ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਵੀ ਆਈ ਸੀ ਦੇ ਈ—ਪੋਰਟਲ ਨੇ ਸਸ਼ਕਤੀਕਰਨ ਘੁਮਿਆਰਾਂ ਲਈ ਪਹਿਲਾਂ ਹੀ ਦਿਵਾਲੀ ਲੈ ਆਉਂਦੀ ਹੈ
Posted On:
05 NOV 2020 4:06PM by PIB Chandigarh
ਖਾਦੀ ਦੀ ਆਨਲਾਈਨ ਵਿਕਰੀ ਇਸ ਦਿਵਾਲੀ ਸ਼ਕਤੀਸ਼ਾਲੀ ਘੁਮਿਆਰਾਂ ਦੇ ਭਾਗ ਖੋਲ੍ਹ ਕੇ ਚੰਗੀ ਕਿਸਮਤ ਲੈ ਕੇ ਆਈ ਹੈ । ਰਾਜਸਥਾਨ ਦੇ ਜੈਸਲਮੇਰ ਤੇ ਹਨੂਮਾਨਗੜ੍ਹ ਦੇ ਦੂਰ ਦੁਰਾਡੇ ਵਿੱਚ ਬੈਠੇ ਘੁਮਿਆਰਾਂ ਦੇ ਬਣਾਏ ਮਿੱਟੀ ਦੇ ਦੀਵੇ ਦੇਸ਼ ਦੇ ਕੋਣੇ ਕੋਣੇ ਤੱਕ ਪਹੁੰਚ ਰਹੇ ਹਨ । ਧੰਨਵਾਦ ਖਾਦੀ ਇੰਡੀਆ ਦੇ ਈ ਪੋਰਟਲ ਦਾ ।
ਇਸ ਸਾਲ ਖਾਦੀ ਤੇ ਦਿਹਾਤੀ ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਨੇ ਪਹਿਲੀ ਵਾਰ ਦੀਵਿਆਂ ਨੂੰ ਆਨਲਾਈਨ ਅਤੇ ਆਪਣੇ ਸਟੋਰਾਂ ਰਾਹੀਂ ਵੇਚਣ ਦਾ ਫੈਸਲਾ ਕੀਤਾ ਹੈ । ਆਨਲਾਈਨ ਅਤੇ ਸਟੋਰ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਵੋਕਲ ਫਾਰ ਲੋਕਲ, ਲਈ ਇਹ ਪੈਦਲ ਸਿਪਾਹੀ ਦਾ ਕੰਮ ਕਰ ਰਹੇ ਨੇ । ਕੇ ਵੀ ਆਈ ਸੀ ਨੇ 8 ਅਕਤੂਬਰ ਨੂੰ ਦੀਵਿਆਂ ਦੀ ਆਨਲਾਈਨ ਵਿਕਰੀ ਸ਼ੁਰੂ ਕੀਤੀ ਅਤੇ ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ ਲਗਭਗ 10,000 ਦੀਵੇ ਆਨਲਾਈਨ ਵੇਚੇ ਜਾ ਚੁੱਕੇ ਹਨ । ਆਨਲਾਈਨ ਵਿਕਰੀ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਖਾਦੀ ਦੇ ਮਿੱਟੀ ਦੇ ਦੀਵਿਆਂ ਲਈ ਵੱਡੀ ਮੰਗ ਹੈ ਅਤੇ 10 ਦਿਨਾਂ ਤੋਂ ਘੱਟ ਵਿੱਚ ਹੀ ਜਿ਼ਆਦਾਤਰ ਡਿਜ਼ਾਈਨਰ ਦੀਵਿਆਂ ਦੀ ਵਿਕਰੀ ਮੁਕੰਮਲ ਹੋ ਗਈ ਹੈ ।
ਇਸ ਦੇ ਪਿੱਛੇ ਜਾਂਦਿਆਂ ਕੇ ਵੀ ਆਈ ਸੀ ਨੇ ਡਿਜ਼ਾਈਨਰ ਦੀਵਿਆਂ ਦੇ ਨਵੇਂ ਸੈੱਟ ਲਾਂਚ ਕੀਤੇ ਹਨ ਤੇ ਉਹਨਾਂ ਦੀ ਵੀ ਵੱਡੀ ਮੰਗ ਹੈ । ਦਿਵਾਲੀ ਦੇ ਨੇੜੇ ਆਉਣ ਨਾਲ ਦੀਵਿਆਂ ਦੀ ਵਿਕਰੀ ਹੋਰ ਵੱਧ ਰਹੀ ਹੈ ।
