ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ 9 ਸੂਬਿਆਂ ਦੇ ਸਿਹਤ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਅਤੇ ਜਨਤਕ ਸਿਹਤ ਉਪਾਵਾਂ ਦਾ ਜਾਇਜ਼ਾ ਲਿਆ
ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਨੂੰ ਤੇਜ਼ੀ ਦੇਣ ਲਈ ਜ਼ੋਰ ਦਿੱਤਾ
"ਕੋਵਿਡ ਉਚਿਤ ਵਿਹਾਰ ਅਜੇ ਵੀ ਕੋਵਿਡ ਖਿਲਾਫ ਸਭ ਤੋਂ ਵਧੀਆ ਇਲਾਜ ਹੈ ਤੇ ਇਹ ਕੋਈ ਰਾਕੇਟ ਸਾਇੰਸ ਨਹੀਂ ਹੈ"
Posted On:
09 NOV 2020 4:01PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ 9 ਸੂਬਿਆਂ ਦੇ ਸਿਹਤ ਮੰਤਰੀਆਂ ਅਤੇ ਮੁੱਖ ਸਕੱਤਰਾਂ / ਵਧੀਕ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ । ਜਿਹੜੇ ਸੂਬਿਆਂ ਨਾਲ ਗੱਲਬਾਤ ਕੀਤੀ ਗਈ , ਉਹ ਨੇ ਆਂਧਰ ਪ੍ਰਦੇਸ਼ , ਅਸਾਮ , ਪੱਛਮ ਬੰਗਾਲ , ਰਾਜਸਥਾਨ , ਹਿਮਾਚਲ ਪ੍ਰਦੇਸ਼ , ਤੇਲੰਗਾਨਾ , ਪੰਜਾਬ , ਹਰਿਆਣਾ ਅਤੇ ਕੇਰਲ । ਮਿਸ ਕੇ ਕੇ ਸ਼ੈਲਜਾ ਸਿਹਤ ਮੰਤਰੀ (ਕੇਰਲ) , ਸ਼੍ਰੀ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ (ਪੰਜਾਬ), ਸ਼੍ਰੀ ਇਤੇਲਾ ਰਜੇਂਦਰਾ ਸਿਹਤ ਮੰਤਰੀ (ਤੇਲੰਗਾਨਾ) , ਸ਼੍ਰੀ ਰਾਜੀਵ ਸੈਜ਼ਲ , ਸਿਹਤ ਮੰਤਰੀ (ਹਿਮਾਚਲ ਪ੍ਰਦੇਸ਼) ਨੇ ਆਪੋ ਆਪਣੇ ਰਾਜਾਂ ਵੱਲੋਂ ਇਸ ਮੀਟਿੰਗ ਵਿੱਚ ਸਿ਼ਰਕਤ ਕੀਤੀ । ਸੂਬੇ / ਸੂਬਿਆਂ ਦੇ ਕੁਝ ਜਿ਼ਲਿ੍ਆਂ ਵਿੱਚ ਕੇਸਾਂ ਦੇ ਵਧਣ ਦੀ ਗਿਣਤੀ ਦਰਜ ਕੀਤੀ ਗਈ ਹੈ , 7 ਦਿਨਾਂ ਔਸਤ ਵਿੱਚ ਰੋਜ਼ਾਨਾ ਉੱਚੀ ਔਸਤ , ਟੈਸਟਿੰਗ ਵਿੱਚ ਕਮੀ , ਹਸਪਤਾਲ ਪਹੁੰਚਣ ਦੇ 24 / 48 / 72 ਘੰਟਿਆਂ ਦੌਰਾਨ ਪਹੁੰਚਣ ਵਾਲੇ ਮਰੀਜ਼ਾਂ ਦੀ ਉੱਚੀ ਮੌਤ ਦਰ , ਉੱਚੀ ਦੁੱਗਣੀ ਦਰ ਅਤੇ ਵਸੋਂ ਦੇ ਨਿਰਬਲ ਗਰੁੱਪਾਂ ਵਿੱਚ ਉੱਚੀ ਮੌਤ ਦਰ ਸਾਹਮਣੇ ਆਈ ਹੈ ।
