ਪ੍ਰਧਾਨ ਮੰਤਰੀ ਦਫਤਰ

ਹਜ਼ੀਰਾ ਵਿਖੇ ਰੋ-ਪੈਕਸ ਟਰਮੀਨਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 NOV 2020 3:18PM by PIB Chandigarh

ਕਿਸੇ ਇੱਕ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਕਿਵੇਂ Ease of Doing Business ਵੀ ਵਧਦਾ ਹੈ ਅਤੇ ਨਾਲ-ਨਾਲ Ease of Living ਵੀ ਕਿਵੇਂ ਵਧਦੀ ਹੈ, ਇਸ ਦਾ ਇਹ ਉੱਤਮ ਉਦਾਹਰਣ ਹੈ। ਹੁਣੇ ਮੈਨੂੰ ਜਿਨ੍ਹਾਂ ਚਾਰ-ਪੰਜ ਭਾਈ-ਭੈਣਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਉਹ ਆਪਣੇ ਅਨੁਭਵ ਨੂੰ ਜਿਸ ਤਰ੍ਹਾਂ ਨਾਲ ਬਿਆਨ ਕਰਦੇ ਸਨ, ਚਾਹੇ ਉਹ ਤੀਰਥ ਯਾਤਰਾ ਦੀ ਕਲ‍ਪਨਾ ਹੋਵੇ, ਚਾਹੇ vehicle ਨੂੰ ਘੱਟ ਤੋਂ ਘੱਟ ਨੁਕਸਾਨ ਹੋਣ ਦੀ ਚਰਚਾ ਹੋਵੇ, ਚਾਹੇ ਸਮਾਂ ਬਚਾਉਣ ਦੀ ਚਰਚਾ ਹੋਵੇਚਾਹੇ ਖੇਤੀ ਵਿੱਚ ਜੋ ਉਤ‍ਪਾਦਨ ਹੁੰਦਾ ਹੈ ਉਸ ਦੀ ਬਰਬਾਦੀ ਬਚਾਉਣ ਦਾ ਵਿਸ਼ਾ ਹੋਵੇ, fresh fruits, vegetable, ਸੂਰਤ ਜਿਹੇ ਮਾਰਕਿਟ ਤੱਕ ਪਹੁੰਚਾਉਣ ਦਾ ਇਤਨੇ ਵਧੀਆ ਤਰੀਕੇ ਨਾਲ ਸਾਰੇ ਸਾਥੀਆਂ ਨੇ ਇੱਕ ਤਰ੍ਹਾਂ ਨਾਲ ਇਸ ਦੇ ਜਿਤਨੇ ਆਯਾਮ ਹਨ ਉਸ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਅਤੇ ਉਸ ਦੇ ਕਾਰਨ ਵਪਾਰ ਵਿੱਚ ਜੋ ਸੁਵਿਧਾ ਵਧੇਗੀ, ਬਹੁਤ ਸਾਰੀ ਸ‍ਪੀਡ ਵਧ ਜਾਵੇਗੀਮੈਂ ਸਮਝਦਾ ਹਾਂ ਕਿ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ।

 

ਵਪਾਰੀ, ਕਾਰੋਬਾਰੀ ਹੋਣ, ਕਰਮਚਾਰੀ ਹੋਣ, ਸ਼੍ਰਮਿਕ ਹੋਣ, ਕਿਸਾਨ ਹੋਣ, ਸਟੂਡੈਂਟਸ ਹੋਣ, ਹਰ ਕਿਸੇ ਨੂੰ ਇਸ ਬਿਹਤਰੀਨ ਕਨੈਕਟੀਵਿਟੀ ਦਾ ਲਾਭ ਹੋਣ ਵਾਲਾ ਹੈ। ਜਦੋਂ ਆਪਣਿਆਂ ਦੇ ਦਰਮਿਆਨ ਦੀਆਂ ਦੂਰੀਆਂ ਘੱਟ ਹੁੰਦੀਆਂ ਹਨ, ਤਾਂ ਮਨ ਨੂੰ ਵੀ ਬਹੁਤ ਤਸੱਲੀ ਮਿਲਦੀ ਹੈ।  ਅੱਜ ਇੱਕ ਤਰ੍ਹਾਂ ਨਾਲ ਗੁਜਰਾਤ ਦੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦਾ ਇਹ ਬਹੁਤ ਵੱਡਾ ਉਪਹਾਰ ਵੀ ਮਿਲ ਰਿਹਾ ਹੈ। ਖੁਸ਼ੀ ਦੇ ਇਸ ਮੌਕੇ ਤੇ ਮੌਜੂਦ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਜੈ ਰੁਪਾਣੀ ਜੀ, ਕੇਂਦਰ ਸਰਕਾਰ ਵਿੱਚ ਮੇਰੇ ਮੰਤਰੀ ਮੰਡਲ ਦੇ ਸਾਥੀ, ਭਾਈ ਮਨਸੁਖ ਭਾਈ ਮਾਂਡਵੀਯਾ ਜੀ, ਭਾਰਤੀ ਜਨਤਾ ਪਾਰਟੀ  ਦੇ ਗੁਜਰਾਤ ਪ੍ਰਦੇਸ਼ ਦੇ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੀਆਰ ਪਾਟਿਲ ਜੀ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣਸਾਂਸਦਗਣ, ਵਿਧਾਇਕਗਣ, ਹੋਰ ਸਾਰੇ ਜਨ ਪ੍ਰਤੀਨਿਧੀ ਅਤੇ ਅਲੱਗ-ਅਲੱਗ ਸ‍ਥਾਨ ਤੇ ਵਿਸ਼ਾਲ ਸੰਖਿਆ ਵਿੱਚ ਇਕੱਠੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ !

 

ਅੱਜ ਘੋਘਾ ਅਤੇ ਹਜ਼ੀਰਾ ਵਿੱਚ ਰੋ-ਪੈਕਸ ਸੇਵਾ ਸ਼ੁਰੂ ਹੋਣ ਨਾਲ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤਦੋਹਾਂ ਹੀ ਖੇਤਰਾਂ  ਦੇ ਲੋਕਾਂ ਦਾ ਵਰ੍ਹਿਆਂ ਦਾ ਸੁਪਨਾ ਪੂਰਾ ਹੋਇਆ ਹੈ, ਵਰ੍ਹਿਆਂ ਦਾ ਇੰਤਜ਼ਾਰ ਸਮਾਪਤ ਹੋਇਆ ਹੈ। ਹਜ਼ੀਰਾ ਵਿੱਚ ਅੱਜ ਨਵੇਂ ਟਰਮੀਨਲ ਦਾ ਵੀ ਲੋਕਅਰਪਣ ਕੀਤਾ ਗਿਆ ਹੈ। ਭਾਵਨਗਰ ਅਤੇ ਸੂਰਤ ਵਿੱਚ ਸਥਾਪਿਤ ਹੋਏ ਇਸ ਨਵੇਂ ਸਮੁੰਦਰੀ ਸੰਪਰਕ ਲਈ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ, ਅਨੇਕ-ਅਨੇਕ ਸ਼ੁਭਕਾਮਨਾਵਾਂ !!

