ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਐੱਨਐੱਸਪੀਆਈਆਰਈ (ਇੰਸਪਾਇਰ) ਫੈਲੋਸ਼ਿਪ ਦੇ ਸਬੰਧ ਵਿੱਚ ਡੀਐੱਸਟੀ ਦਾ ਬਿਆਨ
Posted On:
10 NOV 2020 2:34PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਡੀਐੱਸਟੀ ਦੇ ਆਈਐੱਨਐੱਸਪੀਆਈਆਰਈ (ਇੰਸਪਾਇਰ)-ਇਨੋਵੇਸ਼ਨ ਇਨ ਸਾਇੰਸ ਪਰਸੁਇਟ ਫਾਰ ਇੰਸਪਾਇਰਡ ਰਿਸਰਚ ਦੇ ਤਹਿਤ ਉਚੇਰੀ ਸਿੱਖਿਆ ਲਈ ਸਕਾਲਰਸ਼ਿਪ (ਐੱਸਐੱਚਈ) ਦੀ ਇੱਕ ਲਾਭਾਰਥੀ ਲੇਡੀ ਸ਼੍ਰੀ ਰਾਮ ਕਾਲਜ ਫਾਰ ਵਿਮੈਨ, ਨਵੀਂ ਦਿੱਲੀ ਦੀ ਇੱਕ ਵਿਦਿਆਰਥੀ ਜੀ ਐਸ਼ਵਰਿਆ ਰੈੱਡੀ ਦੇ ਅਚਾਨਕ ਅਕਾਲ ਚਲਾਣੇ ’ਤੇ ਦੁਖ ਵਿਅਕਤ ਕੀਤਾ। ਉਹ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਪ੍ਰਤਿਭਾ ਦੇ ਚਲਦੇ ਹੀ ਉਨ੍ਹਾਂ ਨੂੰ ਐੱਸਐੱਚਈ ਸਕਾਲਰਸ਼ਿਪ ਦੇ ਲਈ ਚੁਣਿਆ ਗਿਆ ਸੀ। ਹੋਰ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਅਗਸਤ ਵਿੱਚ ਪਾਤਰ 9762 ਬਿਨੈਕਾਰਾਂ ਨੂੰ ਸਕਾਲਰਸ਼ਿਪ ਦਾ ਸ਼ੁਰੂਆਤੀ ਫੈਲੋਸ਼ਿਪ ਪੱਤਰ ਭੇਜਿਆ ਗਿਆ ਸੀ। ਵਿਦਿਆਰਥੀਆਂ ਨੂੰ ਤਿੰਨ ਆਮ ਦਸਤਾਵੇਜ਼- ਬੈਂਕ ਅਕਾਊਂਟ ਸਟੇਟਮੈਂਟ, ਮਾਰਕਸ਼ੀਟ ਅਤੇ ਪ੍ਰਦਰਸ਼ਨ ਸਰਟੀਫਿਕੇਟ ਅੱਪਲੋਡ ਕਰਨ ਲਈ ਕਿਹਾ ਗਿਆ ਸੀ ਤਾਕਿ ਪੂਰੇ ਸਾਲ ਦੇ ਲਈ ਸਕਾਲਰਸ਼ਿਪ ਜਾਰੀ ਕੀਤਾ ਜਾ ਸਕੇ। ਬਦਕਿਸਮਤੀ ਨਾਲ ਸੁਸ਼੍ਰੀ ਐਸ਼ਵਰਿਆ ਤੋਂ ਇਹ ਦਸਤਾਵੇਜ਼ ਪ੍ਰਾਪਤ ਨਹੀਂ ਹੋ ਸਕੇ ਸਨ। ਆਈਐੱਨਐੱਸਪੀਆਈਆਰਈ (ਇੰਸਪਾਇਰ) ਵਿਗਿਆਨ ਪ੍ਰਤਿਭਾ ਨੂੰ ਆਕਰਸ਼ਣ ਦੇ ਲਈ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਆਯੋਜਿਤ ਅਤੇ ਪ੍ਰਬੰਧਿਤ ਅਭਿਨਵ ਪ੍ਰੋਗਰਾਮ ਹੈ।
ਡੀਐੱਸਟੀ ਨੇ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਇਨ੍ਹਾਂ ਜ਼ਰੂਰੀ ਰਸਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਹੈ ਤਾਕਿ ਜਲਦੀ ਤੋਂ ਜਲਦੀ ਸਕਾਲਰਸ਼ਿਪ ਜਾਰੀ ਕੀਤਾ ਜਾ ਸਕੇ। ਵਿਗਿਆਨ ਵਿਭਾਗ ਨੇ ਇਸ ਸਬੰਧ ਵਿੱਚ ਸੰਸਥਾਨਾਂ ਨੂੰ ਵੀ ਸਮਾਂ-ਬੱਧ ਢੰਗ ਨਾਲ ਚੁਣੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਤਾਕੀਦ ਕੀਤੀ ਹੈ।
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1671776)
Visitor Counter : 188