰਗ ਦਰਸ਼ਨ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ, ਜੀ -20 ਡੈਬਟ ਸਰਵਿਸ ਸਸਪੈਂਸ਼ਨ ਇਨੀਸ਼ੀਏਟਿਵ ਨੇ ਘੱਟ ਆਮਦਨੀ ਵਾਲੇ ਦੇਸ਼ਾਂ ਦੀ ਨਗਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਰੰਤ ਸਹਾਇਤਾ ਨੂੰ ਯਕੀਨੀ ਬਣਾਇਆ। ਉਨ੍ਹਾਂ ਅੱਗੇ ਦੱਸਿਆ ਕਿ ਬ੍ਰਿਕਸ ਮੈਂਬਰਾਂ ਨੇ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਕਿ ਉਭਰ ਰਹੇ ਅਰਥਚਾਰਿਆਂ ਦੀਆਂ ਚਿੰਤਾਵਾਂ ਨੂੰ ਇਨ੍ਹਾਂ ਪਹਿਲਕਦਮੀਆਂ ਵਿੱਚ ਢੁਕਵੇਂ ਢੰਗ ਨਾਲ ਪ੍ਰਤੀਬਿੰਬਤ ਕੀਤਾ ਜਾਵੇ। ਡਿਜੀਟਲ ਆਰਥਿਕਤਾ ਤੇ ਟੈਕਸ ਲਗਾਉਣ ਦੇ ਮੁੱਦੇ ਦਾ ਹੱਲ ਲੱਭਣ ਲਈ ਚੱਲ ਰਹੇ ਅੰਤਰਰਾਸ਼ਟਰੀ ਯਤਨਾਂ ਤੇ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇੱਕ ਸਹਿਮਤੀ ਹੱਲ ਟੈਕਸ ਪ੍ਰਣਾਲੀਆਂ ਦੀ ਨਿਰਪੱਖਤਾ, ਬਰਾਬਰੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।
https://pib.gov.in/PressReleseDetail.aspx?PRID=1671481
ਕੇਂਦਰੀ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਦੇ ਮੁੜ ਖੋਲ੍ਹੇ ਜਾਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕੀਤਾ
ਕੇਂਦਰੀ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਐੱਸਓਪੀ ਅਨੁਸਾਰ ਭਲਕੇ 10 ਨਵੰਬਰ ਤੋਂ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਦੇ ਦੁਬਾਰਾ ਖੋਲ੍ਹੇ ਜਾਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੰਤਰੀ ਨੇ ਕਿਹਾ ਕਿ ਭਲਕੇ ਤੋਂ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਨੂੰ ਦੁਬਾਰਾ ਖੋਲ੍ਹਣ ਲਈ ਵਿਸਤ੍ਰਿਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਨੈਸ਼ਨਲ ਮਿਊਜ਼ੀਅਮ ਦੁਆਰਾ ਕੀਤੇ ਪ੍ਰਬੰਧਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਤਿਆਰੀਆਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਇਸ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ਿਕਰ ਕੀਤਾ ਕਿ ਨੈਸ਼ਨਲ ਮਿਊਜ਼ੀਅਮ ਨੇ ਔਨਲਾਈਨ ਟਿਕਟਾਂ, ਪ੍ਰਵੇਸ਼ ਦੁਆਰ 'ਤੇ ਤਾਪਮਾਨ ਦੀ ਜਾਂਚ ਜਿਹੇ ਕਈ ਸਾਵਧਾਨੀ ਦੇ ਉਪਾਅ ਕੀਤੇ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਦੇਣ ਅਤੇ ਇਸ ਪ੍ਰਕਿਰਿਆ ਵਿਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ। ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਨੂੰ ਭਾਰਤ ਸਰਕਾਰ ਦੇ ਕਈ ਮੰਤਰਾਲਿਆ ਦੁਆਰਾ ਜਾਰੀ ਕੀਤੇ ਗਏ ਦਿਸ਼ਾ - ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ 10 ਨਵੰਬਰ, 2020 ਨੂੰ ਜਨਤਾ ਲਈ ਫਿਰ ਤੋਂ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਇਲਾਵਾ ਸੱਭਿਆਚਾਰ ਮੰਤਰਾਲੇ ਦੇ ਅਧੀਨ ਹੋਰ ਅਜਾਇਬ-ਘਰ ਵੀ ਇਸ ਦਾ ਪਾਲਣ ਕਰਨਗੇ।
https://pib.gov.in/PressReleseDetail.aspx?PRID=1671482
ਮੁਖਤਾਰ ਅੱਬਾਸ ਨਕਵੀ ਪੀਤਮਪੁਰਾ ਦੇ ਦਿਲੀਹਾਟ ਵਿੱਚ "ਹੁਨਰ ਹਾਟ" ਦਾ ਉਦਘਾਟਨ ਕਰਨਗੇ
ਹੁਨਰ ਹਾਟ ਕੋਰੋਨਾ ਮਹਾਮਾਰੀ ਦੇ ਕਾਰਨ ਲਗਭਗ 7 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਕੱਲ ਤੋਂ ਮੁੜ ਤੋਂ ਚਾਲੂ ਹੋ ਜਾਵੇਗਾ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ, ਪੀਤਮਪੁਰਾ, ਵਿਖੇ ਦਿੱਲੀ ਹਾਟ ਵਿੱਚ ਹੁਨਰ ਹਾਟ ਦਾ ਉਦਘਾਟਨ “ਵੋਕਲ ਫਾਰ ਲੋਕਲ” ਦੇ ਥੀਮ ਨਾਲ ਕਰਨਗੇ , “ਮਾਟੀ (ਮਿੱਟੀ), ਮੈਟਲ (ਧਾਤੂ) ਅਤੇ ਮਾਛੀਆ (ਲੱਕੜ ਅਤੇ ਜੂਟ ਦੇ ਸਮਾਨ)” ਤੋਂ ਬਣੇ ਦੇਸੀ ਉਤਪਾਦ, ਮੁੱਖ ਆਕਰਸ਼ਣ ਦਾ ਕੇਂਦਰ ਹੋਣਗੇI ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਮਿੱਟੀ, ਮਿੱਟੀ ਦੇ ਭਾਂਡੇ ਦਾ ਕੰਮ, ਪੋਟ ਕਲਾ ਕਿ ਜਾਦੁਗਰੀ, ਮੈਟਲ ਤੋਂ ਦੇਸ਼ ਦੇ ਹਰ ਕੋਨੇ ਤੋਂ ਲੱਕੜ, ਜੂਟ, ਗੰਨੇ ਅਤੇ ਬਾਂਸ ਤੋਂ ਬਣੇ ਕਈ ਦੁਰਲੱਭ ਹੱਥ ਨਾਲ ਬਣੇ ਉਤਪਾਦ ਆਦਿ ਪ੍ਰਦਰਸ਼ਿਤ ਕਰਨ ਅਤੇ ਵੇਚਣ ਲਈ 11 ਤੋਂ 22 ਨਵੰਬਰ 2020 ਤੱਕ ਦਿੱਲੀ ਹਾਟ, ਪੀਤਮਪੁਰਾ ਵਿਖੇ ਹੋਣ ਵਾਲੀ “ਹੁਨਰ ਹਾਟ” ਵਿੱਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸਵਦੇਸ਼ੀ ਉਤਪਾਦਾਂ ਨੂੰ ਬਣਾਉਣ ਵਿੱਚ ਸ਼ਾਮਲ ਕਾਰੀਗਰਾਂ ਨੂੰ ਵੱਖ ਵੱਖ ਸੰਸਥਾਵਾਂ ਰਾਹੀਂ “ਸਵਦੇਸ਼ੀ ਉਤਪਾਦਾਂ” ਦੀ ਆਕਰਸ਼ਕ ਪੈਕਿੰਗ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ‘ਆਤਮਨਿਰਭਰ ਭਾਰਤ’ ਦੇ ਮਿਸ਼ਨ ਨੂੰ ਮਜ਼ਬੂਤ ਕਰ ਰਿਹਾ ਹੈ। ਸ਼੍ਰੀ ਨਕਵੀ ਨੇ ਕਿਹਾ ਕਿ ਇਸ “ਹੁਨਰ ਹਾਟ” ਵਿਖੇ 100 ਤੋਂ ਵੱਧ ਸਟਾਲ ਲਗਾਏ ਗਏ ਹਨ।
