ਉਪ ਰਾਸ਼ਟਰਪਤੀ ਸਕੱਤਰੇਤ

ਭਗਵਾਨ ਰਾਮ ਦੇ ਜੀਵਨ ਅਤੇ ਸਦਾਚਾਰਾਂ ਤੋਂ ਸਿੱਖੋ ਅਤੇ ਉਨ੍ਹਾਂ ਦੁਆਰਾ ਦਰਸਾਏ ਸੱਚੇ ਮਾਰਗ 'ਤੇ ਚੱਲੋ - ਉਪ ਰਾਸ਼ਟਰਪਤੀ

ਕਿਹਾ ਕਿ ਭਗਵਾਨ ਰਾਮ ਇਕ ਮਹਾਨ ਸ਼ਾਸਕ ਸਨ ਜਿਨ੍ਹਾਂ ਨੇ ਚੰਗੇ ਸ਼ਾਸਨ ਦਾ ਤੱਤ ਪੇਸ਼ ਕੀਤਾ ਅਤੇ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿੱਚ ਰਹੇ


ਰਾਮਾਇਣ ਨੂੰ ਭਾਰਤ ਦੀ ਸਮੂਹਿਕ ਸੱਭਿਆਚਾਰਕ ਵਿਰਾਸਤ ਵਿੱਚ ਸਥਾਪਿਤ ਇੱਕ ਅਮਰ ਮਹਾਕਾਵਿ ਕਿਹਾ


ਵਾਲਮੀਕਿ ਰਾਮਾਇਣ ਸਿਰਫ ‘ਆਦਿ ਕਾਵਯ’ (ਪਹਿਲਾ ਮਹਾਕਾਵਿ) ਨਹੀਂ, ਬਲਕਿ ‘ਅਨਾਦਿ ਕਾਵਯ’ (ਸਦੀਵੀ ਮਹਾਕਾਵਿ) ਵੀ ਹੈ - ਉਪ ਰਾਸ਼ਟਰਪਤੀ


ਲੋਕਾਂ ਨੂੰ ਭਗਵਾਨ ਰਾਮ ਤੋਂ ਪ੍ਰੇਰਣਾ ਲੈਣ ਅਤੇ ਆਪਣੀ ਮਾਤ੍ਰ- ਭੂਮੀ ਪ੍ਰਤੀ ਫ਼ਰਜ਼ ਨੂੰ ਹਮੇਸ਼ਾ ਯਾਦ ਰੱਖਣ ਦੀ ਨਸੀਹਤ ਕੀਤੀ


ਬੈੱਡ ਟਾਈਮ ਕਹਾਣੀਆਂ ਦੀ ਅਲੋਪ ਹੋ ਰਹੀ ਆਦਤ 'ਤੇ ਸਰੋਕਾਰ ਜ਼ਾਹਰ ਕੀਤਾ


"ਥਵਾਸਮੀ: ਰਾਮਾਇਣ ਦੇ ਸੰਦਰਭ ਜ਼ਰੀਏ ਜੀਵਨ ਅਤੇ ਕੌਸ਼ਲ" ਸਿਰਲੇਖ ਵਾਲੀ ਪੁਸਤਕ ਲਾਂਚ ਕੀਤੀ

Posted On: 06 NOV 2020 11:21AM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨਵੀਂ ਪੀੜ੍ਹੀ ਨੂੰ ਭਗਵਾਨ ਰਾਮ ਦੇ ਜੀਵਨ ਅਤੇ ਸਦਾਚਾਰਾਂ ਤੋਂ ਸਿੱਖਣ ਅਤੇ ਸਫ਼ਲ ਤੇ ਸੰਪੂਰਨ ਜ਼ਿੰਦਗੀ ਜੀਣ ਲਈ ਉਨ੍ਹਾਂ ਦੁਆਰਾ ਦਰਸਾਏ ਸੱਚੇ ਮਾਰਗ 'ਤੇ ਚਲਣ ਲਈ ਕਿਹਾ।

 

