ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਰਾਜਾਂ ਨੂੰ ਨਵੇਂ ਯੁਗ ਦੇ ਕੌਸ਼ਲ ਵਿਸਤਾਰ ਲਈ ਲਿਖਿਆ;

6 ਮਹੀਨੇ ਤੋਂ ਲੈ ਕੇ ਦੋ ਸਾਲਾਂ ਤੱਕ ਲਈ 13 ਨਵੇਂ ਕੋਰਸ ਐਲਾਨੇ ਗਏ

Posted On: 06 NOV 2020 4:38PM by PIB Chandigarh

ਨੌਜਵਾਨਾਂ ਨੂੰ ਨਵੇਂ ਯੁਗ ਲਈ ਢੁੱਕਵੀਆਂ ਕੁਸ਼ਲਤਾਵਾਂ ਦੀ ਟ੍ਰੇਨਿੰਗ ਦੇਣ ਦੇ ਯਤਨਾਂ ਵਿੱਚ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਭਾਰਤੀ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਟ੍ਰੇਨਿੰਗ ਸੈਂਟਰਾਂ ਵਿੱਚ ਨਵੇਂ ਯੁਗ ਦੇ ਕੋਰਸਾਂ ਦਾ ਹੋਰ ਵਿਸਤਾਰ ਕਰਨ।  ਇਸਦਾ ਉਦੇਸ਼ ਰਾਜ ਵਿੱਚ ਦਕਸ਼ ਕਰਮਚਾਰੀਆਂ ਦੀ ਸਥਾਨਕ ਮੰਗ ਨੂੰ ਪੂਰਾ ਕਰਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤੀ ਕਾਮਿਆਂ ਦੇ ਪਦ ਚਿਨ੍ਹਨੂੰ ਵਧਾਉਣਾ, ਅਤੇ ਆਤਮਨਿਰਭਰ ਭਾਰਤਦੇ ਨਿਰਮਾਣ ਵੱਲ ਬਦਲ ਰਹੇ ਡਿਜੀਟਲ ਟੈਕਨੋਲੋਜੀ ਦੇ ਯੁਗ ਨੂੰ ਜਾਰੀ ਰੱਖਣਾ ਹੈ।

 

 

ਦੇਸ਼ ਭਰ ਵਿੱਚ ਕਿੱਤਾਮੁਖੀ ਟ੍ਰੇਨਿੰਗ ਦੇ ਵਿਕਾਸ ਅਤੇ ਤਾਲਮੇਲ ਲਈ ਐੱਮਐੱਸਡੀਈ ਦੀ ਸਰਬੋਤਮ ਸੰਸਥਾ, ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ), ਨਵੇਂ ਯੁਗ ਦੇ ਕੋਰਸਾਂ ਬਾਰੇ ਰਾਜਾਂ ਨੂੰ ਨਵੀਂਆਂ ਤਜਵੀਜ਼ਾਂ ਤਿਆਰ ਕਰਨ ਅਤੇ ਅਜਿਹੇ ਅਧਿਆਪਕਾਂ / ਟ੍ਰੇਨਰਾਂ ਦੀ ਟ੍ਰੇਨਿੰਗ ਲਈ ਹਰ ਸੰਭਵ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ।  ਇਸ ਸਬੰਧ ਵਿੱਚ, ਡੀਜੀਟੀ ਨੇ ਪਹਿਲਾਂ ਹੀ 13 ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐੱਨਐੱਸਕਿਯੂਐੱਫ) ਅਨੁਕੂਲ ਨਿਊ ਏਜ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਵਿੱਚ ਡਾਟਾ ਵਿਸ਼ਲੇਸ਼ਕ ਅਤੇ ਵਿਗਿਆਨੀ, ਟੈਕਨੀਸ਼ੀਅਨ ਮੇਕਾਟ੍ਰੋਨਿਕਸ, ਸਮਾਰਟ ਐਗਰੀਕਲਚਰ, ਕਲਾਉਡ ਕੰਪਿਊਟਿੰਗ, ਪ੍ਰਾਸੈਸ ਆਟੋਮੇਸ਼ਨ ਮਾਹਿਰ, ਯੂਜ਼ਰ ਐਕਸਪੀਰੀਐਂਸ ਅਤੇ ਮਨੁੱਖੀ-ਮਸ਼ੀਨ ਇੰਟਰੈਕਸ਼ਨ ਡਿਜ਼ਾਈਨਰਬਲੋਕਚੇਨ ਸਪੈਸ਼ਲਿਸਟ, ਸੋਫਟਵੇਅਰ ਅਤੇ ਐਪਲੀਕੇਸ਼ਨ ਡਿਵੈਲਪਰ, ਜਿਓਇਨਫੌਰਮੈਟਿਕਸ ਅਸਿਸਟੈਂਟ, ਏਆਈ ਅਤੇ ਮਸ਼ੀਨ ਲਰਨਿੰਗ ਮਾਹਿਰ, ਬਿਗ ਡਾਟਾ ਮਾਹਿਰ, ਸੂਚਨਾ ਸੁਰੱਖਿਆ ਵਿਸ਼ਲੇਸ਼ਕ, ਰੋਬੋਟਿਕਸ ਇੰਜੀਨੀਅਰ ਅਤੇ ਈਕਾਮਰਸ ਅਤੇ ਸੋਸ਼ਲ ਮੀਡੀਆ ਮਾਹਿਰ ਸ਼ਾਮਲ ਹਨ। ਇਨ੍ਹਾਂ ਟ੍ਰੇਨਿੰਗ ਕੋਰਸਾਂ ਦੀ ਮਿਆਦ 6 ਮਹੀਨਿਆਂ ਤੋਂ 2 ਸਾਲ ਤੱਕ ਹੁੰਦੀ ਹੈ।

