ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤੀ ਖਗੋਲ ਸ਼ਾਸਤ੍ਰੀਆਂ ਨੇ ਤੀਹ ਮੀਟਰ ਟੈਲੀਸਕੋਪ ਪ੍ਰੋਜੈਕਟ ਲਈ ਨੋਬਲ ਪੁਰਸਕਾਰ ਵਿਜੇਤਾ ਨਾਲ ਸਹਿਯੋਗ ਕੀਤਾ
ਤੀਹ ਮੀਟਰ ਟੈਲੀਸਕੋਪ ਪ੍ਰੋਜੈਕਟ ਕੈਲਟੈੱਕ, ਯੂਨੀਵਰਸਿਟੀਜ਼ ਆਵ੍ ਕੈਫੋਰਨੀਆ, ਕੈਨੇਡਾ, ਜਪਾਨ, ਚੀਨ ਅਤੇ ਭਾਰਤ ਦਰਮਿਆਨ ਇੱਕ ਅੰਤਰਰਾਸ਼ਟਰੀ ਸਾਂਝੇਦਾਰੀ ਹੈ
Posted On:
10 NOV 2020 2:22PM by PIB Chandigarh
2020 ਦੇ ਫਿਜ਼ਿਕਸ ਨੋਬਲ ਪੁਰਸਕਾਰ ਵਿਜੇਤਾ ਪ੍ਰੋ: ਐਂਡਰੀਆ ਘੇਜ਼ ਨੇ ਹਵਾਈ (Hawaii) ਦੇ ਮੌਨਾਕੀਆ ਵਿਖੇ ਸਥਾਪਤ ਕੀਤੇ ਜਾ ਰਹੇ ਤੀਹ ਮੀਟਰ ਟੈਲੀਸਕੋਪ (ਟੀਐੱਮਟੀ) ਪ੍ਰੋਜੈਕਟ ਦੇ ਬੈਕ-ਐੱਨਡਇੰਸਟ੍ਰੂਮੈਂਟਸ ਅਤੇ ਸੰਭਵ ਸਾਇੰਸ ਸੰਭਾਵਨਾਵਾਂ ਦੇ ਡਿਜ਼ਾਈਨ 'ਤੇ ਭਾਰਤੀ ਖਗੋਲ ਸ਼ਾਸਤ੍ਰੀਆਂ ਨਾਲ ਮਿਲ ਕੇ ਕੰਮ ਕੀਤਾ ਸੀ, ਜੋ ਕਿ ਬ੍ਰਹਿਮੰਡ ਅਤੇ ਇਸ ਵਿਚਲੇ ਰਹੱਸਾਂ ਨੂੰ ਸਮਝਣ ਵਿੱਚ ਕ੍ਰਾਂਤੀਕਾਰੀਬਦਲਾਅ ਲਿਆ ਸਕਦਾ ਹੈ।
ਸਾਡੀ ਗਲੈਕਸੀ ਦੇ ਕੇਂਦਰ ਵਿੱਚ ਇੱਕ ਸੁਪਰ ਵਿਸ਼ਾਲ ਕੰਪੈਕਟ ਵਸਤੂ ਦਾ ਪਤਾ ਲਗਾਉਣ ਲਈ ਕੀਤੀ ਗਈ ਖੋਜ ਵਿੱਚ ਪ੍ਰੋਫੈਸਰ ਘੇਜ਼ ਨੇ ਪ੍ਰੋਫੈਸਰ ਰੋਜਰ ਪੇਨਰੋਸ ਅਤੇ ਪ੍ਰੋਫੈਸਰ ਰਿਨਹਾਰਡ ਗੇਂਜੇਲ ਨਾਲ ਮਿਲ ਕੇ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਦੇ ਲਈ ਕਿ ਉਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ ਸੀ।ਇਸ ਦੇ ਇਲਾਵਾ ਟੀਐੱਮਟੀ, ਦ ਨੈੱਕਸਟ ਜਨਰੇਸ਼ਨ ਔਬਜ਼ਰਵੇਟਰੀ ਲਈ ਸਬੰਧਿਤ ਇੰਸਟ੍ਰੂਮੈਂਟੇਸ਼ਨ ਅਤੇ ਸੰਭਵ ਸਾਇੰਸ ਸੰਭਾਵਨਾਵਾਂ ਦੇ ਵਿਕਾਸ ਵਿੱਚ ਵੀ ਪ੍ਰੋ. ਗੇਜ਼ ਦਾ ਗਹਿਰਾ ਯੋਗਦਾਨ ਸੀ। ਉਹ ਉਸ ਟੀਮ ਦਾ ਹਿੱਸਾ ਸੀ ਜੋ ਸੰਭਵ ਫਰੰਟ-ਲਾਈਨ ਸਾਇੰਸ ਕੇਸਾਂ ਅਤੇ ਟੀਐੱਮਟੀ ਲਈ ਇੰਸਟ੍ਰੂਮੈਂਟੇਸ਼ਨ ਦਾ ਮੁੱਲਾਂਕਣ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਸੀ ਅਤੇ ਅਡੈਪਟਿਵ ਔਪਟਿਕਸ ਵਰਗੀਆਂ ਐਸੋਸ਼ੀਏਟਿਡ ਫਰੰਟ-ਲਾਈਨ ਅਤਿ-ਵਿਕਸਿਤ ਟੈਕਨੋਲੋਜੀਆਂ ਦਾ ਉਪਯੋਗ ਕਰ ਰਹੀ ਸੀ।
ਤੀਹ ਮੀਟਰ ਟੈਲੀਸਕੋਪ (ਟੀਐੱਮਟੀ) ਪ੍ਰੋਜੈਕਟ ਕੈਲਟੈਕ, ਯੂਨੀਵਰਸਿਟੀਜ਼ ਆਵ੍ ਕੈਲੀਫੋਰਨੀਆ, ਕੈਨੇਡਾ, ਜਪਾਨ, ਚੀਨ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਪ੍ਰਮਾਣੂ ਊਰਜਾ ਵਿਭਾਗ (ਡੀਏਈ) ਦੇ ਜ਼ਰੀਏ ਭਾਰਤ ਦਰਮਿਆਨਇੱਕ ਅੰਤਰਰਾਸ਼ਟਰੀ ਸਾਂਝੇਦਾਰੀ ਹੈ।ਕੁਝ ਭਾਰਤੀ ਖਗੋਲ ਸ਼ਾਸਤ੍ਰੀਆਂ, ਜਿਵੇਂ ਕਿ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਦੇ ਡਾਇਰੈਕਟਰ ਡਾ. ਅੰਨਪੂਰਣੀ ਸੁਬਰਾਮਣੀਅਮ ਅਤੇ ਆਰੀਆਭੱਟ ਰਿਸਰਚ ਇੰਸਟੀਟਿਊਟ ਆਵ੍ ਔਬਜ਼ਰਵੇਸ਼ਨਲ ਸਾਇੰਸਿਜ਼ (ਏਰੀਜ਼) ਦੇ ਇੱਕ ਵਿਗਿਆਨੀ ਡਾ. ਸ਼ਸ਼ੀ ਭੂਸ਼ਣ ਪਾਂਡੇ ਦੇ ਨਾਲ ਨਾਲ ਕਈ ਹੋਰਨਾਂ ਨੇ ਵੀ ਪ੍ਰੋ. ਘੇਜ਼ ਨਾਲ ਟੀਐੱਮਟੀ ਪ੍ਰੋਜੈਕਟ ਦੀਆਂ ਚਲ ਰਹੀਆਂ ਖੋਜ ਅਤੇ ਵਿਕਾਸ ਗਤੀਵਿਧੀਆਂ ਵਿੱਚ ਸਹਿਯੋਗ ਕੀਤਾ।
ਇਸ ਦੇ ਨਤੀਜੇ ਵਜੋਂ ਕਈ ਹੋਰ ਪੇਪਰਾਂ ਤੋਂ ਇਲਾਵਾ ਦੋ ਮਹੱਤਵਪੂਰਨ ਅਧਿਐਨ ਰਿਪੋਰਟਾਂਤਿਆਰ ਹੋਈਆਂ। ਟੀਐੱਮਟੀ ਲਈ ਫਸਟ ਜਨਰੇਸ਼ਨ ਇੰਸਟ੍ਰੂਮੈਂਟ ਦੀਆਂ ਵਿਗਿਆਨਕ ਸੰਭਾਵਨਾਵਾਂ ਅਤੇ ਸਿਮੂਲੇਸ਼ਨਜ਼ ਨੂੰ ਇਨਫਰਾਰੈੱਡ ਇਮੇਜਿੰਗ ਸਪੈਕਟ੍ਰੋਗ੍ਰਾਫ (ਆਈਆਰਆਈਐੱਸ) ਕਿਹਾ ਜਾਂਦਾ ਹੈ ਅਤੇ ਇਸ ਨੂੰ2016 ਵਿੱਚ ਇੱਕ ਐੱਸਪੀਆਈਈ ਦੀ ਕਾਰਵਾਈ ਵਿੱਚ ਦਰਸਾਇਆ ਗਿਆ ਸੀ। ਸੌਰ ਸਿਸਟਮ ਬੌਡੀਜ਼ ਦੇ ਸੰਪੂਰਨ ਤਾਜ਼ਾ ਡੇਟਾ ਸਿਮੂਲੇਟਰ, ਗੈਲੈਕਟਿਕ ਸੈਂਟਰ, ਊਰਜਾਵਾਨ ਅਸਥਾਈ ਵਸਤੂਆਂ, ਐਕਟਿਵ ਗਲੈਕਟਿਕ ਨਿਊਕਲੀ, ਅਤੇ ਦੂਰ ਦੀਆਂ ਗ੍ਰੈਵਿਟੀਟੇਸ਼ਨਲ-ਲੈੱਨਸਡ ਗਲੈਕਸੀਆਂ ਦਾ ਅਧਿਐਨ ਕੀਤਾ ਗਿਆ। ਇਸ ਨੇ ਸਾਡੀ ਗਲੈਕਸੀ ਦੇ ਕੇਂਦਰ ਵਿੱਚ ਸੁਪਰਮੈਸਿਵ ਕੰਪੈਕਟ ਔਬਜੈਕਟ ਦੀ ਪ੍ਰਕਿਰਤੀ ਅਤੇ ਇਸ ਦੇ ਰਹੱਸਾਂ ਨੂੰ ਖੋਜਣ ਲਈ ਬਹੁਤ ਸਾਰੇ ਨਵੇਂ ਪਹਿਲੂਆਂ ਨੂੰ ਸਮਝਣ ਲਈ ਨਿਕਟ ਭਵਿੱਖ ਵਿੱਚ ਫਰੰਟ-ਲਾਈਨ ਵਿਗਿਆਨਕ ਖੋਜ ਜਾਰੀ ਰੱਖਣ ਲਈ ਆਈਆਰਆਈਐੱਸ / ਟੀਐੱਮਟੀT ਦੀਆਂ ਸਮਰੱਥਾਵਾਂ ਨੂੰ ਦਰਸਾਇਆ। ਵਿਗਿਆਨੀਆਂ ਨੇ ਇੱਕ ਉੱਨਤ ਡਾਟਾ ਪ੍ਰਬੰਧਨ ਪ੍ਰਣਾਲੀ ਅਤੇ ਡਾਟਾ ਕਟੌਤੀ ਪਾਈਪਲਾਈਨ ਦੀ ਜ਼ਰੂਰਤ ਬਾਰੇ ਵੀ ਚਾਨਣਾ ਪਾਇਆ।
ਸਾਲ 2015 ਵਿੱਚ ਐਸਟ੍ਰੋਨੋਮੀ ਐਂਡ ਐਸਟ੍ਰੋਫਿਜ਼ਿਕਸ ਜਰਨਲ ਵਿੱਚ ਇਸ ਤਰ੍ਹਾਂ ਦੇ ਇੱਕ ਹੋਰ ਸਹਿਯੋਗੀ ਪ੍ਰਕਾਸ਼ਨ ਵਿੱਚ ਬ੍ਰਹਿਮੰਡ ਦੇ ਅਧਿਐਨ ਲਈ ਭਵਿੱਖ ਵਿੱਚ ਟੀਐੱਮਟੀ ਦੀ ਉਪਯੋਗਤਾ ਨੂੰ ਰੇਖਾਂਕਿਤ ਕੀਤਾ ਗਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤੀਹ ਮੀਟਰ ਦੀ ਟੈਲੀਸਕੋਪ, ਇਸ ਨਾਲ ਜੁੜੇ ਭਾਗੀਦਾਰ ਦੇਸ਼ਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਨੂੰ ਕਰੀਬ ਲਿਆਉਣ ਦੇ ਨਾਲ ਹੀ ਖਗੋਲ ਵਿਗਿਆਨ ਅਤੇ ਫਿਜ਼ਿਕਸ ਦੇ ਖੇਤਰ ਵਿੱਚ ਕਈ ਅਣਸੁਲਝੇ ਸਵਾਲਾਂ ਦਾ ਜਵਾਬ ਦੇਣ ਵਿੱਚ ਵੀ ਕਾਮਯਾਬ ਹੋਵੇਗੀ, ਜਿਸ ਦੇ ਲਈ ਕਿ ਭਾਰਤੀ ਖਗੋਲ ਵਿਗਿਆਨੀਆਂ ਨੇ ਪ੍ਰੋ. ਐਂਡਰੇਜ਼ ਘੇਜ਼ ਨਾਲ ਮਿਲ ਕੇ ਕੰਮ ਕੀਤਾ ਹੈ।
[ਵਧੇਰੇ ਜਾਣਕਾਰੀ ਲਈ ਡਾ: ਸ਼ਸ਼ੀ ਭੂਸ਼ਣ ਪਾਂਡੇ (shashi@aries.res.in),ਮੋਬਾਇਲ: 9557470888’ਤੇ ਸੰਪਰਕ ਕੀਤਾ ਜਾ ਸਕਦਾ ਹੈ।]
*****
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1671778)
Visitor Counter : 278