"ਥਵਾਸਮੀ: ਰਾਮਾਇਣ ਦੇ ਸੰਦਰਭ ਜ਼ਰੀਏ ਜੀਵਨ ਅਤੇ ਕੌਸ਼ਲ" ਸਿਰਲੇਖ ਵਾਲੀ ਪੁਸਤਕ ਨੂੰ ਵਰਚੁਅਲੀ ਲਾਂਚ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਭਗਵਾਨ ਰਾਮ ਦਾ ਜੀਵਨ, ਸ਼ਬਦ ਅਤੇ ਕਾਰਜ ਇਹ ਪਰਿਭਾਸ਼ਿਤ ਕਰਦੇ ਹਨ ਕਿ ਕਿਵੇਂ ਸਤਯ” (ਸੱਚ) ਅਤੇ ਧਰਮ” (ਪੰਥ) ਹਰ ਕਿਸੇ ਦੇ ਜੀਵਨ ਦਾ ਹਿੱਸਾ ਬਣ ਸਕਦੇ ਹਨ। "ਮਾਤਾ-ਪਿਤਾ, ਭਰਾਵਾਂ, ਪਤਨੀ, ਦੋਸਤਾਂ, ਦੁਸ਼ਮਣਾਂ ਅਤੇ ਗੁਰੂਆਂ ਨਾਲ ਉਨ੍ਹਾਂ ਦੇ ਸਬੰਧ ਇਹ ਦਰਸਾਉਂਦੇ ਹਨ ਕਿ ਕਿਵੇਂ ਇੱਕ ਆਦਰਸ਼ ਵਿਅਕਤੀ ਜੀਵਨ ਵਿੱਚ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਕੇ ਮਜ਼ਬੂਤ ਬਣੇਗਾ।"

 

ਭਗਵਾਨ ਰਾਮ ਨੂੰ ਮਰਿਆਦਾ ਪੁਰੁਸ਼ੋਤਮ ਦੱਸਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਮਹਾਨ ਸ਼ਾਸਕ ਸਨ ਜਿਨ੍ਹਾਂ ਨੇ ਚੰਗੇ ਸ਼ਾਸਨ ਦਾ ਸਾਰ ਪੇਸ਼ ਕੀਤਾ ਅਤੇ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੇ।

 

ਉਨ੍ਹਾਂ ਰਾਮਾਇਣ ਨੂੰ ਭਾਰਤ ਦੀ ਸਮੂਹਿਕ ਸੱਭਿਆਚਾਰਕ ਵਿਰਾਸਤ ਵਿੱਚ ਸਥਾਪਿਤ ਇੱਕ ਅਮਰ ਮਹਾਕਾਵਿ ਦੱਸਿਆ ਅਤੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਭਗਵਾਨ ਰਾਮ ਦੁਆਰਾ ਦਰਸਾਈਆਂ ਗਈਆਂ ਕਦਰਾਂ-ਕੀਮਤਾਂ ਨੇ ਕਈ ਕਵੀਆਂ ਅਤੇ ਸੰਤਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਰਾਮਾਇਣ ਦੀ ਰਚਨਾ ਕਰਨ ਲਈ ਪ੍ਰੇਰਿਤ ਕੀਤਾ ਹੈ। ਉਪ ਰਾਸ਼ਟਰਪਤੀ ਨੇ ਕਿਹਾ, “ਦੁਨੀਆ ਵਿੱਚ ਸ਼ਾਇਦ ਹੋਰ ਕੋਈ ਅਜਿਹਾ ਮਹਾਕਾਵਿ ਨਹੀਂ ਹੈ ਜਿਸ ਨੂੰ ਇੰਨੇ ਜ਼ਿਆਦਾ ਆਕਰਸ਼ਕ ਤਰੀਕਿਆਂ ਨਾਲ ਦੁਬਾਰਾ ਦੱਸਿਆ ਗਿਆ, ਦੁਬਾਰਾ ਗਾਇਆ ਗਿਆ ਅਤੇ ਦੁਬਾਰਾ ਬੁਣਿਆ ਗਿਆ ਹੈ।

 