ਡਾਕਟਰ ਹਰਸ਼ ਵਰਧਨ ਨੇ ਮੀਟਿੰਗ ਵਿੱਚ ਹਰੇਕ ਨੂੰ ਯਾਦ ਦਿਵਾਇਆ ਕਿ ਦੇਸ਼ ਮਹਾਮਾਰੀ ਦੇ 11ਵੇਂ ਮਹੀਨੇ ਵਿੱਚ ਸ਼ਾਮਲ ਹੋ ਗਿਆ ਹੈ , ਕਿਉਂਕਿ ਕੋਵਿਡ 19 ਲਈ ਪਹਿਲੀ ਮੀਟਿੰਗ 8 ਜਨਵਰੀ ਨੂੰ ਕੀਤੀ ਗਈ ਸੀ । ਆਉਂਦੇ ਠੰਡੇ ਮੌਸਮ ਅਤੇ ਲੰਬੇ ਤਿਉਹਾਰੀ ਮੌਸਮ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਇਹ ਸਾਡੇ ਲਈ ਇੱਕ ਮਹੱਤਵਪੂਰਨ ਖਤਰਾ ਹੈ , ਜੋ ਸਾਡੇ ਵੱਲੋਂ ਕੋਵਿਡ 19 ਖਿਲਾਫ ਮਿਲ ਕੇ ਪ੍ਰਾਪਤ ਕੀਤੀਆਂ ਗਈਆਂ ਪ੍ਰਾਪਤੀਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ । ਉਹਨਾਂ ਕਿਹਾ ,"ਸਾਨੂੰ ਦੁਸਹਿਰੇ ਤੋਂ ਲੈ ਕੇ ਦਿਵਾਲੀ , ਛੱਠ ਪੂਜਾ , ਕ੍ਰਿਸਮਿਸ ਅਤੇ ਫੇਰ ਅਗਲੇ ਸਾਲ ਆਉਣ ਵਾਲੀ ਮਕਰ ਸੰਕ੍ਰਾਂਤੀ ਦੇ ਤਿਉਹਾਰੀ ਮੌਸਮ ਦੌਰਾਨ ਵਧੇਰੇ ਚੇਤੰਨ ਰਹਿਣ ਦੀ ਲੋੜ ਹੈ । ਸਰਦੀ ਦੇ ਮਹੀਨਿਆਂ ਦੌਰਾਨ ਸਾਹ ਦੀਆਂ ਤਕਲੀਫ਼ਾਂ ਲਈ ਵਾਇਰਸ ਵੀ ਤੇਜ਼ੀ ਨਾਲ ਫੈਲਦਾ ਹੈ" ।
ਕੋਵਿਡ ਦੌਰਾਨ ਰਾਸ਼ਟਰ ਦੇ ਸਫ਼ਰ ਨੂੰ ਸਾਂਝਾ ਕਰਦਿਆਂ ਉਹਨਾਂ ਨੇ ਦੱਸਿਆ ਕਿ ਕਿਵੇਂ ਕੋਰੋਨਾ ਵਾਇਰਸ ਲਈ ਪੁਨੇ ਵਿੱਚ ਕੇਵਲ ਇੱਕ ਲੈਬਾਰਟਰੀ ਤੋਂ ਅਸੀਂ ਅੱਜ 2,074 ਤੇ ਕਿਵੇਂ ਪਹੁੰਚੇ ਹਾਂ , ਇਸ ਨਾਲ ਸਾਡੀ ਪ੍ਰਤੀਦਿਨ ਟੈਸਟਿੰਗ ਸਮਰੱਥਾ 1.5 ਮਿਲੀਅਨ ਹੋ ਗਈ ਹੈ । ਉਹਨਾਂ ਨੇ ਕੋਵਿਡ ਦੀ ਸੰਭਾਲ ਦੀ ਹਰੇਕ ਪੱਧਰ ਦੀ ਗੱਲ ਕਰਦਿਆਂ ਜਨਰਲ , ਆਕਸੀਜਨ ਅਧਾਰਿਤ ਅਤੇ ਆਈ ਸੀ ਯੂ ਬੈੱਡਾਂ ਵਿੱਚ ਹੋਏ ਵਾਧੇ ਦਾ ਵੀ ਜਿ਼ਕਰ ਕੀਤਾ । ਉਹਨਾਂ ਨੇ ਮੀਟਿੰਗ ਵਿੱਚ ਹਰੇਕ ਨੂੰ ਦੱਸਿਆ ਕਿ ਕੁੱਲ ਐਕਟਿਵ ਮਾਮਲਿਆਂ ਦਾ ਕੇਵਲ 0.44% ਵੈਂਟੀਲੇਟਰ ਸਪੋਰਟ ਤੇ ਹੈ , 2.47% ਆਈ ਸੀ ਯੂ ਵਿੱਚ ਹੈ ਅਤੇ ਸਿਰਫ਼ 4.13% ਆਕਸੀਜਨ ਅਧਾਰਿਤ ਬੈੱਡਾਂ ਤੇ ਮਰੀਜ਼ ਹਨ। ਉਹਨਾਂ ਨੇ ਹੋਰ ਕਿਹਾ ਕਿ ਭਾਰਤ ਵਿੱਚ ਠੀਕ ਹੋਣ ਦੀ ਦਰ ਸਭ ਤੋਂ ਉੱਚੀ ਹੈ ਅਤੇ ਵਿਸ਼ਵ ਪੱਧਰ ਤੇ ਸਭ ਤੋਂ ਘੱਟ ਮੌਤ ਦਰ ਹੈ ।
ਆਪਣੀ ਹਾਲ ਹੀ ਵਿੱਚ ਹੋਈ ਸੂਬਿਆਂ ਦੇ ਸਿਹਤ ਮੰਤਰੀਆਂ ਅਤੇ ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ , ਗੁਜਰਾਤ , ਦਿੱਲੀ , ਤਾਮਿਲਨਾਡੂ , ਕਰਨਾਟਕ ਅਤੇ ਛੱਤੀਸਗੜ੍ਹ ਦੇ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਹੋਈ ਗੱਲਬਾਤ ਬਾਰੇ ਦੱਸਦਿਆਂ ਉਹਨਾਂ ਯਕੀਨ ਦਿਵਾਇਆ ਕਿ ਬਿਮਾਰੀ ਦੀ ਚਾਲ ਨੂੰ ਖੁੱਦ ਪ੍ਰਧਾਨ ਮੰਤਰੀ ਮੋਨੀਟਰ ਕਰ ਰਹੇ ਹਨ ,"ਪ੍ਰਧਾਨ ਮੰਤਰੀ ਨੇ ਕੋਵਿਡ 19 ਦੇ ਵੱਖ ਵੱਚ ਮਾਮਲਿਆਂ ਬਾਰੇ ਕਈ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ । ਉਹਨਾਂ ਨੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁਖੀਆਂ ਨਾਲ ਕਈ ਵਿਚਾਰ ਵਟਾਂਦਰੇ ਕੀਤੇ ਹਨ । ਉਹਨਾਂ ਦਾ ਸੱਭ ਤੋਂ ਤਾਜ਼ਾ ਰਾਸ਼ਟਰੀ ਸੰਬੋਧਨ ਕੇਵਲ 10 ਮਿੰਟ ਦਾ ਸੀ ਪਰ ਇਸ ਵਿੱਚ ਕੋਵਿਡ 19 ਉਚਿਤ ਵਿਹਾਰ ਦੀ ਲਗਾਤਾਰ ਪਾਲਣਾ ਕਰਨ ਬਾਰੇ ਬਹੁਤ ਮਹੱਤਵਪੂਰਨ ਸੁਨੇਹਾ ਅਤੇ ਇਸ ਦੀ ਪਾਲਣਾ ਕਰਕੇ ਇਸ ਨੂੰ ਜਨ ਅੰਦੋਲਨ ਵਿੱਚ ਬਦਲਣ ਦਾ ਸੁਨੇਹਾ ਸੀ" । ਉਹਨਾਂ ਨੇ ਸਰਕਾਰ ਵੱਲੋਂ ਜਨ ਅੰਦੋਲਨ ਨੂੰ ਉਤਸ਼ਾਹਿਤ ਕਰਨ ਜਿਵੇਂ ਕਾਲਰ ਟਿਊਨ ਰਾਹੀਂ ਭੇਜੇ ਸੁਨੇਹਿਆਂ ਰਾਹੀਂ ਜਾਣਕਾਰੀ ਦੇਣਾ ਅਤੇ ਹੋਰ ਆਈ ਈ ਸੀ ਗਤੀਵਿਧੀਆਂ ਸ਼ਾਮਲ ਹਨ । ਉਹਨਾਂ ਨੇ ਇਹ ਕਹਿੰਦਿਆਂ ਹੋਇਆਂ ਆਪਣਾ ਭਾਸ਼ਣ ਸਮਾਪਤ ਕੀਤਾ ਕਿ ਕੋਵਿਡ ਉਚਿਤ ਵਿਹਾਰ ਅਜੇ ਵੀ ਕੋਵਿਡ ਖਿਲਾਫ਼ ਸਭ ਤੋਂ ਵਧੀਆ ਇਲਾਜ ਹੈ ਅਤੇ ਇਸ ਦੀ ਪਾਲਣਾ ਕਰਨਾ ਬਹੁਤ ਅਸਾਨ ਹੈ ।
ਡਾਕਟਰ ਸੁਰਜੀਤ ਕੇ ਸਿੰਘ , ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨ ਸੀ ਡੀ ਸੀ) ਨੇ ਵੀ ਮੀਟਿੰਗ ਵਿੱਚ ਸ਼ਾਮਲ ਹਰੇਕ ਨੂੰ ਕੋਵਿਡ ਦੀ ਚਾਲ ਬਾਰੇ ਅਤੇ ਜਨਤਕ ਸਿਹਤ ਲਈ ਵੱਖ ਵੱਖ ਰਾਜਾਂ ਵੱਲੋਂ ਕੀਤੇ ਯਤਨਾਂ / ਦਖਲਾਂ ਬਾਰੇ ਜਾਣੂ ਕਰਵਾਇਆ । ਉਹਨਾਂ ਨੇ ਜਿਹੜੇ ਖੇਤਰ ਤੇ ਜਿ਼ਲ੍ਹੇ ਤੇ ਮੁੱਦੇ ਲਗਾਤਾਰ ਚਿੰਤਾ ਦੇ ਵਿਸ਼ੇ ਹਨ , ਨੂੰ ਉਜਾਗਰ ਕੀਤਾ ।
ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਨੂੰ ਕੋਵਿਡ ਤੇ ਕਾਬੂ ਪਾਉਣ ਲਈ 10 ਮੁੱਖ ਖੇਤਰਾਂ ਤੇ ਧਿਆਨ ਕੇਂਦਰਿਤ ਕਰਨ ਲਈ ਬੇਨਤੀ ਕੀਤੀ ਤਾਂ ਜੋ ਇਸ ਦੀ ਚਾਲ ਉੱਤੇ ਕਾਬੂ ਪਾਇਆ ਜਾ ਸਕੇ l ਟੈਸਟਿੰਗ ਵਧਾਉਣਾ , ਮਾਰਕੀਟ ਥਾਵਾਂ , ਕੰਮਕਾਜ ਵਾਲੀਆਂ ਜਗ੍ਹਾ , ਧਾਰਮਿਕ ਇਕੱਠਾਂ ਜੋ ਕੋਵਿਡ ਨੂੰ ਵਧਾਉਣ ਲਈ ਸਭ ਤੋਂ ਜਿ਼ਆਦਾ ਸੰਭਾਵਨਾਵਾਂ ਰੱਖਦੇ ਹਨ , ਦੀ ਟੀਚੇ ਅਨੁਸਾਰ ਟੈਸਟਿੰਗ ਕਰਨਾ , ਟੈਸਟਿੰਗ ਵਿੱਚ ਆਰ ਟੀ ਪੀ ਸੀ ਆਰ ਦੀ ਭਾਗੀਦਾਰੀ ਵਧਾਉਣੀ , ਸਿੰਪਟੋਮੈਟਿਕ ਰੇਟ (ਆਰ ਏ ਟੀ) ਨੈਗੇਟਿਵਸ ਲਈ ਟੈਸਟਿੰਗ ਲਾਜ਼ਮੀ , ਪਹਿਲੇ 72 ਘੰਟਿਆਂ ਦੌਰਾਨ ਕੰਟੈਕਟ ਟਰੇਸਿੰਗ ਮੁਕੰਮਲ ਕਰਨਾ , ਹਰੇਕ ਸਾਹਮਣੇ ਆਏ ਨਵੇਂ ਕੇਸ ਲਈ 10 ਤੋਂ 15 ਔਸਤਨ ਸੰਪਰਕਾਂ ਨੂੰ ਟਰੇਸ ਕਰਨਾ , ਪਹਿਲੇ 24 ਤੋਂ 72 ਘੰਟੇ ਦੌਰਾਨ ਹਸਪਤਾਲ ਪਹੁੰਚੇ ਮਰੀਜ਼ਾਂ ਦੀ ਮੌਤ ਫੀਸਦ ਨੂੰ ਘੱਟ ਕਰਨ ਲਈ ਸਿਹਤ ਪ੍ਰਤੀ ਵਿਵਹਾਰ ਨੂੰ ਉਤਸ਼ਾਹਿਤ ਕਰਨਾ , ਹਰੇਕ ਦਿਨ ਹਸਪਤਾਲਾਂ ਅਨੁਸਾਰ ਮੌਤਾਂ ਦਾ ਜਾਇਜ਼ਾ ਲੈਣਾ ਅਤੇ ਦਖ਼ਲ ਦੇਣਾ , ਜੇ ਜ਼ਰੂਰੀ ਹੋਵੇ , ਮੌਤ ਦਰ ਨੂੰ 1% ਤੋਂ ਹੇਠਾਂ ਲਿਆਉਣਾ , 60 ਸਾਲ ਤੋਂ ਉੱਪਰ ਅਤੇ ਹੋਰ ਬਿਮਾਰੀਆਂ ਵਾਲੇ ਮਰੀਜ਼ ਤੇ ਨਿਰਬਲ ਗਰੁੱਪਾਂ ਦੀ ਰੱਖਿਆ ਕਰਨਾ , ਵਿਵਹਾਰ ਤਬਦੀਲ ਮੁਹਿੰਮ ਰਾਹੀਂ ਕੋਵਿਡ ਉਚਿਤ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਅਤੇ ਪੰਚਾਇਤੀ ਰਾਜ ਸੰਸਥਾਵਾਂ , ਸ਼ਹਿਰੀ ਸਥਾਨਕ ਸੰਸਥਾਵਾਂ , ਸੰਸਦ ਮੈਂਬਰਾਂ , ਵਿਧਾਨਕਾਰਾਂ ਅਤੇ ਸਥਾਨਕ ਪੱਧਰ ਤੇ ਅਸਰ ਰਸੂਖ਼ ਵਾਲੇ ਵਿਅਕਤੀਆਂ ਵੱਲੋਂ ਲੋਕਾਂ ਨੂੰ ਉਚਿਤ ਕੋਵਿਡ ਵਿਵਹਾਰ ਅਪਣਾਉਣ ਬਾਰੇ ਅਪੀਲ ਕਰਨਾ ਸ਼ਾਮਲ ਹੈ ।
ਸ਼੍ਰੀਮਤੀ ਆਰਤੀ ਅਹੁਜਾ , ਵਧੀਕ ਸਕੱਤਰ "ਸਿਹਤ", ਸ਼੍ਰੀ ਲਵ ਅੱਗਰਵਾਲ , ਸੰਯੁਕਤ ਸਕੱਤਰ "ਸਿਹਤ" ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਸਨ ।
ਐੱਮ ਵੀ
(Release ID: 1671564)
Visitor Counter : 297
Read this release in:
Telugu
,
English
,
Urdu
,
Hindi
,
Marathi
,
Bengali
,
Manipuri
,
Assamese
,
Tamil
,
Kannada
,
Malayalam