 

ਸਾਥੀਓ,

 

ਇਸ ਸੇਵਾ ਨਾਲ ਘੋਘਾ ਅਤੇ ਹਜ਼ੀਰਾ ਦਰਮਿਆਨ ਹੁਣ ਜੋ ਸੜਕ ਦੀ ਦੂਰੀ ਪੌਣੇ ਚਾਰ ਸੌ ਕਿਲੋਮੀਟਰ ਕੀਤੀ ਹੈਉਹ ਸਮੁੰਦਰ ਦੇ ਰਸਤੇ ਸਿਰਫ਼ 90 ਕਿਲੋਮੀਟਰ ਹੀ ਰਹਿ ਜਾਵੇਗੀ ਯਾਨੀ ਜਿਸ ਦੂਰੀ ਨੂੰ ਕਵਰ ਕਰਨ ਵਿੱਚ 10 ਤੋਂ 12 ਘੰਟੇ ਦਾ ਸਮਾਂ ਲਗਦਾ ਸੀ, ਹੁਣ ਉਸ ਸਫ਼ਰ ਵਿੱਚ ਸਿਰਫ਼ 3-4 ਘੰਟੇ ਹੀ ਲਗਿਆ ਕਰਨਗੇ ਇਹ ਸਮਾਂ ਤਾਂ ਬਚਾਵੇਗਾ ਹੀਤੁਹਾਡਾ ਖਰਚ ਵੀ ਘੱਟ ਹੋਵੇਗਾ ਇਸ ਦੇ ਇਲਾਵਾ ਸੜਕ ਤੋਂ ਜੋ ਟ੍ਰੈਫਿਕ ਘੱਟ ਹੋਵੇਗਾ, ਉਹ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮਦਦ ਕਰੇਗਾ ਜਿਵੇਂ ਇੱਥੇ ਹੁਣੇ ਦੱਸਿਆ ਗਿਆ, ਸਾਲ ਭਰ ਵਿੱਚ, ਇਹ ਅੰਕੜਾ ਆਪਣੇ ਆਪ ਵਿੱਚ ਬਹੁਤ ਹੀ ਵੱਡਾ ਅੰਕੜਾ ਹੈਸਾਲ ਭਰ ਵਿੱਚ ਕਰੀਬ 80 ਹਜ਼ਾਰ ਯਾਤਰੀ ਯਾਨੀ 80 ਹਜ਼ਾਰ ਯਾਤਰੀ-ਗੱਡੀਆਂ, ਕਾਰ ਕਰੀਬ-ਕਰੀਬ 30 ਹਜ਼ਾਰ ਟਰੱਕ ਇਸ ਨਵੀਂ ਸੇਵਾ ਦਾ ਲਾਭ ਲੈ ਸਕਣਗੇ ਸੋਚੋ, ਕਿਤਨੀ ਜ਼ਿਆਦਾ ਪੈਟਰੋਲ-ਡੀਜਲ ਦੀ ਵੀ ਬੱਚਤ ਹੋਵੇਗੀ

 

ਸਾਥੀਓ,

 

ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਜਰਾਤ ਦੇ ਇੱਕ ਵੱਡੇ ਵਪਾਰਕ ਸੈਂਟਰ ਦੇ ਨਾਲ, ਸੌਰਾਸ਼ਟਰ ਦੀ ਇਹ ਕਨੈਕਟੀਵਿਟੀ ਇਸ ਖੇਤਰ ਦੇ ਜੀਵਨ ਨੂੰ ਬਦਲਣ ਵਾਲੀ ਹੈ। ਹੁਣ ਸੌਰਾਸ਼ਟਰ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਨੂੰ ਫ਼ਲ, ਸਬਜ਼ੀ ਅਤੇ ਦੁੱਧ ਸੂਰਤ ਪਹੁੰਚਾਉਣ ਵਿੱਚ ਜ਼ਿਆਦਾ ਅਸਾਨੀ ਹੋਵੇਗੀ ਸੜਕ ਦੇ ਰਸਤੇ ਪਹਿਲਾਂ ਫ਼ਲ, ਸਬਜ਼ੀ ਅਤੇ ਦੁੱਧ ਜਿਹੀਆਂ ਚੀਜ਼ਾਂ ਇਤਨਾ ਲੰ‍ਬਾ ਸਮਾਂ ਹੋਣ ਦੇ ਕਾਰਨ ਅਤੇ ਟਰੱਕ  ਦੇ ਅੰਦਰ ਉਠਾ-ਪਟਕ ਰਹਿੰਦੀ ਹੈ ਤਾਂ ਕਾਫ਼ੀ ਕੁਝ ਨੁਕਸਾਨ ਵੀ ਹੁੰਦਾ ਹੈ ਖਾਸ ਕਰਕੇ ਫ਼ਲਾਂ ਨੂੰਸਬਜ਼ੀਨੂੰ ਕਾਫ਼ੀ ਨੁਕਸਾਨ ਹੁੰਦਾ ਹੈ ਇਹ ਸਭ ਬੰਦ ਹੋ ਜਾਵੇਗਾ  ਹੁਣ ਸਮੁੰਦਰ ਦੇ ਰਸਤੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਦੇ ਉਤਪਾਦ ਅਤੇ ਤੇਜ਼ੀ ਨਾਲ, ਜ਼ਿਆਦਾ ਸੁਰੱਖਿਅਤ ਤਰੀਕੇ ਨਾਲ ਬਜ਼ਾਰ ਤੱਕ ਪਹੁੰਚ ਸਕਣਗੇ ਇਸੇ ਤਰ੍ਹਾਂ ਸੂਰਤ ਵਿੱਚ ਵਪਾਰ-ਕਾਰੋਬਾਰ ਕਰਨ ਵਾਲੇ ਸਾਥੀਆਂ ਅਤੇ ਸ਼੍ਰਮਿਕ ਸਾਥੀਆਂ ਲਈ ਵੀ ਆਉਣਾ-ਜਾਣਾ ਅਤੇ ਟਰਾਂਸਪੋਰਟੇਸ਼ਨ ਬਹੁਤ ਅਸਾਨ ਅਤੇ ਸਸਤਾ ਹੋ ਜਾਵੇਗਾ

 

ਸਾਥੀਓ,

 

ਗੁਜਰਾਤ ਵਿੱਚ ਰੋ-ਪੈਕਸ ਫੈਰੀ ਸੇਵਾ ਅਜਿਹੀਆਂ ਸੁਵਿਧਾਵਾਂ ਦਾ ਵਿਕਾਸ ਕਰਨ ਵਿੱਚ ਬਹੁਤ ਲੋਕਾਂ ਦੀ ਮਿਹਨਤ ਲਗੀ ਹੈ, ਇਹ ਐਸੇਅਸਾਨੀ ਨਾਲ ਨਹੀਂ ਹੋਇਆ ਹੈ। ਇਸ ਨੂੰ ਕਰਨ ਵਿੱਚ ਕਈ ਕਠਿਨਾਈਆਂ ਆਈਆਂ ਰਸਤੇ ਵਿੱਚ, ਕਈ ਚੁਣੌਤੀਆਂ ਆਈਆਂ ਇਨ੍ਹਾਂ ਪ੍ਰੋਜੈਕਟਸਨਾਲ ਮੈਂ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ ਹਾਂ ਅਤੇ ਉਸ ਦੇ ਕਾਰਨ ਮੈਨੂੰ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੀਆਂ ਬਹੁਤ ਜਾਣਕਾਰੀ ਹੈ, ਕਿਵੇਂ-ਕਿਵੇਂ ਦੀਆਂ ਮੁਸੀਬਤਾਂ ਤੋਂ ਰਸ‍ਤੇ ਕੱਢਣੇ ਪੈਂਦੇ ਸਨ, ਕਦੇ-ਕਦੇ ਤਾਂ ਲਗਦਾ ਸੀ ਕਿ ਕਰ ਸਕਾਂਗੇ ਕਿ ਨਹੀਂ ਕਰਸਕਾਂਗੇਕਿਉਂਕਿ ਅਸੀਂ ਲੋਕਾਂ ਲਈ ਤਾਂ ਨਵਾਂ ਅਨੁਭਵ ਸੀ ਗੁਜਰਾਤ ਵਿੱਚ ਤਾਂ ਮੈਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੈ ਇਸ ਲਈ ਇਸ ਦੇ ਲਈ ਜੋ ਮਿਹਨਤ ਕੀਤੀ ਹੈ ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ

 

ਉਨ੍ਹਾਂ ਤਮਾਮ ਇੰਜੀਨੀਅਰਸ ਦਾ, ਸ਼੍ਰਮਿਕਾਂ ਦਾ ਮੈਂ ਅੱਜ ਵਿਸ਼ੇਸ਼ ਰੂਪ ਨਾਲ ਆਭਾਰ ਵਿਅਕਤ ਕਰਦਾ ਹਾਂ, ਜੋ ਹਿੰਮਤ ਦੇ ਨਾਲ ਡਟੇ ਰਹੇ ਅਤੇ ਅੱਜ ਇਸ ਸੁਪਨੇ ਨੂੰ ਸਾਕਾਰ ਕਰਕੇ ਦਿਖਾ ਰਹੇ ਹਨ ਅੱਜ ਉਹ ਮਿਹਨਤਉਹ ਹਿੰਮਤ, ਲੱਖਾਂ ਗੁਜਰਾਤੀਆਂ ਲਈ ਨਵੀਂ ਸੁਵਿਧਾ ਲੈ ਕੇ ਆਈ ਹੈ, ਨਵੇਂ ਅਵਸਰ ਲੈ ਕੇ ਆਈ ਹੈ।

 

ਸਾਥੀਓ,

 

ਗੁਜਰਾਤ ਦੇ ਪਾਸ ਸਮੁੰਦਰੀ ਵਪਾਰ-ਕਾਰੋਬਾਰ ਦੀ ਇੱਕ ਸਮ੍ਰਿੱਧ ਵਿਰਾਸਤ ਰਹੀ ਹੈ।  ਹੁਣੇ ਮਨਸੁਖ ਭਾਈ ਸੈਂਕੜੇ-ਹਜ਼ਾਰਾਂ ਸਾਲ ਦੀ ਤਵਾਰੀਫ ਦੱਸ ਰਹੇ ਸਨ ਕਿ ਕਿਵੇਂ-ਕਿਵੇਂ ਅਸੀਂ ਸਮੁੰਦਰੀ ਵਪਾਰ ਨਾਲ ਜੁੜੇ ਹੋਏ ਸਾਂਗੁਜਰਾਤ ਨੇ ਜਿਸ ਤਰ੍ਹਾਂ ਬੀਤੇ ਦੋ ਦਹਾਕਿਆਂ ਵਿੱਚ ਆਪਣੀ ਸਮੁੰਦਰੀ ਤਾਕਤ ਨੂੰ ਸਮਝਦੇ ਹੋਏ port led development ਨੂੰ ਪ੍ਰਾਥਮਿਕਤਾ ਦਿੱਤੀ ਹੈ, ਉਹ ਹਰ ਗੁਜਰਾਤੀ ਲਈ ਗੌਰਵ ਦਾ ਵਿਸ਼ਾ ਹੈ। ਇਸ ਦੌਰਾਨ ਗੁਜਰਾਤ ਦੇ coastal ਇਲਾਕਿਆਂ ਵਿੱਚ infrastructure ਅਤੇ development ਦੇ ਦੂਜੇ ਪ੍ਰੋਜੈਕਟਾਂ ਤੇ ਵਿਸ਼ੇਸ਼ ਧਿਆਨ ਦਿੱਤਾ ਹੈ।

 

ਰਾਜ ਵਿੱਚ ਸ਼ਿਪਬਿਲਡਿੰਗ ਪਾਲਿਸੀ ਬਣਾਉਣਾ ਹੋਵੇ, ਸ਼ਿਪਬਿਲਡਿੰਗ ਪਾਰਕ ਬਣਾਉਣਾ ਹੋਵੇ, ਜਾਂ Specialised Terminals ਦਾ ਨਿਰਮਾਣ, ਹਰ infrastructure ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ।  ਜਿਵੇਂ ਦਹੇਜ ਵਿੱਚ ਸੌਲਿਡ ਕਾਰਗੋ, ਕੈਮੀਕਲ ਅਤੇ LNG ਟਰਮੀਨਲ ਅਤੇ ਮੁੰਦ੍ਰਾ ਵਿੱਚ ਕੋਲ ਟਰਮੀਨਲ  ਇਸ ਦੇ ਨਾਲ ਹੀ, Vessel Traffic ਮੈਨੇਜਮੈਂਟ ਸਿਸਟਮ ਅਤੇ Ground Breaking ਕਨੈਕਟੀਵਿਟੀ ਪ੍ਰੋਜੈਕਟ ਨੂੰ ਵੀ ਅਸੀਂ ਪੂਰੀ ਤਰ੍ਹਾਂ ਹੁਲਾਰਾ ਦਿੱਤਾ ਹੈ। ਅਜਿਹੇ ਹੀ ਪ੍ਰਯਤਨਾਂ ਨਾਲ ਗੁਜਰਾਤ ਦੇ Port Sector ਨੂੰ ਨਵੀਂ ਦਿਸ਼ਾ ਮਿਲੀ ਹੈ।

 

ਸਾਥੀਓ,

 

ਸਿਰਫ਼ ਪੋਰਟ ਵਿੱਚ ਫਿਜ਼ੀਕਲ ਇੰਫ੍ਰਾਸਟ੍ਰਕਚਰ ਦਾ ਨਿਰਮਾਣ ਹੀ ਨਹੀਂ, ਬਲਕਿ ਉਨ੍ਹਾਂ ਪੋਰਟਸ ਦੇ ਆਸ-ਪਾਸ ਰਹਿਣ ਵਾਲੇ ਸਾਥੀਆਂ ਦਾ ਜੀਵਨ ਵੀ ਅਸਾਨ ਹੋਵੇ, ਇਸ ਦੇ ਲਈ ਵੀ ਕੰਮ ਕੀਤਾ ਗਿਆ ਹੈ।  ਕੋਸਟਲ ਏਰੀਆ ਦਾ ਪੂਰਾ ਈਕੋਸਿਸਟਮ ਹੀ ਆਧੁਨਿਕ ਹੋਵੇ ਉਸ ਤੇ ਅਸੀਂ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ। ਚਾਹੇ ਉਹ ਸਾਗਰਖੇਡੂ ਜਿਹੀ ਸਾਡੀ ਮਿਸ਼ਨ-ਮੋਡ ਯੋਜਨਾ ਹੋਵੇ ਜਾਂ ਫਿਰ ਸ਼ਿਪਿੰਗ ਇੰਡਸਟ੍ਰੀ ਵਿੱਚ ਸਥਾਨਕ ਨੌਜਵਾਨਾਂ ਦੀSkill Development ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇਣਾ ਹੋਵੇਗੁਜਰਾਤ ਵਿੱਚ Port Led Development ਦਾ ਦਾਇਰਾ ਬਹੁਤ ਵੱਡਾ ਰਿਹਾ ਹੈ। ਸਰਕਾਰ ਨੇ ਕੋਸਟਲ ਏਰੀਆ ਵਿੱਚ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਦਾ ਵਿਕਾਸ ਸੁਨਿਸ਼ਚਿਤ ਕੀਤਾ ਹੈ।

 

ਸਾਥੀਓ,

 

ਅਜਿਹੇ ਹੀ ਪ੍ਰਯਤਨਾਂ ਦਾ ਨਤੀਜਾ ਹੈ ਕਿ ਗੁਜਰਾਤ ਅੱਜ ਇੱਕ ਤਰ੍ਹਾਂ ਨਾਲ ਭਾਰਤ ਦੇ ਸਮੁੰਦਰੀ ਦੁਆਰਦੇ ਰੂਪ ਵਿੱਚਸਥਾਪਿਤ ਹੋਇਆ ਹੈ। Gateway ਬਣ ਰਿਹਾ ਹੈ, gateway of prosperity, ਬੀਤੇ 2 ਦਹਾਕਿਆਂ ਵਿੱਚ ਪਰੰਪਰਾਗਤ ਬੰਦਰਗਾਹ ਸੰਚਾਲਨ ਤੋਂ ਨਿਕਲ ਕੇ ਏਕੀਕ੍ਰਿਤ comprehensive ਦਾ ਇੱਕ ਅਨੂਠਾ ਮਾਡਲ ਗੁਜਰਾਤ ਵਿੱਚ ਲਾਗੂ ਕੀਤਾ ਗਿਆ ਹੈ। ਇਹ ਮਾਡਲ ਅੱਜ ਇੱਕ ਬੈਂਚਮਾਰਕ  ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਅੱਜ ਮੁੰਦ੍ਰਾ ਭਾਰਤ ਦੀ ਸਭ ਤੋਂ ਵੱਡੀ ਬਹੁ ਉਦੇਸ਼ੀ ਬੰਦਰਗਾਹ ਅਤੇ ਸਿੱਕਾ ਸਭ ਤੋਂ ਵੱਡੀ ਬੰਦੀ ਬੰਦਰਗਾਹ ਹੈ।

