ਇਸਪਾਤ ਮੰਤਰਾਲਾ
ਸੇਲ ਨੇ ਮੁੜ ਸੁਰਜੀਤੀ ਕਰਦਿਆਂ ਦੂਸਰੀ ਤਿਮਾਹੀ ਵਿੱਚ ਮੁਨਾਫ਼ਾ ਕਮਾਇਆ
ਟਰਨਓਵਰ ਵਿੱਚ 20 ਪ੍ਰਤੀਸ਼ਤ ਤੋਂ ਜ਼ਿਆਦਾ ਸੁਧਾਰ ਦਰਜ ਕੀਤਾ
Posted On:
07 NOV 2020 4:32PM by PIB Chandigarh
ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ), ਸਟੀਲ ਮੰਤਰਾਲੇ ਅਧੀਨ ਇੱਕ ਜਨਤਕ ਖੇਤਰ ਦੇ ਅਦਾਰੇ ਨੇ ਮੌਜੂਦਾ ਵਿੱਤ ਵਰ੍ਹੇ 2020-21 ਦੀ ਦੂਸਰੀ ਤਿਮਾਹੀ ਦੇ ਵਿੱਤੀ ਨਤੀਜੇ ਐਲਾਨੇ ਹਨ ਜੋ ਕਿ ਇੱਕ ਮਜ਼ਬੂਤ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ। ਮੌਜੂਦਾ ਵਿੱਤੀ ਵਰ੍ਹੇ, 21 ਦੀ ਦੂਸਰੀ ਤਿਮਾਹੀ ਦੇ ਦੌਰਾਨ, ਕੰਪਨੀ ਨੇ ਟੈਕਸ ਤੋਂ ਪਹਿਲਾਂ ਦਾ ਲਾਭ (ਪੀਬੀਟੀ) 610.32 ਕਰੋੜ ਰੁਪਏ ਅਤੇ ਟੈਕਸ ਦੇ ਬਾਅਦ ਦਾ ਲਾਭ (ਪੀਏਟੀ) 393.32 ਕਰੋੜ ਰੁਪਏ ਦਰਜ ਕੀਤਾ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ (ਸੀਪੀਐੱਲਵਾਈ) ਕ੍ਰਮਵਾਰ ਪੀਬੀਟੀ ਅਤੇ ਪੀਏਟੀ 523.03 ਕਰੋੜ ਰੁਪਏ ਅਤੇ 342.84 ਕਰੋੜ ਰੁਪਏ ਦੇ ਘਾਟੇ ਵਾਲਾ ਦਰਜ ਕੀਤਾ ਗਿਆ ਸੀ। ਵਿੱਤ ਵਰ੍ਹੇ 21 ਦੀ ਦੂਸਰੀ ਤਿਮਾਹੀ ਦੌਰਾਨ ਪ੍ਰਾਪਤ ਹੋਇਆ ਲਾਭ ਕੰਪਨੀ ਦੇ ਤੇਜ਼ੀ ਨਾਲ ਮੁੜ ਸੁਰਜੀਤੀ ਵਾਲੀ ਅਰਥਵਿਵਸਥਾ ਅਤੇ ਲਚਕੀਲਾਪਣ ਅਤੇ ਘਰੇਲੂ ਬਜ਼ਾਰ ਵਿੱਚ ਮਜ਼ਬੂਤ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ, ਜੋ ਕਿ ਸਾਲ ਦੇ ਪਹਿਲੇ ਮਹੀਨਿਆਂ ਦੇ ਦੌਰਾਨ ਤੋਂ ਹੀ ਕੋਵਿਡ 19 ਮਹਾਮਾਰੀ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਕਾਰਗੁਜ਼ਾਰੀ ਅਤੇ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਨਾਲ, ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਦੌਰਾਨ ਸੇਲ ਦੇ ਕਾਰੋਬਾਰ ਵਿੱਚ ਵੀ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ (ਸੀਪੀਐੱਲਵਾਈ) ਦੇ ਮੁਕਾਬਲੇ 20 ਪ੍ਰਤੀਸ਼ਤ ਤੋਂ ਵੱਧ ਦਾ ਸੁਧਾਰ ਦਰਜ ਕੀਤਾ ਗਿਆ ਅਤੇ ਇਹ 16834.1 ਕਰੋੜ ਰੁਪਏ ਰਿਹਾ। ਵਿਆਜ, ਟੈਕਸਾਂ, ਡੈਪਰੀਸੀਏਸ਼ਨ ਅਤੇ ਅਮੋਰਟਾਈਜ਼ੇਸ਼ਨ (ਈਬੀਆਈਟੀਡੀਏ) ਤੋਂ ਪਹਿਲਾਂ ਦੀ ਕਮਾਈ ਵਿੱਚ, ਸੀਪੀਐੱਲਵਾਈ ਦੇ ਮੁਕਾਬਲੇ 58.7 ਪ੍ਰਤੀਸ਼ਤ ਦਾ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਅਤੇ ਇਹ 2098.09 ਕਰੋੜ ਰੁਪਏ ਰਹੀ।
ਕੰਪਨੀ ਨੇ, ਕੋਵਿਡ ਦੀ ਸ਼ੁਰੂਆਤ ਤੋਂ ਲੈ ਕੇ ਸਾਹਮਣੇ ਆਈ ਹਰ ਰੁਕਾਵਟ ਦਾ ਸਾਹਮਣਾ ਕਰਨ ਲਈ ਪ੍ਰਤੀਬੱਧਤਾ ਦਰਸਾਉਂਦੇ ਹੋਏ, ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਜੂਨ 20 ਤੋਂ ਬਾਅਦ ਤੋਂ ਵਿਕਰੀ ਵਾਧੇ ਦੀ ਗਤੀ ਨੂੰ ਕਾਇਮ ਰੱਖਿਆ। ਮਹਾਮਾਰੀ ਤੋਂ ਪ੍ਰਭਾਵਿਤ ਹੋਏ ਵਿੱਤ ਵਰ੍ਹੇ 21 ਦੇ ਪਹਿਲੇ ਦੋ ਮਹੀਨਿਆਂ ਦੇ ਬਾਅਦ, ਉਸ ਸਮੇਂ ਤੋਂ ਲਗਾਤਾਰ ਬਿਹਤਰ ਪ੍ਰਦਰਸ਼ਨ ਦੁਆਰਾ ਸੰਚਿਤ ਕਾਰਗੁਜ਼ਾਰੀ ਮੁੱਖ ਤੌਰ 'ਤੇ ਬਰਕਰਾਰ ਰੱਖੀ ਗਈ ਹੈ। ਸੇਲ ਨੇ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ (ਸੀਪੀਐੱਲਵਾਈ) ਦੀ ਵਿਕਰੀ ਦੇ ਮੁਕਾਬਲੇ ਵਿੱਤ ਵਰ੍ਹੇ 21 ਦੀ ਦੂਸਰੀ ਤਿਮਾਹੀ ਦੌਰਾਨ ਵਿੱਕਰੀ ਵਿੱਚ, ਪ੍ਰਭਾਵਸ਼ਾਲੀ 31.3 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।
ਵਿਕਾਊ ਸਟੀਲ ਦੇ ਉਤਪਾਦਨ ਨੂੰ ਵਧਾਉਣ 'ਤੇ ਰਣਨੀਤਕ ਫੋਕਸ ਦੇ ਨਾਲ, ਕੰਪਨੀ ਨੇ ਵਿੱਤ ਵਰ੍ਹੇ 21 ਦੀ ਦੂਸਰੀ ਤਿਮਾਹੀ ਦੌਰਾਨ 3.752 ਮੀਟ੍ਰਿਕ ਟਨ ਦਾ ਰਿਕਾਰਡ ਉਤਪਾਦਨ ਦਰਜ ਕੀਤਾ ਜੋ ਕਿਸੇ ਵੀ ਸਾਲ ਦੀ ਦੂਸਰੀ ਤਿਮਾਹੀ ਦੌਰਾਨ ਦੇ ਵਿਕਣਯੋਗ ਸਟੀਲ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਹੈ। ਇਹ ਵਿੱਤ ਵਰ੍ਹੇ 18 ਦੀ ਦੂਸਰੀ ਤਿਮਾਹੀ ਦੌਰਾਨ ਦਰਜ ਕੀਤੇ ਗਏ 3.658 ਮੀਟ੍ਰਿਕ ਟਨ ਦੇ ਪਿਛਲੇ ਸਭ ਤੋਂ ਉੱਤਮ ਰਿਕਾਰਡ ਨੂੰ ਪਾਰ ਕਰ ਗਿਆ ਹੈ। ਵਿੱਤ ਵਰ੍ਹੇ 21 ਦੀ ਦੂਸਰੀ ਤਿਮਾਹੀ ਵਿੱਚ ਵਿਕਣਯੋਗ ਸਟੀਲ ਦਾ ਉਤਪਾਦਨ ਸੀਪੀਐੱਲਵਾਈ ਨਾਲੋਂ 5 ਪ੍ਰਤੀਸ਼ਤ ਵਧਿਆ ਹੈ।
ਸੰਚਾਲਨ ਦੀ ਕੁਸ਼ਲਤਾ 'ਤੇ ਕੇਂਦ੍ਰਿਤ ਹੋਣ ਦੇ ਨਤੀਜੇ ਵਜੋਂ ਵਿੱਤ ਵਰ੍ਹੇ 21 ਦੀ ਦੂਸਰੀ ਤਿਮਾਹੀ ਦੌਰਾਨ, ਪਿਛਲੇ ਸਾਲ ਦੇ ਇਸੇ ਸਮੇਂ (ਸੀਪੀਐੱਲਵਾਈ) ਨਾਲੋਂ ਮੁੱਖ ਤਕਨੀਕੀ-ਆਰਥਿਕ ਮਾਪਦੰਡਾਂ, ਜਿਵੇਂ ਕੋਕ ਰੇਟ (4%), ਬਲਾਸਟ ਫਰਨੈਸ ਉਤਪਾਦਕਤਾ (9%) ਅਤੇ ਖਾਸ ਊਰਜਾ ਦੀ ਖਪਤ (1%), ਵਿੱਚ ਸੁਧਾਰ ਆਇਆ ਹੈ।
ਮੌਜੂਦਾ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ ਕੰਪਨੀ ਦੀ ਕਾਰਗੁਜ਼ਾਰੀ ਬਾਰੇ ਟਿੱਪਣੀ ਕਰਦਿਆਂ, ਸੇਲ ਦੇ ਚੇਅਰਮੈਨ, ਸ਼੍ਰੀ ਅਨਿਲ ਕੁਮਾਰ ਚੌਧਰੀ ਨੇ ਕਿਹਾ, “ਸਾਲ ਦੀ ਸ਼ੁਰੂਆਤ ਅਣਜਾਣ ਚੁਣੌਤੀਆਂ ਨਾਲ ਹੋਈ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਘੇਰੇ ਵਿੱਚ ਲੈ ਲਿਆ। ਇਹ ਸਮਾਂ ਸੀ ਕਿ ਸਹਿਜਸ਼ੀਲਤਾ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਰੁਕਾਵਟਾਂ ਨੂੰ ਪਾਰ ਕਰਨ ਅਤੇ ਆਪਣੀ ਸਮਝਦਾਰੀ ਨੂੰ ਸਾਬਤ ਕਰਨ ਲਈ ਸਾਡੀ ਆਪਣੀ ਸਾਰੀ ਊਰਜਾ ਅਤੇ ਦ੍ਰਿੜ੍ਹਤਾ ਨੂੰ ਸਹੀ ਰੂਪ ਦਿੱਤਾ ਜਾਵੇ। ਸੇਲ ਕਲੈਕਟਿਵ ਨੇ ਇਹ ਸੰਭਵ ਕੀਤਾ ਅਤੇ ਕੰਪਨੀ ਨੇ ਸਾਰੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਅਤੇ ਕਾਰਜਕੁਸ਼ਲ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਵਾਧਾ ਦਰਸਾਉਂਦੇ ਹੋਏ ਵਿੱਤ ਵਰ੍ਹੇ 21 ਦੀ ਦੂਸਰੀ ਤਿਮਾਹੀ ਵਿੱਚ ਲਾਭ ਦਰਜ ਕੀਤਾ। ਕੰਪਨੀ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰਤੀਬੱਧ ਹੈ ਅਤੇ ਆਤਮਨਿਰਭਰ ਭਾਰਤ ਦੀ ਉਸਾਰੀ ਲਈ ਵਿਸ਼ਵ ਪੱਧਰੀ ਘਰੇਲੂ ਸਟੀਲ ਉਤਪਾਦਕ ਬਣੇ ਰਹਿਣ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਤਿਆਰ ਹੈ।
*********
ਵਾਈਬੀ/ਟੀਐੱਫਕੇ
(Release ID: 1671116)
Visitor Counter : 190