ਕੇ ਵੀ ਆਈ ਸੀ ਨੇ 8 ਕਿਸਮਾਂ ਦੇ ਡਿਜ਼ਾਈਨਰ ਦੀਵਿਆਂ ਨੂੰ ਲਾਂਚ ਕੀਤਾ ਹੈ , ਜਿਹਨਾਂ ਦੀ ਕੀਮਤ ਬਹੁਤ ਹੀ ਵਾਜਿਬ ਰੱਖੀ ਗਈ ਹੈ ਅਤੇ ਇਹ ਕੀਮਤ 12 ਦੀਵਿਆਂ ਦੇ ਇੱਕ ਸੈੱਟ ਲਈ 84 ਰੁਪਏ ਤੋਂ ਲੈ ਕੇ 108 ਰੁਪਏ ਤੱਕ ਹੈ । ਕੇ ਵੀ ਆਈ ਸੀ ਇਹਨਾਂ ਦੀਵਿਆਂ ਤੇ 10% ਛੋਟ ਵੀ ਦੇ ਰਿਹਾ ਹੈ । ਕੇ ਵੀ ਆਈ ਸੀ ਦੇ ਘੁਮਿਆਰਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਉਹ ਹਰੇਕ ਦੀਵੇ ਦੀ ਵਿਕਰੀ ਤੋਂ 2 ਤੋਂ 3 ਰੁਪਏ ਕਮਾ ਰਹੇ ਹਨ । ਖਾਦੀ ਦੇ ਡਿਜ਼ਾਈਨਰ ਦੀਵੇ www.khadiindia.gov.in. ਤੇ ਉਪਲਬੱਧ ਹਨ ।
ਕੇ ਵੀ ਆਈ ਸੀ ਆਪਣੇ ਦਿੱਲੀ ਅਤੇ ਹੋਰ ਸ਼ਹਿਰਾਂ ਦੇ ਸਟੋਰਾਂ ਰਾਹੀਂ ਦੀਵੇ ਅਤੇ ਹੋਰ ਮਿੱਟੀ ਦੀਆਂ ਵਸਤਾਂ ਜਿਵੇਂ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਅਤੇ ਹੋਰ ਸਜਾਵਟ ਦੇ ਸਮਾਨ ਦੀ ਵਿਕਰੀ ਵੀ ਕਰ ਰਿਹਾ ਹੈ । ਇਹ ਮੂਰਤੀਆਂ ਵਾਰਾਣਸੀ , ਰਾਜਸਥਾਨ , ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਘੁਮਿਆਰਾਂ ਲਈ ਚੰਗੀ ਆਮਦਨ ਪੈਦਾ ਕਰ ਰਹੀਆਂ ਹਨ । ਰਾਜਸਥਾਨ ਦੇ ਜਿ਼ਲ੍ਹੇ ਹਨੂਮਾਨਗੜ੍ਹ ਦੇ ਰਾਵਾਤਸਰ ਅਤੇ ਜੈਸਲਮੇਰ ਦੇ ਪੋਖਰਾਨ ਵਿੱਚ ਇਕਾਈਆਂ ਤੋਂ ਪ੍ਰਾਪਤ ਕੀਤੇ ਜਾ ਰਹੇ ਹਨ । ਵੱਖ ਵੱਖ ਖਾਦੀ ਸਟੋਰਾਂ ਰਾਹੀਂ 10,000 ਤੋਂ ਜਿ਼ਆਦਾ ਦੀਵੇ ਵੇਚੇ ਜਾ ਚੁੱਕੇ ਹਨ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਮਿੱਟੀ ਦੀਆਂ ਵਸਤਾਂ ਦੀ ਆਨਲਾਈਨ ਵਿਕਰੀ ਅਸਲ ਵਿੱਚ ਕੇ ਵੀ ਆਈ ਸੀ ਘੁਮਿਆਰਾਂ ਦਾ ਸਸ਼ਕਤੀਕਰਨ ਹੈ । ਪਹਿਲਾਂ ਘੁਮਿਆਰ ਇੱਕ ਵਿਸ਼ੇਸ਼ ਖੇਤਰ ਵਿੱਚ ਹੀ ਸਥਾਨਕ ਤੌਰ ਤੇ ਆਪਣੀਆਂ ਵਸਤਾਂ ਵੇਚਦੇ ਸਨ ਪਰ ਖਾਦੀ ਦੇ ਈ—ਪੋਰਟਲ ਰਾਹੀਂ ਪੂਰੇ ਭਾਰਤ ਵਿੱਚ ਪਹੁੰਚ ਹੋਣ ਨਾਲ ਇਹ ਉਤਪਾਦ ਦੇਸ਼ ਦੇ ਹਰੇਕ ਹਿੱਸੇ ਵਿੱਚ ਵੇਚੇ ਜਾ ਰਹੇ ਹਨ । ਸਕਸੈਨਾ ਨੇ ਕਿਹਾ, ਕੇ ਵੀ ਆਈ ਸੀ ਦੇ ਈ—ਪੋਰਟਲ ਰਾਹੀਂ ਰਾਜਸਥਾਨ ਵਿੱਚ ਬਣੇ ਦੀਵੇ , ਦੂਰ ਦੁਰਾਡੇ ਸੂਬਿਆਂ ਜਿਵੇਂ ਅਰੁਣਾਂਚਲ ਪ੍ਰਦੇਸ਼ , ਜੰਮੂ ਤੇ ਕਸ਼ਮੀਰ , ਕੇਰਲ , ਅਸਾਮ , ਮਹਾਰਾਸ਼ਟਰ , ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਖਰੀਦੇ ਜਾ ਰਹੇ ਹਨ । ਇਸ ਨਾਲ ਉਤਪਾਦਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਘੁਮਿਆਰਾਂ ਨੂੰ ਜਿ਼ਆਦਾ ਆਮਦਨ ਹੋਈ ਹੈ । ਸਕਸੈਨਾ ਨੇ ਹੋਰ ਕਿਹਾ ‘ਅਸਲ ਵਿੱਚ ਘੁਮਿਆਰਾਂ ਦੇ ਸਸ਼ਕਤੀਕਰਨ ਕਰਨ ਅਤੇ ਕੱਚੇ ਭਾਂਡਿਆਂ ਦੀ ਕਲਾ ਨੂੰ ਸੁਰਜੀਤ ਕਰਨਾ ਹੀ ਪ੍ਰਧਾਨ ਮੰਤਰੀ ਦਾ ਸੁਪਨਾ ਹੈ’ ।
ਮਦਨ ਲਾਲ ਪਰਜਾਪਤੀ, ਪੋਖਰਾਨ ਵਿਚਲੇ ਪੀ ਐੱਮ ਈ ਜੀ ਪੀ ਇਕਾਈ ਦਾ ਇੱਕ ਅਜਿਹਾ ਘੁਮਿਆਰ ਹੈ , ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਉਹ ਦੀਵੇ ਆਪਣੇ ਪਿੰਡ ਤੋਂ ਬਾਹਰ ਵੇਚ ਰਿਹਾ ਹੈ । ਉਸ ਨੇ ਕਿਹਾ ‘ਇਸ ਦਿਵਾਲੀ ਸਾਡੀ ਵਿਕਰੀ ਬਹੁਤ ਉੱਪਰ ਗਈ ਹੈ, ਅਸੀਂ ਆਪਣੇ ਦੀਵੇ ਖਾਦੀ ਭਵਨ ਨੂੰ ਸਪਲਾਈ ਕਰ ਰਹੇ ਹਾਂ ਅਤੇ ਉੱਥੋ ਇਹ ਸਾਰੇ ਦੇਸ਼ ਵਿੱਚ ਆਨਲਾਈਨ ਵਿੱਕ ਰਹੇ ਹਨ । ਇਹ ਮੈਨੂੰ ਚੰਗੀ ਆਮਦਨ ਦੇ ਰਿਹਾ ਹੈ’ ।
ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕੇ ਵੀ ਆਈ ਸੀ ਨੇ ਇਹਨਾਂ ਘੁਮਿਆਰਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਇਹਨਾਂ ਨੂੰ ਇਲੈਕਟ੍ਰਿਕ ਪੋਟਰ ਵੀਲ੍ਹਸ ਤੇ ਹੋਰ ਸਾਜੋ਼ ਸਮਾਨ ਘੁਮਿਆਰ ਸਸ਼ਕਤੀਕਰਨ ਯੋਜਨਾ ਤਹਿਤ ਮੁਹੱਈਆ ਕੀਤਾ ਹੈ , ਜਿਸ ਨੇ ਇਹਨਾਂ ਦਾ ਉਤਪਾਦਨ ਅਤੇ ਆਮਦਨ 5 ਗੁਣਾ ਤੱਕ ਵਧਾ ਦਿੱਤੀ ਹੈ । ਹੁਣ ਤੱਕ ਕੇ ਵੀ ਆਈ ਸੀ ਨੇ 18,000 ਇਲਕੈਟ੍ਰਿਕ ਪੋਟਰ ਵੀਲ੍ਹਸ ਵੰਡੇ ਹਨ , ਜਿਸ ਨਾਲ ਘੁਮਿਆਰ ਭਾਈਚਾਰੇ ਦੇ 80,000 ਲੋਕਾਂ ਨੂੰ ਫਾਇਦਾ ਪਹੁੰਚਿਆ ਹੈ ।
ਆਰ ਸੀ ਜੇ / ਆਰ ਐੱਨ ਐੱਮ / ਆਈ ਏ
(Release ID: 1670420)
Visitor Counter : 157