https://pib.gov.in/PressReleseDetail.aspx?PRID=1671662
ਮਹਾਮਾਰੀ ਦੌਰਾਨ ਨਵੇਂ ਆਮ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਸਟਾਰਟ-ਅੱਪਸ ਦੁਆਰਾ ਡਾਕਟਰੀ ਉਪਕਰਣਾਂ ਅਤੇ ਏਡਜ਼ ਲਈ ਪੇਸ਼ਕਸ਼
ਕੀ ਡਾਕਟਰੀ ਉਪਕਰਣਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ ਕਿ ਇਹ ਡਾਕਟਰਾਂ ਨੂੰ ਸੁਰੱਖਿਅਤ ਰੱਖ ਸਕਣ ਅਤੇ ਕੋਵਿਡ 19 ਸੰਕਟ ਦੀਆਂ ਵਿਲੱਖਣ ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰ ਸਕਣ? ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਹਿਯੋਗ ਪ੍ਰਾਪਤ ਕਈ ਸਟਾਰਟ-ਅੱਪਸ ਇਸ ਦਿਸ਼ਾ ਵਿੱਚ ਅਜਿਹੇ ਸਟੈਥੋਸਕੋਪ ਬਣਾ ਰਹੇ ਹਨ ਜਿਨ੍ਹਾਂ ਨੂੰ ਡਾਕਟਰ ਮਰੀਜ਼ ਨੂੰ ਛੋਹੇ ਬਗੈਰ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਹਸਪਤਾਲਾਂ ਨੂੰ ਆਪਣੇ ਘਰ ਵਿੱਚ ਆਕਸੀਜਨ ਦਾ ਉਤਪਾਦਨ ਕਰਨ ਲਈ ਆਕਸੀਜਨ ਕੰਸਨਟ੍ਰੇਟਰ ਅਤੇ ਪੋਰਟੇਬਲ ਅਤੇ ਐਪ-ਨਿਯੰਤਰਿਤ ਆਈਓਟੀ (ਇੰਟਰਨੈੱਟ ਆਵ੍ ਥਿੰਗਸ) ਅਧਾਰਿਤ ਵੈਂਟੀਲੇਟਰ ਪ੍ਰਣਾਲੀ ਪੈਦਾ ਕਰਨ ਲਈ ਵਰਤੇ ਜਾ ਸਕਣ ਵਾਲੇ ਉਪਕਰਣ ਵੀ ਤਿਆਰ ਕੀਤੇ ਜਾ ਰਹੇ ਹਨ। ਕਈ ਭਾਰਤੀ ਮੈਡੀਕਲ ਉਪਕਰਣ ਨਿਰਮਾਤਾਵਾਂ ਅਤੇ ਸਵਦੇਸ਼ੀ ਔਟੋਮੇਸ਼ਨ ਕੰਪਨੀਆਂ ਨੇ ਮਹਾਮਾਰੀ ਨੂੰ ਇਕ ਚੁਣੌਤੀ ਵਜੋਂ ਲਿਆ ਹੈ ਅਤੇ ਮਰੀਜ਼ਾਂ ਦੀ ਸੰਪਰਕ ਰਹਿਤ ਜਾਂਚ ਅਤੇ ਨਿਗਰਾਨੀ ਲਈ ਵੈਂਟੀਲੇਟਰਾਂ, ਸਾਹ ਲੈਣ ਵਾਲੀਆਂ ਪੋਰਟੇਬਲ ਮਸ਼ੀਨਾਂ ਜਾਂ ਉਪਕਰਣਾਂ ਦੇ ਇਨੋਵੇਟਿਵ ਡਿਜ਼ਾਈਨ ਤਿਆਰ ਕੀਤੇ ਹਨ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਨੇ ਆਪਣੇ ਸੈਂਟਰ ਫਾਰ ਓਗਮੈਂਟਿੰਗ ਵਾਰ ਵਿੱਦ ਕੋਵਿਡ-19 ਹੈੱਲਥ ਕ੍ਰਾਈਸਿਸ (CAWACH) ਪਹਿਲ ਦੁਆਰਾ 5 ਕੰਪਨੀਆਂ ਦੇ ਹੋਣਹਾਰ ਵੈਂਟੀਲੇਟਰਾਂ, ਸਾਹ ਲੈਣ ਵਾਲੀਆਂ ਏਡਜ਼ ਅਤੇ ਹੋਰ ਮਹੱਤਵਪੂਰਨ ਮੈਡੀਕਲ ਉਪਕਰਣਾਂ ਦੀ ਪਰਖ, ਮੁੱਲਾਂਕਣ ਅਤੇ ਸਮਰਥਨ ਕੀਤਾ ਜਿਨ੍ਹਾਂ ਨੇ ਹੁਣ ਆਪਣੇ ਉਤਪਾਦਾਂ ਨੂੰ ਤੈਨਾਤੀ ਪੜਾਅ 'ਤੇ ਪਹੁੰਚਾਇਆ ਹੈ।
https://pib.gov.in/PressReleseDetail.aspx?PRID=1671687
ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ 29 ਪ੍ਰਾਜੈਕਟ ਪ੍ਰਵਾਨ ਕੀਤੇ ਗਏ
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਅੰਤਰ-ਮੰਤਰਾਲੇ ਪ੍ਰਵਾਨਗੀ ਕਮੇਟੀ (ਆਈਐੱਮਏਸੀ) ਦੀ ਮੀਟਿੰਗ ਨੇ ਅੱਜ 21 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਜਿਨ੍ਹਾਂ ਵਿੱਚ 443 ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੈ, ਜਿਸ ਨੂੰ ਏਕੀਕ੍ਰਿਤ ਕੋਲਡ ਚੇਨ ਅਤੇ ਮੁੱਲ ਵਾਧੇ ਦੀ ਯੋਜਨਾ ਦੇ ਤਹਿਤ 189 ਕਰੋੜ ਰੁਪਏ ਦੀ ਗ੍ਰਾਂਟ ਨਾਲ ਸਮਰਥਨ ਦਿੱਤਾ ਗਿਆ ਹੈ। 62 ਕਰੋੜ ਰੁਪਏ ਦੇ ਨਿਵੇਸ਼ ਦਾ ਲਾਭ ਉਠਾਉਣ ਵਾਲੇ 8 ਪ੍ਰਾਜੈਕਟਾਂ ਨੂੰ ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਹੋਰ ਮੀਟਿੰਗ ਵਿੱਚ ਬੀਐਫਐਲ ਸਕੀਮ ਅਧੀਨ 15 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ। ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵੀ ਮੀਟਿੰਗ ਵਿੱਚ ਮੌਜੂਦ ਸਨ। ਸ਼੍ਰੀ ਤੋਮਰ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕਿਸਾਨਾਂ ਅਤੇ ਖਪਤਕਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਵਾਨ ਕੀਤੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। 21 ਪ੍ਰੋਜੈਕਟਾਂ ਰਾਹੀਂ ਤਕਰੀਬਨ 12600 ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ 200592 ਕਿਸਾਨਾਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਇਹ ਪ੍ਰਾਜੈਕਟ ਆਂਧਰਾ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਕੇਰਲ, ਨਾਗਾਲੈਂਡ, ਪੰਜਾਬ, ਤੇਲੰਗਾਨਾ, ਉੱਤਰਾਖੰਡ, ਉੱਤਰ ਪ੍ਰਦੇਸ਼ ਦੇ 10 ਰਾਜਾਂ ਵਿੱਚ ਸਥਾਪਿਤ ਕੀਤੇ ਜਾਣਗੇ। ਇਨਟੈਗਰੇਟਡ ਕੋਲਡ ਚੇਨ ਅਤੇ ਮੁੱਲ ਵਾਧਾ ਬੁਨਿਆਦੀ ਢਾਂਚੇ ਦੀ ਯੋਜਨਾ ਦਾ ਉਦੇਸ਼ ਬਾਗਬਾਨੀ ਅਤੇ ਗੈਰ-ਬਾਗਬਾਨੀ ਉਤਪਾਦਾਂ ਦੀ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਕਾਬੂ ਹੇਠ ਰੱਖਣਾ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਮੁੱਲ ਉਪਲਬਧ ਕਰਵਾਉਣਾ ਹੈ। ਇਕ ਹੋਰ ਮੀਟਿੰਗ ਵਿਚ ਪ੍ਰਵਾਨ ਕੀਤੇ ਗਏ 8 ਪ੍ਰਾਜੈਕਟਾਂ ਵਿਚ ਤਕਰੀਬਨ 2500 ਲੋਕਾਂ ਲਈ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ।
