ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਤੀਰ–ਅੰਦਾਜ਼ੀ ਟੀਮ ਦੇ ਸਹਾਇਕ ਸਟਾਫ਼ ਦਾ ਮੈਂਬਰ ਕੋਰੋਨਾ–ਵਾਇਰਸ ਤੋਂ ਪਾਜ਼ਿਟਿਵ ਪਾਇਆ ਗਿਆ, ਛੋਟੇ ਵਕਫ਼ੇ ਬਾਅਦ ਕੈਂਪ ਦੀਆਂ ਗਤੀਵਿਧੀਆਂ ਮੁੜ ਸੁਰੂ
Posted On:
03 NOV 2020 5:01PM by PIB Chandigarh
ਰਾਸ਼ਟਰੀ ਤੀਰ–ਅੰਦਾਜ਼ੀ ਟੀਮ ਜੁੜੇ ਸਹਾਇਕ ਸਟਾਫ਼ ਦਾ ਇੱਕ ਮੈਂਬਰ ਕੋਰੋਨਾ–ਵਾਇਰਸ ਤੋਂ ਪਾਜ਼ਿਟਿਵ ਪਾਇਆ ਗਿਆ ਹੈ, ਉਹ ਪੁਣੇ ਸਥਿਤ ਫ਼ੌਜੀ ਖੇਡ ਸੰਸਥਾਨ ਵਿੱਚ ਸਿਖਲਾਈ ਅਧੀਨ ਸੀ। ਸਹਾਇਕ ਸਟਾਫ਼ ਦਾ ਸਬੰਧਤ ਮੈਂਬਰ 30 ਅਕਤੂਬਰ ਨੂੰ ਵਾਇਰਸ ਤੋਂ ਪਾਜ਼ਿਟਿਵ ਪਾਇਆ ਗਿਆ ਸੀ। 7 ਅਕਤੂਬਰ ਨੂੰ ਕੈਂਪ ਵਿੱਚ ਆ ਕੇ ਸ਼ਾਮਲ ਹੋਣ ਤੋਂ ਬਾਅਦ ਉਹ ਏਕਾਂਤਵਾਸ ਵਿੱਚ ਰਿਹਾ ਸੀ ਅਤੇ 9 ਦਿਨਾਂ ਤੋਂ ਸਿਖਲਾਈ ਦਾ ਹਿੱਸਾ ਸੀ। ਏਕਾਂਤਵਾਸ ਦੌਰਾਨ, ਭਾਰਤੀ ਖੇਡ ਅਥਾਰਥੀ ਵੱਲੋਂ ਸਥਾਪਤ ‘ਸਟੈਂਡਰਡ ਆੱਪਰੇਟਿੰਗ ਪ੍ਰੋਸੀਜ਼ਰਜ਼’ (SOP) ਅਨੁਸਾਰ ਉਸ ਦੇ ਦੋ RT-PCR ਟੈਸਟ ਕੀਤੇ ਗਏ ਸਨ। ਸਿਖਲਾਈ ਲਈ ਹੋਰ ਕੈਂਪਰਾਂ ਨਾਲ ਆ ਕੇ ਸ਼ਾਮਲ ਹੋਣ ਤੋਂ ਪਹਿਲਾਂ ਸਬੰਧਤ ਸਟਾਫ਼ ਮੈਂਬਰ ਟੈਸਟ ਵਿੱਚ ਨੈਗੇਟਿਵ ਪਾਇਆ ਗਿਆ ਸੀ। ਹੁਣ ਉਸ ਦਾ ਇਲਾਜ ਭਾਰਤੀ ਖੇਡ ਅਥਾਰਟੀ ਕੈਂਪਸ ਤੋਂ ਬਾਹਰ ਪੁਣੇ ਦੇ ਇੱਕ ਵਿਸ਼ੇਸ਼ ਕੋਵਿਡ ਦੇਖਭਾਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਸਿਖਲਾਈ ਕੈਂਪ ਨੂੰ 31 ਅਕਤੂਬਰ ਤੇ 1 ਨਵੰਬਰ ਨੂੰ ਦੋ ਦਿਨਾਂ ਲਈ ਮੁਲਤਵੀ ਰੱਖਿਆ ਗਿਆ ਸੀ ਅਤੇ ਕੈਂਪਰਾਂ ਨੂੰ ਏਕਾਂਤਵਾਸ ਵਿੱਚ ਭੇਜਣ ਲਈ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਗਿਆ ਸੀ ਤੇ ਉਨ੍ਹਾਂ ਨੂੰ ਦੋ ਦਿਨਾਂ ਲਈ ਆਪੋ–ਆਪਣੇ ਕਮਰਿਆਂ ਵਿੱਚ ਹੀ ਰਹਿਣਾ ਪਿਆ ਸੀ। ਕੋਵਿਡ ਸਾਵਧਾਨੀਆਂ ਕਾਰਣ ਤੇ ਤਾਪਮਾਨ ਉੱਤੇ ਨਜ਼ਰ ਰੱਖਣ ਦੇ ਨਾਲ–ਨਾਲ 2 ਨਵੰਬਰ ਤੋਂ ਕੈਂਪ ਵਿੱਚ ਸਾਰੀਆਂ ਗਤੀਵਿਧੀਆਂ ਮੁੜ ਸ਼ੁਰੂ ਹੋ ਗਈਆਂ ਹਨ। ਭਾਰਤੀ ਖੇਡ ਅਥਾਰਟੀ (SAI) ਪ੍ਰੋਟੋਕੋਲ ਅਨੁਸਾਰ ਸਾਰੇ ਰਾਸ਼ਟਟਰੀ ਕੈਂਪਰਾਂ ਦੇ RT-PCR ਟੈਸਟ ਕਰਵਾ ਰਹੀ ਹੈ।
*******
ਐੱਨਬੀ/ਓਏ
(Release ID: 1669933)
Visitor Counter : 168