ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਸਪੇਨ ਦਰਮਿਆਨ ਖਗੋਲ ਵਿਗਿਆਨ ਦੇ ਖੇਤਰ ਵਿੱਚ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਵਿਕਸਿਤ ਕਰਨ ਲਈ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 04 NOV 2020 3:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ), ਬੰਗਲੁਰੂ ਅਤੇ ਸਪੇਨ ਦੇ  ਇੰਸਟੀਟਿਊਟੋ ਡੀ ਐਸਟ੍ਰੋਫਿਜ਼ਿਕਾ ਡੀ ਕਾਨਰੀਆਸ (ਆਈਏਸੀ) ਅਤੇ ਗ੍ਰਾਨਟਿਕਾਨ, ਐੱਸਏ (ਜੀਟੀਸੀ), ਸਪੇਨ ਦੇ ਦਰਮਿਆਨ ਖਗੋਲ ਵਿਗਿਆਨ ਦੇ ਖੇਤਰ ਵਿੱਚ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਨੂੰ ਵਿਕਸਿਤ ਕਰਨ ਦੇ ਲਈ ਸਹਿਮਤੀ ਪੱਤਰ 'ਤੇ ਦਸਤਖ਼ਤ ਕਰਨ ਬਾਰੇ ਜਾਣੂ ਕਰਵਾਇਆ ਗਿਆ

 

ਇਸ ਸਹਿਮਤੀ ਪੱਤਰ ਦੇ ਤਹਿਤ ਜਿਹੜੀਆਂ ਗਤੀਵਿਧੀਆਂ ‘ਤੇ ਧਿਆਨ ਦਿੱਤਾ ਜਾਵੇਗਾ ਉਹ ਇਸ ਪ੍ਰਕਾਰ ਹਨ:

i. ਨਵੇਂ ਵਿਗਿਆਨਕ ਨਤੀਜੇ

ii. ਨਵੀਂਆਂ ਟੈਕਨੋਲੋਜੀਆਂ

iii. ਵਿਗਿਆਨਕ ਸੰਵਾਦ ਅਤੇ ਟ੍ਰੇਨਿੰਗ ਵਿੱਚ ਵਾਧੇ ਨਾਲ ਸਮਰੱਥਾ ਨਿਰਮਾਣ।

iv. ਸੰਯੁਕਤ ਵਿਗਿਆਨਕ ਪ੍ਰੋਜੈਕਟ ਆਦਿ

 

ਇਸ ਸਹਿਮਤੀ ਪੱਤਰ ਦੇ ਤਹਿਤ, ਸੰਯੁਕਤ ਖੋਜ ਪ੍ਰੋਜੈਕਟ, ਟ੍ਰੇਨਿੰਗ ਪ੍ਰੋਗਰਾਮ, ਸੰਮੇਲਨ, ਸੈਮੀਨਾਰ ਆਦਿ ਸਾਰੇ ਪਾਤਰ ਵਿਗਿਆਨੀਆਂ, ਵਿਦਿਆਰਥੀਆਂ ਅਤੇ ਟੈਕਨੋਲੋਜਿਸਟਾਂ ਦੇ ਲਈ ਖੁੱਲ੍ਹੇ ਹਨ ਅਤੇ ਵਿਗਿਆਨਕ ਪ੍ਰਤਿਭਾ ਤੇ ਅਨੁਭਵ ਇਸ ਦੇ ਨਿਰਧਾਰਣ ਦਾ ਮਿਆਰ ਹੋਵੇਗਾ। ਇਸ ਪ੍ਰਕਾਰ ਦੀਆਂ ਸਾਂਝੇਦਾਰੀਆਂ ਵਿੱਚ ਸ਼੍ਰੇਣੀਬੱਧ ਦੂਰਬੀਨ ਟੈਕਨੋਲੋਜੀ ਦੇ ਵਿਕਾਸ ਦੇ ਨਾਲ-ਨਾਲ ਰੋਬੋਟਿਕ ਟੈਲੀਸਕੋਪ ਦਾ ਵਿਕਾਸ ਤੇ ਭਵਿੱਖ ਵਿੱਚ ਹੋਰ ਮਹੱਤਵਪੂਰਨ ਸਹਿਯੋਗ ਸ਼ਾਮਲ ਹਨ।

******

ਵੀਆਰਆਰਕੇ


(Release ID: 1670156) Visitor Counter : 178