ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ਦਿੱਵਯਾਂਗਜਨਾਂ ਵਿੱਚ ਸਹਾਇਤਾ ਉਪਕਰਣਾਂ ਅਤੇ ਮਦਦਗਾਰ ਚੀਜ਼ਾਂ ਦੀ ਮੁਫ਼ਤ ਵੰਡ ਲਈ ਵਰਚੁਅਲ ਪਲੈਟਫਾਰਮ ਜ਼ਰੀਏ ਉੱਤਰੀ ਮੁੰਬਈ ਵਿੱਚ ਏਡੀਆਈਪੀ ਕੈਂਪ ਦਾ ਉਦਘਾਟਨ ਕੀਤਾ

ਅਗਲੇ ਤਿੰਨ ਦਿਨਾਂ ਵਿੱਚ 1.035 ਲਾਭਾਰਥੀਆਂ ਨੂੰ 1,740 ਸਹਾਇਤਾ ਉਪਕਰਣ ਅਤੇ ਮਦਦਗਾਰ ਚੀਜ਼ਾਂ ਦਿੱਤੀਆਂ ਜਾਣਗੀਆਂ

Posted On: 05 NOV 2020 5:38PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਦਿੱਵਯਾਂਗਜਨਾਂ ਵਿੱਚ ਸਹਾਇਤਾ ਉਪਕਰਣਾਂ ਅਤੇ ਮਦਦਗਾਰ ਚੀਜ਼ਾਂ ਦੀ ਮੁਫ਼ਤ ਵੰਡ ਲਈ ਵਰਚੁਅਲ ਪਲੈਟਫਾਰਮ ਜ਼ਰੀਏ ਉੱਤਰ ਮੁੰਬਈ ਵਿੱਚ ਇੱਕ ਏਡੀਆਈਪੀ ਕੈਂਪ ਦਾ ਉਦਘਾਟਨ ਕੀਤਾ। ਸ਼੍ਰੀ ਗੋਪਾਲ ਸ਼ੈਟੀ, ਸੰਸਦ ਮੈਂਬਰ ਉੱਤਰੀ ਮੁੰਬਈ ਲੋਕ ਸਭਾ ਖੇਤਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਕੈਂਪ ਦਾ ਆਯੋਜਨ ਉੱਤਰੀ ਮੁੰਬਈ ਦੇ ਕਾਂਦੀਵਲੀ (ਡਬਲਿਊ) ਪੋਇਨਸੁਰ ਜਿਮਖਾਨੇ ਵਿੱਚ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਸਾਰੇ ਨਿਵਾਰਕ ਉਪਾਇਆਂ ਦਾ ਪਾਲਣ ਕਰਦੇ ਹੋਏ ਕੀਤਾ ਗਿਆ ਸੀ।

 

ਸ਼੍ਰੀ ਗਹਿਲੋਤ ਨੇ ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਪੋਇਨਸੁਰ ਜਿਮਖਾਨੇ ਵਿੱਚ ਮੌਜੂਦ ਸਾਰੇ ਦਿੱਵਯਾਂਗਜਨਾਂ ਅਤੇ ਹੋਰ ਲੋਕਾਂ ਨੂੰ ਅਤੇ ਨਾਲ ਹੀ ਵਰਚੁਅਲ ਪਲੈਟਫਾਰਮ ਅਤੇ ਔਨਲਾਈਨ ਵੈੱਬਕਾਸਟ ਜ਼ਰੀਏ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦਿੱਵਯਾਂਗਜਨਾਂ ਦੇ ਸਬੰਧ ਵਿੱਚ ਸਰਕਾਰ ਦੀ ਉਪਲੱਬਧੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਦਿੱਵਯਾਂਗ ਜਨ ਸਸ਼ਕਤੀਕਰਨ ਵਿਭਾਗ ਨੇ ਏਡੀਆਈਪੀ ਯੋਜਨਾ ਤਹਿਤ ਅਜਿਹੇ 9,265 ਵੰਡ ਕੈਂਪ ਆਯੋਜਿਤ ਕੀਤੇ ਹਨ ਅਤੇ 16.70 ਲੱਖ ਦਿੱਵਯਾਂਗ ਜਨ ਲਾਭਾਰਥੀਆਂ ਨੂੰ ਇਸ ਨਾਲ ਮਦਦ ਮਿਲੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਮੰਤਰਾਲੇ ਨੇ ਸਮਾਜਿਕ ਦੂਰੀ ਅਤੇ ਸਵੱਛਤਾ ਪ੍ਰੋਟੋਕੋਲ ਦਾ ਪਾਲਣ ਕਰਨ ਵਾਲੀਆਂ ਪ੍ਰਚੱਲਿਤ ਪ੍ਰਥਾਵਾਂ ਤਹਿਤ ਵੰਡ ਕੈਂਪਾਂ ਲਈ ਸੋਧੀਆਂ ਹੋਈਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੰਸਦ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਲੈਡ) ਫੰਡ ਜ਼ਰੀਏ ਮੋਟਰ ਨਾਲ ਚਲਣ ਵਾਲੀਆਂ 33 ਟ੍ਰਾਈ ਸਾਈਕਲਾਂ ਦੀ ਵਿਵਸਥਾ ਕਰਨ ਵਿੱਚ ਯੋਗਦਾਨ ਦੇਣ ਲਈ ਉੱਤਰੀ ਮੁੰਬਈ ਦੇ ਸੰਸਦ ਮੈਂਬਰ ਸ਼੍ਰੀ ਗੋਪਾਲ ਸ਼ੈਟੀ ਦਾ ਆਭਾਰ ਪ੍ਰਗਟਾਇਆ। ਇਹ ਟ੍ਰਾਈਸਾਈਕਲਾਂ ਉੱਤਰੀ ਮੁੰਬਈ ਦੇ ਚਿੰਨ੍ਹਹਿੱਤ ਦਿੱਵਯਾਂਗਜਨਾਂ ਵਿੱਚ ਵੰਡੀਆਂ ਜਾਣਗੀਆਂ।

 

ਆਪਣੇ ਸੰਬੋਧਨ ਵਿੱਚ, ਸ਼੍ਰੀ ਗੋਪਾਲ ਸ਼ੈਟੀ ਨੇ ਆਪਣੇ ਸੰਸਦੀ ਖੇਤਰ ਵਿੱਚ ਇਸ ਵੰਡ ਕੈਂਪ ਦੇ ਆਯੋਜਨ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤੋਂ ਮਿਲੀ ਸਹਾਇਤਾ ਲਈ ਸ਼੍ਰੀ ਥਾਵਰਚੰਦ ਗਹਿਲੋਤ ਦਾ ਧੰਨਵਾਦ ਕੀਤਾ ਅਤੇ ਦੇਸ਼ ਭਰ ਦੇ ਨੇਤਰਹੀਣ ਲੋਕਾਂ ਨੂੰ ਪੈਨਸ਼ਨ ਪ੍ਰਦਾਨ ਕਰਨ ਲਈ ਪ੍ਰਾਵਧਾਨਾਂ ਜਾਂ ਇੱਕ ਯੋਜਨਾ ਦੀ ਵਿਵਸਥਾ ਕਰਨ ਦੀ ਬੇਨਤੀ ਕੀਤੀ।

 

ਇਸ ਸਾਲ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿੱਚ ਉੱਤਰੀ ਮੁੰਬਈ ਦੇ 06 ਸਥਾਨਾਂ ਵਿੱਚ ਕੁੱਲ 1,035 ਲਾਭਾਰਥੀਆਂ ਦੀ ਪਹਿਚਾਣ ਕੀਤੀ ਗਈ ਸੀ।

 

ਅਗਲੇ ਤਿੰਨ ਦਿਨਾਂ ਵਿੱਚ ਪੜਾਅਵਾਰ ਤਰੀਕੇ ਨਾਲ ਕੈਂਪਾਂ ਜ਼ਰੀਏ ਲਾਭਾਰਥੀਆਂ ਵਿੱਚ 87.96 ਲੱਖ ਰੁਪਏ ਦੀ ਕੀਮਤ ਦੇ ਕੁੱਲ 1,740 ਸਹਾਇਤਾ ਉਪਕਰਣ ਅਤੇ ਮਦਦਗਾਰ ਚੀਜ਼ਾਂ ਵੰਡੀਆਂ ਜਾਣਗੀਆਂ। ਇਹ ਕੈਂਪ ਦਹਿਸਾਗਰ, ਕਾਂਦੀਵਲੀ (ਪੱਛਮ), ਕਾਂਦੀਵਲੀ (ਪੂਰਬ), ਬੋਰੀਵਲੀ (ਪੂਰਬ), ਬੋਰੀਵਲੀ (ਪੱਛਮ) ਅਤੇ ਉੱਤਰੀ ਮੁੰਬਈ ਦੇ ਪੋਇਨਸੁਰ ਜਿਮਖਾਨੇ ਵਿੱਚ ਲਗਾਏ ਗਏ ਹਨ।

