ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਮੰਤਰਾਲੇ ਦੀ ਟੈਲੀ ਮੈਡੀਸਨ ਸੇਵਾ ਈ ਸੰਜੀਵਨੀ ਨੇ 7 ਲੱਖ ਮਸ਼ਵਰੇ ਮੁਕੰਮਲ ਕੀਤੇ
10 ਹਜਾਰ ਤੋਂ ਜ਼ਿਆਦਾ ਮਰੀਜ ਡਾਕਟਰ ਮਸ਼ਵਰੇ ਪ੍ਰਤੀ ਦਿਨ ਦੇ ਮੌਜੂਦਾ ਰੁਝਾਨ ਨੇ 11 ਦਿਨਾਂ ਵਿੱਚ ਆਖਰੀ ਇੱਕ ਲੱਖ ਦਾ ਅੰਕੜਾ ਪ੍ਰਾਪਤ ਕੀਤਾ
प्रविष्टि तिथि:
07 NOV 2020 3:42PM by PIB Chandigarh
ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਥਾਪਿਤ ਕੀਤੀ ਗਈ ਕੌਮੀ ਟੈਲੀ ਮੈਡੀਸਨ ਸੇਵਾ ਈ ਸੰਜੀਵਨੀ ਨੇ ਅੱਜ 7 ਲੱਖ ਮਸ਼ਵਰੇ ਦੇਣ ਦਾ ਕੰਮ ਮੁਕੰਮਲ ਕਰ ਲਿਆ ਹੈ । ਆਖਰੀ ਇੱਕ ਲੱਖ ਮਸ਼ਵਰੇ ਕੇਵਲ 11 ਦਿਨਾਂ ਵਿੱਚ ਦਿੱਤੇ ਗਏ ਹਨ । ਇਹ ਨਵਾਂ ਡਿਜ਼ਟਿਲ ਮੋਡ ਵਰਚੂਅਲ ਮਾਧਿਅਮ ਰਾਹੀਂ ਓ.ਪੀ.ਡੀ. ਸੇਵਾਵਾਂ ਦੇਣ ਲਈ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਹੈ । ਈ ਸੰਜੀਵਨੀ ਨੇ 10 ਹਜਾਰ ਤੋਂ ਜ਼ਿਆਦਾ ਪ੍ਰਤੀ ਦਿਨ ਮਸ਼ਵਰੇ ਦੇ ਕੇ ਦੇਸ਼ ਵਿੱਚ ਸਭ ਤੋਂ ਵੱਡੀਆਂ ਓ.ਪੀ.ਡੀ. ਸੇਵਾਵਾਂ ਨੂੰ ਬਦਲ ਰਿਹਾ ਹੈ ।
ਸਿਹਤ ਸੇਵਾਵਾਂ ਦੇਣ ਲਈ ਇਕ ਨਵੀਨਤਮ ਦਖਲ ਨਾਲ ਈ ਸੰਜੀਵਨੀ ਨੇ ਪੇਂਡੂ ਖੇਤਰਾਂ ਤੇ ਛੋਟੇ ਕਸਬਿਆਂ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਟੈਲੀ ਮੈਡੀਸਨ ਮਰੀਜਾਂ ਲਈ ਫਾਇਦੇਮੰਦ ਹੈ, ਇਹ ਟੈਲੀਮੈਡੀਸਨ ਦੀ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦੇ ਵੀ ਪੱਖ ਵਿੱਚ ਹੈ ਕਿਉਂਕਿ ਇਸ ਨਾਲ ਮਰੀਜ ਜੋ ਵਰਚੂਅਲ ਮਾਧਿਅਮ ਰਾਹੀਂ ਹਾਜਰ ਹੁੰਦੇ ਹਨ, ਤੋਂ ਦੂਰੀ ਬਣੀ ਰਹਿੰਦੀ ਹੈ । ਈ ਸੰਜੀਵਨੀ ਨੇ ਡਾਕਟਰ ਵੱਲੋਂ ਇਕ ਵਿਸੇਸ਼ ਜਗ੍ਹਾ ਤੋਂ ਸੇਵਾਵਾਂ ਮੁਹੱਈਆ ਕਰਨ ਦੀ ਲੋੜ ਨੂੰ ਵੀ ਖਤਮ ਕਰ ਦਿੱਤਾ ਹੈ । ਟੈਲੀ ਮੈਡੀਸਨ ਸੂਬਿਆਂ ਨੂੰ ਵਿਸੇਸ਼ ਕਰ ਜਿਹੜੇ ਸੂਬਿਆਂ ਦਾ ਭੂਗੋਲਕ ਖੇਤਰ ਵੱਡਾ ਹੈ, ਨੂੰ ਆਪਣੇ ਮਨੁੱਖੀ ਸ੍ਰੋਤਾਂ ਦਾ ਪ੍ਰਬੰਧ ਕਰਨਯੋਗ ਬਨਾਉਦੀ ਹੈ । ਈ ਸੰਜੀਵਨੀ ਰਾਹੀਂ ਜਿਹੜੇ ਮਰੀਜ ਮੈਡੀਕਲ ਮਸ਼ਵਰਾ ਲੈਣਾ ਚਾਹੁੰਦੇ ਹਨ ਉਹਨਾ ਨੂੰ ਇੱਕ ਵਰਚੂਅਲ ਕਤਾਰ ਵਿੱਚ ਰੱਖਿਆ ਜਾਂਦਾ ਹੈ ਤੇ ਉਹਨਾ ਦੀ ਵਾਰੀ ਆਉਦੀ ਹੈ ਤਾਂ ਉਹ ਉਸ ਡਾਕਟਰ ਨਾਲ ਜੋ ਵਰਚੂਅਲੀ ਉਪਲਭਦ ਹੈ, ਪਰ ਬੈਠਾ ਕਿਸੇ ਹੋਰ ਥਾਂ ਵਿੱਚ ਹੈ, ਸਲਾਹ ਮਸ਼ਵਰਾ ਕਰ ਸਕਦੇ ਹਨ । ਹਰੇਕ ਆਨਲਾਈਨ ਓ.ਪੀ.ਡੀ. ਮਸ਼ਵਰਾ ਇੱਕ ਈ ਪ੍ਰਸਕ੍ਰਿਪਸਨ ਜਨਰੇਟ ਕਰਦਾ ਹੈ ਅਤੇ ਉਹ ਪ੍ਰਸਕ੍ਰਿਪਸਨ ਦਵਾਈਆਂ ਖਰੀਦਣ ਲਈ ਵਰਤੀ ਜਾ ਸਕਦੀ ਹੈ ਜਾਂ ਡਾਇਗਨੋਸਟਿਕ ਜਾਂਚ ਕਰਵਾਈ ਜਾ ਸਕਦੀ ਹੈ । ਸੂਬੇ ਜਿਵੇਂ ਕੇਰਲ ਤੇ ਤਾਮਿਲਨਾਡੂ ਸਰਕਾਰਾਂ ਨੇ ਪਹਿਲਾਂ ਹੀ ਸਰਕਾਰੀ ਹੁਕਮ ਜਾਰੀ ਕੀਤੇ ਹਨ ਤਾਂ ਜੋ ਈ ਪ੍ਰਸਕ੍ਰਿਪਸਨ ਨੂੰ ਯਕੀਨਣ ਬਣਾਇਆ ਜਾ ਸਕੇ ।
ਮੱਧ ਪ੍ਰਦੇਸ, ਗੁਜਰਾਤ ਤੇ ਕਰਨਾਟਕ ਸੂਬਿਆਂ ਵਿੱਚ ਈ ਸੰਜੀਵਨੀ ਦੀ ਵਰਤੋਂ ਹਾਲ ਹੀ ਵਿੱਚ ਬਹੁਤ ਜ਼ਿਆਦਾ ਵਧ ਗਈ ਹੈ । ਤਾਮਿਲਨਾਡੂ, ਉੱਤਰ ਪ੍ਰਦੇਸ, ਕੇਰਲ ਅਤੇ ਉੱਤਰਾਖੰਡ ਵਿਚ ਈ ਸੰਜੀਵਨੀ ਦੀ ਵਰਤੋਂ ਪਹਿਲਾਂ ਹੀ ਬਹੁਤ ਜਿਆਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਵੇਂ ਹੀ ਚਲ ਰਹੀ ਹੈ । ਦਸ ਮੁੱਖ ਸੂਬੇ ਜਿਹਨਾ ਨੇ ਈ ਸੰਜੀਵਨੀ ਅਤੇ ਈ ਸੰਜੀਵਨੀ ਓ.ਪੀ.