ਉਨ੍ਹਾਂ ਕਿਹਾ ਕਿ ਵਾਲਮੀਕਿ ਰਾਮਾਇਣ ਸਿਰਫ ਆਦਿ ਕਾਵਯ’ (ਪਹਿਲਾ ਮਹਾਕਾਵਯ) ਨਹੀਂ ਸੀ, ਬਲਕਿ ਅਨਾਦਿ ਕਾਵਯਵੀ ਸੀ ਕਿਉਂਕਿ ਇਹ ਸਦੀਵੀ ਹੈ, ਅਮਰ ਹੈ ਅਤੇ ਕਿਸੇ ਵੀ ਜੀਵਨ ਪ੍ਰਸੰਗ ਵਿੱਚ ਆਪਣੀ ਸਾਰਥਕਤਾ ਨਹੀਂ ਗੁਆਉਂਦੀ। ਉਪ-ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਇਹ ਵਿਦਵਾਨਾਂ ਦੇ ਨਾਲ-ਨਾਲ ਆਮ ਅਤੇ ਅਗਿਆਨੀ ਨਾਗਰਿਕ ਨੂੰ ਵੀ ਮੰਤਰ-ਮੁਗਧ  ਕਰਦੀ ਹੈ।

 

ਉਨ੍ਹਾਂ ਕਿਹਾ ਕਿ ਰਾਮਾਇਣ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸਕਾਰਾਤਮਕ ਵਿਚਾਰਾਂ ਨਾਲ ਸੰਪੂਰਨ ਜ਼ਿੰਦਗੀ ਜੀਣ ਲਈ  ਪ੍ਰੇਰਿਤ ਕਰਦੀ ਹੈ। ਉਨ੍ਹਾਂ ਇਹ ਵੀ ਰੇਖਾਂਕਿਤ ਕੀਤਾ, “ਅਸੀਂ ਬੁਰਾਈ, ਦੁਰਾਚਾਰ ਅਤੇ ਵਿਘਟਨਕਾਰੀ ਹਿੰਸਾ ਉੱਤੇ ਚੰਗਿਆਈ, ਨੇਕੀਅਤੇ ਸਦਭਾਵਨਾ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ।

 

ਸ਼੍ਰੀ ਨਾਇਡੂ ਨੇ  ਉਸ ਪ੍ਰਸੰਗ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸ ਵਿੱਚ ਲਕਸ਼ਮਣ, ਰਾਵਣ ਦੀ ਹਾਰ ਤੋਂ ਬਾਅਦ ਭਗਵਾਨ ਰਾਮ ਨੂੰ ਲੰਕਾ ਵਿੱਚ ਹੀ ਰੁਕਣ ਦੀ ਬੇਨਤੀ ਕਰਦੇ ਹਨ, ਪਰ ਭਗਵਾਨ ਰਾਮ ਨੇ ਜਨਨੀ ਜਨਮਭੂਮੀਸ਼ਚਾ ਸਵਰਗਾਧਪੀ ਗਰਿਆਸੀ’ (Janani Janmabhumishcha Swargadapi Gariyasi) - ਭਾਵ ਜਨਮ-ਭੂਮੀ ਸਵਰਗ ਤੋਂ ਵੀ ਵੱਡੀ ਹੈ ਕਹਿ ਕੇ ਇਨਕਾਰ ਕਰ ਦਿੱਤਾ।

 

ਲੋਕਾਂ ਨੂੰ ਇਨ੍ਹਾਂ ਸ਼ਬਦਾਂ ਤੋਂ ਪ੍ਰੇਰਣਾ ਲੈਣ ਦੀ ਨਸੀਹਤ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਹਮੇਸ਼ਾ ਉਸ ਦੇਸ਼ ਨੂੰ ਯਾਦ ਰੱਖਣ ਜਿੱਥੇ ਉਹ ਪੈਦਾ ਹੋਏ ਸਨ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਕਿੱਥੇ ਚਲੇ ਜਾਂਦੇ ਹਨ ਜਾਂ ਕਿਹੜਾ ਰੁਤਬਾ ਰੱਖਦੇ ਹਨ।

 