 

ਕੈਂਪ ਦਾ ਆਯੋਜਨ ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਅਲਿਮਕੋ), ਕਾਨਪੁਰ ਨੇ ਕੀਤਾ ਸੀ ਜੋ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਦੇ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਦੀ ਅਗਵਾਈ ਵਿੱਚ ਕੰਮ ਕਰ ਰਿਹਾ ਹੈ।

 

ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਅਲਿਮਕੋ) ਨੇ ਇਹ ਆਯੋਜਨ ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਉੱਤਰੀ ਮੁੰਬਈ ਦੇ ਸਹਿਯੋਗ ਨਾਲ ਕੀਤਾ ਸੀ। ਕੈਂਪ ਦਾ ਆਯੋਜਨ ਨਵੀਂ ਪ੍ਰਵਾਨਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਅਨੁਰੂਪ ਕੀਤਾ ਗਿਆ।

 

ਕੈਂਪ ਵਿੱਚ 150 ਦਿੱਵਯਾਂਗਜਨਾਂ ਦਰਮਿਆਨ ਵਿਭਿੰਨ ਸ਼੍ਰੇਣੀਆਂ ਦੇ ਸਹਾਇਤਾ ਉਪਕਰਣ ਅਤੇ ਮਦਦਗਾਰ ਚੀਜ਼ਾਂ ਵੰਡੀਆਂ ਜਾਣਗੀਆਂ ਜਿਨ੍ਹਾਂ ਵਿੱਚ ਮੋਟਰ ਨਾਲ ਚਲਣ ਵਾਲੀਆਂ 21 ਟ੍ਰਾਈਸਾਈਕਲਾਂ ਸ਼ਾਮਲ ਹਨ। ਉੱਤਰੀ ਮੁੰਬਈ ਦੇ ਕੈਂਪ ਵਿੱਚ ਕੁੱਲ 33 ਟ੍ਰਾਈਸਾਈਕਲਾਂ ਦੀ ਵੰਡ ਕੀਤੀ ਜਾਣੀ ਹੈ ਜਿਸ ਲਈ ਉੱਤਰੀ ਮੁੰਬਈ ਲੋਕ ਸਭਾ ਖੇਤਰ ਦੇ ਪ੍ਰਤੀਨਿਧੀ ਸ਼੍ਰੀ ਗੋਪਾਲ ਸ਼ੈਟੀ ਦੇ ਐੱਮਪੀਲੈਡ ਫੰਡ ਤੋਂ 3,96000 ਰੁਪਏ ਦੀ ਮਦਦ ਮਿਲੀ ਹੈ। ਮੋਟਰ ਨਾਲ ਚਲਣ ਵਾਲੀ ਇੱਕ ਟ੍ਰਾਈਸਾਈਕਲ ਦੀ ਕੀਮਤ 37,000 ਰੁਪਏ ਹੈ। ਯੋਗਤਾ ਰੱਖਣ ਵਾਲੇ ਲਾਭਾਰਥੀਆਂ ਨੂੰ ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਤਹਿਤ ਸਬਸਿਡੀ ਦੇ ਰੂਪ ਵਿੱਚ 25,000 ਰੁਪਏ ਮਿਲਦੇ ਹਨ ਅਤੇ ਬਾਕੀ 12,000 ਰੁਪਏ ਪ੍ਰਤੀ ਟ੍ਰਾਈਸਾਈਕਲ ਐੱਮਪੀਲੈਡ ਫੰਡ ਜ਼ਰੀਏ ਵਿੱਤ ਪੋਸ਼ਣ ਕੀਤਾ ਜਾਂਦਾ ਹੈ।