 

ਇਨ੍ਹਾਂ ਪ੍ਰਯਤਨਾਂ ਦਾ ਨਤੀਜਾ ਹੈ ਕਿ ਗੁਜਰਾਤ ਦੀਆਂ ਬੰਦਰਗਾਹਾਂ, ਦੇਸ਼ ਦੇ ਪ੍ਰਮੁੱਖ ਸਮੁੰਦਰੀ ਕੇਂਦਰਾਂ ਦੇ ਰੂਪ ਵਿੱਚ ਉੱਭਰੀਆਂ ਹਨ ਪਿਛਲੇ ਵਰ੍ਹੇ ਦੇਸ਼ ਦੇ ਕੁੱਲ ਸਮੁੰਦਰੀ ਵਪਾਰ ਵਿੱਚੋਂ 40 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਹਿੱਸੇਦਾਰੀ, ਗੁਜਰਾਤ ਦੀਆਂ ਬੰਦਰਗਾਹਾਂ ਦੀ ਰਹੀ ਹੈ, ਇਹ ਸ਼ਾਇਦ ਗੁਜਰਾਤ ਦੇ ਲੋਕਾਂ ਨੂੰ ਵੀ ਮੈਂ ਅੱਜ ਪਹਿਲੀ ਵਾਰ ਦੱਸ ਰਿਹਾ ਹਾਂ

 

ਸਾਥੀਓ,

 

ਅੱਜ ਗੁਜਰਾਤ ਵਿੱਚ, ਸਮੁੰਦਰੀ ਕਾਰੋਬਾਰ ਨਾਲ, ਉਸ ਨਾਲ ਜੁੜੇ ਇੰਫ੍ਰਾਸਟ੍ਰਕਚਰ ਨੂੰ ਅਤੇ ਕਪੈਸਿਟੀ ਬਿਲਡਿੰਗ ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਜਿਵੇਂ ਗੁਜਰਾਤ ਮੈਰੀਟਾਈਮ ਕਲਸਟਰ, ਗੁਜਰਾਤ ਸਮੁੰਦਰੀ ਯੂਨੀਵਰਸਿਟੀ maritime university, ਭਾਵਨਗਰ ਵਿੱਚ ਦੁਨੀਆ ਦਾ ਪਹਿਲਾ ਸੀਐੱਨਜੀ ਟਰਮੀਨਲ, ਅਜਿਹੀਆਂ ਅਨੇਕ ਸੁਵਿਧਾਵਾਂ ਗੁਜਰਾਤ ਵਿੱਚ ਤਿਆਰ ਹੋ ਰਹੀਆਂ ਹਨ ਗਿਫ਼ਟ ਸਿਟੀ ਵਿੱਚ ਬਣਨ ਵਾਲਾ ਗੁਜਰਾਤ ਮੈਰੀਟਾਈਮ ਕਲਸਟਰ ਬੰਦਰਗਾਹਾਂ ਤੋਂ ਲੈ ਕੇ Sea Based Logistics ਨੂੰ address ਕਰਨ ਵਾਲਾ ਇੱਕ ਸਮਰਪਿਤ ਤੰਤਰ ਹੋਵੇਗਾ ਇਹ ਕਲਸਟਰ ਇੱਕ ਤਰ੍ਹਾਂ ਨਾਲ ਸਰਕਾਰ, ਉਦਯੋਗ ਅਤੇ ਸਿੱਖਿਆ ਸੰਸਥਾਨਾਂ  ਦੇ ਦਰਮਿਆਨ ਸਹਿਯੋਗ ਨੂੰ ਬਲ ਦੇਵੇਗਾ ਇਸ ਨਾਲ ਇਸ ਸੈਕਟਰ ਵਿੱਚ ਵੈਲਿਊ ਐਡੀਸ਼ਨ ਵਿੱਚ ਵੀ ਬਹੁਤ ਵੱਡੀ ਮਦਦ ਮਿਲੇਗੀ

 

ਸਾਥੀਓ,

 

ਬੀਤੇ ਵਰ੍ਹਿਆਂ ਵਿੱਚ, ਦਹੇਜ ਵਿੱਚ ਭਾਰਤ ਦਾ ਪਹਿਲਾ ਰਸਾਇਣਿਕ ਟਰਮੀਨਲ ਬਣਿਆ, ਪਹਿਲਾ LNG ਟਰਮੀਨਲ ਬਣਿਆ ਹੁਣ ਭਾਵਨਗਰ ਪੋਰਟ ਤੇ ਦੁਨੀਆ ਦਾ ਪਹਿਲਾ ਸੀਐੱਨਜੀਟਰਮੀਨਲਸਥਾਪਿਤ ਹੋਣ ਜਾ ਰਿਹਾ ਹੈ। ਸੀਐੱਨਜੀ ਟਰਮੀਨਲ ਦੇ ਇਲਾਵਾ ਭਾਵਨਗਰ ਬੰਦਰਗਾਹ ਤੇ ਰੋ-ਰੋ ਟਰਮੀਨਲ, ਲਿਕਵਿਡ ਕਾਰਗੋ ਟਰਮੀਨਲ ਅਤੇ ਕੰਟੇਨਰ ਟਰਮੀਨਲ ਜਿਹੀਆਂ ਸੁਵਿਧਾਵਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਨਵੇਂ ਟਰਮੀਨਲਾਂ ਦੇ ਜੁੜਨ ਨਾਲ ਭਾਵਨਗਰ ਬੰਦਰਗਾਹ ਦੀ ਸਮਰੱਥਾ ਕਈ ਗੁਣਾ ਵਧ ਜਾਵੇਗੀ

 

ਸਾਥੀਓ,

 

ਸਰਕਾਰ ਦਾ ਪ੍ਰਯਤਨ, ਘੋਘਾ-ਦਹੇਜ ਦੇ ਦਰਮਿਆਨ ਫੈਰੀ ਸਰਵਿਸ ਨੂੰ ਵੀ ਜਲਦੀ ਫਿਰ ਸ਼ੁਰੂ ਕਰਨ ਦਾ ਹੈ। ਇਸ ਪ੍ਰੋਜੈਕਟ ਦੇ ਸਾਹਮਣੇ ਕੁਦਰਤ ਨਾਲ ਜੁੜੀਆਂ ਅਨੇਕ ਚੁਣੌਤੀਆਂ ਸਾਹਮਣੇ ਆ ਕੇ ਖੜ੍ਹੀਆਂ ਹੋਈਆਂ ਹਨ ਉਨ੍ਹਾਂ ਨੂੰ ਆਧੁਨਿਕ ਟੈਕਨੋਲੋਜੀ ਦੇ ਮਾਧਿਅਮ ਨਾਲ ਦੂਰ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਮੈਨੂੰ ਉਮੀਦ ਹੈ, ਘੋਘਾ ਅਤੇ ਦਹੇਜ ਦੇ ਲੋਕ ਜਲਦੀ ਹੀ ਇਸ ਸੁਵਿਧਾ ਦਾ ਲਾਭ ਫਿਰ ਲੈ ਸਕਣਗੇ

 

ਸਾਥੀਓ,

 

