ਕਾਨੂੰਨ ਤੇ ਨਿਆਂ ਮੰਤਰਾਲਾ
ਟੈਲੀ ਲਾਅ ਨੇ ਨਵੀਂ ਬੁਲੰਦੀ ਛੋਹੀ ; 4 ਲੱਖ ਲਾਭਪਾਤਰੀਆਂ ਨੇ ਸੀ ਐੱਸ ਸੀ ਰਾਹੀਂ ਪਹਿਲ ਤਹਿਤ ਕਾਨੂੰਨੀ ਸਲਾਹ ਪ੍ਰਾਪਤ ਕੀਤੀ
ਵਿੱਤੀ 2020—21 ਦੇ ਪਹਿਲੇ 7 ਮਹੀਨਿਆਂ ਦੌਰਾਨ 2.05 ਲੱਖ ਮਸ਼ਵਰੇ ਦਿੱਤੇ ਗਏ , ਜਦਕਿ ਅਪ੍ਰੈਲ 2020 ਤੱਕ ਕੁੱਲ 1.95 ਲੱਖ ਮਸ਼ਵਰੇ ਦਿੱਤੇ ਗਏ ਸਨ
Posted On:
03 NOV 2020 3:17PM by PIB Chandigarh
ਟੈਲੀ ਲਾਅ ਨੇ ਸੀ ਐੱਸ ਸੀਸ (ਸਾਂਝੇ ਸੇਵਾ ਕੇਂਦਰਾਂ) ਰਾਹੀਂ 4 ਲੱਖ ਲਾਭਪਾਤਰੀਆਂ ਨੇ 30 ਨਵੰਬਰ 2020 ਤੱਕ ਕਾਨੂੰਨੀ ਮਸ਼ਵਰੇ ਪ੍ਰਾਪਤ ਕਰਕੇ ਇੱਕ ਨਵੀਂ ਬੁਲੰਦੀ ਛੋਹੀ ਹੈ । ਇਸ ਦੇ ਮੁਕਾਬਲੇ ਪ੍ਰੋਗਰਾਮ ਲਾਂਚ ਕਰਨ ਤੋਂ ਅਪ੍ਰੈਲ 2020 ਤੱਕ ਕੁੱਲ 1.95 ਲੱਖ ਮਸ਼ਵਰੇ ਦਿੱਤੇ ਗਏ ਸਨ ਜਦਕਿ ਇਸ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ਦੌਰਾਨ 2.05 ਲੱਖ ਮਸ਼ਵਰੇ ਦਿਤੇ ਸਨ । ਭਾਰਤ ਸਰਕਾਰ ਦਾ ਨਿਆਂ ਵਿਭਾਗ "ਡਿਜੀਟਲ ਇੰਡੀਆ ਵਿਜ਼ਨ" ਰਾਹੀਂ ਉਭਰਦੇ ਸਵਦੇਸ਼ੀ ਡਿਜੀਟਲ ਪਲੇਟਫਾਰਮਾਂ ਨੂੰ ਵਧਾ ਕੇ ਸਾਰਿਆਂ ਲਈ ਨਿਆਂ ਦੀ ਪਹੁੰਚ ਨੂੰ ਸੱਚ ਸਾਬਤ ਕਰ ਰਿਹਾ ਹੈ । ਇਸ ਉਦੇਸ਼ ਨੂੰ ਪੂਰਾ ਕਰਨ ਲਈ 2017 ਵਿੱਚ ਕੇਸਾਂ ਨੂੰ ਕਾਨੂੰਨੀ ਸਟੇਜ ਤੋਂ ਪਹਿਲਾਂ ਹੱਲ ਕਰਨ ਲਈ ਟੈਲੀ ਲਾਅ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ । ਇਸ ਪ੍ਰੋਗਰਾਮ ਤਹਿਤ ਸਾਂਝੇ ਸੇਵਾ ਕੇਂਦਰਾਂ ਦੇ ਵੱਡੇ ਨੈੱਟਵਰਕ ਵਿੱਚ ਸਮਾਰਟ ਤਕਨਾਲੋਜੀ ਦੀਆਂ ਵੀਡੀਓ ਕਾਨਫਰੰਸਿੰਗ , ਟੈਲੀਫੋਨ / ਇੰਸਟੈਂਟ ਕਾਲਿੰਗ ਉਪਲਬੱਧ ਸਹੂਲਤਾਂ ਦੀ ਵਰਤੋਂ ਕਰਕੇ ਕਮਜ਼ੋਰ , ਨਿਰਬਲ ਤੇ ਬਿਨਾਂ ਪਹੁੰਚ ਵਾਲੇ ਗਰੁੱਪਾਂ ਤੇ ਭਾਈਚਾਰਿਆਂ ਨੂੰ ਵਕੀਲਾਂ ਦੇ ਪੈਨਲ ਨਾਲ ਗੱਲ ਕਰਨ ਲਈ ਸਹੂਲਤਾਂ ਉਪਲਬੱਧ ਕਰਵਾਈਆਂ ਗਈਆਂ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਅਤੇ ਕੀਮਤੀ ਕਾਨੂੰਨੀ ਮਸ਼ਵਰਾ ਦਿੱਤਾ ਜਾ ਸਕੇ । ਕਾਨੂੰਨੀ ਮੁਸ਼ਕਲਾਂ ਨੂੰ ਸ਼ੁਰੂਆਤੀ ਸਟੇਜ ਤੇ ਕਾਬੂ ਪਾਉਣ ਅਤੇ ਦਖ਼ਲ ਦੇ ਕੇ ਰੋਕਣ ਦੀਆਂ ਸਹੂਲਤਾਂ ਦੇਣ ਲਈ ਵਿਸ਼ੇਸ਼ ਤੌਰ ਤੇ ਟੈਲੀ ਲਾਅ ਸੇਵਾ ਦੀ ਸਹੂਲਤ ਦਿੱਤੀ ਗਈ । ਟੈਲੀ ਲਾਅ ਸੇਵਾ ਇੱਕ ਨਾਲਸਾ ਅਤੇ ਸੀ ਐੱਸ ਸੀ — ਈ ਗੌਵ ਵੱਲੋਂ ਪਹਿਲੀ ਕਤਾਰ ਦੇ ਵਲੰਟੀਅਰਾਂ ਵੱਲੋਂ ਦਿੱਤੀ ਗਈ ਸੇਵਾ ਹੈ , ਜੋ ਅਗਾਂਹ ਵੱਧ ਕੇ ਸਮੂਹਾਂ ਅਤੇ ਭਾਈਚਾਰਿਆਂ ਤੱਕ ਪਹੁੰਚਦੀ ਹੈ । ਇਹਨਾਂ ਜ਼ਮੀਨੀ ਸਿਪਾਹੀਆਂ ਨੂੰ ਇੱਕ ਮੋਬਾਇਲ ਐਪਲੀਕੇਸ਼ਨ ਦਿੱਤੀ ਗਈ ਹੈ , ਜੋ ਆਪਣੇ ਦੌਰਿਆਂ ਦੌਰਾਨ ਅਰਜ਼ੀ ਕਰਤਾਵਾਂ ਨੂੰ ਪ੍ਰੀ ਰਜਿਸਟਰ ਕਰਕੇ ਉਹਨਾਂ ਦੀ ਐਪੌਇੰਟਮੈਂਟ ਮਿੱਥਦੀ ਹੈ । ਲਾਭਪਾਤਰੀਆਂ ਨੂੰ ਲਗਾਤਾਰ ਕਾਨੂੰਨੀ ਮਸ਼ਵਰੇ ਅਤੇ ਸਲਾਹਾਂ ਮੁਹੱਈਆ ਕਰਨ ਲਈ ਇੱਕ ਸਮਰਪਿਤ ਵਕੀਲਾਂ ਦੀ ਟੀਮ ਨੂੰ ਇੰਪੈਨਲ ਕੀਤਾ ਗਿਆ ਹੈ । ਆਈ ਈ ਸੀ ਨੂੰ ਇਸ ਦੇ ਜਨਤਕ ਪੋਰਟਲ ਤੇ ਅਪਲੋਡ ਕੀਤਾ ਗਿਆ ਹੈ , ਜਿਸ ਨੂੰ https://www.tele-law.in/. ਵੈਬਸਾਈਟ ਤੇ ਵੇਖਿਆ ਜਾ ਸਕਦਾ ਹੈ ।
ਕਿਸ ਕਿਸਮ ਦੀ ਸਲਾਹ ਦਿੱਤੀ ਗਈ ਹੈ ਅਤੇ ਰੀਅਲ ਟਾਈਮ ਡਾਟਾ ਨੂੰ ਕੈਪਚਰ ਕੀਤਾ ਗਿਆ ਹੈ, ਇਸ ਲਈ ਇੱਕ ਵੱਖਰਾ ਡੈਸ਼ਬੋਰਡ ਵਿਕਸਿਤ ਕੀਤਾ ਗਿਆ ਹੈ । ਜਿ਼ਲ੍ਹਾ ਪੱਧਰ ਤੇ ਨੇੜਲੇ ਭਵਿੱਖ ਵਿੱਚ ਮਸ਼ਵਰਿਆਂ ਲਈ ਦਿੱਤੀਆਂ ਗਈਆਂ ਸਲਾਹਾਂ ਦੇ ਡਾਟੇ ਨੂੰ ਪੀ ਐੱਮ ਓ ਪ੍ਰਯਾਸ ਪੋਰਟਲ ਤੇ ਵੀ ਪਾਇਆ ਜਾ ਰਿਹਾ ਹੈ ।
ਆਰ ਸੀ ਜੇ / ਐੱਮ
(Release ID: 1669809)
Visitor Counter : 269