ਥਵਾਸਮੀ…” ਪੁਸਤਕ ਚਾਰ ਜਿਲਦਾਂ ਵਿੱਚ ਹੈ ਅਤੇ ਸਾਲਾਂ ਦੀ ਵਿਆਪਕ ਖੋਜ ਤੋਂ ਬਾਅਦ ਯੁਵਾ ਪੇਸ਼ੇਵਰਾਂ ਦੀ ਇੱਕ ਟੀਮ ਨੇ ਤਿਆਰ ਕੀਤੀ ਹੈ। ਇਹ ਪੁਸਤਕ ਰਾਮਾਇਣ ਦੀ ਕਹਾਣੀ ਨੂੰ ਪਿਤਾ ਅਤੇ ਪੁੱਤਰੀ ਦਰਮਿਆਨ ਇੱਕ ਸੰਵਾਦ ਵਜੋਂ ਪੇਸ਼ ਕਰਦੀ ਹੈ ਜੋ ਇਸ ਨੂੰ, ਸਿੱਖਣ ਦਾ ਇੱਕ ਦਿਲਚਸਪ ਅਨੁਭਵ ਬਣਾ ਦਿੰਦੀ ਹੈ।

 

ਬੈੱਡ ਟਾਈਮ  ਕਹਾਣੀਆਂ ਪੜ੍ਹਨ ਦੀ ਅਲੋਪ ਹੋ ਰਹੀ ਆਦਤ ਤੇ ਆਪਣਾ ਸਰੋਕਾਰ ਪ੍ਰਗਟ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਥਵਾਸਮੀ…’ ਇਸ ਆਦਤ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਕੋਸ਼ਿਸ਼ ਹੈ। ਉਨ੍ਹਾਂ ਕਿਹਾ, “ਇਹ ਚਾਰ ਕਿਤਾਬਾਂ ਚੰਗੀਆਂ ਬੈੱਡਟਾਈਮ ਕਹਾਣੀਆਂ ਵੀ ਹਨ।

 

ਉਨ੍ਹਾਂ ਨੇ ਕਿਤਾਬਾਂ ਦੇ ਲੇਖਕ ਸ਼੍ਰੀ ਰੱਲਾਬੰਦੀ ਸ਼੍ਰੀਰਾਮ ਚਕਰਧਰ, ਸਹਿ- ਲੇਖਿਕਾ, ਸ਼੍ਰੀਮਤੀ ਅਮਾਰਾ ਸਾਰਦਾ ਦੀਪਤੀ ਅਤੇ ਥਵਾਸਮੀ ਦੀ ਸਮੁੱਚੀ ਟੀਮ ਦੀ ਸ਼ਾਨਦਾਰ ਪ੍ਰਕਾਸ਼ਨ ਲਿਆਉਣ ਲਈ ਸ਼ਲਾਘਾ ਕੀਤੀ।

 

ਔਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼੍ਰੀ ਕੇਵੀ ਚੌਧਰੀ, ਸਾਬਕਾ ਕੇਂਦਰੀ ਵਿਜੀਲੈਂਸ ਕਮਿਸ਼ਨਰ, ਥਵਾਸਮੀ ਦੇ ਲੇਖਕ, ਸ਼੍ਰੀ ਆਰ ਸ਼੍ਰੀਰਾਮ ਚਕਰਧਰ, ਸਹਿ-ਲੇਖਿਕਾ, ਸ਼੍ਰੀਮਤੀ ਏ ਸਾਰਦਾ ਦੀਪਤੀ, ਥਵਾਸਮੀ ਦੀ ਟੀਮ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਸਨ।

 

ਉਪ-ਰਾਸ਼ਟਰੀ ਦੇ ਪੂਰੇ ਭਾਸ਼ਣ ਨੂੰ ਪੜ੍ਹਣ ਦੇ ਲਈ ਇੱਥੇ ਕਲਿੱਕ ਕਰੋ

 

****

 

ਵੀਆਰਆਰਕੇ / ਐੱਮਐੱਸ / ਡੀਪੀ



(Release ID: 1670834) Visitor Counter : 204