ਸਮੁੰਦਰੀ ਵਪਾਰ-ਕਾਰੋਬਾਰ ਦੇ ਲਈ ਐਕਸਪਰਟ ਤਿਆਰ ਹੋਣ, ਇੱਕ ਟ੍ਰੇਂਡ ਮੈਨਪਾਵਰ ਹੋਵੇ, ਇਸ ਦੇ ਲਈ ਗੁਜਰਾਤ ਵਿੱਚ ਮੈਰੀਟਾਈਮ ਯੂਨੀਵਰਸਿਟੀ ਬਹੁਤ ਵੱਡਾ ਸੈਂਟਰ ਹੈ। ਇਸ ਸੈਕਟਰ ਨਾਲ ਜੁੜੀਆਂ ਜ਼ਰੂਰਤਾਂ ਲਈ ਪ੍ਰੋਫੈਸ਼ਨਲ ਐਜੂਕੇਸ਼ਨ ਦੇਣ ਵਾਲਾ ਇਹ ਦੇਸ਼ ਦਾ ਪਹਿਲਾ ਸੰਸਥਾਨ ਹੈ। ਅੱਜ ਇੱਥੇ ਸਮੁੰਦਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਵਪਾਰ ਕਾਨੂੰਨ ਦੀ ਪੜ੍ਹਾਈ ਤੋਂ ਲੈ ਕੇ ਮੈਰੀਟਾਈਮ ਮੈਨੇਜਮੈਂਟਸ਼ਿਪਿੰਗ, ਲੌਜਿਸਟਿਕਸ ਉਸ ਵਿੱਚ ਵੀ MBA ਤੱਕ ਦੀ ਸੁਵਿਧਾ ਮੌਜੂਦ ਹੈ। ਯੂਨੀਵਰਸਿਟੀ  ਦੇ ਇਲਾਵਾ ਲੋਥਲ ਵਿੱਚ ਜਿਸ ਦਾ ਹੁਣੇ ਮਾਨਸੁਖ ਭਾਈ ਨੇ ਥੋੜ੍ਹਾ ਜ਼ਿਕਰ ਕੀਤਾ ਸੀ ਲੋਥਲ ਵਿੱਚ ਦੇਸ਼ ਦੀ ਸਮੁੰਦਰੀ ਵਿਰਾਸਤ ਨੂੰ ਸੰਜੋਣ ਵਾਲਾ ਪਹਿਲਾ ਨੈਸ਼ਨਲ ਮਿਊਜ਼ੀਅਮ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਚਲ ਰਿਹਾ ਹੈ

 

ਸਾਥੀਓ,

 

ਅੱਜ ਦੀ ਰੋ-ਪੈਕਸ ਫੈਰੀ ਸੇਵਾ ਹੋਵੇ ਜਾਂ ਫਿਰ ਕੁਝ ਦਿਨ ਪਹਿਲਾਂ ਸ਼ੁਰੂ ਹੋਈ ਸੀ ਪਲੇਨ ਜਿਹੀ ਸੁਵਿਧਾ,ਇਸ ਨਾਲWater-Resource Based Economy ਨੂੰ ਬਹੁਤ ਗਤੀ ਮਿਲ ਰਹੀ ਹੈ ਅਤੇ ਤੁਸੀਂ ਦੇਖੋ,ਪਾਣੀ,ਥਲ,ਨਭ ਤਿੰਨਾਂ ਵਿੱਚ ਇਨ੍ਹੀਂ ਦਿਨੀਂ ਗੁਜਰਾਤ ਨੇ ਬਹੁਤ ਵੱਡਾ jump ਲਗਾਇਆ ਹੈ।  ਕੁਝ ਦਿਨ ਪਹਿਲਾਂ ਮੈਨੂੰ ਮੌਕਾ ਮਿਲਿਆ ਗਿਰਨਾਰ ਵਿੱਚ ropeway  ਦੇ ਲੋਕਅਰਪਣ ਦਾ ਉਹ tourism ਨੂੰ ਵੀ ਬਲ ਦੇਵੇਗਾ,ਯਾਤਰੀਆਂ ਦੀ ਸੁਵਿਧਾ ਵਧਾਏਗਾ ਅਤੇ ਨਭ ਵਿੱਚ ਜਾਣ ਦਾ ਇੱਕ ਨਵਾਂ ਰਸ‍ਤਾ ਦੇਵੇਗਾ।  ਉਸ ਦੇ ਬਾਅਦ ਮੈਨੂੰ ਸੀ-ਪ‍ਲੇਨ ਦਾ ਮੌਕਾ ਮਿਲਿਆ,ਇੱਕ ਜਗ੍ਹਾ ਤੋਂ ਪਾਣੀ ਤੋਂ ਉਡਣਾ,ਦੂਸਰੀ ਜਗ੍ਹਾ ਤੇ ਪਾਣੀ ਵਿੱਚ ਉਤਰਨਾ ਅਤੇ ਅੱਜ ਸਮੁੰਦਰ  ਦੇ ਅੰਦਰ ਪਾਣੀ  ਦੇ ਮਾਧਿਆਮ ਨਾਲ ਪ੍ਰਵਾਸ ਕਰਨਾ ਯਾਨੀ ਇਕੱਠੇ ਕਿਤਨੇ ਪ੍ਰਕਾਰ ਦੀ ਗਤੀ ਵਧਣ ਵਾਲੀ ਹੈਇਸ ਦਾ ਤੁਸੀਂ ਭਲੀ ਭਾਂਤੀ ਅੰਦਾਜ਼ਾ ਲਗਾ ਸਕਦੇ ਹੋ

 

ਸਾਥੀਓ,

 

ਜਦੋਂ ਸਮੁੰਦਰ ਦੀ ਗੱਲ ਆਉਂਦੀ ਹੈ,ਪਾਣੀ ਦੀ ਗੱਲ ਆਉਂਦੀ ਹੈ,ਤਾਂ ਇਸ ਦਾ ਵਿਸਤਾਰ,ਮੱਛੀ ਨਾਲ ਜੁੜੇ ਵਪਾਰ ਕਾਰੋਬਾਰ ਤੋਂ ਲੈ ਕੇ ਸੀ-ਵੀਡ ਦੀ ਖੇਤੀ ਤੋਂ ਲੈ ਕੇ ਵਾਟਰ ਟ੍ਰਾਂਸਪੋਰਟ ਅਤੇ ਟੂਰਿਜ਼ਮ ਤੱਕ ਹੈ। ਬੀਤੇ ਵਰ੍ਹਿਆਂਚ ਦੇਸ਼ ਵਿੱਚ ਬਲੂ ਇਕੌਨਮੀ ਨੂੰ ਸਸ਼ਕਤ ਕਰਨ ਲਈ ਵੀ ਗੰਭੀਰ ਪ੍ਰਯਤਨ ਕੀਤੇ ਗਏ ਹਨ।  ਪਹਿਲਾਂ ocean economy ਦੀ ਗੱਲ ਹੁੰਦੀ ਸੀ ਅਤੇ ਅੱਜ ਅਸੀਂ blue economy ਦੀ ਵੀ ਗੱਲ ਕਰ ਰਹੇ ਹਾਂ

 

ਸਾਥੀਓ,

 

ਸਮੁੰਦਰੀ ਕਿਨਾਰੇ ਦੇ ਪੂਰੇ Eco-system ਅਤੇ ਮਛੇਰੇ ਸਾਥੀਆਂ ਦੀ ਮਦਦ ਲਈ ਵੀ ਬੀਤੇ ਵਰ੍ਹਿਆਂ ਵਿੱਚ ਅਨੇਕ ਯੋਜਨਾਵਾਂ ਬਣਾਈਆਂ ਗਈਆਂ ਹਨ।  ਚਾਹੇ ਆਧੁਨਿਕ ਟ੍ਰੋਲਰਸ ਲਈ ਮਛੇਰਿਆਂ ਨੂੰ ਆਰਥਿਕ ਮਦਦ ਹੋਵੇ ਜਾਂ ਫਿਰ ਮੌਸਮ ਅਤੇ ਸਮੁੰਦਰੀ ਰਸਤਿਆਂ ਦੀ ਠੀਕ ਜਾਣਕਾਰੀ ਦੇਣ ਵਾਲਾ ਨੈਵੀਗੇਸ਼ਨ ਸਿਸਟਮ ਹੋਵੇ,ਮਛੇਰਿਆਂ ਦੀ ਸੁਰੱਖਿਆ ਅਤੇ ਸਮ੍ਰਿੱਧੀ,ਇਹ ਸਾਡੀ ਪ੍ਰਾਥਮਿਕਤਾ ਹੈ।  ਹਾਲ ਵਿੱਚ ਮੱਛੀ ਨਾਲ ਜੁੜੇ ਵਪਾਰ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।  ਇਸ ਦੇ ਤਹਿਤ ਆਉਣ ਵਾਲੇ ਸਾਲਾਂ ਵਿੱਚ ਫਿਸ਼ਰੀਜ ਨਾਲ ਜੁੜੇ ਇੰਫ੍ਰਾਸਟ੍ਰਕਚਰ ਤੇ 20 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।  ਇਸ ਦਾ ਬਹੁਤ ਵੱਡਾ ਲਾਭ ਗੁਜਰਾਤ  ਦੇ ਲੱਖਾਂ ਮਛੇਰੇ ਪਰਿਵਾਰਾਂ  ਨੂੰ ਹੋਵੇਗਾ,ਦੇਸ਼ ਦੀ ਬਲੂ ਇਕੌਨਮੀ ਨੂੰ ਹੋਵੇਗਾ।