ਡੀ. ਪਲੇਟਫਾਰਮ ਰਾਹੀਂ ਸਭ ਤੋਂ ਜ਼ਿਆਦਾ ਮਸ਼ਵਰੇ ਦਰਜ ਕੀਤੇ ਹਨ, ਉਹ ਹਨ ਤਾਮਿਲਨਾਡੂ, ਉੱਤਰ ਪ੍ਰਦੇਸ, ਕੇਰਲ, ਹਿਮਾਚਲ ਪ੍ਰਦੇਸ, ਆਂਧਰਾ ਪ੍ਰਦੇਸ, ਮੱਧ ਪ੍ਰਦੇਸ, ਗੁਜਰਾਤ, ਉੱਤਰਾਖੰਡ, ਕਰਨਾਟਕ ਅਤੇ ਮਹਾਰਾਸ਼ਟਰਾ । ਭਾਰਤ ਸਰਕਾਰ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਮੁਹਾਲੀ ਨਾਲ ਮਿਲ ਕੇ ਲਗਾਤਾਰ ਸਮਰਥਾਵਾਂ ਵਧਾ ਰਿਹਾ ਹੈ ਅਤੇ ਸੂਬਾ ਪ੍ਰਸਾਸ਼ਨ ਨਾਲ ਸਲਾਹ ਮਸ਼ਵਰਾ ਕਰਕੇ ਈ ਸੰਜੀਵਨੀ ਵਿੱਚ ਨਵੀਆਂ ਕੰਮਕਾਜੀ ਵਿਧੀਆਂ ਜੋੜ ਰਿਹਾ ਹੈ ।
ਈ ਸੰਜੀਵਨੀ ਜਨਰਲ ਫਿਜੀਸ਼ਨਜ਼ ਅਤੇ ਮੈਡੀਕਲ ਮਾਹਿਰਾਂ ਨਾਲ ਦੋ ਕਿਸਮ ਦੇ ਆਨ ਲਾਈਨ ਮਸ਼ਵਰਿਆਂ ਵਿੱਚ ਸਹਿਯੋਗ ਦਿੰਦੀ ਹੈ, ਇਹ ਹਨ ਡਾਕਟਰ ਟੂ ਡਾਕਟਰ (ਈ ਸੰਜੀਵਨੀ ਏ.ਬੀ.-ਐਚ.ਡਬਲਿਯੂ.ਸੀ.) ਅਤੇ ਮਰੀਜ ਤੋਂ ਡਾਕਟਰ (ਈ ਸੰਜੀਵਨੀ ਓ.ਪੀ.ਡੀ. ਟੈਲੀਮਸ਼ਵਰੇ) । ਪਹਿਲੀ ਕਿਸਮ ਦੇ ਮਸ਼ਵਰੇ ਨਵੰਬਰ 2019 ਵਿੱਚ ਸ਼ੁਰੂ ਕੀਤੇ ਗਏ ਸਨ ਅਤੇ ਇਹ ਆਯੁਸ਼ਮਾਨ ਭਾਰਤ ਸਿਹਤ ਤੇ ਵੈੱਲਨੈਸ ਸੈਂਟਰਾਂ ਦੇ ਮਹੱਤਵਪੂਰਨ ਥੰਭ ਹਨ । ਈ ਸੰਜੀਵਨੀ (ਏ.ਬੀ.-ਐਚ.ਡਬਲਿਯੂ.ਸੀ.) ''ਹੱਬ ਅਤੇ ਸਪੋਕਸ'' ਮਾਡਲ ਵਜੋਂ ਸਾਰੇ 1.5 ਲੱਖ ਸਿਹਤ ਅਤੇ ਵੈਲੱਨੈਸ ਸੈਂਟਰਾਂ ਵਿੱਚ ਦਸੰਬਰ 2022 ਤੱਕ ਲਾਗੂ ਕੀਤੇ ਜਾਣੇ ਹਨ । ਸੂਬਿਆਂ ਨੂੰ ''ਸਪੋਕਸ'', ਹੈਲਥ ਐਂਡ ਵੈਲੱਨੈਸ ਸੈਂਟਰਜ਼ (ਐਚ.ਡਬਲਿਯੂ ਸੀ.) ਨੂੰ ਟੈਲੀ ਮਸ਼ਵਰੇ ਸੇਵਾਵਾਂ ਮੁਹੱਈਆ ਕਰਨ ਲਈ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਸਮਰਪਤ ''ਹੱਬਜ਼'' ਸਥਾਪਿਤ ਕਰਨ ਦੀ ਲੋੜ ਹੈ । ਸਿਹਤ ਮੰਤਰਾਲੇ ਨੇ ਦੂਜੀ ਸੇਵਾ ਈ ਸੰਜੀਵਨੀ ਓ.ਪੀ.ਡੀ. ਮਰੀਜ ਤੋਂ ਡਾਕਟਰ ਟੈਲੀ ਮਸ਼ਵਰੇ ਵਾਲੀ ਪਹਿਲੇ ਲਾਕ ਡਾਊਨ ਦੌਰਾਨ ਇਸ ਸਾਲ ਅਪ੍ਰੈਲ ਵਿੱਚ ਸ਼ੁਰੂ ਕੀਤੀ ਸੀ ਜਦੋ ਦੇਸ਼ ਭਰ ਵਿੱਚ ਕੋਵਿਡ-19 ਮਹਾਮਾਰੀ ਕਾਰਣ ਸਾਰੀਆਂ ਓ.ਪੀ.ਡੀ. ਸੇਵਾਵਾਂ ਬੰਦ ਸਨ ।

ਐਮ.ਵੀ
(रिलीज़ आईडी: 1671129)
आगंतुक पटल : 265