ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 7 ਨਵੰਬਰ ਨੂੰ IIT ਦਿੱਲੀ ਦੇ 51ਵੇਂ ਸਲਾਨਾ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ
Posted On:
05 NOV 2020 7:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7 ਨਵੰਬਰ, 2020 ਨੂੰ ਸਵੇਰੇ 11 ਵਜੇ ਆਈਆਈਟੀ ਦਿੱਲੀ ਦੇ 51ਵੇਂ ਸਲਾਨਾ ਕਨਵੋਕੇਸ਼ਨ ਸਮਾਰੋਹ ਮੌਕੇ ਮੁੱਖ ਮਹਿਮਾਨ ਹੋਣਗੇ ਤੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਇਸ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਕੇਂਦਰੀ ਸਿੱਖਿਆ ਮੰਤਰੀ ਤੇ ਰਾਜ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
ਇਹ ਕਨਵੋਕੇਸ਼ਨ ਸਮਾਰੋਹ ਇਸ ਸੰਸਥਾਨ ਦੇ ਡੋਗਰਾ ਹਾਲ ਵਿੱਚ ਕੀਤਾ ਜਾਵੇਗਾ, ਜਿੱਥੇ ਸੀਮਤ ਹਾਜ਼ਰੀ ਰਹੇਗੀ ਤੇ ਵਿਅਕਤੀ ਸਰੀਰਕ ਤੌਰ ਉੱਤੇ ਹਾਈਬ੍ਰਿੱਡ ਵਿਧੀ ਨਾਲ ਮੌਜੂਦ ਰਹੇਗਾ ਅਤੇ ਗ੍ਰੈਜੂਏਸ਼ਨ ਕਰ ਰਹੇ ਸਾਰੇ ਵਿਦਿਆਰਥੀ, ਉਨ੍ਹਾਂ ਦੇ ਮਾਪੇ, ਸਾਬਕਾ ਵਿਦਿਆਰਥੀ ਤੇ ਆਮੰਤ੍ਰਿਤ ਮਹਿਮਾਨ ਇੱਕ ਔਨਲਾਈਨ ਵੈੱਬਕਾਸਟ ਜ਼ਰੀਏ ਇਸ ਸਮਾਰੋਹ ਤੱਕ ਪਹੁੰਚ ਕਰ ਸਕਣਗੇ। ਇਸ ਕਨਵੋਕੇਸ਼ਨ ਮੌਕੇ ਪੀ–ਐੱਚ.ਡੀ., ਐੱਮ.ਟੈੱਕ., ਮਾਸਟਰਜ਼ ਆਵ੍ ਡਿਜ਼ਾਈਨ, ਐੱਮਬੀਏ ਤੇ ਬੀ.ਟੈੱਕ ਵਿਦਿਆਰਥੀਆਂ ਸਮੇਤ 2,000 ਤੋਂ ਵੱਧ ਗ੍ਰੈਜੂਏਟਿੰਗ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਇਹ ਸੰਸਥਾਨ ਗ੍ਰੈਜੂਏਟਿੰਗ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਦਾ ਗੋਲਡ–ਮੈਡਲ, ਡਾਇਰੈਕਟਰ ਦਾ ਗੋਲਡ–ਮੈਡਲ, ਡਾ. ਸ਼ੰਕਰ ਦਿਆਲ ਸ਼ਰਮਾ ਗੋਲਡ–ਮੈਡਲ, ਸੰਪੂਰਨ 10 ਗੋਲਡ–ਮੈਡਲ ਤੇ ਸੰਸਥਾਨ ਦੇ ਸਿਲਵਰ ਮੈਡਲ ਜਿਹੇ ਪੁਰਸਕਾਰ ਵੀ ਦੇਵੇਗਾ।
*****
ਏਪੀ/ਐੱਸਐੱਚ
(Release ID: 1670445)
Visitor Counter : 145
Read this release in:
Assamese
,
Bengali
,
English
,
Urdu
,
Hindi
,
Marathi
,
Manipuri
,
Gujarati
,
Odia
,
Tamil
,
Telugu
,
Kannada
,
Malayalam