 

ਸਾਥੀਓ,

 

ਅੱਜ ਦੇਸ਼ ਭਰ ਦੀ ਸਮੁੰਦਰੀ ਸੀਮਾ ਵਿੱਚ ਪੋਰਟਸ ਦੀ ਕਪੈਸਿਟੀ ਨੂੰ ਵੀ ਵਧਾਇਆ ਜਾ ਰਿਹਾ ਹੈ ਅਤੇ ਨਵੇਂ ਪੋਰਟਸ ਦਾ ਵੀ ਨਿਰਮਾਣ ਤੇਜੀ ਨਾਲ ਚਲ ਰਿਹਾ ਹੈ। ਦੇਸ਼ ਦੇ ਪਾਸ ਕਰੀਬ 21 ਹਜ਼ਾਰ ਕਿਲੋਮੀਟਰ ਦਾ ਜੋ ਜਲਮਾਰਗ ਹੈ,ਉਹ ਦੇਸ਼  ਦੇ ਵਿਕਾਸ ਵਿੱਚ ਅਧਿਕ ਤੋਂ ਅਧਿਕ ਕਿਵੇਂ ਕੰਮ ਆਏ,ਇਸ ਦੇ ਲਈ ਪ੍ਰਯਤਨ ਕੀਤੇ ਜਾ ਰਹੇ ਹਨ ਸਾਗਰਮਾਲਾ ਪ੍ਰੋਜੈਕਟ ਦੇ ਤਹਿਤ ਅੱਜ ਦੇਸ਼ਭਰ ਵਿੱਚ 500 ਤੋਂ ਅਧਿਕ ਪ੍ਰੋਜੈਕਟਸ ਤੇ ਕੰਮ ਚਲ ਰਿਹਾ ਹੈ  ਲੱਖਾਂ ਕਰੋੜ ਰੁਪਏ  ਦੇ ਇਨ੍ਹਾਂ ਪ੍ਰੋਜੈਕਟਸ ਵਿੱਚੋਂ ਅਨੇਕ ਪੂਰੇ ਵੀ ਹੋ ਚੁੱਕੇ ਹੈ।

 

ਸਾਥੀਓ,

 

ਸਮੁੰਦਰੀ ਜਲਮਾਰਗ ਹੋਵੇ ਜਾਂ ਫਿਰ ਨਦੀ ਜਲਮਾਰਗ,ਭਾਰਤ  ਦੇ ਪਾਸ ਸੰਸਾਧਨ ਵੀ ਰਹੇ ਹਨ ਅਤੇ Expertise ਦੀ ਵੀ ਕੋਈ ਕਮੀ ਨਹੀਂ ਰਹੀ  ਇਹ ਵੀ ਤੈਅ ਹੈ ਕਿ ਜਲਮਾਰਗ ਨਾਲ ਹੋਣ ਵਾਲਾ ਟ੍ਰਾਂਸਪੋਰਟੇਸ਼ਨ ਸੜਕ ਅਤੇ ਰੇਲਮਾਰਗ ਤੋਂ ਕਈ ਗੁਣਾ ਸਸਤਾ ਪੈਂਦਾ ਹੈ ਅਤੇ ਵਾਤਾਵਰਣ ਨੂੰ ਵੀ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ  ਫਿਰ ਵੀ ਇਸ ਦਿਸ਼ਾ ਵਿੱਚ ਇੱਕ ਹੋਲਿਸਟਿਕ ਅਪ੍ਰੋਚ  ਦੇ ਨਾਲ 2014  ਦੇ ਬਾਅਦ ਹੀ ਕੰਮ ਹੋ ਸਕਿਆ ਹੈ  ਇਹ ਨਦੀਆਂ, ਇਹ ਸਮੁੰਦਰ ਇਹ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਨਹੀਂ ਆਇਆ ਹੈਇਹ ਸੀ ਲੇਕਿਨ ਉਹ ਦ੍ਰਿਸ਼ਟੀ ਨਹੀਂ ਸੀ ਜੋ 2014  ਦੇ ਬਾਅਦ ਅੱਜ ਦੇਸ਼ ਅਨੁਭਵ ਕਰ ਰਿਹਾ ਹੈ  ਅੱਜ ਦੇਸ਼ਭਰ ਦੀਆਂ ਨਦੀਆਂ ਵਿੱਚ ਜੋ ਇਨਲੈਂਡ ਵਾਟਰਵੇਜ਼ ਤੇ ਕੰਮ ਚਲ ਰਿਹਾ ਹੈਉਸ ਨਾਲ ਕਈ Land-locked ਰਾਜਾਂ ਨੂੰ ਸਮੁੰਦਰ ਨਾਲ ਜੋੜਿਆ ਜਾ ਰਿਹਾ ਹੈ  ਅੱਜ ਬੰਗਾਲ ਦੀ ਖਾੜੀ ਵਿੱਚ,ਹਿੰਦ ਮਹਾਸਾਗਰ ਵਿੱਚ ਆਪਣੀ ਸਮਰੱਥਾਵਾਂ ਨੂੰ ਅਸੀਂ ਬੇਮਿਸਾਲ ਰੂਪ ਨਾਲ ਵਿਕਸਿਤ ਕਰ ਰਹੇ ਹਾਂ।  ਦੇਸ਼ ਦਾ ਸਮੁੰਦਰੀ ਹਿੱਸਾ ਆਤਮਨਿਰਭਰ ਭਾਰਤ ਦਾ ਇੱਕ ਅਹਿਮ ਹਿੱਸਾ ਬਣਕੇ ਉੱਭਰੇ,ਇਸ ਦੇ ਲਈ ਨਿਰੰਤਰ ਕੰਮ ਚਲ ਰਿਹਾ ਹੈ  ਸਰਕਾਰ  ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਗਤੀ ਦੇਣ ਦੇ ਲਈ ਇੱਕ ਹੋਰ ਬਹੁਤ ਕਦਮ ਉਠਾਇਆ ਜਾ ਰਿਹਾ ਹੈ  ਹੁਣ Ministry of Shipping ਦਾ ਵੀ ਨਾਮ ਬਦਲਿਆ ਜਾ ਰਿਹਾ ਹੈ  ਹੁਣ ਇਹ ਮੰਤਰਾਲਾ  Ministry of Ports,  Shipping and Waterways  ਦੇ ਨਾਮ ਨਾਲ ਜਾਣਿਆ ਜਾਵੇਗਾਉਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ।  ਵਿਕਸਿਤ ਅਰਥਵਿਵਸਥਾਵਾਂ ਵਿੱਚ ਜ਼ਿਆਦਾਤਰ ਥਾਵਾਂਤੇ Shipping ਮੰਤਰਾਲਾ ਹੀ Ports ਅਤੇ Waterways ਦੀ ਵੀ ਜ਼ਿੰਮੇਵਾਰੀ ਸੰਭਾਲਦਾ ਹੈ।  ਭਾਰਤ ਵਿੱਚ Shipping ਮੰਤਰਾਲਾ  Ports ਅਤੇ Waterways ਨਾਲ ਜੁੜੇ ਕਾਫ਼ੀ ਕਾਰਜਾਂ ਨੂੰ ਕਰਦਾ ਆ ਰਿਹਾ ਹੈ।  ਹੁਣ ਨਾਮ ਵਿੱਚ ਅਧਿਕ ਸਪਸ਼ਟਤਾ ਆਉਣ ਨਾਲ ਕੰਮ ਵਿੱਚ ਵੀ ਅਧਿਕ ਸਪਸ਼ਟਤਾ ਆ ਜਾਵੇਗੀ

 

ਸਾਥੀਓ,

 