https://pib.gov.in/PressReleseDetail.aspx?PRID=1671471
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਕੋਵਿਡ-19 ਦੇ ਮਾਮਲਿਆਂ ਦੀ ਗਿਰਾਵਟ ਜਾਰੀ ਰਹੀ। ਰਾਜ ਵਿੱਚ 3,277 ਨਵੇਂ ਕੋਵਿਡ-19 ਕੇਸ ਸਾਹਮਣੇ ਆਏ, ਜੋ ਕਿ 23 ਜੂਨ ਮਗਰੋਂ ਸਭ ਤੋਂ ਘੱਟ ਹਨ। ਮੁੰਬਈ ਵਿੱਚ 599 ਨਵੇਂ ਕੇਸ ਸਾਹਮਣੇ ਆਏ। ਪੂਨੇ ਵਿੱਚ ਵੀ ਸੋਮਵਾਰ ਨੂੰ 631 ਨਵੇਂ ਮਾਮਲੇ ਆਏ ਅਤੇ ਮਹੱਤਵਪੂਰਣ ਗਿਰਾਵਟ ਦੇਖਣ ਨੂੰ ਮਿਲੀ ਹੈ।
-
ਗੁਜਰਾਤ: ਗੁਜਰਾਤ ਰਾਜ ਦੇ ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਕੁੱਲ ਕੇਸ ਤਕਰੀਬਨ 1.82 ਲੱਖ ਹੋ ਗਏ ਹਨ। ਮਹਿਸਾਨਾ ਵਿੱਚ ਇੱਕ ਵਿਅਕਤੀ ਸਣੇ ਪੰਜ ਵਿਅਕਤੀਆਂ ਨੇ ਵਾਇਰਲ ਇਨਫੈਕਸ਼ਨ ਨਾਲ ਦਮ ਤੋੜ ਦਿੱਤਾ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 3,768 ਹੋ ਗਈ ਹੈ। ਸੋਮਵਾਰ ਨੂੰ ਗੁਜਰਾਤ ਵਿੱਚ ਘੱਟੋ-ਘੱਟ 1000 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਜ ਵਿੱਚ ਹੁਣ ਤੱਕ 1.65 ਲੱਖ ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।
-
ਰਾਜਸਥਾਨ: ਦੀਵਾਲੀ ਤੋਂ ਪਹਿਲਾਂ, ਅਕਤੂਬਰ ਦੇ ਦੂਜੇ ਅੱਧ ਵਿੱਚ ਤੇਜ਼ੀ ਨਾਲ ਗਿਰਾਵਟ ਤੋਂ ਬਾਅਦ, ਐਕਟਿਵ ਕੋਵਿਡ-19 ਕੇਸਾਂ ਅਤੇ ਰੋਜ਼ਾਨਾ ਨਵੇਂ ਇਨਫੈਕਸ਼ਨਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਰਾਜ ਵਿੱਚ ਸੋਮਵਾਰ ਨੂੰ 1,858 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ 16,542 ਹੋ ਗਈ ਹੈ।
-
ਮੱਧ ਪ੍ਰਦੇਸ਼: ਸੋਮਵਾਰ ਨੂੰ ਮੱਧ ਪ੍ਰਦੇਸ਼ ਵਿੱਚ 809 ਤਾਜ਼ਾ ਕੋਵਿਡ-19 ਮਾਮਲੇ ਸਾਹਮਣੇ ਆਏ, ਜਿਸ ਨਾਲ ਕੇਸਾਂ ਦੀ ਗਿਣਤੀ 1,78,168 ਹੋ ਗਈ ਹੈ, ਜਦੋਂ ਕਿ ਛੇ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 3,034 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 681 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ, ਜਿਸ ਨਾਲ ਰਿਕਵਰਡ ਮਰੀਜ਼ਾਂ ਦੀ ਗਿਣਤੀ 1,67,084 