 

 

ਮੈਨੂਫੈਕਚਰਿੰਗ ਅਤੇ ਸਰਵਿਸਿਜ਼ ਦੀਆਂ ਟੈਕਨੋਲੋਜੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਮਕੈਨੀਕਲ ਅਤੇ ਮੈਨੂਅਲ ਦਖਲਅੰਦਾਜ਼ੀ ਤੇਜ਼ੀ ਨਾਲ ਡਿਜੀਟਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਗਵਾਈ ਵਾਲੀ ਬਣ ਰਹੀ ਹੈ। ਇਹ ਲਾਜ਼ਮੀ ਬਣ ਜਾਂਦਾ ਹੈ ਕਿ ਆਈਟੀਆਈਜ਼ ਨਿਊ ਕਾਲਰ ਵਰਕਰਾਂ ਨੂੰ ਟ੍ਰੇਨਿੰਗ ਦੇ ਯੋਗ ਹੋਣ ਜੋ ਇਨ੍ਹਾਂ ਟੈਕਨੋਲੋਜੀਆਂ ਵਿਚ ਮਾਹਿਰ ਹਨ। ਕੋਰਸ ਉਦਯੋਗਿਕ ਮਾਹਿਰਾਂ ਦੀ ਸਲਾਹ ਅਤੇ ਸਕ੍ਰਿਆ ਭਾਗੀਦਾਰੀ ਦੁਆਰਾ ਵਿਕਸਤ ਕੀਤੇ ਗਏ ਹਨ, ਜੋ ਕਿ ਵਿਸ਼ਾਲ ਮੰਗ ਅਤੇ ਮਜ਼ਬੂਤ ​​ਪਾਠਕ੍ਰਮ ਦਾ ਸੰਕੇਤ ਹਨ। ਇਸ ਸਬੰਧ ਵਿੱਚ, ਡੀਜੀਟੀ ਨੇ ਤਕਨੀਕੀ ਕੌਸ਼ਲ ਸਿੱਖਿਆ ਦੇ ਵਧੀਕ ਮੁੱਖ / ਪ੍ਰਮੁੱਖ ਸਕੱਤਰਾਂ ਨੂੰ 12 ਜੂਨ 2020 ਨੂੰ ਇੱਕ ਪੱਤਰ ਲਿਖ ਕੇ ਸਾਰੇਆਈਟੀਆਈਜ਼ ਵਿੱਚ ਨਵੇਂ ਯੁਗ ਦੇ ਕੋਰਸ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ।

 

 