ਆਤਮਨਿਰਭਰ ਭਾਰਤ ਵਿੱਚ ਬਲੂ ਇਕੌਨਮੀ ਦੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ ਸਮੁੰਦਰ ਨਾਲ ਜੁੜੇ ਲੌਜਿਸਟਿਕਸ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰਤ ਹੈ  ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡੀ ਅਰਥਵਿਵਸਥਾ ਤੇ Logistics ‘ਤੇ ਹੋਣ ਵਾਲੇ ਖਰਚ ਦਾ ਪ੍ਰਭਾਵ ਜ਼ਿਆਦਾ ਹੈ  ਯਾਨੀ ਸਮਾਨ ਨੂੰ ਦੇਸ਼  ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਲਿਜਾਣ ਤੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਅੱਜ ਵੀ ਖਰਚ ਜ਼ਿਆਦਾ ਹੁੰਦਾ ਹੈ।  ਵਾਟਰ ਟ੍ਰਾਂਸਪੋਰਟ ਨਾਲ Cost of Logistics ਉਸ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ  ਇਸ ਲਈ ਸਾਡਾ ਫੋਕਸ ਇੱਕ ਅਜਿਹੇ ਈਕੋਸਿਸਟਮ ਨੂੰ ਬਣਾਉਣ ਦਾ ਹੈ ਜਿੱਥੇ ਕਾਰਗੋ ਦੀ Seamless Movement ਸੁਨਿਸ਼ਚਿਤ ਹੋ ਸਕੇ  ਅੱਜ ਇੱਕ ਬਿਹਤਰੀਨ ਇੰਫ੍ਰਾਸਟ੍ਰਕਚਰ  ਦੇ ਨਾਲ-ਨਾਲ ਬਿਹਤਰ Maritime Logistics ਦੇਲਈ ਸਿੰਗਲ ਵਿੰਡੋ ਸਿਸਟਮ ਤੇ ਵੀ ਅਸੀਂ ਕੰਮ ਕਰਨ ਲਈ ਅੱਗੇ ਵਧ ਰਹੇ ਹਾਂ,ਉਸ ਦੀਆਂ ਤਿਆਰੀਆਂ ਚਲ ਰਹੀਆਂ ਹਨ

 

ਸਾਥੀਓ,

 

Logistics ‘ਤੇ ਹੋਣ ਵਾਲੇ ਖਰਚ ਨੂੰ ਘੱਟ ਕਰਨ ਲਈ ਹੁਣ ਦੇਸ਼ Multi-modal Connectivity ਦੀ ਦਿਸ਼ਾ ਵਿੱਚ ਇੱਕ ਬਹੁਤ ਹੀ holistic view  ਦੇ ਨਾਲ ਅਤੇ ਦੀਰਘਕਾਲੀਨ ਸੋਚ  ਦੇ ਨਾਲ ਅੱਗੇ ਵਧ ਰਿਹਾ ਹੈ।  ਕੋਸ਼ਿਸ਼ ਇਹ ਹੈ ਕਿ ਰੋਡ,ਰੇਲ,ਏਅਰ ਅਤੇ ਸ਼ਿਪਿੰਗ ਜਿਹੇ ਇੰਫ੍ਰਾਸਟ੍ਰਕਚਰ ਦੀ ਆਪਸ ਵਿੱਚ ਕਨੈਕਟੀਵਿਟੀ ਵੀ ਬਿਹਤਰ ਹੋਵੇ ਅਤੇ ਇਸ ਵਿੱਚ ਜੋ Silos ਆਉਂਦੇ ਹਨਉਨ੍ਹਾਂ ਨੂੰ ਵੀ ਦੂਰ ਕੀਤਾ ਜਾ ਸਕੇ  ਦੇਸ਼ ਵਿੱਚ Multi-modal Logistics Parks ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਅਤੇ ਦੇਸ਼  ਦੇ ਅੰਦਰ ਹੀ ਨਹੀਂਬਲਕਿ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਵੀ ਮਲਟੀਮੋਡਲ ਕਨੈਕਟੀਵਿਟੀ  ਦੇ ਵਿਕਾਸ ਦੇ ਲਈ ਮਿਲਕੇ ਕੰਮ ਹੋ ਰਿਹਾ ਹੈ  ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਤਮਾਮ ਕੋਸ਼ਿਸ਼ਾਂ ਨਾਲ ਅਸੀਂ ਆਪਣੀ Logistic Cost ਨੂੰ ਬਹੁਤ ਘੱਟ ਕਰਨ ਵਿੱਚ ਸਫਲ ਹੋ ਸਕਾਂਗੇ।  Logistics ਦੀ ਕੀਮਤ ਨੂੰ ਕਾਬੂ ਵਿੱਚ ਰੱਖਣ ਲਈ ਹੋਵੇਜੋ ਯਤਨ ਹੋ ਰਹੇ ਹਨ,ਇਨ੍ਹਾਂ ਹੀ ਯਤਨਾਂ ਨਾਲ ਅਰਥਵਿਵਸਥਾ ਨੂੰ ਵੀ ਨਵੀਂ ਗਤੀ ਮਿਲੇਗੀ।

 

ਸਾਥੀਓ,

 

ਤਿਉਹਾਰਾਂ ਦੇ ਇਸ ਸਮੇਂ ਵਿੱਚ ਖਰੀਦਾਰੀ ਵੀ ਖੂਬ ਹੋ ਰਹੀ ਹੈ।  ਇਸ ਖਰੀਦਾਰੀ  ਦੇ ਸਮੇਂ,ਮੈਂ ਜ਼ਰਾ ਸੂਰਤ ਦੇ ਲੋਕਾਂ ਨੂੰ ਜ਼ਰਾਤਾਕੀਦ ਕਰਾਂਗਾ ਕਿਉਂਕਿ ਉਨ੍ਹਾਂ ਨੂੰ ਤਾਂ ਦੁਨੀਆ ਵਿੱਚ ਆਉਣ-ਜਾਣ ਦਾ ਬੜਾroutine ਹੁੰਦਾ ਹੈ ਮੈਂ ਇਸ ਖਰੀਦਾਰੀ ਦੇ ਸਮੇਂ ਵੋਕਲ ਫਾਰ ਲੋਕਲ,ਇਹ ਵੋਕਲ ਫਾਰ ਲੋਕਲ ਦਾ ਮੰਤਰ ਭੁੱਲਣਾ ਨਹੀਂ ਹੈ  ਵੋਕਲ ਫਾਰ ਲੋਕਲ ਮੈਂ ਦੇਖਿਆ ਹੈ ਕਿ ਲੋਕਾਂ ਨੂੰ ਲਗਦਾ ਹੈ ਕਿ ਦੀਵੇ ਖਰੀਦ ਲਏ ਤਾਂ ਮਤਲਬ ਅਸੀਂ ਆਤਮਨਿਰਭਰ ਹੋ ਗਏਜੀ ਨਹੀਂ,ਹਰ ਚੀਜ਼ ਵਿੱਚ ਧਿਆਨ ਦੇਣਾ ਹੈ ਵਰਨਾ ਇਨ੍ਹੀਂ ਦਿਨੀਂ ਸਿਰਫ ਦੀਵੇ ਨੂੰ ਹੀ ਅਰੇ ਭਾਈ ਅਸੀਂ ਭਾਰਤ ਦਾ ਦੀਵਾ ਲਵਾਂਗੇਚੰਗੀ ਗੱਲ ਹੈ।  ਲੇਕਿਨ ਅਗਰ ਤੁਸੀਂ ਖੁਦ ਦੇਖੋਗੇ,ਆਪਣੇ ਸਰੀਰ ਤੇ,ਆਪਣੇ ਘਰ ਵਿੱਚ,ਇੰਨੀਆਂ ਚੀਜ਼ਾਂ ਬਾਹਰ ਦੀਆਂ ਹੋਣਗੀਆਂ ਜੋ ਸਾਡੇ ਦੇਸ਼  ਦੇ ਲੋਕ ਬਣਾਉਂਦੇ ਹਨ,ਸਾਡੇ ਛੋਟੇ-ਛੋਟੇ ਲੋਕ ਬਣਾਉਂਦੇ ਹਨ,ਅਸੀਂ ਉਨ੍ਹਾਂ ਨੂੰ ਕਿਉਂ ਮੌਕੇ ਨਾ ਦੇਈਏ।  ਦੇਸ਼ ਨੂੰ ਅੱਗੇ ਵਧਾਉਣਾ ਹੈ ਨਾ ਦੋਸਤਾ,ਤਾਂ ਉਸ ਦੇ ਲਈ ਸਾਡੇ ਇਨ੍ਹਾਂ ਛੋਟੇ-ਛੋਟੇ ਲੋਕਾਂ ਨੂੰ,ਛੋਟੇ-ਛੋਟੇ ਵਪਾਰੀਆਂ ਨੂੰ,ਛੋਟੇ-ਛੋਟੇ ਕਾਰੀਗਰਾਂ ਨੂੰ,ਛੋਟੇ-ਛੋਟੇ ਕਲਾਕਾਰਾਂ ਨੂੰ,ਪਿੰਡ ਦੀਆਂ ਸਾਡੀਆਂ ਭੈਣਾਂ ਨੂੰ,ਇਹ ਜੋ ਚੀਜ਼ਾਂ ਬਣਾਉਂਦੀਆਂ ਹਨ ਅਨੇਕ ਪ੍ਰਕਾਰ ਦੀਆਂ ਚੀਜ਼ਾਂ ਬਣਾਉਂਦੀਆਂ ਹਨ,ਇੱਕ ਵਾਰ ਲੈ ਕੇ ਦੇਖੀਏ ਤਾਂ ਸਹੀ ਅਤੇ ਮਾਣ ਨਾਲ ਦੁਨੀਆ ਨੂੰ ਦੱਸੋ ਇਹ ਸਾਡੇ ਪਿੰਡ  ਦੇ ਲੋਕਾਂ ਨੇ ਬਣਾਇਆ,ਸਾਡੇ ਜ਼ਿਲ੍ਹੇ  ਦੇ ਲੋਕਾਂ ਨੇ ਬਣਾਇਆ,ਸਾਡੇ ਦੇਸ਼  ਦੇ ਲੋਕਾਂ ਨੇ ਬਣਾਇਆ  ਦੇਖੋ ਤੁਹਾਡਾ ਵੀ ਸੀਨਾ ਚੌੜਾ ਹੋ ਜਾਵੇਗਾ।