 

ਕੈਂਪ ਵਿੱਚ ਸਹਾਇਤਾ ਉਪਕਰਣਾਂ ਅਤੇ ਮਦਦਗਾਰ ਚੀਜ਼ਾਂ ਦੀ ਵੰਡ ਦੌਰਾਨ ਕੋਵਿਡ-19 ਦੇ ਕਿਸੇ ਵੀ ਤਰ੍ਹਾਂ ਦੇ ਪ੍ਰਸਾਰ ਨੂੰ ਰੋਕਣ ਲਈ ਸਿਹਤ ਅਤੇ ਵਿਅਕਤੀਗਤ ਸੁਰੱਖਿਆ ਅਤੇ ਦੂਜੇ ਜ਼ਰੂਰੀ ਇਹਤਿਆਤ ਉਪਾਵਾਂ ਦਾ ਸਖ਼ਤ ਪਾਲਣ ਯਕੀਨੀ ਕੀਤਾ ਗਿਆ। ਹਰ ਵਿਅਕਤੀ ਲਈ ਤਾਪਮਾਨ ਦੀ ਜਾਂਚ, ਫੇਸ ਮਾਸਕ, ਸੈਨੇਟਾਈਜਰ, ਹੈਂਡ ਗਲੱਵਜ਼ ਅਤੇ ਪੇਸ਼ੇਵਰਾਂ ਲਈ ਪੀਪੀਈ ਕਿੱਟ ਦੀ ਵਰਤੋਂ ਦੀ ਵਿਵਸਥਾ ਕੀਤੀ ਗਈ। ਵੰਡ ਦੀਆਂ ਨਵੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੇ ਅਨੁਰੂਪ ਕੈਂਪ ਸਥਾਨ ਅਤੇ ਬਾਰ-ਬਾਰ ਛੂਹੀਆਂ ਜਾਣ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਵੀ ਕੀਤਾ ਗਿਆ। ਵੰਡ ਤੋਂ ਠੀਕ ਪਹਿਲਾਂ, ਸਹਾਇਤਾ ਉਪਕਰਣ ਅਤੇ ਮਦਦਗਾਰ ਚੀਜ਼ਾਂ ਪ੍ਰਦਾਨ ਕੀਤੀਆਂ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੈਨੇਟਾਈਜ਼, ਆਵਾਜਾਈ ਵਾਹਨ, ਖੁੱਲ੍ਹੇ/ਬੰਦ ਸਟੈਕਿੰਗ ਖੇਤਰ ਦਾ ਸੈਨੀਟਾਈਜੇਸ਼ਨ ਅਤੇ ਸਹਾਇਤਾ ਉਪਕਰਣਾਂ ਨੂੰ ਦੁਬਾਰਾ ਸੈਨੇਟਾਈਜੇਸ਼ਨ ਸਮੇਤ ਉਪਕਰਣਾਂ ਦੀ ਕਈ ਪੱਧਰ ਤੇ ਸੈਨੇਟਾਈਜੇਸ਼ਨ ਕੀਤੀ ਗਈ।

 

ਲਾਭਾਰਥੀਆਂ ਅਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰਾਂ ਵਿਚਕਾਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਠਣ ਦੀ ਵਿਵਸਥਾ ਕੀਤੀ ਗਈ ਸੀ। 40-40 ਲਾਭਾਰਥੀਆਂ ਦੇ ਬੈਚ ਬਣਾਏ ਗਏ ਅਤੇ ਹਰ ਬੈਚ ਲਈ ਅਲੱਗ ਪ੍ਰਵੇਸ਼ ਅਤੇ ਨਿਕਾਸ ਬਿੰਦੂ ਦੀ ਵਿਵਸਥਾ ਕੀਤੀ ਗਈ ਤਾਂ ਕਿ ਲੋਕ ਨਜ਼ਦੀਕੀ ਸੰਪਰਕ ਤੋਂ ਬਚਣ।

 

