ਰਸਾਇਣ ਤੇ ਖਾਦ ਮੰਤਰਾਲਾ

ਨਿੱਪਰ ਹੈਦਰਾਬਾਦ ਨੇ ਆਪਣਾ 14ਵਾਂ ਸਥਾਪਨਾ ਦਿਵਸ ਮਨਾਇਆ

Posted On: 10 NOV 2020 6:21PM by PIB Chandigarh

ਨੈਸ਼ਨਲ ਇੰਸਟੀਚਿਊਟ ਆਫ ਫਰਮਾਸੂਟਿਕਲ ਐਜੂਕੇਸ਼ਨ ਐਂਡ ਰਿਸਰਚ ਹੈਦਰਾਬਾਦ ਨੇ ਅੱਜ ਆਪਣਾ 14ਵਾਂ ਸਥਾਪਨਾ ਦਿਵਸ ਢੁੱਕਵੇਂ ਤਰੀਕੇ ਨਾਲ ਮਨਾਇਆ । ਇਸ ਮੌਕੇ ਤੇ ਸ਼੍ਰੀ ਵੀ ਕੇ ਸਾਰਸਵਤ , ਪਦਮ ਭੂਸ਼ਣ , ਮੈਂਬਰ ਨੀਤੀ ਆਯੋਗ , ਚਾਂਸਲਰ , ਜੇ ਐੱਨ ਯੂ ਅਤੇ ਸਾਬਕਾ ਡੀ ਜੀ ਡੀ ਆਰ ਡੀ ਓ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ।

 

https://ci6.googleusercontent.com/proxy/qjStVYrzcNjD7oMH3xeuK_3WHcINR2pzgAr3e0fKW2hN6s1UayifGr38cheKigf1r7ycwBLBi3GngahkEny5FLIpizMEaoJGQTjYjMOxMtjWOb-GAO4=s0-d-e1-ft#https://static.pib.gov.in/WriteReadData/userfiles/image/234K8S6.png

https://ci4.googleusercontent.com/proxy/go64p9Eq4O5o2lNRJBkYGcQv99xKYqMI8yNvyreqq9Pl5-cBc_5UGRBkQNaEC9BBxmcWifTT4bEZuqtI7jlbzWvKEyBUGXjJw2Zmx3hiYTQcuUHUipA=s0-d-e1-ft#https://static.pib.gov.in/WriteReadData/userfiles/image/1232JET.png


