ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਅਤੇ ਸਿਰੀਅਸ (ਰੂਸ) ਨੇ ‘ਏਆਈਐੱਮ-ਸਿਰੀਅਸ ਇਨੋਵੇਸ਼ਨ ਪ੍ਰੋਗਰਾਮ 3.0’ ਸ਼ੁਰੂ ਕੀਤਾ

ਸਕੂਲੀ ਵਿਦਿਆਰਥੀਆਂ ਲਈ ਭਾਰਤ-ਰੂਸ ਦੁਵੱਲਾ ਯੂਥ ਇਨੋਵੇਸ਼ਨ ਪ੍ਰੋਗਰਾਮ


ਭਾਰਤ ਅਤੇ ਰੂਸ ਦੇ ਨੌਜਵਾਨਾਂ ਵਿੱਚ ਇਨੋਵੇਸ਼ਨ ਸਹਿਯੋਗ ਨੂੰ ਪ੍ਰੋਤਸਾਹਨ ਦੇਵੇਗਾ

Posted On: 07 NOV 2020 7:30PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਅਤੇ ਸਿਰੀਅਸ, ਰੂਸ ਨੇ ਅੱਜ ਭਾਰਤੀ ਅਤੇ ਰੂਸੀ ਸਕੂਲੀ ਬੱਚਿਆਂ ਲਈ ਇੱਕ 14 ਰੋਜ਼ਾ ਵਰਚੂਅਲ ਪ੍ਰੋਗਰਾਮ ਏਆਈਐੱਮ-ਸਿਰੀਅਸ ਇਨੋਵੇਸ਼ਨ ਪ੍ਰੋਗਰਾਮ 3.0’ ਸ਼ੁਰੂ ਕੀਤਾ। ਪਹਿਲੀ ਭਾਰਤ-ਰੂਸ ਦੁਵੱਲੀ ਨੌਜਵਾਨ ਪਹਿਲ, ਏਆਈਐੱਮ-ਸਿਰੀਅਸ ਪ੍ਰੋਗਰਾਮ ਦੋਵਾਂ ਦੇਸ਼ਾਂ ਲਈ ਤਕਨੀਕੀ ਸਮਾਧਾਨ (ਦੋਵੇਂ ਵੈੱਬ ਅਤੇ ਮੋਬਾਈਲ ਅਧਾਰਿਤ) ਵਿਕਸਿਤ ਕਰਨਾ ਚਾਹੁੰਦੀ ਹੈ।

 

7 ਤੋਂ 12 ਨਵੰਬਰ 2020 ਤੱਕ ਦੋ ਹਫ਼ਤਿਆਂ ਦੇ ਪ੍ਰੋਗਰਾਮ ਵਿੱਚ 48 ਵਿਦਿਆਰਥੀ ਅਤੇ 16 ਅਧਿਆਪਕ ਅਤੇ ਮੈਂਟਰ 8 ਵਰਚੁਅਲ ਉਤਪਾਦਾਂ ਅਤੇ ਮੋਬਾਈਲ ਐਪਲੀਕੇਸ਼ਨ ਦਾ ਨਿਰਮਾਣ ਕਰਨਗੇ ਜੋ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਲਮੀ ਚੁਣੌਤੀਆਂ ਨੂੰ ਹੱਲ ਕਰਨਗੇ ਜਿਵੇ ਕਿ ਸੰਸਕ੍ਰਿਤੀ, ਡਿਸਟੈਂਸ ਐਜੂਕੇਸ਼ਨ, ਅਪਲਾਈਡ ਬੌਧਿਕ ਵਿਗਿਆਨ, ਸਿਹਤ ਅਤੇ ਤੰਦਰੁਸਤੀ, ਖੇਡਾਂ, ਫਿਟਨੈੱਸ ਅਤੇ ਗੇਮਜ਼ ਟਰੇਨਿੰਗ, ਕਮਿਸਟਰੀ, ਮਸਨੂਈ ਬੁੱਧੀ ਅਤੇ ਡਿਜੀਟਲ ਵਿੱਤੀ ਸੰਪਤੀਆਂ ਦੇ ਖੇਤਰ।

 

ਏਆਈਐੱਮ ਦੇ ਮਿਸ਼ਨ ਡਾਇਰੈਕਟਰ ਆਰ. ਰਮਨਨ ਨੇ ਕਿਹਾ, ‘‘ਮੈਨੂੰ ਇਹ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਇਸ ਸਾਲ ਦੇ ਪ੍ਰੋਗਰਾਮ ਵਿਗਿਆਨ, ਟੈਕਨੋਲੋਜੀ ਅਤੇ ਡਿਜ਼ਾਈਨ ਪ੍ਰੋਜੈਕਟਾਂ ਵਿੱਚ ਸਹਿਯੋਗ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣਗੇ। ਇਹ ਭਾਰਤ ਅਤੇ ਰੂਸ ਦੇ ਦਰਮਿਆਨ ਪਹਿਲਾ ਵਰਚੁਅਲ ਦੁਵੱਲਾ ਵਿਦਿਆਰਥੀ ਸਹਿਯੋਗ ਹੈ ਅਤੇ ਅਟਲ ਟਿੰਕਰਿੰਗ ਲੈਬਜ਼ ਅਤੇ ਸਿਰੀਅਸ ਟੀਮਾਂ ਦੋਵਾਂ ਦੁਆਰਾ ਬੇਹੱਦ ਵਚਨਬੱਧਤਾ ਦਿਖਾਉਂਦਾ ਹੈ। ਏਆਈਐੱਮ ਵਿੱਚ ਅਸੀਂ ਇਸ ਯਾਤਰਾ ਦਾ ਹਿੱਸਾ ਬਣਨ ਲਈ ਖੁਸ਼ ਹਾਂ।’’

 

ਵਿਦਿਆਰਥੀਆਂ ਦੀਆਂ ਟੀਮਾਂ ਦੁਆਰਾ ਵਿਕਸਿਤ ਨਵੀਨਤਾ 21ਵੀਂ ਸਦੀ ਦੀਆਂ ਤਕਨੀਕਾਂ ਜਿਵੇਂ ਐਪ ਡਿਵਲਪਮੈਂਟ, ਮਸਨੂਈ ਬੁੱਧੀ, ਬਲਾਕਚੇਨ, ਮਸ਼ੀਨ ਲਰਨਿੰਗ, ਡੇਟਾ ਵਿਸ਼ਲੇਸ਼ਣ ਅਤੇ ਵਿਜ਼ੂਅਲਾਈਜੇਸ਼ਨ, ਯੂਆਈ/ਯੂਐਕਸ, ਵਰਚੁਅਲ ਰਿਐਲਿਟੀ, ਵਧੇਰੇ ਅਸਲੀਅਤ, ਗੇਮੀਫਿਕੇਸ਼ਨ, 3ਡੀ ਡਿਜ਼ਾਈਨ ਅਤੇ ਰੈਪਿਡ ਪ੍ਰੋਟੋਟਾਈਪਿੰਗ ਅਤੇ ਹੋਰਾਂ ਦਾ ਲਾਭ ਉਠਾਉਣਗੇ। ਏਆਈਐੱਮ ਅਤੇ ਸਿਰੀਅਸ ਉਦਯੋਗ ਅਤੇ ਅਕਾਦਮਿਕ ਮੈਂਟਰ ਟੀਮਾਂ ਨਾਲ ਮਿਲ ਕੇ ਕੰਮ ਕਰਨਗੇ।

 

ਪ੍ਰਤਿਭਾ ਅਤੇ ਸਫਲਤਾ ਫਾਊਂਡੇਸ਼ਨ ਅਤੇ ਸਾਇੰਸ ਅਤੇ ਸਿੱਖਿਆ ਲਈ ਪ੍ਰੈਜੀਡੈਂਸ਼ੀਅਲ ਕੌਂਸਲ, ਰੂਸ ਦੀ ਮੈਂਬਰ ਐਲਿਨਾ ਸ਼ਿਮਲੇਵਾ (Elena Shmeleva) ਨੇ ਕਿਹਾ, ‘‘ਅੰਤਰਰਾਸ਼ਟਰੀ ਸਹਿਯੋਗ ਤੋਂ ਬਿਨਾਂ ਆਧੁਨਿਕ ਵਿਗਿਆਨ ਦੀ ਕਲਪਨਾ ਕਰਨਾ ਅਸੰਭਵ ਹੈ। ਖੋਜਾਂ ਅਕਸਰ ਵਿਗਿਆਨੀਆਂ ਦੀਆਂ ਟੀਮਾਂ ਦੁਆਰਾ ਕੀਤੀਆਂ ਜਾਂਦੀਆਂ ਹਨ ਜੋ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੀਆਂ ਹਨ, ਪਰ ਇੱਕ ਕੰਮ ਰਾਹੀਂ ਇਕਜੁੱਟ ਕੀਤਾ ਜਾਂਦਾ ਹੈ। ਸਿਰੀਅਸਦੇ ਅੰਤਰਰਾਸ਼ਟਰੀ ਪ੍ਰੋਗਰਾਮ ਅਜਿਹੇ ਅਵਸਰ ਪੈਦਾ ਕਰਨ ਵਿੱਚ ਮਦਦ ਕਰਦੇ ਹਨ। ਅਸੀਂ ਪ੍ਰਤਿਭਾਸ਼ਾਲੀ ਬੱਚਿਆਂ, ਨੌਜਵਾਨ ਵਿਗਿਆਨੀਆਂ ਅਤੇ ਇੰਜਨੀਅਰਾਂ ਨੂੰ ਸਿੱਖਿਅਤ ਕਰਦੇ ਹਾਂ, ਜੋ ਉਸ ਸਮੇਂ ਵਿਗਿਆਨ ਅਤੇ ਸਮਾਜ ਦੀਆਂ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਨੂੰ ਹੱਲ ਕਰਨ ਦੇ ਯੋਗ ਹੁੰਦੇ ਹਨ। ’’

 

ਇਸ ਸਾਲ ਦੇ ਸਮੂਹ ਵਿੱਚ ਸਿਰੀਅਸ ਸੈਂਟਰ ਦੇ ਬਿਹਤਰੀਨ ਰੂਸੀ ਵਿਦਿਆਰਥੀ ਅਤੇ 2019 ਏਟੀਐੱਲ ਮੈਰਾਥਨ ਦੀਆਂ ਸਿਖਰਲੀਆਂ 150 ਟੀਮਾਂ ਦੇ ਬਿਹਤਰੀਨ ਭਾਰਤੀ ਵਿਦਿਆਰਥੀ ਅਤੇ ਏਟੀਐੱਲ ਇੰਚਾਰਜ ਸ਼ਾਮਲ ਹਨ। ਪਿਛਲੇ ਸਾਲ 25 ਵਿਦਿਆਰਥੀਆਂ ਅਤੇ 5 ਅਧਿਆਪਕਾਂ ਦੇ ਇੱਕ ਭਾਰਤੀ ਵਫ਼ਦ ਨੇ 7 ਦਿਨਾਂ ਦੇ ਖੋਜ ਅਧਾਰਿਤ ਪ੍ਰੋਗਰਾਮ ਲਈ ਸਿਰੀਅਸ ਸੈਂਟਰ, ਰੂਸ ਦਾ ਦੌਰਾ ਕੀਤਾ ਸੀ। ਟੀਮਾਂ ਨੇ ਰਿਮੋਟ ਅਰਥ ਸੈਂਸਿੰਗ, ਜੀਵ ਵਿਗਿਆਨ ਅਤੇ ਜੈਨੇਟਿਕ ਖੋਜ, ਸਵੱਛ ਊਰਜਾ, ਡੇਟਾ ਵਿਸ਼ਲੇਸ਼ਣ ਅਤੇ ਫਰੰਟੀਅਰ ਟੈਕਨੋਲੋਜੀਆਂ ਅਤੇ ਡ੍ਰੋਨ ਅਤੇ ਰੋਬੋਟਿਕ ਦੇ ਖੇਤਰਾਂ ਵਿੱਚ 8 ਵੱਖ ਵੱਖ ਕਾਢਾਂ ਦਾ ਨਿਰਮਾਣ ਕੀਤਾ ਜੋ ਉਸ ਸਮੇਂ 5 ਦਸੰਬਰ 2019 ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪੇਸ਼ ਕੀਤੀਆਂ ਗਈਆਂ ਸਨ।

 

********

 

ਡੀਐੱਸ/ਕੇਪੀ


(Release ID: 1671163) Visitor Counter : 201