ਹੋ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 8,050 ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਟਾਖਿਆਂ ਦੀ ਵਿਕਰੀ ਅਤੇ ਵਰਤੋਂ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਆਦੇਸ਼ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾ ਪਟਾਖਿਆਂ ਨਾਲ ਹਵਾ ਪ੍ਰਦੂਸ਼ਣ ਹੋ ਸਕਦਾ ਹੈ ਜੋ ਕੋਵਿਡ-19 ਦੇ ਫੈਲਣ ਨੂੰ ਵਧਾ ਸਕਦਾ ਹੈ। ਰਾਜ ਸਰਕਾਰ ਦੇ ਇੱਕ ਆਦੇਸ਼ ਨੇ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਦੀ ਮਿਆਦ ਸਿਰਫ ਦੋ ਘੰਟਿਆਂ ਤੱਕ ਸੀਮਤ ਕਰ ਦਿੱਤੀ ਹੈ। ਛੱਤੀਸਗੜ੍ਹ ਵਿੱਚ ਅੱਜ ਤੱਕ 21,221 ਐਕਟਿਵ ਕੋਵਿਡ ਕੇਸ ਹਨ।
-
ਅਸਾਮ: ਅਸਾਮ ਵਿੱਚ ਅੱਜ ਕੀਤੇ ਗਏ 28,526 ਟੈਸਟਾਂ ਵਿੱਚੋਂ 328 ਕੇਸਾਂ ਦਾ ਪਤਾ ਲੱਗਿਆ, ਜਿਨ੍ਹਾਂ ਵਿੱਚ ਪਾਜ਼ਿਟਿਵਿਟੀ ਦਰ 1.15% ਹੈ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ 508 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਕੁੱਲ ਕੇਸ 2,09,117 ਹਨ।
-
ਮਣੀਪੁਰ: ਮਣੀਪੁਰ ਦੇ ਚੂਰਾਚੰਦਪੁਰ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ ਡਾਕਟਰਾਂ ਨੇ ਆਪਣੇ ਖ਼ਰਚੇ ’ਤੇ ਕੋਵਿਡ-19 ਓਪਰੇਸ਼ਨ ਥੀਏਟਰ ਸੈੱਟ ਅੱਪ ਕੀਤਾ।
-
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਕੇਸ 1,024 ਹਨ, ਕੁੱਲ ਰਿਕਵਰਡ ਕੇਸ 9,112 ਹਨ ਅਤੇ 28 ਨਵੇਂ ਕੇਸ ਆਏ ਹਨ।
-
ਮਿਜ਼ੋਰਮ: ਨੈਸ਼ਨਲ ਹਾਈਵੇਅ 306 ’ਤੇ 11 ਦਿਨਾਂ ਦੀ ਨਾਕਾਬੰਦੀ ਤੋਂ ਬਾਅਦ, ਅਸਾਮ ਪੁਲਿਸ 20 ਤੋਂ ਵੱਧ ਟਰੱਕਾਂ ਨੂੰ ਮਿਜ਼ੋਰਮ ਲੈ ਕੇ ਗਈ।
-
ਨਾਗਾਲੈਂਡ: ਸੋਮਵਾਰ ਨੂੰ 29 ਨਵੇਂ ਕੇਸਾਂ ਦੇ ਆਉਣ ਨਾਲ ਨਾਗਾਲੈਂਡ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸ 9,503 ਤੱਕ ਪਹੁੰਚ ਗਏ ਹਨ, ਜਦੋਂਕਿ ਐਕਟਿਵ ਕੇਸ 941 ਹਨ ਅਤੇ ਰਿਕਵਰਡ ਕੇਸ 8,423 ਹਨ।
-
ਸਿੱਕਮ: ਸਿੱਕਮ ਵਿੱਚ ਕੋਵਿਡ-19 ਦੇ ਹਾਲਾਤ ਇਸ ਤਰ੍ਹਾਂ ਹਨ ਕਿ ਠੀਕ ਹੋਏ ਅਤੇ ਛੁੱਟੀ ਵਾਲੇ ਮਰੀਜ਼ - 3,839 ਹਨ, ਐਕਟਿਵ ਕੇਸ – 305 ਹਨ, 51 ਨਵੇਂ ਕੇਸ ਆਏ ਹਨ; ਅੱਜ ਤੱਕ ਆਏ ਕੁੱਲ ਕੇਸ 4,308 ਹਨ।
-