ਡਾਕਟਰ ਰੇਨੂ ਸਵਰੂਪ , ਸਕੱਤਰ , ਡੀ ਬੀ ਟੀ , ਚੇਅਰਪਰਸਨ , ਬਿਰਾਕ ਗੈਸਟ ਆਫ ਆਨਰ ਸਨ ਤੇ ਉਹਨਾਂ ਨੇ ਇਸ ਮੌਕੇ ਆਨਲਾਈਨ ਪਲੇਟਫਾਰਮ ਰਾਹੀਂ ਆਪਣਾ ਸੁਨੇਹਾ ਦਿੱਤਾ ।
ਡਾਕਟਰ ਸ਼ਸ਼ੀ ਬਾਲਾ ਸਿੰਘ , ਡਾਇਰੈਕਟਰ , ਨਿੱਪਰ ਹੈਦਰਾਬਾਦ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ । ਆਪਣੇ ਜੀ ਆਇਆਂ ਸੰਬੋਧਨ ਵਿੱਚ ਉਹਨਾਂ ਨੇ ਸੰਸਥਾ ਦੇ ਪਿਛਲੇ 13 ਸਾਲਾਂ ਦੇ ਸਫ਼ਰ ਤੇ ਇਸ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ । ਨਿੱਪਰ ਹੈਦਰਾਬਾਦ ਕੌਮੀ ਸੰਸਥਾਗਤ ਰੈਕਿੰਗ ਫਰੇਮਵਰਕ 2020 ਤਹਿਤ ਫਾਰਮੈਸੀ ਸ੍ਰੇਣੀ ਤਹਿਤ 5ਵਾਂ ਸਥਾਨ ਹਾਸਲ ਕਰ ਚੁੱਕਾ ਹੈ । ਉਹਨਾਂ ਨੇ ਹੋਰ ਕਿਹਾ ਕਿ ਛੋਟੇ ਜਿਹੇ ਸਮੇਂ ਦੌਰਾਨ ਸੰਸਥਾ ਨੇ ਆਪਣੇ ਆਪ ਨੂੰ ਵਿਸ਼ਵ ਪੱਧਰ ਤੇ ਸੈਂਟਰ ਆਫ ਐਕਸੇਲੈਂਸ ਫੋਰ ਐਡਵਾਂਸ ਸਟਡੀਜ਼ ਐਂਡ ਲਰਨਿੰਗ ਇੰਨ ਫਾਰਮਾਸੂਟਿਕਲ ਸਾਇੰਸੇਸ ਵਜੋਂ ਸਥਾਪਿਤ ਕੀਤਾ ਹੈ । ਇੱਥੋਂ ਤੱਕ ਕਿ ਕੋਵਿਡ 19 ਮਹਾਮਾਰੀ ਦੇ ਸੰਕਟ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਸੰਸਥਾ ਆਈ ਟੀ / ਆਈ ਓ ਟੀ ਟੂਲਸ ਨੂੰ ਵਰਤਦਿਆਂ ਹੋਇਆਂ ਆਪਣੀਆਂ ਸਾਰੀਆਂ ਅਕਾਦਮਿਕ ਗਤੀਵਿਧੀਆਂ ਨੂੰ ਮੁਕੰਮਲ ਕਰਨਯੋਗ ਹੋਇਆ ਹੈ ਅਤੇ 24 ਜੁਲਾਈ 2020 ਨੂੰ ਸਫਲਤਾਪੂਰਵਕ ਈ ਕੰਨਵੋਕੇਸ਼ਨ ਕੀਤੀ ਗਈ । ਇਸ ਤੋਂ ਇਲਾਵਾ ਸੰਸਥਾ ਨੇ ਕਈ ਸੈਮੀਨਾਰ , ਵਰਕਸ਼ਾਪਸ , ਵੈਬੀਨਾਰਸ , ਵਾਰਤਾ ਅਤੇ ਸਿਖਲਾਈ ਪੋਗਰਾਮ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਕੇ ਆਯੋਜਿਤ ਕੀਤੇ ਹਨ । ਸੰਸਥਾ ਹੁਣ ਮੈਡੀਕਲ ਡਿਵਾਇਸੇਸ (ਐੱਮ ਟੈੱਕ) ਇੱਕ ਕੋਰਸ ਵਜੋਂ ਸੰਸਥਾ ਵਿੱਚ ਲਾਗੂ ਕਰ ਰਿਹਾ ਹੈ ਅਤੇ ਇਸ ਵਿੱਚ ਬਾਇਓਲੋਜੀ , ਕੈਮੀਸਟ੍ਰੀ , ਮੈਥੇਮੈਟਿਕਸ , ਕਲੀਨਿਕਲ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਸ਼ੇ ਸ਼ਾਮਲ ਨੇ , ਜੋ ਮੈਡੀਕਲ ਜੰਤਰਾਂ ਦਾ ਵਿਕਾਸ ਕਰਨ ਲਈ ਜ਼ਰੂਰੀ ਹਨ ।
ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਸੰਸਥਾ ਦੀ ਸਲਾਨਾ ਰਿਪੋਰਟ 2019—20 ਜਾਰੀ ਕੀਤੀ ਗਈ ।
ਡਾਕਟਰ ਰੇਨੂ ਸਵਰੂਪ ਸਕੱਤਰ ਬਾਇਓ ਤਕਨਾਲੋਜੀ ਵਿਭਾਗ , ਚੇਅਰਪਰਸਨ ਬਿਰਾਕ ਨੇ ਵੀ ਨਿੱਪਰ ਹੈਦਰਾਬਾਦ ਦੇ 14ਵੇਂ ਸਥਾਪਨਾ ਦਿਵਸ ਜਸ਼ਨਾਂ ਵਿੱਚ ਗੈਸਟ ਆਫ ਆਨਰ ਵਜੋਂ ਸ਼ਾਮਲ ਹੋ ਕੇ ਮੌਕੇ ਦੀ ਸ਼ੋਭਾ ਵਧਾਈ । ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਫਰਮਾ ਖੇਤਰ ਵੱਲੋਂ ਮੌਜੂਦਾ ਖੋਜ ਅਤੇ ਵਿਕਾਸ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਤੇ ਜ਼ੋਰ ਦਿੱਤਾ । ਉਹਨਾਂ ਨੇ ਨਿੱਪਰ ਦੀ ਮਹੱਤਤਾ ਅਤੇ ਇਹੋ ਜਿਹੀਆਂ ਖੋਜ ਸੰਸਥਾਵਾਂ ਵੱਲੋਂ ਸਿਹਤ ਸੰਭਾਲ ਖੇਤਰ ਵਿਸ਼ੇਸ਼ ਕਰਕੇ ਚੁਣੌਤੀਆਂ ਭਰੀਆਂ ਸਥਿਤੀਆਂ ਜਿਵੇਂ ਕਿ ਕੋਵਿਡ 19 ਦੌਰਾਨ ਪਾਏ ਗਏ ਯੋਗਦਾਨ ਨੂੰ ਉਜਾਗਰ ਕੀਤਾ । ਉਹਨਾਂ ਨੇ ਭਾਰਤ ਨੂੰ 100% ਸਵੈ ਨਿਰਭਰ (ਆਤਮਨਿਰਭਰ ਭਾਰਤ) ਬਣਾਉਣ ਲਈ ਉਦਯੋਗ ਅਤੇ ਅਕਾਦਮਿਕ ਤਾਲਮੇਲ ਦੇ ਵੱਡੇ ਮਹੱਤਵ ਬਾਰੇ ਦੱਸਿਆ । ਨਿੱਪਰ ਹੈਦਰਾਬਾਦ ਵੱਲੋਂ ਸ਼ੁਰੂ ਕੀਤੇ ਗਏ ਵਿਲੱਖਣ ਕੋਰਸਾਂ ਜਿਵੇਂ ਮੈਡੀਕਲ ਜੰਤਰਾਂ , ਫਰਮਾ ਕੋ ਇਨਫੋਰਮੈਟਿਕਸ ਅਤੇ ਕੁਦਰਤੀ ਉਤਪਾਦਾਂ ਬਾਰੇ ਦਸਦਿਆਂ ਹੋਇਆਂ ਨਿੱਪਰ ਹੈਦਰਾਬਾਦ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ।
ਸ਼੍ਰੀ ਵੀ ਕੇ ਸਾਰਸਵਤ , ਪਦਮ ਭੂਸ਼ਣ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇੱਕ ਮਾਣ ਵਾਲੀ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਨਿੱਪਰ ਹੈਦਰਾਬਾਦ ਦੇ 14ਵੇਂ ਸਥਾਪਨਾ ਦਿਵਸ ਤੇ ਸੱਦਾ ਦਿੱਤਾ ਗਿਆ ਹੈ । ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਸਾਡੇ ਜ਼ਹੀਨ ਫਰਮਾਸੂਟਿਕਲ ਪ੍ਰੋਫੈਸ਼ਨਲਸ ਵਿਸ਼ਵ ਪੱਧਰ ਤੇ ਸਿਹਤ ਸੰਭਾਲ ਉਦਯੋਗ ਵਿੱਚ ਉੱਘਾ ਯੋਗਦਾਨ ਪਾਉਣਗੇ । ਇਸ ਸਬੰਧ ਵਿੱਚ ਭਾਰਤੀ ਫਰਮਾਸੂਟਿਕਲ ਸੰਸਥਾਵਾਂ ਅਤੇ ਉਦਯੋਗਾਂ ਨੇ ਵਿਸ਼ਵ ਪੱਧਰ ਦੇ ਫਰਮਾ ਬਜ਼ਾਰ ਵਿੱਚ ਨਾਜ਼ੁਕ ਤੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਉਹਨਾਂ ਨੇ ਕੋਵਿਡ 19 ਮਹਾਮਾਰੀ ਦੌਰਾਨ ਬਾਇਓ ਫਰਮਾ ਦੀ ਅੰਦਰੂਨੀ ਮਜ਼ਬੂਤੀ ਬਾਰੇ ਵੀ ਦੱਸਿਆ । ਉਹਨਾਂ ਨੇ ਵੱਖ ਵੱਖ ਸੰਸਥਾਵਾਂ ਵਿੱਚ ਸਪਲਾਈ ਚੇਨ ਮੁਸ਼ਕਲਾਂ ਨੂੰ ਨਜਿੱਠਣ , ਵੱਡੀ ਪੱਧਰ ਤੇ ਦਵਾਈਆਂ ਅਤੇ ਇੰਟਰਮਿਡੀਏਟਸ ਬਰਾਮਦ ਦੇ ਵਾਧੇ ਲਈ , ਏ ਪੀ ਆਈ ਅਤੇ ਕੀਅ ਸਟਾਰਟਿੰਗ ਮੈਟੀਰਿਅਲਸ (ਕੇ ਐੱਸ ਐੱਮ) ਦੇ ਬਾਹਰੀ ਬਜ਼ਾਰਾਂ ਤੇ ਨਿਰਭਰਤਾ ਵਿੱਚ ਮੇਲ ਜੋਲ ਨਾਲ ਕੀਤੇ ਅੰਤਰ ਕਾਰਜਾਂ ਦੇ ਮਹੱਤਵ ਬਾਰੇ ਵੀ ਦੱਸਿਆ । ਉਹਨਾਂ ਨੇ ਫਰਮਾ 4.0 ਵੱਲੋਂ ਭਾਰਤ ਨੂੰ ਡਾਟਾ ਤੋਂ ਜਾਣਕਾਰੀ , ਸਮਝਦਾਰੀ ਅਤੇ ਸਿਆਣਪ ਦਾ ਬਦਲਾਅ ਲਿਆ ਕੇ ਭਾਰਤ ਨੂੰ ਸਵੈ ਨਿਰਭਰ ਬਣਾਉਣ ਬਾਰੇ ਵੀ ਚਾਨਣਾ ਪਾਇਆ । ਇਸੇ ਤਰ੍ਹਾਂ ਉਹਨਾਂ ਨੇ ਡਾਟਾ ਨੂੰ ਤਰਜੀਹ ਦੇ ਕੇ , ਮੁਲਾਂਕਣ ਕਰਕੇ ਅਤੇ ਸਮਝ ਕੇ ਤਕਨਾਲੋਜੀ ਦੇ ਡਿਜ਼ੀਟਲ ਕਾਢਾਂ ਰਾਹੀਂ ਸਿਹਤ ਸਬੰਧੀ ਸੁਧਾਰ ਕਰਨ ਲਈ ਇੱਕ ਰੋਡ ਮੈਪ ਵੀ ਦਿੱਤਾ । ਉਹਨਾਂ ਕਿਹਾ ਕਿ ਫਰਮੈਂਟੇਸ਼ਨ ਉਦਯੋਗਾਂ ਨੂੰ ਵੀ ਵੱਡੀ ਪੱਧਰ ਤੇ ਰਸਾਇਣ ਗਰੀਨ ਤਕਨਾਲੋਜੀਸ ਦੇ ਨਾਲ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ ਤਾਂ ਜੋ ਫਰਮਾਸੂਟਿਕਲਸ ਦੀ ਦਰਾਮਦ ਤੇ ਘੱਟ ਤੋਂ ਘੱਟ ਨਿਰਭਰਤਾ ਹੋਵੇ । ਉਹਨਾਂ ਨੇ ਭਵਿੱਖ ਲਈ ਭਾਰਤ ਵਿੱਚ ਫਾਈਟੋ ਫਰਮਾਸੂਟਿਕਲ ਖੋਜ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਅਤੇ ਇਸ ਦੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਵੱਖ ਵੱਖ ਖੇਤਰਾਂ ਵਿੱਚ ਡਾਟਾ ਪ੍ਰਬੰਧ ਤੇ ਵੀ ਜ਼ੋਰ ਦਿੱਤਾ ।  ਆਖਿਰ ਵਿੱਚ ਉਹਨਾਂ ਨੇ ਨਿੱਪਰ ਹੈਦਰਾਬਾਦ ਦੀਆਂ ਰਿਸਰਚ ਸਹੂਲਤਾਂ ਨੂੰ ਦੇਖਿਆ ਅਤੇ ਵਿਦਿਆਰਥੀਆਂ ਵੱਲੋਂ ਤਜ਼ਰਬੇ ਕਰਨ ਲਈ ਦਿੱਤੀ ਜਾ ਰਹੀ ਸਿਖਲਾਈ ਤੇ ਆਪਣੀ ਸਲਾਹ ਦਿੱਤੀ ।

 

ਆਰ ਸੀ ਜੇ / ਆਰ ਕੇ ਐੱਮ



(Release ID: 1671815) Visitor Counter : 132