ਇਸ ਪਹਿਲ ਬਾਰੇ ਬੋਲਦਿਆਂ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, “ਟੈਕਨੋਲੋਜੀ ਕ੍ਰਾਂਤੀ ਦੀ ਨਵੀਂ ਲਹਿਰ ਨੌਕਰੀਆਂ ਦੀ ਪ੍ਰਕਿਰਤੀ ਨੂੰ ਬਦਲਣ ਲਈ ਤਿਆਰ ਹੈ ਅਤੇ ਇਸ ਬਦਲ ਰਹੇ ਸੁਭਾਅ ਨੂੰ ਜਾਰੀ ਰੱਖਣ ਲਈ ਸਾਨੂੰ ਉਦਯੋਗਾਂ ਦੀਆਂ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਬੰਧਿਤ ਟੈਕਨੋਲੋਜੀ ਖੇਤਰਾਂ ਵਿਚ ਭਵਿੱਖ ਦੇ ਕਰਮਚਾਰੀਆਂ ਨੂੰ ਢੁੱਕਵੇਂ ਕੌਸ਼ਲਾਂ ਬਾਰੇ ਤਿਆਰ ਕਰਨ ਦੀ ਜ਼ਰੂਰਤ ਹੈ। ਸਮੇਂ ਦੀ ਜ਼ਰੂਰਤ ਹੈ ਕਿ ਆਈਟੀਆਈਜ਼ ਦੇ ਮੌਜੂਦਾ ਅਕਾਦਮਿਕ ਢਾਂਚੇ ਦਾ ਪੁਨਰਗਠਨ ਕੀਤਾ ਜਾਵੇ ਤਾਂ ਜੋ ਉਦਯੋਗਿਕ ਰੈਵੋਲਿਊਸ਼ਨ 4.0 ਦੇ ਨਵੇਂ ਟੈਕਨੋਲੋਜੀ ਖੇਤਰਾਂ ਜਿਵੇਂ ਕਿ ਡਾਟਾ ਐਨਾਲਿਟਿਕਸ, ਇੰਟਰਨੈਟ ਆਵ੍ ਥਿੰਗਜ਼ (ਆਈਓਟੀ), ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਉਡ ਕੰਪਿਊਟਿੰਗ, ਬਲੋਕਚੈਨ ਆਦਿ ਵਿੱਚ ਵਧੇਰੇ ਮਜ਼ਬੂਤ ਤਕਨੀਕੀ ਪ੍ਰੋਗਰਾਮ ਪੇਸ਼ ਕੀਤੇ ਜਾ ਸਕਣ।"

 

 

ਉਦਯੋਗ ਅਤੇ ਆਧੁਨਿਕ ਟੈਕਨੋਲੋਜੀ ਦੀ ਟ੍ਰੇਨਿੰਗ ਦੀ ਜ਼ਰੂਰਤ ਦੇ ਅਨੁਕੂਲ ਹੋਣ ਦੇ ਯਤਨਾਂ ਵਜੋਂ, ਡੀਜੀਟੀ ਨੇ 21ਵੀਂ ਸਦੀ ਦੇ ਡਿਜੀਟਲ ਸਕਿਲ ਸੈੱਟ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਉਦਯੋਗ 4.0 ਕ੍ਰਾਂਤੀ ਅਨੁਸਾਰ ਉਤਸ਼ਾਹਤ ਕਰਨ ਲਈ ਟੈਕਨੋਲੋਜੀ ਕੰਪਨੀਆਂ ਨਾਲ ਭਿੰਨ-ਭਿੰਨ ਸਹਿਮਤੀ ਪੱਤਰਾਂ (ਐੱਮਓਯੂਜ਼) ਉੱਤੇ ਦਸਤਖਤ ਕੀਤੇ ਹਨ। ਡੀਜੀਟੀ ਦੇ ਸਹਿਯੋਗ ਨਾਲ ਜੋ ਪ੍ਰਮੁੱਖ ਕੰਪਨੀਆਂ ਸ਼ਾਮਲ ਹਨ, ਉਨ੍ਹਾਂ ਵਿੱਚ - ਆਈਬੀਐੱਮ ਇੰਡੀਆ ਪ੍ਰਾਈਵੇਟ ਲਿਮਿਟਿਡ, ਸੈਪ ਇੰਡੀਆ, ਮਾਈਕ੍ਰੋਸੌਫਟ ਕਾਰਪੋਰੇਸ਼ਨ (ਇੰਡੀਆ) ਲਿਮਿਟਿਡ, ਨੈਸਕੋਮ, ਕੁਐੱਸਟ ਅਲਾਇੰਸ, ਐਕਸੇਂਚੁਅਰ ਅਤੇ ਸਿਸਕੋ ਆਦਿ ਸ਼ਾਮਲ ਹਨ। ਇਨ੍ਹਾਂ ਸਮਝੌਤਿਆਂ ਜ਼ਰੀਏ ਦੇਸ਼ ਭਰ ਵਿਚ ਕਈ ਤਕਨੀਕੀ ਟ੍ਰੇਨਿੰਗਾਂ ਸਮਰੱਥ ਅਤੇ ਸ਼ੁਰੂ ਹੋਈਆਂ ਹਨ।

 

 

                                                            ********

 

 

ਵਾਈਬੀ / ਐੱਸਕੇ



(Release ID: 1670855) Visitor Counter : 115