ਉੱਤਰੀ ਮੁੰਬਈ ਵਿੱਚ ਕੈਂਪਾਂ ਵਿੱਚ ਪੜਾਅਵਾਰ ਤਰੀਕੇ ਨਾਲ ਵੰਡੇ ਜਾਣ ਵਾਲੇ ਸਹਾਇਤਾ ਉਪਕਰਣਾਂ ਅਤੇ ਚੀਜ਼ਾਂ ਵਿੱਚ ਮੋਟਰ ਨਾਲ ਚਲਣ ਵਾਲੇ 33 ਟ੍ਰਾਈਸਾਈਕਲ, ਹੱਥ ਨਾਲ ਚਲਣ ਵਾਲੀਆਂ 75 ਟ੍ਰਾਈਸਾਈਕਲਾਂ, 169 ਵ੍ਹੀਲ ਚੇਅਰ, 12 ਸੀ.ਪੀ. ਚੇਅਰ, 178 ਬੈਸਾਖੀਆਂ, 136 ਸਮਾਰਟ ਕੇਨ, ਨੇਤਰਹੀਣ ਲੋਕਾਂ ਲਈ 23 ਫੋਲਡਿੰਗ ਕੇਨ, 18 ਸਮਾਰਟ ਫੋਨ, ਪੰਜ ਡੇਜ਼ੀ ਪਲੇਅਰ, ਦੋ ਬਰੇਲ ਕਿੱਟ, 11 ਰੋਲਟਰ, 822 ਹੀਅਰਿੰਗ ਏਡ, 30 ਐੱਮਐੱਸਆਈਈਡੀ ਕਿੱਟ, ਲੇਪ੍ਰੌਸੀ ਕਿੱਟ ਲਈ ਛੇ ਡੇਲੀ ਲਿਵਿੰਗ ਅਸਿਸਟੈਂਸ ਅਤੇ 102 ਆਰਟੀਫਿਸ਼ੀਅਲ ਲਿੰਬਜ ਤੇ ਕੈਲਿਪਰ ਸ਼ਾਮਲ ਹਨ।

 

ਸਮਾਗਮ ਵਿੱਚ ਮਹਾਰਾਸ਼ਟਰ ਵਿਧਾਨ ਪਰਿਸ਼ਦ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਧਾਨ ਪਾਰਸ਼ਦ ਸ਼੍ਰੀ ਪ੍ਰਵੀਣ ਦਾਰੇਕਰ, ਵਿਧਾਨ ਪਾਰਸ਼ਦ ਸ਼੍ਰੀ ਵਿਜੈ (ਭਾਈ) ਗਿਰਕਰ, ਚਾਰਕੂਪ ਦੇ ਵਿਧਾਇਕ ਸ਼੍ਰੀ ਯੋਗੇਸ਼ ਸਾਗਰ, ਕਾਂਦੀਵਲੀ ਦੇ ਵਿਧਾਇਕ ਸ਼੍ਰੀ ਅਤੁਲ ਭਟਕਾਲਕਰ, ਦਹਿਸਾਰ ਦੀ ਵਿਧਾਇਕ ਸ਼੍ਰੀਮਤੀ ਮਨੀਸ਼ਾ ਚੌਧਰੀ, ਬੋਰੀਵਲੀ ਦੇ ਵਿਧਾਇਕ ਸ਼੍ਰੀ ਸੁਨੀਲ ਰਾਣੇ ਅਤੇ ਹੋਰ ਸਥਾਨਕ ਲੋਕ ਪ੍ਰਤੀਨਿਧੀ ਅਤੇ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ, ਭਾਰਤ ਸਰਕਾਰ ਦੀ ਉੱਪ ਸਕੱਤਰ ਸ਼੍ਰੀਮਤੀ ਬੀਣਾ ਈ ਚੱਕਰਵਰਤੀ, ਅਲਿਮਕੋ ਦੇ ਜਨਰਲ ਮੈਨੇਜਰ ਲੈਫਟੀਨੈਂਟ ਕਰਨਲ ਪੀ. ਕੇ. ਦੁਬੇ (ਸੇਵਾ ਮੁਕਤ), ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਡਾ. ਯੋਗੇਸ਼ ਦੁਬੇ ਅਤੇ ਉੱਤਰੀ ਮੁੰਬਈ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

 

 

*****

ਐੱਨਬੀ/ਐੱਸਕੇ/ਜੇਕੇ



(Release ID: 1670454) Visitor Counter : 197