 

ਦੀਵਾਲੀ ਮਨਾਉਣ ਦਾ ਮਜਾ ਹੋਰ ਆ ਜਾਵੇਗਾ ਇਸ ਲਈ ਵੋਕਲ ਫਾਰ ਲੋਕਲ,ਕੋਈ compromise ਨਹੀਂ ਕਰਾਂਗੇ  ਦੇਸ਼ ਆਜ਼ਾਦੀ  ਦੇ 75 ਸਾਲ ਮਨਾਉਣ ਵਾਲਾ ਹੈਤਦ ਤੱਕ ਇਹ ਮੰਤਰ ਸਾਡੇ ਜੀਵਨ ਦਾ ਮੰਤਰ ਮੰਨਿਆ ਜਾਵੇ,ਸਾਡੇ ਪਰਿਵਾਰ ਦਾ ਮੰਤਰ ਬਣ ਜਾਵੇ,ਸਾਡੇ ਘਰ  ਦੇ ਹਰ ਵਿਅਕਤੀ  ਦੇ ਮਨ ਵਿੱਚ ਇਹ ਭਾਵ ਪੈਦਾ ਹੋਵੇ ਇਸ ਤੇ ਸਾਡਾ ਬਲ ਹੋਣਾ ਚਾਹੀਦਾ ਹੈ ਅਤੇ ਇਸ ਲਈ ਇਹ ਦੀਵਾਲੀ,ਇਹ ਦੀਵਾਲੀ ਵੋਕਲ ਫਾਰ ਲੋਕਲ ਦਾ ਇੱਕ turning point ਬਣ ਜਾਵੇ,ਮੈਂ ਮੇਰੇ ਗੁਜਰਾਤ  ਦੇ ਭਾਈਆਂ-ਭੈਣਾਂ ਤੋਂਜ਼ਰਾ ਹੱਕ ਨਾਲ ਵੀ ਮੰਗ ਸਕਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਕਦੇ ਨਿਰਾਸ਼ ਨਹੀਂ ਕਰੋਗੇ,ਹੁਣੇ ਨੰਦਲਾਲ ਜੀ  ਦੱਸ ਰਹੇ ਸਨ ਨਾ ਕਿ ਤੁਸੀਂ ਬਹੁਤ ਪਹਿਲਾਂ ਮੈਨੂੰ ਕਿਹਾ ਸੀ,ਮੈਂ ਇਸ ਨੂੰ ਲਾਗੂ ਕੀਤਾ,ਦੇਖੋ ਮੈਨੂੰ ਕਿੰਨੀ ਤਸੱਲੀ ਹੋਈ ਕਿ ਕਦੇ ਨੰਦਲਾਲ ਜੀ  ਨੂੰ ਇੱਕ ਗੱਲ ਦੱਸੀ ਹੋਵੇਗੀ,ਜੋ ਉਨ੍ਹਾਂ ਨੇ ਸੁਣੀ ਹੋਵੋਗੀ,ਉਨ੍ਹਾਂ ਨੇ ਅੱਜ ਉਸ ਨੂੰ ਲਾਗੂ ਕਰ ਦਿੱਤਾ  ਤੁਸੀਂ ਵੀ ਸਭ ਮੇਰੇ ਲਈ ਤਾਂ ਹਰ ਕੋਈ ਨੰਦਲਾਲ ਹੈਆਓ ਮਿਹਨਤ ਕਰੀਏਮੇਰੇ ਦੇਸ਼  ਦੇ ਗ਼ਰੀਬਾਂ ਲਈ ਕੁਝ ਕਰੀਏ  ਦੀਵਾਲੀ ਮਨਾਈਏ,ਉਨ੍ਹਾਂ  ਦੇ  ਘਰ ਵਿੱਚ ਵੀ ਦੀਵਾਲੀ ਮਨਾਈ ਜਾਵੇ  ਦੀਵਾ ਜਗਾਈਏ,ਗ਼ਰੀਬ  ਦੇ ਘਰ ਵਿੱਚ ਵੀ ਦੀਵਾ ਜਗੇ,ਵੋਕਲ ਫਾਰ ਲੋਕਲ  ਦੇ ਮੰਤਰ ਨੂੰ ਅੱਗੇ ਵਧਾਈਏ  ਮੈਨੂੰ ਵਿਸ਼ਵਾਸ ਹੈ ਕਿ ਕੋਰੋਨਾ  ਦੇ ਇਸ ਸਮੇਂ ਵਿੱਚ ਤੁਸੀਂ ਸਭ ਵੀ ਪੂਰੀ ਸਾਵਧਾਨੀ  ਦੇ ਨਾਲ ਤਿਉਹਾਰਾਂ ਨੂੰ ਮਨਾਓਗੇ ਕਿਉਂ ਕਿ ਤੁਹਾਡੀ ਰੱਖਿਆ ਉਹ ਵੀ ਦੇਸ਼ ਦੀ ਹੀ ਰੱਖਿਆ ਹੈ  ਮੇਰੇ ਪਿਆਰੇ ਭਾਈਓ-ਭੈਣੋਂਪੂਰੇ ਦੇਸ਼  ਦੇ ਸਾਰੇ ਭਾਈਆਂ-ਭੈਣਾਂ ਨੂੰ ਮੈਂ ਆਉਣ ਵਾਲੇ ਦਿਨਾਂ ਵਿੱਚ ਧਨਤੇਰਸ ਹੋਵੇ,ਦੀਵਾਲੀ ਹੋਵੇ,ਗੁਜਰਾਤ ਦੇ ਲਈ ਇਹ ਨਵਾਂ ਵਰ੍ਹਾ ਆਵੇਗਾ,ਹਰ ਗੱਲ  ਦੇ ਲਈ,ਹਰ ਤਿਉਹਾਰ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਵੀਜੇ



(Release ID: 1671276) Visitor Counter : 254