ਕੇਰਲ: ਸਥਾਨਕ ਬਾਡੀ ਦੀਆਂ ਚੋਣਾਂ ਨੂੰ ਲੈ ਕੇ ਰਾਜ ਦੇ ਸਿਹਤ ਵਿਭਾਗ ਨੂੰ ਚਿੰਤਾ ਹੈ ਕਿ ਕੀ ਲੋਕਤੰਤਰੀ ਅਭਿਆਸ ਕੇਰਲ ਵਿੱਚ ਕੋਵਿਡ-19 ਦੀ ਦੂਜੀ ਵੇਵ ਨੂੰ ਸ਼ੁਰੂ ਕਰ ਸਕਦਾ ਹੈ। ਹੁਣ ਚੋਣਾਂ ਨੂੰ ਮੁਲਤਵੀ ਕਰਨ ਲਈ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ ਵਿਖੇ ਦਾਇਰ ਕੀਤੀ ਗਈ ਪਟੀਸ਼ਨ ਦੇ ਨਤੀਜੇ ’ਤੇ ਟਿਕੀਆਂ ਹਨ, ਇਸ ਨੂੰ ਪਟੀਸ਼ਨ ਨੂੰ ਇੱਕ ਸੁਤੰਤਰ ਵਿਧਾਇਕ ਦੁਆਰਾ ਪਾਇਆ ਗਿਆ ਸੀ, ਜਿਸਦੀ ਸੁਣਵਾਈ ਅਗਲੇ ਸੋਮਵਾਰ ਨੂੰ ਹੋਣ ਦੀ ਉਮੀਦ ਹੈ। ਕੋਵਿਡ-19 ਲਈ ਰਾਜ ਮਾਹਰ ਕਮੇਟੀ ਨੇ ਕਿਹਾ ਹੈ ਕਿ ‘ਓਨਮ ਕਲੱਸਟਰਾਂ’ ਵਾਂਗ ‘ਚੋਣ ਕਲਸਟਰਾਂ’ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ, ਦੋ ਮਹੀਨੇ ਲੰਬੇ ਸਬਰੀਮਾਲਾ ਤੀਰਥ ਯਾਤਰਾ ਦਾ ਸੀਜ਼ਨ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਸਰਕਾਰ ਨੇ ਸਿਹਤ ਸਲਾਹ ਜਾਰੀ ਕੀਤੀ ਹੈ ਕਿ ਕੋਵਿਡ-19 ਦੀ ਰੋਕਥਾਮ ਲਈ ਪਹਾੜੀ ਅਸਥਾਨ ਦੀ ਯਾਤਰਾ ਕਰਦਿਆਂ ਸ਼ਰਧਾਲੂਆਂ ਨੂੰ ਮਿਆਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
-
ਤਮਿਲ ਨਾਡੂ: ਤਮਿਲ ਨਾਡੂ ਦੇ ਸਕੂਲ ਮੁੜ ਖੁੱਲਣਗੇ; ਮਾਪਿਆਂ ਨਾਲ ਮੁਲਾਕਾਤ ਖ਼ਤਮ ਹੋਣ ’ਤੇ ਡੈੱਡਲੌਕ ਖ਼ਤਮ; ਤਮਿਲ ਨਾਡੂ ਦੇ 12,000 ਤੋਂ ਵੱਧ ਸਕੂਲਾਂ ਨੇ ਸੋਮਵਾਰ ਨੂੰ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਬਾਰੇ ਹਿੱਸੇਦਾਰਾਂ ਦੀ ਰਾਏ ਪਤਾ ਲਾਉਣ ਲਈ ਰਾਜ ਵਿਆਪੀ ਸਲਾਹ-ਮਸ਼ਵਰਾ ਕੀਤਾ, ਤਮਿਲ ਨਾਡੂ ਸਰਕਾਰ ਨੇ 10 ਨਵੰਬਰ ਤੋਂ ਅਜਾਇਬ ਘਰ ਦੁਬਾਰਾ ਖੋਲ੍ਹਣ ਲਈ ਐੱਸਓਪੀ ਜਾਰੀ ਕੀਤੇ ਹਨ, ਦਰਸ਼ਕਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਪ੍ਰਤੀ ਘੰਟਾ ਦਾਖ਼ਲ ਹੋਣ ਦੀ ਗਿਣਤੀ ਤੈਅ ਕੀਤੀ ਜਾਵੇਗੀ ਜਿਸ ਨਾਲ ਛੇ ਫੁੱਟ ਦੀ ਸਰੀਰਕ ਦੂਰੀ ਬਣੀ ਰਹਿ ਸਕੇ। ਤਮਿਲ ਨਾਡੂ ਵਿੱਚ ਕੱਲ 18 ਕੋਵਿਡ-19 ਮੌਤਾਂ ਹੋਈਆਂ, ਜੋ ਕਿ ਲਗਭਗ ਪੰਜ ਮਹੀਨਿਆਂ ਵਿੱਚ ਹੋਈਆਂ ਸਭ ਤੋਂ ਘੱਟ ਮੌਤਾਂ ਹਨ।
-
ਕਰਨਾਟਕ: ਰਾਜ ਦੇ ਉੱਚ ਸਿੱਖਿਆ ਵਿਭਾਗ ਨੇ 17 ਨਵੰਬਰ ਤੋਂ ਰਾਜ ਵਿੱਚ ਡਿਗਰੀ, ਇੰਜੀਨੀਅਰਿੰਗ ਅਤੇ ਡਿਪਲੋਮਾ ਕਾਲਜਾਂ ਦੇ ਉਦਘਾਟਨ ਦੇ ਮੱਦੇਨਜ਼ਰ ਯੂਜੀਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸਓਪੀ ਤਿਆਰ ਕੀਤੇ ਹਨ। ਕੇਐੱਸਆਰਟੀਸੀ ਇਸ ਤਿਉਹਾਰਾਂ ਦੇ ਸੀਜ਼ਨ ਵਿੱਚ 1000 ਵਾਧੂ ਬੱਸਾਂ ਚਲਾਵੇਗਾ; ਕੇਐੱਸਆਰਟੀਸੀ ਦੀਆਂ ਵਿਸ਼ੇਸ਼ ਅਤੇ ਸ਼ਡੀਉਲਡ ਬੱਸਾਂ ਲਈ ਟਿਕਟਾਂ ਦੇ ਅਗਾਉਂ ਰਾਖਵੇਂਕਰਨ ਨੂੰ ਕਰਨਾਟਕ ਦੇ ਅੰਦਰਲੇ ਅਤੇ ਹੋਰ ਰਾਜਾਂ ਵਿਚਲੇ 706 ਕਾਊਂਟਰਾਂ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਤਿਉਹਾਰਾਂ ਦੇ ਸੀਜ਼ਨ ਕਾਰਨ ਬਹੁਤੇ ਲੋਕਾਂ ਦੇ ਆਉਣ ਦੇ ਬਾਵਜੂਦ ਬੰਗਲੁਰੂ ਸ਼ਹਿਰ ਵਿੱਚ ਕੱਲ 978 ਕੇਸ ਸਾਹਮਣੇ ਆਏ, ਜੋ ਪਿਛਲੇ 4 ਮਹੀਨਿਆਂ ਵਿੱਚ ਆਏ ਸਭ ਤੋਂ ਘੱਟ ਕੇਸ ਹਨ।
-
ਆਂਧਰ ਪ੍ਰਦੇਸ਼: ਸਰਕਾਰ ਨੇ ਕੋਵਿਡ ਵੈਕਸੀਨ ਦੀ ਵੰਡ ਲਈ ਰਾਜ ਪੱਧਰੀ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਹੈ। ਕੁੱਲ 18 ਮੈਂਬਰਾਂ ਵਾਲੀ ਇੱਕ ਸਟੀਅਰਿੰਗ ਕਮੇਟੀ ਸਥਾਪਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਨੀਲਮ ਸਾਹਨੀ ਕਮੇਟੀ ਦੇ ਚੇਅਰਪਰਸਨ ਹੋਣਗੇ; ਜਦਕਿ ਸਿਹਤ ਵਿਭਾਗ ਦੇ ਪ੍ਰਮੁੱਖ ਮੁੱਖ ਸਕੱਤਰ ਕਨਵੀਨਰ ਵਜੋਂ ਕੰਮ ਕਰਨਗੇ। ਹੈਲਥਕੇਅਰ ਕਰਮਚਾਰੀ ਨੋਵਲ ਕੋਰੋਨਾ ਵਾਇਰਸ ਵਿਰੁੱਧ ਸਭ ਤੋਂ ਪਹਿਲਾਂ ਟੀਕਾ ਲਗਵਾਉਣਗੇ ਜਦੋਂ ਵੀ ਜਨਤਾ ਲਈ ਕੋਈ ਟੀਕਾ ਤਿਆਰ ਹੁੰਦਾ ਹੈ। ਆਂਧਰ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿੱਚ ਕੱਲ ਕੋਵਿਡ-19 ਦੇ 100 ਤੋਂ ਵੀ ਘੱਟ ਕੇਸ ਸਾਹਮਣੇ ਆਏ ਹਨ; ਇਸੇ ਦੌਰਾਨ, ਉਸੇ ਸਮੇਂ ਦੌਰਾਨ 1,549 ਮਰੀਜ਼ਾਂ ਦੇ ਰਿਕਵਰ ਹੋਣ ਮਗਰੋਂ ਐਕਟਿਵ ਕੇਸ 21,235 ਰਹਿ ਗਏ ਹਨ। ਕੁੱਲ ਮਿਲਾ ਕੇ ਰਾਜ ਵਿੱਚ 8.16 ਲੱਖ ਤੋਂ ਵੱਧ ਕੋਵਿਡ-19 ਦੇ ਕੇਸ ਆਏ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 1267 ਨਵੇਂ ਕੇਸ ਆਏ, 1831 ਰਿਕਵਰ ਹੋਏ ਅਤੇ 4 ਮੌਤਾਂ ਹੋਈਆਂ ਹਨ; 1267 ਮਾਮਲਿਆਂ ਵਿੱਚੋਂ, 201 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,52,455; ਐਕਟਿਵ ਕੇਸ: 18,581; ਮੌਤਾਂ: 1385| ਰਾਜ ਵਿੱਚ 92.09 ਫ਼ੀਸਦੀ ਰਿਕਵਰੀ ਦਰ ਦੇ ਨਾਲ 2,32,489 ਮਰੀਜ਼ ਡਿਸਚਾਰਜ ਹੋਏ ਹਨ, ਜਦੋਂਕਿ ਦੇਸ਼ ਦੀ ਰਿਕਵਰੀ ਦਰ 92.60 ਫ਼ੀਸਦੀ ਹੈ।
ਫੈਕਟਚੈੱਕ


*********
ਵਾਈਬੀ
(Release ID: 1671846)
Visitor Counter : 227